Welcome to Canadian Punjabi Post
Follow us on

24

March 2019
ਅੰਤਰਰਾਸ਼ਟਰੀ

ਰਿਸ਼ਵਤ ਦੇ ਇਕ ਹੋਰ ਕੇਸ `ਚ ਖਾਲਿਦਾ ਜ਼ਿਆ ਨੂੰ 7 ਸਾਲ ਸਜ਼ਾ

October 30, 2018 08:58 AM

ਢਾਕਾ, 29 ਅਕਤੂਬਰ (ਪੋਸਟ ਬਿਊਰੋ)- ਬਾੰਗਲਾ ਦੇਸ਼ ਦੀ ਇਕ ਅਦਾਲਤ ਨੇ ਸਾਬਕਾ ਪ੍ਰਧਾਨ ਮੰਤਰੀ ਖਾਲਿਦਾ ਜ਼ਿਆ ਨੂੰ ਵੱਡਾ ਝੱਟਕਾ ਦਿਤਾ ਹੈ। ਅਦਾਲਤ ਨੇ ਸੋਮਵਾਰ ਨੂੰ ਰਿਸ਼ਵਤ ਦੇ ਕੇਸ ਵਿਚ ਖਾਲਿਦਾ ਜ਼ਿਆ ਨੂੰ 7 ਸਾਲ ਜੇਲ੍ਹ ਦੀ ਸਜ਼ਾ ਸੁਣਾਈ ਹੈ। ਇਹ ਮਾਮਲਾ ਜ਼ਿਆ ਦੇ ਪਤੀ ਅਤੇ ਦੇਸ਼ ਦੇ ਮਰਹੂਮ ਰਾਸ਼ਟਰਪਤੀ ਜ਼ਿਆ ਉਰ ਰਹਿਮਾਨ ਦੇ ਨਾਮ `ਤੇ ਬਣੇ ਇਕ ਚੈਰੀਟੇਬਲ ਟਰੱਸਟ ਦੇ ਪੈਸਿਆਂ ਦੀ ਹੇਰਾ-ਫੇਰੀ ਨਾਲ ਜੁੜਿਆ ਹੈ।
ਵਰਨਣ ਯੋਗ ਹੈ ਕਿ ਖਾਲਿਦਾ ਜ਼ਿਆ (73) ਪਹਿਲਾਂ ਹੀ ਇਕ ਯਤੀਮਖਾਨੇ ਦੇ ਪੈਸਿਆਂ ਦੀ ਹੇਰਾ-ਫੇਰੀ ਨਾਲ ਜੁੜੇ ਇਕ ਕੇਸ ਵਿਚ ਫਰਵਰੀ `ਚ ਦੋਸ਼ੀ ਕਰਾਰ ਦਿਤੇ ਜਾਣ ਪਿੱਛੋਂ ਜੇਲ੍ਹ ਦੀ ਸਜ਼ਾ ਕੱਟ ਰਹੀ ਹੈ। ਇਸ ਵਾਰ ਨਵੀਂ ਸਜ਼ਾ ਜ਼ਿਆ ਚੈਰੀਟੇਬਲ ਟਰੱਸਟ ਕੇਸ ਨਾਲ ਸਬੰਧਤ ਹੈ ਤੇ ਦਸੰਬਰ ਵਿਚ ਹੋ ਰਹੀਆਂ ਆਮ ਚੋਣਾਂ ਤੋਂ ਪਹਿਲਾਂ ਸੁਣਾਈ ਗਈ ਹੈ। ਕੇਸ ਦੇ ਮੁਤਾਬਕ ਖਾਲਿਦਾ ਜ਼ਿਆ ਅਤੇ ਤਿੰਨ ਹੋਰ ਲੋਕਾਂ ਨੇ ਆਪਣੀ ਤਾਕਤਾਂ ਦੀ ਦੁਰਵਰਤੋਂ ਕਰ ਕੇ ਟਰੱਸਟ ਲਈ ਅਣਪਛਾਤੇ ਲੋਕਾਂ ਤੋਂ 3,75,000 ਡਾਲਰ ਇਕਠੇ ਕੀਤੇ ਸਨ। ਜਸਟਿਸ ਮੁਹੰਮਦ ਅਖ਼ਤਰੂਜ਼ਾਮਨ ਨੇ ਢਾਕੇ ਦੇ ਨਜ਼ੀਮੁਦੀਨ ਇਲਾਕੇ ਵਿਚ ਸਾਬਕਾ ਕੇਂਦਰੀ ਜੇਲ੍ਹ ਵਿਚ ਬਣਾਏ ਗਏ ਅਸਥਾਈ ਅਦਾਲਤੀ ਕੰਪਲੈਕਸ ਵਿਚ ਇਹ ਫੈਸਲਾ ਸੁਣਾਇਆ। ਜੇਲ੍ਹ ਦੇ ਅਧਿਕਾਰੀ ਇਸ ਮੌਕੇ ਸਾਬਕਾ ਪ੍ਰਧਾਨ ਮੰਤਰੀ ਖਾਲਿਦਾ ਜਿ਼ਆ ਨੂੰ ਅਦਾਲਤ ਪੇਸ਼ ਕਰਨ ਵਿਚ ਵਾਰ-ਵਾਰ ਫੇਲ ਹੋਏ ਤਾਂ ਇਸ ਤੋਂ ਬਾਅਦ ਕੇਸ ਦੀ ਆਖਰੀ ਸੁਣਵਾਈ ਉਨ੍ਹਾਂ ਦੀ ਗੈਰ ਹਾਜਰੀ ਵਿਚ ਹੋਈ।
ਖਾਲਿਦਾ ਜ਼ਿਆ ਨੇ ਪਿੱਛੇ ਜਿਹੇ ਅਦਾਲਤ ਨੂੰ ਦੱਸਿਆ ਸੀ ਕਿ ਉਨ੍ਹਾਂ ਦੇ ਹੱਥ ਤੇ ਪੈਰ ਹੌਲੀ-ਹੌਲੀ ਸੁੰਨ ਪੈ ਰਹੇ ਹਨ। ਭ੍ਰਿਸ਼ਟਾਚਾਰ ਰੋਕੂ ਕਮਿਸ਼ਨ ਨੇ ਜ਼ਿਆ ਚੈਰੀਟੇਬਲ ਟਰੱਸਟ ਨਾਲ ਜੁੜਿਆ ਰਿਸ਼ਵਤ ਲੈਣ ਦਾ ਮਾਮਲਾ 2011 ਵਿਚ ਦਰਜ ਕੀਤਾ ਸੀ। ਜ਼ਿਆ ਦੇ ਰਾਜਨੀਤਕ ਮਾਮਲਿਆਂ ਦੇ ਸਾਬਕਾ ਸਕੱਤਰ ਹਰਿਸ਼ ਚੌਧਰੀ, ਉਨ੍ਹਾਂ ਦੇ ਸਾਬਕਾ ਸਾਥੀ ਤੇ ਬਾਂਗਲਾ ਦੇਸ਼ ਇਨਲੈਂਡ ਵਾਟਰ ਟਰਾਂਸਪੋਰਟ ਅਥਾਰਿਟੀ ਦੇ ਸਾਬਕਾ ਕਾਰਜਕਾਰੀ ਡਾਇਰੈਕਟਰ ਜ਼ਿਆ ਉਲ ਇਸਲਾਮ ਮੁੰਨਾ ਅਤੇ ਢਾਕੇ ਦੇ ਸਾਬਕਾ ਮੇਅਰ ਸਾਦਿਕ ਹੁਸੈਨ ਖੋਕਾ ਦੇ ਨਿੱਜੀ ਸਕੱਤਰ ਮੋਨਿਰੁਲ ਇਸਲਾਮ ਖਾਨ ਇਸ ਕੇਸ ਵਿਚ ਦੋਸ਼ੀ ਕਰਾਰ ਦਿਤੇ ਗਏ, ਜਿਸ ਵਿੱਚ ਤਿੰਨ ਹੋਰ ਲੋਕਾਂ ਵੀ ਸ਼ਾਮਿਲ ਹਨ।

Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ