Welcome to Canadian Punjabi Post
Follow us on

20

April 2024
ਬ੍ਰੈਕਿੰਗ ਖ਼ਬਰਾਂ :
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ 10ਵੀਂ ਕਲਾਸ ਦੇ ਨਤੀਜਿਆਂ ਵਿਚ ਫਿ਼ਰੋਜ਼ਪੁਰ ਜਿ਼ਲ੍ਹੇ ਦੇ 17 ਵਿਦਿਆਰਥੀ ਮੈਰਿਟ ਵਿੱਚਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣ
 
ਟੋਰਾਂਟੋ/ਜੀਟੀਏ

ਆਪਣੇ ਹੱਕਾਂ ਪ੍ਰਤੀ ਸੁਚੇਤ ਹੋ ਰਹੇ ਨੇ ਭਾਰਤ ਦੇ ਲੋਕ : ਪਾਸਲਾ

February 27, 2020 09:47 AM

 

 

ਬਰੈਂਪਟਨ: (ਡਾ ਬਲਜਿੰਦਰ ਸਿੰਘ ਸੇਖੋਂ) ਦੇਸ਼ ਭਗਤ ਯਾਦਗਾਰ ਹਾਲ ਦੇ ਟਰੱਸਟੀ,ਪੰਜਾਬ ਦੀਆਂ ਅਗਾਂਹ ਵਧੂ ਸਫਾਂ ਵਿਚ ਜਾਣੇ ਪਹਿਚਾਣੇ ਉੱਘੇ ਟਰੇਡ ਯੁਨੀਅਨ ਆਗੂਕਾਮਰੇਡ ਮੰਗਤ ਰਾਮ ਪਾਸਲਾ ਨੇ ਬੀਤੇ ਐਤਵਾਰ ਬਰੈਂਪਟਨ ਵਿਚ ਸਰੋਤਿਆਂ ਨਾਲ ਅਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਭਾਰਤ ਵਿਚ ਇੱਕ ਨਵੀਂ ਲਹਿਰ ਪੈਦਾ ਹੋ ਰਹੀ ਹੈ ਅਤੇ ਅਪਣੇ ਹੱਕਾਂ ਪ੍ਰਤੀ ਸੁਚੇਤ ਹੋਏ ਲੋਕ ਬਿਨਾ ਕਿਸੇ ਸਿਆਸੀ ਪਾਰਟੀ ਦੀ ਅਗਵਾਈ ਤੋਂ ਸਰਕਾਰ ਦੀਆਂ ਗਲਤ ਨੀਤੀਆਂ ਖਿਲਾਫ ਜਥੇਬੰਦ ਹੋ ਕੇ ਵਿਰਧ ਕਰ ਰਹੇ ਹਨ। ਵੱਡੀ ਗਿਣਤੀ ਵਿਚ ਨੌਜਵਾਨ ਖੱਬੇ ਪੱਖੀ ਵਿਚਾਰਧਾਰਾ ਨਾਲ ਜੁੜ ਰਹੇ ਹਨ। ਉਨ੍ਹਾਂ ਨਾਲ ਇਹ ਵੀ ਕਿਹਾ ਕਿ ਇੰਨਕਲਾਬੀ ਪਾਰਟੀਆਂ ਭਾਰਤੀ ਸਮਾਜ ਨੂੰ, ਇਸ ਵਿਚਲੇ ਗੁੰਝਲਦਾਰ ਰਿਸ਼ਤਿਆਂ ਕਾਰਨ, ਸਮਝਣ ਵਿਚ ਨਾਕਾਮਯਾਵ ਰਹੀਆਂ ਹਨ, ਜਿਸ ਕਾਰਨ ਕੋਈ ਪਾਰਟੀ ਵੱਡੇ ਪੱਧਰ ਤੇ ਲੋਕਾਂ ਨੂੰ ਅਪਣੇ ਨਾਲ ਨਹੀਂ ਜੋੜ ਸਕੀ। ਅਮੀਰੀ ਗਰੀਬੀ ਦੇ ਫਰਕ ਦੇ ਨਾਲ ਨਾਲ ਅਜੇ ਵੀ ਲੋਕ ਜਾਤਾਂ ਪਾਤਾਂ ਵਿਚ ਬੱਝੇ ਹੋਏ ਹਨ, ਇੱਕੋ ਕੰਮ ਕਰ ਰਹੇ ਦੋ ਕਿਰਤੀ, ਇੱਕ ਮਹਿਸੂਸ ਕਰਨ ਦੀ ਥਾਂ ਅਪਣੇ ਆਪ ਨੂੰ ਇੱਕ ਦੂਜੇ ਤੋਂ ਉੱਚਾ ਜਾਂ ਨੀਵਾਂ ਮਹਿਸੂਸ ਕਰਦੇ ਹਨ। ਸੋ ਦੂਜੀਆਂ ਗੱਲਾਂ ਦੇ ਨਾਲ ਨਾਲ ਜਾਤ ਪਾਤ ਨੂੰ ਜੜ੍ਹੋ ਉਖਾੜਨਾ ਜਰੂਰੀ ਹੈ ਤਾਂ ਜੋ ਕਾਮੇ ਇੱਕ ਜੱਟ ਹੋ ਸਕਣ। ਉਨ੍ਹਾਂ ਅਪਣੇ ਅਨੁਭਵ ਵਿਚੋਂ ਦੱਸਿਆ ਕਿ ਅਜੇ ਤੱਕ ਤਾਂ ਮਰਨ ਬਾਅਦ ਵੀ ਫਰਕ ਰੱਖਿਆ ਜਾਂਦਾ ਹੈ ਅਤੇ ਦਲਿਤ ਪ੍ਰਵਾਰਾਂ ਦੇ ਮੈਂਬਰਾਂ ਦਾ ਉੱਚ ਜਾਤੀ ਦੇ ਸਿਵਿਆਂ ਵਿਚ ਸਸਕਾਰ ਤੱਕ ਨਹੀਂ ਕਰਨ ਦਿੱਤਾ ਜਾਂਦਾ। ਇਸ ਪਾੜੇ ਨੂੰ ਰਾਜ ਕਰ ਰਹੀਆਂ ਪਾਰਟੀਆਂ ਅਪਣੇ ਹਿੱਤ ਸੁਰੱਖਿਅਤ ਰੱਖਣ ਲਈ ਹੋਰ ਵਧਾਉਣ ਵਿਚ ਲੱਗੀਆਂ ਹੋਈਆਂ ਅਤੇ ਇਸ ਦੇ ਨਾਲ ਨਾਲ ਲੋਕਾਂ ਨੂੰ ਧਰਮਾਂ ਦੇ ਅਧਾਰ ਤੇ ਵੀ ਵੰਡਿਆ ਜਾ ਰਿਹਾ ਹੈ।
ਉਨ੍ਹਾਂ ਇੰਨਕਲਾਬ ਲਈ ਲੜੀ ਜਾ ਰਹੀ ਲੜਾਈ ਨੂੰ ਲੰਬਾ ਦਸਦਿਆਂ ਕਿਹਾ ਕਿ ਸਮਾਜ ਹੌਲੀ ਹੌਲੀ ਬਦਲਦੇ ਹਨ। ਜਿਸ ਤਰ੍ਹਾਂ ਸਦੀਆਂ ਪੁਰਾਣੇ ਜਗੀਰੂ ਪ੍ਰਬੰਧ ਦੀ ਰਹਿੰਦ ਖੂੰਹਦ ਅਜੇ ਤੱਕ ਮੌਜੂਦ ਹੈ ਇਸੇ ਤਰ੍ਹਾਂ ਸਾਮਰਾਜ ਨੂੰ ਹਰਾਉਣ ਤੇ ਵੀ ਲੰਬਾ ਸਮਾ ਲੱਗ ਸਕਦਾ ਹੈ। ਇਸ ਲਈ ਇਹ ਸੋਚ ਕੇ ਕਿ ਇਹ ਤਬਦੀਲੀ ਸਾਡੀ ਅਪਣੀ ਉਮਰ ਦੌਰਾਨ ਕਿਉਂ ਨਹੀਂ ਆਈ ਮਾਯੂਸ ਹੋਣ ਦਾ ਕੋਈ ਕਾਰਨ ਨਹੀਂ ਹੋਣਾ ਚਾਹੀਦਾ। ਇਸ ਸਮੇਂ ਡਾ ਬਲਜਿੰਦਰ ਸਿੰਘ ਸੇਖੌਂ ਨੇ ਅਪਣੇ ਵਿਚਾਰ ਰੱਖਦਿਆਂ ਪੰਜਾਬ ਦੀ ਖੱਬੇ ਪੱਖੀ ਲਹਿਰ ਦਾ ਸੰਖੇਪ ਵਿਚ ਵਰਣਨ ਕੀਤਾ। ਪ੍ਰੋਗਰਾਮ ਦਾ ਆਗਾਜ ਬਲਜੀਤ ਬੈਂਸ ਨੇ ਜੈਮਲ ਪੱਡਾ ਦੇ ਇਨਕਲਾਬੀ ਗੀਤ “ਸੱਚ ਦੇ ਸੰਗਰਾਮ ਨੇ ਹਰਨਾ ਨਹੀਂ” ਨਾਲ ਕੀਤਾ। ਪ੍ਰਿੰਸੀਪਲ ਸੰਜੀਵ ਧਵਨ ਅਤੇ ਸ਼ਹੀਦ ਭਗਤ ਸਿੰਘ ਦੇ ਪ੍ਰਵਾਰ ਮੈਂਬਰ ਅਮ੍ਰਿਤ ਢਿਲੋਂ ਨੇ ਵੀ ਅਪਣੇ ਵਿਚਾਰ ਰੱਖੇ। ਪ੍ਰੋਗਰਾਮ ਦੀ ਪ੍ਰਧਾਨਗੀ ਕਾਮਰੇਡ ਜਸਪਾਲ ਸਿੰਘ ਰੰਧਾਵਾ ਨੇ ਕੀਤੀ। ਸਟੇਜ ਦੀ ਜਿਮੇਵਾਰੀ ਹਰਬੰਸ ਮੱਲ੍ਹੀ ਨੇ ਬਾਖੂਬੀ ਨਿਭਾਈ। ਹਰਿੰਦਰ ਹੁੰਦਲ ਦਾ ਇਸ ਪ੍ਰੋਗਰਾਮ ਨੂੰ ਕਾਮਯਾਬ ਕਰਨ ਵਿਚ ਵਿਸ਼ੇਸ਼ ਯੋਗਦਾਨ ਰਿਹਾ। ਹੋਰ ਜਾਣਕਾਰੀ ਲਈ ਹਰਬੰਸ ਮੱਲ੍ਹੀ (416 418 6220) ਜਾਂ ਹਰਿੰਦਰ ਹੁੰਦਲ (647 818 6880) ਨਾਲ ਸੰਪਰਕ ਕੀਤਾ ਜਾ ਸਕਦਾ ਹੈ।

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਓਨਟਾਰੀਓ ਦੇ 65,000 ਹਸਪਤਾਲ ਵਰਕਰਾਂ ਦੇ ਭੱਤਿਆਂ ਵਿੱਚ ਹੋਵੇਗਾ 6 ਫੀ ਸਦੀ ਵਾਧਾ ! ਗੱਡੀ ਵੱਲੋਂ ਟੱਕਰ ਮਾਰੇ ਜਾਣ ਕਾਰਨ ਇੱਕ ਵਿਅਕਤੀ ਗੰਭੀਰ ਜ਼ਖ਼ਮੀ ਛੁਰੇਬਾਜ਼ੀ ਵਿੱਚ ਇੱਕ ਵਿਅਕਤੀ ਦੀ ਹੋਈ ਮੌਤ, ਮਸ਼ਕੂਕ ਹਿਰਾਸਤ ਵਿੱਚ ਟੋਰਾਂਟੋ ਵਿੱਚ ਸੀਐਸਆਈਐਸ ਦੀ ਮੌਜੂਦਗੀ ਵਧਾਉਣ ਲਈ ਫੈਡਰਲ ਸਰਕਾਰ ਮੁਹੱਈਆ ਕਰਾਵੇਗੀ ਸੈਂਕੜੇ ਮਿਲੀਅਨ ਡਾਲਰ ਜੀਟੀਏ ਵਿੱਚ ਅੱਜ 14 ਸੈਂਟ ਤੱਕ ਵੱਧ ਜਾਣਗੀਆਂ ਗੈਸ ਦੀਆਂ ਕੀਮਤਾਂ 20 ਮਿਲੀਅਨ ਡਾਲਰ ਦਾ ਸੋਨਾ ਪੀਅਰਸਨ ਏਅਰਪੋਰਟ ਤੋਂ ਚੋਰੀ ਕਰਨ ਵਾਲੇ 9 ਵਿਅਕਤੀਆਂ ਨੂੰ ਕੀਤਾ ਗਿਆ ਚਾਰਜ ਸਪੀਕਰ ਵੱਲੋਂ ਕੈਫੀਯੇਹ ਉੱਤੇ ਲਾਈ ਪਾਬੰਦੀ ਵਾਲਾ ਫੈਸਲਾ ਬਦਲਣ ਦੀ ਫੋਰਡ ਨੇ ਕੀਤੀ ਮੰਗ ਓਨਟਾਰੀਓ ਵਿੱਚ ਇਸ ਹਫਤੇ ਵੱਧ ਸਕਦੀਆਂ ਹਨ ਗੈਸ ਦੀਆਂ ਕੀਮਤਾਂ ਫਲਸਤੀਨ ਪੱਖੀ ਮੁਜ਼ਾਹਰੇ ਦੌਰਾਨ 4 ਵਿਅਕਤੀਆਂ ਨੂੰ ਕੀਤਾ ਗਿਆ ਗ੍ਰਿਫਤਾਰ ਪੀਅਰਸਨ ਤੋਂ ਚੋਰੀ ਹੋਏ 20 ਮਿਲੀਅਨ ਡਾਲਰ ਸੋਨੇ ਦੇ ਸਬੰਧ ਵਿੱਚ ਪੁਲਿਸ ਨੇ ਕੁੱਝ ਵਿਅਕਤੀਆਂ ਨੂੰ ਕੀਤਾ ਗ੍ਰਿਫਤਾਰ