Welcome to Canadian Punjabi Post
Follow us on

29

March 2024
ਬ੍ਰੈਕਿੰਗ ਖ਼ਬਰਾਂ :
ਕਿਸਾਨ ਮਜ਼ਦੂਰ ਜੱਥੇਬੰਦੀ ਵੱਲੋਂ 26 ਮਾਰਕੀਟ ਕਮੇਟੀਆਂ ਦਾ ਪ੍ਰਬੰਧ 9 ਨਿੱਜੀ ਸਾਇਲੋ ਗੁਦਾਮਾਂ ਨੂੰ ਦੇਣ ਦੀ ਸਖ਼ਤ ਨਿਖੇਦੀਕੇਜਰੀਵਾਲ ਮਾਮਲੇ 'ਚ ਸੰਯੁਕਤ ਰਾਸ਼ਟਰ ਦਾ ਬਿਆਨ: ਕਿਹਾ- ਸਾਰਿਆਂ ਦੇ ਅਧਿਕਾਰਾਂ ਦੀ ਰਾਖੀ ਹੋਣੀ ਚਾਹੀਦੀ ਹੈਰਿਸ਼ੀ ਸੁਨਕ ਦੀ ਸਰਕਾਰ ਨੇ ਬਰਤਾਨੀਆਂ `ਚ ਮੰਦਰਾਂ ਦੀ ਸੁਰੱਖਿਆ ਲਈ 50 ਕਰੋੜ ਰੁਪਏ ਦਾ ਬਜਟ ਅਲਾਟ ਕਰਨ ਦਾ ਕੀਤਾ ਫੈਸਲਾਪ੍ਰਨੀਤ ਕੌਰ ਤੇ ਸੁਨੀਲ ਜਾਖੜ ਦੀ ਮੌਜੂਦਗੀ 'ਚ ਪਟਿਆਲਾ ਤੋਂ ਕਈ ਪ੍ਰਮੁੱਖ ਆਗੂ ਭਾਜਪਾ 'ਚ ਸ਼ਾਮਿਲਪੀ.ਐਸ.ਪੀ.ਸੀ.ਐਲ. ਦਾ ਸਹਾਇਕ ਲਾਈਨ ਮੈਨ 15 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਵਿਜੀਲੈਂਸ ਬਿਊਰੋ ਵੱਲੋਂ ਕਾਬੂ ਗੋਵਿੰਦਾ ਵੀ ਸਿਆਸਤ 'ਚ ਉਤਰੇ, ਸਿ਼ਵ ਸੈਨਾ ਸਿ਼ੰਦੇ 'ਚ ਹੋਏ ਸ਼ਾਮਿਲਜੇ ਲੋੜ ਪਈ ਤਾਂ ਅਗਨੀਵੀਰ ਯੋਜਨਾ 'ਚ ਬਦਲਾਅ ਕਰਾਂਗੇ : ਰਾਜਨਾਥ ਸਿੰਘਦੇਸ਼ ਦੀਆਂ ਅਮੀਰ ਔਰਤਾਂ ਵਿਚੋਂ ਸਭ ਤੋਂ ਅਮੀਰ ਔਰਤ ਸਾਵਿਤਰੀ ਜਿੰਦਲ ਭਾਜਪਾ `ਚ ਹੋਏ ਸ਼ਾਮਲ
 
ਨਜਰਰੀਆ

ਕੀ ਸਰਕਾਰ ਆਜ਼ਾਦੀ ਨਾਲ ਖਿਲਵਾੜ ਕਰ ਰਹੀ ਹੈ

February 27, 2020 08:06 AM

-ਪੂਨਮ ਆਈ ਕੌਸ਼ਿਸ਼
ਲੋਕਤੰਤਰ ਸਿਧਾਂਤਾਂ ਦੇ ਮੁਕਾਬਲੇ ਦੀ ਆੜ ਵਿੱਚ ਹਿੱਤਾਂ ਦਾ ਟਕਰਾਅ ਹੈ ਤੇ ਇਸ ਗੱਲ ਤੋਂ ਨੇਤਾ ਭਲੀਭਾਂਤ ਜਾਣੂ ਹਨ, ਵਿਸ਼ੇਸ਼ ਰੂਪ ਨਾਲ ਉਦੋਂ, ਜਦੋਂ ਉਹ ਰਾਸ਼ਟਰ ਵਿਰੋਧੀ ਭਾਸ਼ਣਾਂ 'ਤੇ ਆਪਣੀ ਪ੍ਰਤੀਕਿਰਿਆ ਦਿੰਦੇ ਹਨ ਅਤੇ ਅਜਿਹੀ ਪ੍ਰਤੀਕਿਰਿਆ ਦਿੰਦੇ ਸਮੇਂ ਇਹ ਗੱਲ ਧਿਆਨ ਵਿੱਚ ਰੱਖਦੇ ਹਨ ਕਿ ਕਿਸ ਪੱਖ ਵਿੱਚ ਉਦਾਰੀਵਾਦੀ ਹਨ ਅਤੇ ਕਿਸ ਪੱਖ ਵਿੱਚ ਗੈਰ-ਉਦਾਰਵਾਦੀ। ਪਿਛਲੇ ਮਹੀਨੇ ਘੱਟੋ ਘੱਟ ਚਾਰ ਵਾਰ ਅਜਿਹਾ ਵੇਖਣ ਨੂੰ ਮਿਲਿਆ ਹੈ ਅਤੇ ਇਸ ਨਾਲ ਹੈਰਾਨੀ ਹੁੰਦੀ ਹੈ ਕਿ ਰਾਸ਼ਟਰਵਾਦ ਦਾ ਵਿਰੋਧ ਅਚਾਨਕ ਹਰਮਨਪਿਆਰਾ ਹੋ ਗਿਆ ਹੈ?
ਜ਼ਰਾ ਸੋਚੋ! ਅਮੁੱਲਿਆ ਲਿਓਨਾ, ਜਿਸ ਨੇ ਓਵੈਸੀ ਦੀ ਸੀ ਏ ਏ-ਐਨ ਆਰ ਸੀ ਵਿਰੋਧੀ ਸੰਵਿਧਾਨ ਬਚਾਓ ਰੈਲੀ 'ਚ ਤਿੰਨ ਵਾਰ ਪਾਕਿਸਤਾਨ ਜ਼ਿੰਦਾਬਾਦ ਦਾ ਨਾਅਰਾ ਲਾਇਆ ਅਤੇ ਉਸ 'ਤੇ ਦੇਸ਼ਧਰੋਹ ਦਾ ਕੇਸ ਦਰਜ ਕੀਤਾ ਗਿਆ ਅਤੇ ਉਸ ਨੂੰ ਬੰਗਲੌਰ 'ਚ 14 ਦਿਨ ਲਈ ਜੇਲ੍ਹ 'ਚ ਸੁੱਟ ਦਿੱਤਾ ਗਿਆ। ਇਸੇ ਤਰ੍ਹਾਂ ਕਵੀ ਸਿਰਾਜ ਬਿਸਾਰਾਲੀ ਨੂੰ ਵੀ ਗ੍ਰਿਫਤਾਰ ਕੀਤਾ ਗਿਆ, ਜਿਸ ਨੇ ਸਰਕਾਰ ਨੂੰ ਅੰਗਰੇਜ਼ਾਂ ਦੀਆਂ ਜੁੱਤੀਆਂ ਚੱਟਣ ਵਾਲੀ ਸਰਕਾਰ ਕਿਹਾ, ਜੋ ਗੋਏਬਲਸ 'ਚ ਵਿਸ਼ਵਾਸ ਕਰਦੀ ਹੈ ਤੇ ਨਾਗਰਿਕਾਂ ਤੋਂ ਦਸਤਾਵੇਜ਼ ਮੰਗਦੀ ਹੈ। ਭਾਜਪਾ ਵਰਕਰਾਂ ਨੇ ਇਸ ਨੂੰ ਮੋਦੀ ਦਾ ਅਪਮਾਨ ਦੱਸਿਆ। ਇਸ ਤੋਂ ਪਹਿਲਾਂ ਏ ਆਈ ਐਮ ਆਈ ਐਮ ਨੇਤਾ ਵਾਰਿਸ ਪਠਾਣ ਵਿਰੁੱਧ ਐਫ ਆਈ ਆਰ ਦਰਜ ਕੀਤੀ ਗਈ। ਉਨ੍ਹਾਂ ਕਿਹਾ ਸੀ ਕਿ ਸਾਨੂੰ ਜ਼ਬਰਦਸਤੀ ਆਜ਼ਾਦੀ ਲੈਣੀ ਪਵੇਗੀ। ਯਾਦ ਰੱਖੋ, ਅਸੀਂ 15 ਕਰੋੜ, ਪਰ 100 ਕਰੋੜ ਉਤੇ ਭਾਰੀ ਹਾਂ। ਉਨ੍ਹਾਂ ਨੇ ਇਹ ਗੱਲ ਇੱਕ ਸੀ ਏ ਏ ਵਿਰੋਧੀ ਰੈਲੀ ਵਿੱਚ ਕਹੀ ਸੀ। ਇਸ ਤੋਂ ਪਹਿਲਾਂ ਸ਼ਰਜੀਲ ਇਮਾਮ ਵਿਰੁੱਧ ਦੇਸ਼ਧ੍ਰੋਹ ਦਾ ਮਾਮਲਾ ਦਰਜ ਕੀਤਾ ਗਿਆ ਸੀ ਅਤੇ ਇਹ ਮਾਮਲਾ ਆਸਾਮ ਨੂੰ ਭਾਰਤ ਤੋਂ ਵੱਖ ਕਰਨ ਲਈ ਲੋਕਾਂ ਨੂੰ ਉਕਸਾਉਣ ਕਾਰਨ ਕੀਤਾ ਗਿਆ ਸੀ। ਸਵਾਲ ਉਠਦਾ ਹੈ ਕਿ ਰਾਸ਼ਟਰਵਾਦ ਕਿਸੇ ਆਲੋਚਨਾ ਨੂੰ ਜਾਇਜ਼ ਠਹਿਰਾਉਣ ਦਾ ਆਧਾਰ ਹੋ ਸਕਦਾ ਹੈ? ਬੇਸ਼ੱਕ ਉਹ ਹਰੇਕ ਭਾਰਤੀ ਆਜ਼ਾਦੀ ਦਾ ਪ੍ਰਤੀਕ ਕਿਉਂ ਨਾ ਹੋਵੇ, ਕਿਸੇ ਵਿਸ਼ਵਾਸ ਜਾਂ ਵਿਚਾਰ ਦੀ ਆਲੋਚਨਾ ਕਰਨਾ ਨਫਰਤ ਫੈਲਾਉਣ ਦੇ ਤੁਲ ਕਿਵੇਂ ਹੋ ਸਕਦਾ ਹੈ। ਕੀ ਕੇਂਦਰ ਤੇ ਸੂਬਾ ਸਰਕਾਰਾਂ ਵਿਚਾਰ ਪ੍ਰਗਟ ਕਰਨ ਦੀ ਆਜ਼ਾਦੀ ਅਤੇ ਵਿਰੋਧ ਦਾ ਦਮਨ ਕਰ ਰਹੀਆਂ ਹਨ? ਕੀ ਉਹ ਸਾਨੂੰ ਦੱਸਣ ਦਾ ਯਤਨ ਕਰ ਰਹੀਆਂ ਹਨ ਕਿ ਅਮੁੱਲਿਆ, ਬਿਸਾਰਾਲੀ ਪਠਾਣ ਅਤੇ ਇਮਾਮ ਦੇ ਵਿਚਾਰਾਂ ਨੂੰ ਸਹਿਣ ਨਹੀਂ ਕੀਤਾ ਜਾਵੇਗਾ। ਸਰਕਾਰ ਦੀ ਆਲੋਚਨਾ ਕਰਨ ਨੂੰ ਰਾਸ਼ਟਰ ਵਿਰੋਧੀ ਕਿਵੇਂ ਕਿਹਾ ਜਾ ਸਕਦਾ ਹੈ? ਕੀ ਅਜਿਹਾ ਕਰਨਾ ਲੋਕਤੰਤਰ ਦੀਆਂ ਕਦਰਾਂ-ਕੀਮਤਾਂ 'ਤੇ ਉਸਰੇ ਹੋਏ ਰਾਸ਼ਟਰ ਦੀ ਹੋਂਦ ਦਾ ਮਜ਼ਾਕ ਨਹੀਂ ਹੁੰਦਾ? ਕੀ ਅਸੀਂ ਅਜਿਹੇ ਵਿਚਾਰਾਂ ਤੋਂ ਇੰਨੇ ਡਰੇ ਹੋਏ ਜਾਂ ਅਸਹਿਣਸ਼ੀਲ ਹਾਂ ਕਿ ਉਨ੍ਹਾਂ ਨੂੰ ਰਾਸ਼ਟਰ ਸੰਵਿਧਾਨ ਤੇ ਸਰਕਾਰ ਲਈ ਖਤਰਾ ਮੰਨ ਲੈਂਦੇ ਹਾਂ? ਕੀ ਸਰਕਾਰ ਜਨਤਕ ਜੀਵਨ ਵਿੱਚ ਵਿਚਾਰਾਂ ਦੇ ਟਕਰਾਅ ਤੋਂ ਡਰਦੀ ਹੈ? ਕੀ ਇਹ ਦੇਸ਼ਭਗਤੀ ਦਾ ਮਾਪਦੰਡ ਬਣ ਗਿਆ ਹੈ? ਕੀ ਅਸੀਂ ਆਲੋਚਨਾ ਪ੍ਰਵਾਨ ਕਰਨ ਦੀ ਸਮਰੱਥਾ ਗੁਆ ਬੈਠੇ ਹਾਂ ਅਤੇ ਡਰ ਵਿੱਚ ਜੀਅ ਰਹੇ ਹਾਂ? ਕੀ ਇਹ ਇੱਕ ਸੰਯੋਗ ਹੈ ਜਾਂ ਪ੍ਰਤੀਕਿਰਿਆਵਾਦੀ ਦੇਸ਼ ਦਾ ਲੱਛਣ ਹੈ? ਕੀ ਕੋਈ ਗੱਲ ਕਿਸੇ ਵਿਅਕਤੀ ਦੀ ਦੇਸ਼ਭਗਤੀ ਦੀ ਪ੍ਰੀਖਿਆ ਦੀ ਕਸੌਟੀ ਬਣ ਜਾਂਦੀ ਹੈ?
ਦੂਸਰੇ ਪਾਸੇ ਕੀ ਕੋਈ ਭਾਰਤੀ ਆਪਣੇ ਦੇਸ਼ ਨੂੰ ਅੱਖੋਂ-ਪਰੋਖੇ ਕਰ ਸਕਦਾ ਹੈ? ਕੀ ਖੁਦ ਨੂੰ ਜੇਲ੍ਹ ਪਹੁੰਚਾਉਣਾ ਇਸ ਦਾ ਹੱਲ ਹੈ? ਕੀ ਰਾਸ਼ਟਰ ਪ੍ਰੇਮ ਤੇ ਦੇਸ਼ਭਗਤੀ ਦਾ ਪਾਠ ਪੜ੍ਹਾਉਣ ਦਾ ਸਰਕਾਰ ਦਾ ਇਹੋ ਤਰੀਕਾ ਹੈ? ਕੀ ਅਸੀਂ ਅਜਿਹੇ ਰੋਬੋਟ ਪੈਦਾ ਕਰਨਾ ਚਾਹੁੰਦੇ ਹਾਂ, ਜੋ ਆਪਣੇ ਨੇਤਾਵਾਂ ਅਤੇ ਉਨ੍ਹਾਂ ਦੇ ਚੇਲਾ-ਵਿਚਾਰਕਾਂ ਦੀ ਕਮਾਂਡ ਅਨੁਸਾਰ ਕੰਮ ਕਰਨ। ਅਮੁੱਲਿਆ ਅਤੇ ਉਨ੍ਹਾਂ ਵਰਗੇ ਲੋਕਾਂ ਦੇ ਭਾਸ਼ਣ ਉਚਿਤ ਨਹੀਂ ਸਨ, ਪਰ ਕਿਸੇ ਵੀ ਤਰ੍ਹਾਂ ਉਨ੍ਹਾਂ ਨੂੰ ਦੇਸ਼ਧ੍ਰੋਹ ਦੇ ਦੋਸ਼ ਵਿੱਚ ਗ੍ਰਿਫਤਾਰ ਨਹੀਂ ਕੀਤਾ ਜਾਣਾ ਚਾਹੀਦਾ ਕਿਉਂਕਿ ਦੇਸ਼ਧਰੋਹ ਦੇ ਮਾਮਲੇ ਕੇਵਲ ਅਜਿਹੇ ਘੋਰ ਅਪਰਾਧਾਂ ਵਿੱਚ ਦਰਜ ਕੀਤੇ ਜਾਂਦੇ ਹਨ, ਜਿੱਥੇ ਰਾਜ ਦੀ ਉਚਿੱਤਤਾ ਨੂੰ ਖਤਰਾ ਪਹੁੰਚਾਉਣ ਲਈ ਹਥਿਆਰ ਚੁੱਕੇ ਜਾਂਦੇ ਹਨ।
ਅਸਲ ਵਿੱਚ ਕਿਸੇ ਵੀ ਵਿਅਕਤੀ ਨੂੰ ਉਦੋਂ ਤੱਕ ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ ਹੈ, ਜਦੋਂ ਤੱਕ ਉਹ ਹਿੰਸਾ ਦੀ ਧਮਕੀ ਨਹੀਂ ਦਿੰਦਾ ਜਾਂ ਹਿੰਸਾ ਨਹੀਂ ਕਰਦਾ, ਪਰ ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ ਬਨਾਮ ਰਾਸ਼ਟਰਵਾਦ ਦੇ ਵਿਆਪਕ ਮੁੱਦੇ 'ਤੇ ਵਿਚਾਰ ਹੋਣਾ ਚਾਹੀਦਾ ਹੈ। ਕਿਸੇ ਵਿਅਕਤੀ ਨੂੰ ਲੋਕਾਂ ਅਤੇ ਸਮਾਜ ਵਿੱਚ ਨਫਰਤ ਫੈਲਾਉਣ ਦੀ ਆਗਿਆ ਨਹੀਂ ਦਿੱਤੀ ਜਾਣੀ ਚਾਹੀਦੀ, ਚਾਹੇ ਉਹ ਹਿੰਦੂ ਕੱਟੜਵਾਦੀ ਹੋਵੇ ਜਾਂ ਮੁਸਲਿਮ ਅੱਤਵਾਦੀ ਕਿਉਂਕਿ ਦੋਵੇਂ ਹੀ ਰਾਜ ਨੂੰ ਤਬਾਹ ਕਰਦੇ ਹਨ। ਨਾਲ ਨੇਤਾਵਾਂ ਨੂੰ ਅਜਿਹੇ ਮਾਮਲਿਆਂ ਵਿੱਚ ਮੂਹਰੇ ਆ ਕੇ ਰਾਸ਼ਟਰਵਾਦ ਉੱਤੇ ਉਪਦੇਸ਼ ਨਹੀਂ ਦੇਣਾ ਚਾਹੀਦਾ ਅਤੇ ਇਥੋਂ ਤੱਕ ਕਿ ਪ੍ਰਗਟਾਵੇ ਦੀ ਆਜ਼ਾਦੀ 'ਤੇ ਪਾਬੰਦੀ ਲਾਉਣ ਦਾ ਸਮਰਥਨ ਨਹੀਂ ਕਰਨਾ ਚਾਹੀਦਾ। ਸਾਡਾ ਨੈਤਿਕ ਰੋਸ ਚੋਣਵਾਂ ਨਹੀਂ ਹੋਣਾ ਚਾਹੀਦਾ ਬਲਕਿ ਉਚਿਤ ਅਤੇ ਬਰਾਬਰ ਹੋਣਾ ਚਾਹੀਦਾ ਹੈ। ਇਹ ਲੋਕ ਭੁੱਲ ਜਾਂਦੇ ਹਨ ਕਿ ਉਹ ਅੱਗ ਨਾਲ ਖੇਡ ਰਹੇ ਹਨ। ਅਜਿਹਾ ਕਰ ਕੇ ਇਹ ਲੋਕ ਦੇਸ਼ਧ੍ਰੋਹ ਤੇ ਦੇਸ਼ਭਗਤੀ ਵਿਚਕਾਰ ਟਕਰਾਅ ਪੈਦਾ ਕਰ ਰਹੇ ਹਨ, ਜਿਸ ਨਾਲ ਲੋਕਤੰਤਰ ਦੇ ਬਚੇ ਰਹਿਣ ਦਾ ਕੋਈ ਮੌਕਾ ਨਹੀਂ ਹੈ।
ਅਜਿਹੇ ਦੌਰ ਵਿੱਚ ਜਿੱਥੇ ਰਾਜਨੀਤਕ ਰੂਪ ਨਾਲ ਸਹੀ ਰਹਿਣਾ ਉਚਿਤ ਮੰਨਿਆ ਜਾਂਦਾ ਹੈ, ਉਥੇ ਹੀ ਦੇਸ਼ਧ੍ਰੋਹ ਇੱਕ ਮਹਾਮਾਰੀ ਸ਼ਬਦ ਬਣ ਗਿਆ ਹੈ। ਕੋਈ ਸ਼ੱਕ ਨਹੀਂ ਕਿ ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ ਸੰਵਿਧਾਨ ਰਾਹੀਂ ਸਾਨੂੰ ਦਿੱਤੀ ਗਈ ਹੈ ਤੇ ਇਸ ਦੀ ਉਲੰਘਣਾ ਨਹੀਂ ਕੀਤੀ ਜਾ ਸਕਦੀ। ਇਸ ਦੀ ਰੱਖਿਆ ਕੀਤੀ ਜਾਣੀ ਚਾਹੀਦੀ ਹੈ, ਪਰ ਆਜ਼ਾਦੀ ਦੇ ਨਾਂਅ 'ਤੇ ਇਸ ਦੀ ਦੁਰਵਰਤੋਂ ਨਹੀਂ ਕੀਤੀ ਜਾਣੀ ਚਾਹੀਦੀ। ਇਹ ਅਧਿਕਾਰ ਅਸੀਮਿਤ ਅਧਿਕਾਰ ਨਹੀਂ ਹੈ। ਇਨ੍ਹਾਂ ਦੀਆਂ ਕੁਝ ਸੀਮਾਵਾਂ ਹਨ। ਵਾਦ-ਵਿਵਾਦ ਕਰਨ ਦੇ ਅਧਿਕਾਰ ਤੇ ਅੱਤਵਾਦ ਦਾ ਸਮਰਥਨ ਕਰਨ ਵਿਚਾਲੇ ਇੱਕ ਪਤਲੀ ਲਕੀਰ ਹੈ। ਬੌਧਿਕ ਸੁਤੰਤਰਤਾ ਦੇ ਨਾਂਅ 'ਤੇ ਲੋਕਾਂ ਨੂੰ ‘ਪਾਕਿਸਤਾਨ ਜ਼ਿੰਦਾਬਾਦ’ ਦਾ ਨਾਅਰਾ ਲਾਉਣ ਜਾਂ ਰਾਜ ਵਿਰੁੱਧ ਕੰਮ ਕਰਨ ਵਾਲੇ ਲੋਕਾਂ ਨੂੰ ਸਨਮਾਨਿਤ ਕਰਨ ਲਈ ਬੈਠਕ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਣੀ ਚਾਹੀਦੀ।
‘ਭਾਰਤ ਤੇਰੇ ਟੁਕੜੇ ਹੋਂਗੇ, ਭਾਰਤ ਤੇਰੇ ਟੁਕੜੇ ਹੋਨੇ ਤੱਕ ਜੰਗ ਜਾਰੀ ਰਹੇਗੀ, ਭਾਰਤ ਕੀ ਬਰਬਾਦੀ ਤਕ, ਭਾਰਤ ਮੁਰਦਾਬਾਦ, ਕਸ਼ਮੀਰ ਮਾਂਗੇ ਆਜ਼ਾਦੀ, ਕਿਤਨੇ ਅਫਜ਼ਲ ਮਾਰੋਗੇ, ਹਰ ਘਰ ਮੇਂ ਪੈਦਾ ਹੋਗਾ ਇਕ ਅਫਜ਼ਲ, ਅਫਜ਼ਲ ਬੋਲੇ ਆਜ਼ਾਦੀ, ਛੀਨ ਕੇ ਲੇਂਗੇ ਆਜ਼ਾਦੀ’ ਆਦਿ ਨਾਅਰਿਆਂ ਨੂੰ ਉਚਿਤ ਨਹੀਂ ਕਿਹਾ ਜਾ ਸਕਦਾ। ਸਾਨੂੰ ਯਾਦ ਹੈ ਕਿ ਬਾਲੀਵੁੱਡ ਅਭਿਨੇਤਾ ਸ਼ਾਹਰੁਖ ਖਾਨ ਨੂੰ ਮੁਸਲਿਮ ਹੋਣ ਬਾਰੇ ਆਪਣੇ ਵਿਚਾਰ ਦੱਸਣ ਲਈ ਲੰਮੇ ਹੱਥੀਂ ਲਿਆ ਗਿਆ ਅਤੇ ਉਸ ਤੋਂ ਬਾਅਦ ਉਸ ਨੂੰ ਕਹਿਣਾ ਪਿਆ ਸੀ ਕਿ ਉਸ ਨੂੰ ਭਾਰਤੀ ਹੋਣ 'ਤੇ ਮਾਣ ਹੈ। ਉਸ ਤੋਂ ਪਹਿਲਾਂ ਐੱਨ ਸੀ ਆਰ ਟੀ ਦੀਆਂ ਕਿਤਾਬਾਂ 'ਚੋਂ ਡਾਕਟਰ ਅੰਬੇਦਕਰ ਬਾਰੇ ਬਣਾਏ ਸ਼ੰਕਰ ਦੇ ਕਾਰਟੂਨਾਂ ਨੂੰ ਹਟਾ ਦਿੱਤਾ ਗਿਆ ਸੀ। ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਨੇ ਦੇਸ਼ਧ੍ਰੋਹ ਕਾਨੂੰਨ ਨੂੰ ਇਤਰਾਜ਼ ਜਨਕ ਅਤੇ ਗੈਰ ਜ਼ਰੂਰੀ ਦੱਸਿਆ ਸੀ। ਇੱਕ ਅਰਬ ਤੋਂ ਵੱਧ ਆਬਾਦੀ ਵਾਲੇ ਦੇਸ਼ ਵਿੱਚ ਇੰਨੇ ਹੀ ਵਿਚਾਰ ਹੋਣਗੇ ਅਤੇ ਲੋਕਾਂ ਦੇ ਮੂਲ ਅਧਿਕਾਰਾਂ ਨੂੰ ਘੱਟ ਨਹੀਂ ਕੀਤਾ ਜਾ ਸਕਦਾ।
ਕੋਈ ਵੀ ਵਿਅਕਤੀ ਦੂਸਰੇ ਵਿਅਕਤੀ ਦੇ ਵਿਚਾਰਾਂ ਨੂੰ ਸਵੀਕਾਰ ਨਾ ਕਰਨ ਲਈ ਆਜ਼ਾਦ ਹੈ। ਇੱਕ ਵਿਅਕਤੀ ਦੇ ਲਈ ਇਤਰਾਜ਼ ਜਨਕ ਬਿਆਨ ਦੂਸਰੇ ਲਈ ਆਮ ਹੋ ਸਕਦਾ ਹੈ। ਅਦਾਲਤਾਂ ਵੀ ਇਸ ਅਧਿਕਾਰ ਦੀ ਰੱਖਿਆ ਕਰਦੀਆਂ ਹਨ, ਜਿੱਥੇ ਨਾਗਰਿਕਾਂ ਨੂੰ ਵੱਖ ਵੱਖ ਰਾਇ ਰੱਖਣ, ਸਰਕਾਰ ਦੇ ਕੰਮਾਂ ਦੀ ਆਲੋਚਨਾ ਕਰਨ ਅਤੇ ਅਦਾਲਤ ਦੇ ਫੈਸਲਿਆਂ ਨਾਲ ਅਸਹਿਮਤੀ ਜਤਾਉਣ ਦਾ ਅਧਿਕਾਰ ਹਾਸਲ ਹੈ। ਇਸ ਦਾ ਉਦੇਸ਼ ਜਨਤਾ ਵਿੱਚ ਇਸ ਦੀ ਚਰਚਾ ਕਰਨਾ ਹੁੰਦਾ ਹੈ, ਨਾ ਕਿ ਇਨ੍ਹਾਂ ਦੀ ਅਣਡਿੱਠਤਾ। ਜਿਸ ਤਰ੍ਹਾਂ ਦੇਸ਼ ਵਿੱਚ ਅਸਹਿਣਸ਼ੀਲਤਾ ਘੱਟ ਹੋ ਰਹੀ ਹੈ, ਉਹ ਭਿਆਨਕ ਹੈ। ਅਸੀਂ ਭੁੱਲ ਰਹੇ ਹਾਂ ਕਿ ਜੇ ਵਿਅਕਤੀ ਨੂੰ ਆਜ਼ਾਦੀ ਤੋਂ ਵਾਂਝਿਆਂ ਕੀਤਾ ਗਿਆ ਤਾਂ ਸਮਾਜ ਦੀ ਆਜ਼ਾਦੀ ਦਾ ਵੀ ਦਮਨ ਹੋਵੇਗਾ। ਸਾਡੇ ਨੇਤਾਵਾਂ ਨੂੰ ਸੌੜੇਪਣ ਤੋਂ ਉਪਰ ਉਠਣਾ ਹੋਵੇਗਾ ਕਿਉਂਕਿ ਲੋਕਤੰਤਰ ਸਿਰਫ ਸ਼ਾਸਨ ਪ੍ਰਣਾਲੀ ਨਹੀਂ, ਇਹ ਇੱਕ ਅਜਿਹਾ ਮਾਰਗ ਹੈ, ਜਿਸ ਵਿੱਚ ਸਭਿਅਕ ਸਮਾਜਾਂ ਦਾ ਵਿਕਾਸ ਹੁੰਦਾ ਹੈ ਅਤੇ ਜਿਸ ਵਿੱਚ ਲੋਕ ਇੱਕ ਦੂਜੇ ਨਾਲ ਰਹਿ ਕੇ ਇੱਕ ਦੂਸਰੇ ਦੇ ਨਾਲ ਆਜ਼ਾਦੀ, ਸਮਾਨਤਾ ਅਤੇ ਭਾਈਚਾਰੇ ਦੇ ਆਧਾਰ 'ਤੇ ਸੰਵਾਦ ਕਰਦੇ ਹਨ।
ਫਿਰ ਇਸ ਸਮੱਸਿਆ ਦਾ ਹੱਲ ਕੀ ਹੈ? ਭੜਕਾਊ ਭਾਸ਼ਣ ਦੇਈਏ ਜਾਂ ਉਨ੍ਹਾਂ ਦੀ ਆਵਾਜ਼ ਦਬਾਈਏ। ਕਿਸੇ ਵੀ ਵਿਅਕਤੀ ਨੂੰ ਹਿੰਸਾ ਫੈਲਾਉਣ ਜਾਂ ਗਲਤ ਗੱਲ ਕਹਿਣ ਦੀ ਇਜਾਜ਼ਤ ਨਹੀਂ ਦੇਣੀ ਚਾਹੀਦੀ। ਉਨ੍ਹਾਂ ਨੂੰ ਇਹ ਧਿਆਨ ਵਿੱਚ ਰੱਖਣਾ ਹੋਵੇਗਾ ਕਿ ਕੋਈ ਵੀ ਰਾਸ਼ਟਰ ਭੂਗੋਲਿਕ ਇਕਾਈ ਤੋਂ ਪਹਿਲਾਂ ਦਿਲਾਂ ਤੇ ਦਿਮਾਗਾਂ ਦਾ ਮਿਲਨ ਹੈ। ਸਾਡੇ ਨੇਤਾਵਾਂ ਨੂ ਇਹ ਗੱਲ ਧਿਆਨ 'ਚ ਰੱਖਣੀ ਹੋਵੇਗੀ ਕਿ ਵਿਸ਼ਵ ਦੇ ਨੇਤਾ ਉਨ੍ਹਾਂ ਬਾਰੇ ਕਿਤੇ ਲਿਖੀਆਂ ਗੱਲਾਂ ਬਾਰੇ ਕਿੰਨੇ ਸਹਿਣਸ਼ੀਲ ਹਨ। ਇਸ ਸੰਬੰਧ ਵਿੱਚ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਇਟਲੀ ਦੇ ਸਾਬਕਾ ਰਾਸ਼ਟਰਪਤੀ ਬਰਲੁਸਕੋਨੀ ਚੰਗੀਆਂ ਉਦਾਹਰਣਾਂ ਹਨ, ਜਿਨ੍ਹਾਂ ਦਾ ਵਿਸ਼ਵ ਭਰ 'ਚ ਖੂਬ ਮਜ਼ਾਕ ਉਡਾਇਆ ਗਿਆ। ਬ੍ਰਿਟੇਨ ਅਤੇ ਫਰਾਂਸ ਵਿੱਚ ਲੋਕ ਆਪਣੇ ਪਾਰਲੀਮੈਂਟ ਮੈਂਬਰਾਂ ਦੀ ਖੂਬ ਆਲੋਚਨਾ ਕਰਦੇ ਹਨ। ਇਹ ਸੱਚ ਹੈ ਕਿ ਸਾਨੂੰ ਹਮਲਾਵਰੀ ਤੇ ਵੰਡਕਾਰੀ ਭਾਸ਼ਾ ਨੂੰ ਬਿਲਕੁਲ ਨਹੀਂ ਸਹਿਣਾ ਚਾਹੀਦਾ। ਸਪੱਸ਼ਟ ਤੌਰ 'ਤੇ ਸੰਦੇਸ਼ ਦੇਣਾ ਚਾਹੀਦਾ ਹੈ ਕਿ ਨਫਰਤ ਫੈਲਾਉਣ ਵਾਲੇ ਵਿਅਕਤੀਆਂ ਨੂੰ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਜੇ ਉਹ ਅਜਿਹਾ ਕਰਦੇ ਹਨ ਤਾਂ ਉਨ੍ਹਾਂ ਦੀ ਸੁਣਵਾਈ ਦਾ ਜਮਹੂਰੀ ਅਧਿਕਾਰ ਖਤਮ ਹੋ ਜਾਵੇਗਾ। ਸਭਿਆ ਸ਼ਾਸਨ ਵਿਵਸਥਾ 'ਚ ਅਜਿਹੀਆਂ ਗੱਲਾਂ ਲਈ ਕੋਈ ਜਗ੍ਹਾ ਨਹੀਂ ਹੈ।
ਕੁੱਲ ਮਿਲਾ ਕੇ ਆਲੋਚਨਾ ਇੱਕ ਵਧਦੇ ਫੁੱਲਦੇ ਤੇ ਮਜ਼ਬੂਤ ਲੋਕਤੰਤਰ ਦਾ ਲੱਛਣ ਹੈ, ਪਰ ਨਾਲ ਸਾਨੂੰ ਅਜਿਹੀਆਂ ਗੱਲਾਂ ਅਤੇ ਭਾਸ਼ਣਾਂ ਤੋਂ ਬਚਣਾ ਚਾਹੀਦਾ ਹੈ, ਜੋ ਨਫਰਤ ਅਤੇ ਸੌੜੀ ਸੋਚ ਫੈਲਾਉਂਦੀਆਂ ਹੋਣ। ਸਾਡੇ ਨੇਤਾਵਾਂ ਨੂੰ ਵੀ ਇਸ ਬਾਰੇ ਜ਼ਿਆਦਾ ਸੰਵੇਦਨਸ਼ੀਲ ਹੋਣ ਦੀ ਲੋੜ ਨਹੀਂ ਹੈ ਅਤੇ ਉਨ੍ਹਾਂ ਨੂੰ ਇਹ ਸਮਝਣਾ ਹੋਵੇਗਾ ਕਿ ਜੋ ਲੋਕ ਆਲੋਚਨਾ ਨੂੰ ਆਲੋਚਨਾ ਦੇ ਰੂਪ ਵਿੱਚ ਨਹੀਂ ਸਮਝਦੇ, ਉਹ ਲੋਕਤੰਤਰ ਨੂੰ ਨਸ਼ਟ ਕਰਦੇ ਹਨ। ਤੁਹਾਡੀ ਕੀ ਰਾਇ ਹੈ?

 

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’ ਵਿਸ਼ਵ ਦੇ ਮਹਾਨ ਖਿਡਾਰੀ: ਭਾਰਤੀ ਹਾਕੀ ਟੀਮਾਂ ਦਾ ਕਪਤਾਨ ਅਜੀਤਪਾਲ ਸਿੰਘ 20-27 ਦਸੰਬਰ ਦੇ ਸ਼ਹੀਦੀ ਹਫ਼ਤੇ ‘ਤੇ ਵਿਸ਼ੇਸ: “ਚਾਰ ਮੂਏ ਤੋ ਕਿਆ ਭਇਆ ...” ਸਪੌਟਲਾਈਟ ਆਨ ਵਿਜ਼ਨਰੀਜ਼ ਪਾਥ: ਗੁਰਨੂਰ ਸੰਧੂ ਨਾਲ ਪਰਿਵਰਤਨ ਪੈਦਾ ਕਰਨਾ ਲੁਧਿਆਣਾ ਵਿਚ ਬਿਨ੍ਹਾਂ ਛੱਤ ਤੋਂ ਭੁੰਜੇ ਸੌਂਦੇ ਬਿਮਾਰ ਬਜ਼ੁਰਗ ਨੂੰ ਮਿਲਿਆ ਸਵਰਗ ਰੂਪੀ ਰਹਿਣ ਬਸੇਰਾ