Welcome to Canadian Punjabi Post
Follow us on

24

March 2019
ਅੰਤਰਰਾਸ਼ਟਰੀ

ਨਿਊਯਾਰਕ ਦੀਆਂ ਸੜਕਾਂ `ਤੇ ਟਰੰਪ ਵਿਰੋਧੀ ਅਜੀਬ ਪੋਸਟਰ ਲਾ ਦਿੱਤੇ ਗਏ

October 30, 2018 08:59 AM

ਨਿਊਯਾਰਕ, 29 ਅਕਤੂਬਰ (ਪੋਸਟ ਬਿਊਰੋ)- ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਵਿਰੋਧ ਕਰਨ ਲਈ ਇੱਕ ਅਜੀਬ ਤਰੀਕਾ ਅਪਣਾਇਆ ਗਿਆ ਹੈ। ਨਿਊਯਾਰਕ ਵਿੱਚ ਅਜਿਹੇ ਪੋਸਟਰ ਲਾਏ ਗਏ ਹਨ, ਜਿਨ੍ਹਾਂ `ਚ ਟਰੰਪ ਨੂੰ ਬੇਹੱਦ ਅਜੀਬ ਤਰੀਕੇ ਨਾਲ ਦਿਖਾਇਆ ਗਿਆ ਤੇ ਉਨ੍ਹਾਂ ਦੇ ਸਮਰਥਕਾਂ ਨੂੰ ਕੂੜਾ ਦੱਸਿਆ ਗਿਆ ਹੈ। ਇਨ੍ਹਾਂ ਪੋਸਟਰਾਂ ਨੂੰ ਡਿਜ਼ਾਈਨ ਕਰਨ ਵਾਲੇ ਆਰਟਿਸਟ ਵਿੰਸਟਨ ਸੇਂਗ ਨੇ ਇਨ੍ਹਾਂ ਪੋਸਟਰਾਂ `ਤੇ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪੋਸਟਰ ਖੁਦ ਆਪਣੀ ਗੱਲ ਕਹਿ ਰਹੇ ਹਨ।
ਸੋਸ਼ਲ ਮੀਡੀਆ `ਤੇ ਇਨ੍ਹਾਂ ਪੋਸਟਰਾਂ ਨਾਲ ਟਰੰਪ ਦਾ ਮਜ਼ਾਕ ਉਡਾਇਆ ਜਾ ਰਿਹਾ ਹੈ। ਇਕ ਪੋਸਟਰ `ਚ ਟਰੰਪ ਨੂੰ ਮਹਿਲਾ ਦੇ ਰੂਪ `ਚ ਦਿਖਾਇਆ ਗਿਆ ਹੈ, ਜਿਸ ਨੇ ਟੋਪੀ ਪਾਈ ਹੋਈ ਹੈ। ਉਸ ਉੱਤੇ ਲਿੱਖਿਆ ਹੈ ਕਿ ‘ਅਮਰੀਕਾ ਨੂੰ ਦੁਬਾਰਾ ਮਹਾਨ ਬਣਾਵਾਂਗੇ।` ਇਸ ਵਿੱਚ ਉਨ੍ਹਾਂ ਦੇ ਹੱਥ `ਚ ਬਾਈਬਲ ਵੀ ਹੈ। ਪੋਸਟਰ ਦੇ ਉੱਪਰਲੇ ਪਾਸੇ ਲਿੱਖਿਆ ਹੈ ਕਿ ਨਿਊਯਾਰਕ ਨੂੰ ਗੰਦਗੀ ਮੁਕਤ ਬਣਾਓ। ਇਕ ਹੋਰ ਪੋਸਟਰ `ਚ ਟਰੰਪ ਨੂੰ ਫ੍ਰੈਂਚ ਦਾੜ੍ਹੀ ਤੇ ਟੋਪੀ ਪਹਿਨੇ ਦਿਖਾਇਆ ਗਿਆ ਹੈ। ਉਨ੍ਹਾਂ ਦੀ ਟੋਪੀ `ਤੇ ਵੀ ਲਿੱਖਿਆ ਹੈ ਕਿ ‘ਅਮਰੀਕਾ ਨੂੰ ਦੁਬਾਰਾ ਮਹਾਨ ਬਣਾਵਾਂਗੇ।` ਇਸ ਪੋਸਟਰ `ਚ ਟਰੰਪ ਦੇ ਹੱਥ `ਚ ਸਾਫਟ ਡ੍ਰਿੰਕ ਦਾ ਗਿਲਾਸ ਵੀ ਹੈ।
ਇਸ ਬਾਰੇ ਟਰੰਪ ਦੇ ਸਲਾਹਕਾਰ ਹਰਨਾਲ ਹਿਲ ਨੇ ਡਿਜ਼ਾਈਨਰ ਦੇ ਖਿਲਾਫ ਕੇਸ ਦਰਜ ਕਰਨ ਦੀ ਗੱਲ ਕਹੀ ਹੈ। ਉਨ੍ਹਾਂ ਨੇ ਕਿਹਾ ਕਿ ਪੋਸਟਰ `ਚ ਨਿਊਯਾਰਕ ਦੇ ਅਮੀਰ ਵਰਗ ਨੂੰ ਹੱਥ `ਚ ਬਾਈਬਲ ਲਈ ਹੋਈ ਮਹਿਲਾ ਦੇ ਰੂਪ ਵਿੱਚ ਕੂੜਾ ਦੱਸਿਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਜਿਸ ਵੀ ਵਿਅਕਤੀ ਨੇ ਸ਼ਹਿਰ `ਚ ਇਹ ਫਰਜ਼ੀ ਪੋਸਟਰ ਲਵਾਏ ਹਨ, ਉਸ ਦੇ ਖਿਲਾਫ ਕੇਸ ਦਰਜ ਹੋਣਾ ਚਾਹੀਦਾ ਹੈ। ਅਜਿਹੇ ਕਈ ਪੋਸਟਰਾਂ ਨੂੰ ਪਾੜਿਆ ਜਾ ਚੁੱਕਾ ਹੈ। ਪੋਸਟਰ ਡਿਜ਼ਾਈਨ ਕਰਨ ਵਾਲੇ ਸੇਂਗ ਇਸ ਤੋਂ ਪਹਿਲਾਂ ਆਊਟਫਿਟਰਸ ਤੇ ਆਡੀਡਾਸ ਵਰਗੇ ਵੱਡੇ ਬਾਂਡਾਂ ਲਈ ਕੰਮ ਕਰ ਚੁੱਕੇ ਹਨ।

 

Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ