Welcome to Canadian Punjabi Post
Follow us on

25

April 2024
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਦੀ ਕੋਲੰਬੀਆ ਯੁਨੀਵਰਸਿਟੀ ਵਿਚ ਫਲਸਤੀਨ ਪੱਖੀ ਪ੍ਰਦਰਸ਼ਨ ਦੌਰਾਨ ਪ੍ਰਦਰਸ਼ਨਕਾਰੀ ਪੁਲਿਸ ਨਾਲ ਭਿੜੇ, 100 ਤੋਂ ਵਧ ਗ੍ਰਿਫਤਾਰਗੁਰਦੁਆਰਾ ਸ੍ਰੀ ਨਾਨਕ ਮਤਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੂੰ ਤੰਗ ਪ੍ਰੇਸ਼ਾਨ ਨਾ ਕਰੇ ਉਤਰਾਖੰਡ ਸਰਕਾਰ : ਐਡਵੋਕੇਟ ਧਾਮੀਨਾਸਾ ਦੇ ਵਾਇਜਰ-1 ਨੇ 24 ਅਰਬ ਕਿਲੋਮੀਟਰ ਤੋਂ ਸਿਗਨਲ ਭੇਜਿਆ, 46 ਸਾਲ ਪਹਿਲਾਂ ਕੀਤਾ ਸੀ ਲਾਂਚਰੂਸ ਦਾ ਉਪ ਰੱਖਿਆ ਮੰਤਰੀ ਰਿਸ਼ਵਤ ਲੈਂਦਿਆਂ ਕਾਬੂ, ਭ੍ਰਿਸ਼ਟਾਚਾਰ ਦੇ ਦੋਸ਼ ਵੀ ਲੱਗੇਤੀਜੀ ਪੁਲਾੜ ਯਾਤਰਾ ਲਈ ਸੁਨੀਤਾ ਵਿਲੀਅਮਜ਼ ਤਿਆਰ, 6 ਮਈ ਨੂੰ ਬੋਇੰਗ ਦੇ ਕੈਪਸੂਲ ਵਿੱਚ ਪੁਲਾੜ `ਚ ਜਾਣਗੇਪੱਛਮੀ ਮੀਡੀਆ ਭਾਰਤ ਦੀ ਆਲੋਚਨਾ ਕਰਕੇ ਚੋਣਾਂ ਨੂੰ ਪ੍ਰਭਾਵਿਤ ਕਰਨ ਦੀ ਕੋਸਿ਼ਸ਼ ਕਰ ਰਿਹਾ : ਵਿਦੇਸ਼ ਮੰਤਰੀ ਜੈਸ਼ੰਕਰਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀ
 
ਪੰਜਾਬ

ਆਫਲਾਈਨ ਲੈਟਰ ਦੇਣ ਕਾਰਨ ਏਅਰਵੇਜ਼ ਕੰਪਨੀ ਨੂੰ ਫੋਰਮ ਵੱਲੋਂ 1æ87 ਲੱਖ ਦਾ ਜੁਰਮਾਨਾ

February 28, 2020 01:53 AM

ਜਲੰਧਰ, 27 ਫਰਵਰੀ (ਪੋਸਟ ਬਿਊਰੋ)- ਇੱਕ ਏਅਰਲਾਈਨ ਨੂੰ ਆਫ ਲਾਈਨ ਲੈਟਰ ਦੇਣਾ ਮਹਿੰਗਾ ਪੈ ਗਿਆ। ਜ਼ਿਲਾ ਕੰਜ਼ਿਊਮਰ ਫੋਰਮ ਨੇ ਇਸ ਕੰਪਨੀ ਨੂੰ 1æ87 ਲੱਖ ਰੁਪਏ ਦਾ ਜੁਰਮਾਨਾ ਲਾਇਆ ਹੈ।
ਹੁਸ਼ਿਆਰਪੁਰ ਵਾਸੀ ਰਿਟਾਇਰਡ ਬੈਂਕ ਮੈਨੇਜਰ ਜੋਗਿੰਦਰ ਸਿੰਘ ਅਤੇ ਉਸ ਦੇ ਦੋਸਤ ਵਰਿੰਦਰ ਸਿੰਘ ਬੰਗੜ ਨੇ ਸਾਲ 2018 ਵਿੱਚ ਜੈੱਟ ਏਅਰਵੇਜ਼ ਤੋਂ ਦਿੱਲੀ-ਪੈਰਿਸ-ਕੈਨੇਡਾ ਦੀ ਕੁਨੈਕਟਿੰਗ ਫਲਾਈਟ ਖਰੀਦੀ ਸੀ। ਨਵੀਂ ਦਿੱਲੀ ਤੋਂ ਜੈੱਟ ਏਅਰਵੇਜ ਦੀ ਫਲਾਈਟ ਰਾਹੀਂ ਉਹ ਪੈਰਿਸ ਪਹੁੰਚੇ ਅਤੇ ਉਥੋਂ ਜਦੋਂ ਟੋਰਾਂਟੋ ਦੇ ਲਈ ਏਅਰ ਫਰਾਂਸ ਦੀ ਫਲਾਈਟ ਬਦਲਣੀ ਸੀ ਤਾਂ ਉਥੇ ਤੈਨਾਤ ਸਟਾਫ ਦੀ ਹੜਤਾਲ ਚੱਲ ਰਹੀ ਸੀ, ਇਸ ਲਈ ਯਾਤਰੀਆਂ ਨੂੰ ਰਾਤ ਓਥੇ ਰੁਕਣਾ ਪਿਆ। ਕੰਪਨੀ ਨੇ ਅਗਲੇ ਦਿਨ ਦੋ ਵਜੇ ਟੋਰਾਂਟੋ ਦੀ ਫਲਾਈਟ ਦਿੱਤੀ ਅਤੇ ਟੋਰਾਂਟੋ ਤੋਂ ਵੈਨਕੁਵਰ ਦਾ ਇੱਕ ਕੰਫਰਮੇਸ਼ਨ ਲੈਟਰ ਦਿੱਤਾ ਅਤੇ ਕਿਹਾ ਕਿ ਏਅਰਪੋਰਟ ਉੱਤੇ ਏਅਰ ਕੈਨੇਡਾ ਦੇ ਕਾਊਂਟਰ Ḕਤੇ ਜਾ ਕੇ ਲੈਟਰ ਦਿਖਾਉਣ ਉਤੇ ਬੋਰਡਿੰਗ ਪਾਸ ਮਿਲ ਜਾਣਗੇ। ਉਥੇ ਜਦ ਲੈਟਰ ਦਿਖਾਇਆ ਤਾਂ ਏਅਰ ਕੈਨੇਡਾ ਦੇ ਸਟਾਫ ਨੇ ਬੋਰਡਿੰਗ ਪਾਸ ਦਿੱਤੇ ਅਤੇ ਇਮੀਗਰੇਸ਼ਨ ਚੈੱਕ ਦੇ ਬਾਅਦ ਜਦ ਟਿਕਟ ਪੰਚ ਕਰਨ ਲੱਗੇ ਤਾਂ ਟਿਕਟ ਦਾ ਆਨਲਾਈਨ ਕੋਈ ਰਿਸਪਾਂਸ ਨਹੀਂ ਆਇਆ। ਇਸ ਲਈ ਉਨ੍ਹਾਂ ਨੂੰ ਲਾਈਨ ਤੋਂ ਬਾਹਰ ਕਰ ਦਿੱਤਾ ਗਿਆ।
ਕੁਨੈਕਟਿੰਗ ਫਲਾਈਟ ਹੋਣ ਦੇ ਕਾਰਨ ਉਨ੍ਹਾਂ ਦਾ ਸਾਮਾਨ ਪਹਿਲਾਂ ਫਲਾਈਟ ਵਿੱਚ ਲੋਡ ਹੋ ਚੁੱਕਾ ਸੀ। ਇੰਨੇ ਵਿੱਚ ਫਲਾਈਟ ਆਪਣੇ ਮਿਥੇ ਸਮੇਂ Ḕਤੇ ਰਵਾਨਾ ਹੋ ਗਈ। ਫਿਰ ਕੰਪਨੀ ਦੇ ਸਟਾਫ ਨੇ ਉਨ੍ਹਾਂ ਨੂੰ ਕਿਹਾ ਕਿ ਦੋਬਾਰਾ ਟਿਕਟ ਲੈਣੀ ਪਵੇਗੀ। ਏਅਰ ਫਰਾਂਸ ਵੱਲੋਂ ਦਿੱਤੇ ਇਸ ਲੈਟਰ ਦੀ ਓਥੇ ਤਦ ਤੱਕ ਵੈਲਿਊ ਨਹੀਂ ਹੈ, ਜਦ ਤੱਕ ਇਸ ਨੂੰ ਆਨਲਾਈਨ ਅਪਡੇਟ ਨਹੀਂ ਕੀਤਾ ਜਾਂਦਾ। ਉਨ੍ਹਾਂ ਕੋਲ ਉਸ ਸਮੇਂ ਕੋਈ ਸਾਮਾਨ ਨਹੀਂ ਸੀ ਅਤੇ ਕੇਵਲ 500 ਡਾਲਰ ਕੈਸ਼ ਸਨ। ਐਨ ਮੌਕੇ Ḕਤੇ ਮਹਿੰਗੀ ਕੀਮਤ Ḕਤੇ ਕ੍ਰੈਡਿਟ ਕਾਰਡ ਰਾਹੀਂ ਟਿਕਟ ਖਰੀਦੀ ਗਈ। ਐਡਵੋਕੇਟ ਵਿਕਰਮ ਸ਼ੈਰੀ ਨੇ ਰਾਹੀਂ ਵਰਿੰਦਰ ਸਿੰਘ ਬੰਗੜ ਅਤੇ ਜੋਗਿੰਦਰ ਸਿੰਘ ਨੇ 25 ਸਤੰਬਰ 2018 ਨੂੰ ਜ਼ਿਲਾ ਕੰਜ਼ਿਊਮਰ ਫੋਰਮ ਵਿੱਚ ਸ਼ਿਕਾਇਤ ਕੀਤੀ। ਫੋਰਮ ਦੇ ਪ੍ਰੈਜ਼ੀਡੈਂਟ ਕਰਨੈਲ ਸਿੰਘ ਅਤੇ ਮੈਂਬਰ ਜਯੋਤਸਨਾ ਦੇ ਬੈਂਚ ਨੇ ਏਅਰ ਕੰਪਨੀ ਨੂੰ ਦੋਵਾਂ ਟਿਕਟਾਂ ਦੇ 71,637 ਰੁਪਏ ਵਾਪਸ ਕਰਨ ਦੇ ਨਾਲ ਦੋਵਾਂ ਸ਼ਿਕਾਇਤ ਕਰਤਾ ਨੂੰ 50-50 ਹਜ਼ਾਰ ਰੁਪਏ ਮੁਆਵਜ਼ਾ ਅਤੇ 15,000 ਰੁਪਏ ਕਾਨੂੰਨੀ ਖਰਚ ਦੇ ਅਦਾ ਕਰਨ ਦਾ ਫੈਸਲਾ ਸੁਣਾਇਆ।

 
Have something to say? Post your comment
ਹੋਰ ਪੰਜਾਬ ਖ਼ਬਰਾਂ
ਗੁਰਦੁਆਰਾ ਸ੍ਰੀ ਨਾਨਕ ਮਤਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੂੰ ਤੰਗ ਪ੍ਰੇਸ਼ਾਨ ਨਾ ਕਰੇ ਉਤਰਾਖੰਡ ਸਰਕਾਰ : ਐਡਵੋਕੇਟ ਧਾਮੀ ਡਿਪਟੀ ਕਮਿਸ਼ਨਰ ਵਿਨੀਤ ਕੁਮਾਰ ਵੱਲੋਂ ਡਿਜ਼ੀਟਲ ਅਖਬਾਰ ‘ਵੰਨ ਸੁਵੰਨੀ ਖੇਤੀ’ ਦਾ ਪਹਿਲਾ ਐਡੀਸ਼ਨ ਕਿਸਾਨਾਂ ਲਈ ਜਾਰੀ ਮਾਰਕਫੈੱਡ ਪੰਜਾਬ ਦੇ ਮੈਨੇਜਿੰਗ ਡਾਇਰੈਕਟਰ ਗਿਰੀਸ਼ ਦਿਆਲਨ ਵੱਲੋਂ ਦਾਣਾ ਮੰਡੀ ਮੋਗਾ ਵਿੱਚ ਖ੍ਰੀਦ ਪ੍ਰਬੰਧਾਂ ਦੀ ਸਮੀਖਿਆ ਬੌਬ ਢਿੱਲੋਂ ਨੂੰ ਪੰਜਾਬੀ ਵਰਲਡ 'ਤੇ ਮਾਣ : ਆਰੀਅਨਜ਼ ਪ੍ਰਸ਼ਾਸ਼ਨ ਵੱਲੋਂ ਪੋਲ ਫ਼ੀਸਦੀ ਵਧਾਉਣ ਲਈ “ਸੀਨੀਅਰ ਸਿਟੀਜ਼ਨ ਮਿਲਣੀ” ਪ੍ਰੋਗਰਾਮ ਆਯੋਜਿਤ ਆਲਮੀ ਤਪਸ਼ ਨੂੰ ਘਟਾਉਣ ਲਈ ਧਰਤ ਦਿਵਸ `ਤੇ ਸਰਕਾਰੀ ਪੌਲੀਟੈਕਨਿਕ ਕਾਲਜ ਮੋਹਾਲੀ ਵਿਖੇ ਬੂਟੇ ਲਗਾਏ ਲੋਕ ਸਭਾ ਚੋਣਾਂ-2024: 100 ਸਾਲ ਤੋਂ ਉੱਤੇ ਉਮਰ ਦੇ 173 ਵੋਟਰ ਪਾਉਣਗੇ ਐਤਕੀ ਵੋਟਾਂ - ਜ਼ਿਲ੍ਹਾ ਚੋਣ ਅਫ਼ਸਰ ਪੰਜਾਬ ਪੁਲਿਸ ਨੇ ਜੰਮੂ-ਕਸ਼ਮੀਰ ਵਿੱਚ ਸੰਭਾਵਿਤ ਟਾਰਗੇਟ ਕਿਲਿੰਗ ਨੂੰ ਟਾਲਿਆ, ਪਾਕਿ-ਅਧਾਰਤ ਦਹਿਸ਼ਤਗਰਦ ਮਾਡਿਊਲ ਦਾ ਇੱਕ ਮੈਂਬਰ ਕੀਤਾ ਕਾਬੂ ਪ੍ਰਸਿੱਧ ਕਵੀ ਅਮਰੀਕ ਪਲਾਹੀ ਨਾਲ ਰੂ-ਬ-ਰੂ ਅਤੇ ਮਹੀਨਾਵਾਰ ਕਵੀ ਦਰਬਾਰ ਜਿ਼ਲ੍ਹਾ ਬਾਲ ਸੁਰੱਖਿਆ ਯੂਨਿਟ ਨੇ 7 ਸਕੂਲੀ ਵਾਹਨਾਂ ਦੇ ਕੱਟੇ ਚਲਾਨ