Welcome to Canadian Punjabi Post
Follow us on

23

April 2024
ਬ੍ਰੈਕਿੰਗ ਖ਼ਬਰਾਂ :
ਅਦਾਲਤ ਨੇ ਏਮਜ਼ ਨੂੰ ਅਰਵਿੰਦ ਕੇਜਰੀਵਾਲ ਦੀ ਜਾਂਚ ਲਈ ਇੱਕ ਮੈਡੀਕਲ ਬੋਰਡ ਬਣਾਉਣ ਦਾ ਦਿੱਤਾ ਨਿਰਦੇਸ਼ਇਜ਼ਰਾਇਲੀ ਹਮਲੇ 'ਚ ਮੌਤ ਤੋਂ ਬਾਅਦ ਔਰਤ ਦੀ ਹੋਈ ਡਿਲੀਵਰੀ, ਡਾਕਟਰਾਂ ਨੇ ਕੁੱਖ 'ਚੋਂ ਕੱਢੀ ਜਿ਼ੰਦਾ ਬੱਚੀਐਵਰੈਸਟ ਅਤੇ ਐੱਮਡੀਐੱਚ ਦੇ 4 ਮਸਾਲਿਆਂ 'ਤੇ ਹਾਂਗਕਾਂਗ 'ਚ ਪਾਬੰਦੀ, ਮਸਾਲਿਆਂ 'ਚ ਕੀਟਨਾਸ਼ਕ ਦੀ ਮਾਤਰਾ ਜਿ਼ਆਦਾਇਟਲੀ ’ਚ ਅੰਮਿ੍ਰਤਧਾਰੀ ਸਿੱਖ ’ਤੇ ਕ੍ਰਿਪਾਨ ਪਹਿਨਣ ਕਰਕੇ ਪਰਚਾ ਦਰਜ ਕਰਨਾ ਸਿੱਖਾਂ ਦੀ ਧਾਰਮਿਕ ਅਜ਼ਾਦੀ ਦੇ ਵਿਰੁੱਧ : ਐਡਵੋਕੇਟ ਧਾਮੀਮੁੱਖ ਸਕੱਤਰ ਨੇ ਕਣਕ ਦੀ ਖਰੀਦ ਦੇ ਪ੍ਰਬੰਧਾਂ ਅਤੇ ਮੌਸਮ ਨਾਲ ਹੋਏ ਖਰਾਬੇ ਦਾ ਜਾਇਜ਼ਾ ਲਿਆਚੀਨ 'ਚ ਭਾਰੀ ਮੀਂਹ ਦੀ ਚੇਤਾਵਨੀ, 12 ਕਰੋੜ ਲੋਕ ਹੋ ਸਕਦੇ ਹਨ ਪ੍ਰਭਾਵਿਤ, ਮੱਦਦ ਲਈ ਫੌਜ ਭੇਜੀਇਜ਼ਰਾਈਲ ਨੇ ਕਿਹਾ: ਫਲਸਤੀਨ ਨੂੰ ਸੰਯੁਕਤ ਰਾਸ਼ਟਰ 'ਚ ਲਿਆਉਣ ਦਾ ਮਤਲਬ ਅੱਤਵਾਦ ਨੂੰ ਪੁਰਸਕਾਰ ਦੇਣਾ ਸਿ਼ਵ ਸੈਨਾ ਊਧਵ ਧੜੇ ਨੂੰ ਚੋਣ ਕਮਿਸ਼ਨ ਦਾ ਨੋਟਿਸ: ਪ੍ਰਚਾਰ ਵਾਲੇ ਗੀਤ 'ਚੋਂ ਭਵਾਨੀ ਸ਼ਬਦ ਨੂੰ ਹਟਾਉਣ ਲਈ ਕਿਹਾ
 
ਟੋਰਾਂਟੋ/ਜੀਟੀਏ

'ਐੱਲਡਰਜ਼ ਐਬਿਊਜ਼' ਉੱਪਰ ਸਫ਼ਲ ਵਰਕਸ਼ਾਪ ਦਾ ਆਯੋਜਨ

February 27, 2020 09:44 AM

  

ਬਰੈਂਪਟਨ, (ਡਾ. ਝੰਡ) -ਐਸੋਸੀਏਸ਼ਨ ਆਫ਼ ਸੀਨੀਅਰਜ਼ ਕਲੱਬਜ਼ ਦੇ ਪ੍ਰਧਾਨ ਜੰਗੀਰ ਸਿੰਘ ਸੈਂਹਬੀ ਵੱਲੋਂ ਪ੍ਰਾਪਤ ਸੂਚਨਾ ਅਨੁਸਾਰ 32 ਕਲੱਬਾਂ ਦੀ ਇਸ ਐਸੋਸੀਏਸ਼ਨ ਵੱਲੋਂ 'ਵੱਡਿਆਂ ਨੂੰ ਬੁਰਾ-ਭਲਾ ਕਹਿਣ ਤੇ ਇਸ ਨੂੰ ਰੋਕਣ' (ਐੱਲਡਰਜ਼ ਐਬਿਊਜ਼) ਦੇ ਮਹੱਤਵ-ਪੂਰਨ ਵਿਸ਼ੇ 'ਤੇ 18 ਫ਼ਰਵਰੀ ਨੂੰ ਐਬਨੇਜ਼ਰ ਕਮਿਊਨਿਟੀ ਸੈਂਟਰ ਵਿਖੇ ਵਰਕਸ਼ਾਪ ਦਾ ਸਫ਼ਲਤਾਪੂਰਨ ਆਯੋਜਨ ਕੀਤਾ ਗਿਆ। ਇਸ ਵਰਕਸ਼ਾਪ ਵਿਚ ਬਰੈਂਪਟਨ ਦੇ ਉੱਘੇ ਸਮਾਜ-ਸੇਵੀ ਬਲਦੇਵ ਸਿੰਘ ਮੁੱਟਾ, ਸਕੂਲ-ਟਰੱਸਟੀ ਬਲਬੀਰ ਸੋਹੀ ਤੋਂ ਇਲਾਵਾ ਨਿਰਮਲ ਸਿੰਘ ਸੰਧੂ, ਹਰਚੰਦ ਸਿੰਘ ਬਾਸੀ, ਮੱਲ ਸਿੰਘ ਬਾਸੀ, ਗੁਰਮੇਲ ਸਿੰਘ ਸੱਗੂ, ਸੁਖਦੇਵ ਸਿੰਘ ਗਿੱਲ ਤੇ ਸੁਖਦੇਵ ਸਿੰਘ ਮਰਵਾਹਾ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ ।
ਵਰਕਸ਼ਾਪ ਮੁੱਖ-ਬੁਲਾਰੇ ਪੰਜਾਬੀ ਕਮਿਊਨਿਟੀ ਹੈੱਲੱਥ ਸਰਵਿਸਿਜ਼ ਦੇ ਦੇ ਸੀ.ਈ.ਓ. ਆਪਣੇ ਸੰਬੋਧਨ ਵਿਚ ਕਿਹਾ ਕਿ ਵੱਡਿਆਂ ਨਾਲ ਸਤਿਕਾਰ ਨਾਲ ਪੇਸ਼ ਨਾ ਆਉਣਾ ਅਤੇ ਉਨ੍ਹਾਂ ਨੂੰ ਬੁਰਾ-ਭਲਾ ਕਹਿਣਾ ਅੱਜਕੱਲ੍ਹ ਸਾਡੇ ਸਮਾਜ ਵਿਚ ਆਮ ਜਿਹਾ ਵਰਤਾਰਾ ਬਣਦਾ ਜਾ ਰਿਹਾ ਹੈ ਜੋ ਕਿ ਅਤੀ ਮੰਦਭਾਗਾ ਹੈ ਅਤੇ ਇਸ ਸ਼ਰਮਨਾਕ ਵਰਤਾਰੇ ਵਿਚ ਸੁਧਾਰ ਕਰਨ ਦੀ ਅਤੀ ਜ਼ਰੂਰਤ ਹੈ। ਉਨ੍ਹਾਂ ਨੇ ਇਸ ਵਰਤਾਰੇ ਦੇ ਨਿੱਜੀ, ਸਮਾਜਿਕ, ਆਰਥਿਕ ਤੇ ਮਨੋਵਿਗਿਆਨਕ ਕਾਰਨਾਂ ਅਤੇ ਉੱਪਰ ਕੇਂਦ੍ਰਿਤ ਕੀਤੇ ਅਤੇ ਇਸ ਹਾਲਾਤ ਨੂੰ ਨਜਿੱਠਣ ਲਈ ਵਿਚ ਕਈ ਸੁਝਾਅ ਦਿੱਤੇ ਜਿਨ੍ਹਾਂ ਵਿਚ ਕਿਸੇ ਭਰੋਸੇਯੋਗ ਵਿਅੱਕਤੀ ਜਾਂ ਕੋਲੋਂ ਮਦਦ ਲੈਣੀ, ਕਮਿਊਨਿਟੀ ਵਿਚ ਉਪਲੱਭਧ ਸਾਧਨਾਂ ਤੇ ਸੇਵਾਵਾਂ ਬਾਰੇ ਲੋਕਾਂ ਨਾਲ ਗੱਲਬਾਤ ਸਾਂਝੀ ਕਰਨਾ, ਆਪਣੀਆਂ ਨਿੱਜੀ ਜ਼ਰੂਰਤਾਂ ਤੇ ਆਰਥਿਕ ਸੁਰੱਖਿਆ ਦਾ ਖਿ਼ਆਲ ਰੱਖਣਾ ਅਤੇ ਆਪਣੇ ਜੀਵਨ ਨੂੰ ਸੁਰੱਖਿ਼ਅਤ ਰੱਖਣ ਲਈ ਵਿਉਂਤਬੰਦੀ ਕਰਨਾ ਆਦਿ ਸ਼ਾਮਲ ਹਨ।
ਇਸ ਦੌਰਾਨ ਸਕੂਲ-ਟਰੱਸਟੀ ਬਲਬੀਰ ਸੋਹੀ ਦਾ ਕਹਿਣਾ ਸੀ ਕਿ ਸੀਨੀਅਰਜ਼ ਸਾਡੇ ਸਮਾਜ ਦਾ ਵੱਡਮੁੱਲਾ ਸਰਮਾਇਆ ਹਨ ਅਤੇ ਉਨ੍ਹਾਂ ਦੀ ਆਪਣੀ ਸਿਹਤ ਤੇ ਸੁਰੱਖਿ਼ਆ ਸਾਡੀ ਸਮਾਜਿਕ ਜਿ਼ੰਮੇਂਵਾਰੀ ਬਣਦੀ ਹੈ। ਉਨ੍ਹਾਂ ਕਿਹਾ ਕਿ ਤੇਜ਼ੀ ਨਾਲ ਬਦਲ ਰਹੇ ਸਮਾਜ ਵਿਚ ਨੌਜੁਆਨਾਂ ਤੇ ਬੱਚਿਆਂ ਨੂੰ ਸਿਹਤਮੰਦ ਸਮਾਜਿਕ ਕਦਰਾਂ-ਕੀਮਤਾਂ ਨੂੰ ਕਾਇਮ ਰੱਖਦਿਆਂ ਹੋਇਆਂ ਇਨ੍ਹਾਂ ਨੂੰ ਹੋਰ ਅੱਗੇ ਵਧਾਉਣਾ ਚਾਹੀਦਾ ਹੈ। ਕਈ ਹੋਰ ਬੁਲਾਰਿਆਂ ਨੇ ਵੀ ਇਸ ਮੌਕੇ ਆਪਣੇ ਵਿਚਾਰ ਹਾਜ਼ਰੀਨ ਨਾਲ ਸਾਂਝੇ ਕੀਤੇ। ਐਸੋਸੀਏਸ਼ਨ ਦੇ ਸਰਗ਼ਰਮ ਅਹੁਦੇਦਾਰ ਕਰਤਾਰ ਸਿੰਘ ਚਾਹਲ ਵੱਲੋਂ ਬੁਲਾਰਿਆਂ ਅਤੇ ਹਾਜ਼ਰ ਵਿਅੱਕਤੀਆਂ ਦਾ ਧੰਨਵਾਦ ਕੀਤਾ ਗਿਆ। ਵਰਕਸ਼ਾਪ ਦੀ ਸਮਾਪਤੀ ‘ਤੇ ਐਸੋਸੀਏਸ਼ਨ ਵੱਲੋਂ ਸ਼ਾਨਦਾਰ ਸ਼ਾਕਾਹਾਰੀ ਭੋਜਨ ਦਾ ਪ੍ਰਬੰਧ ਕੀਤਾ ਗਿਆ ਜਿਸ ਦਾ ਸਾਰਿਆਂ ਨੇ ਮਿਲ ਕੇ ਇਸ ਦਾ ਭਰਪੂਰ ਅਨੰਦ ਮਾਣਿਆਂ।

 
Have something to say? Post your comment