Welcome to Canadian Punjabi Post
Follow us on

28

March 2024
ਬ੍ਰੈਕਿੰਗ ਖ਼ਬਰਾਂ :
ਬੱਸ ਵਿੱਚ ਮਹਿਲਾ ਉੱਤੇ ਇੱਕ ਵਿਅਕਤੀ ਨੇ ਕੀਤਾ ਹਮਲਾ, ਮਹਿਲਾ ਜ਼ਖ਼ਮੀਜਾਅਲੀ ਇਨਕਮ ਬੈਨੇਫਿਟ ਹਾਸਲ ਕਰਨ ਵਾਲੇ 232 ਮੁਲਾਜ਼ਮਾਂ ਨੂੰ ਸੀਆਰਏ ਨੇ ਕੱਢਿਆਫੋਰਡ ਸਰਕਾਰ ਨੇ ਪੇਸ਼ ਕੀਤਾ 214. 5 ਬਿਲੀਅਨ ਦੇ ਖਰਚੇ ਵਾਲਾ ਬਜਟਈਡੀ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਕੀਤਾ ਗ੍ਰਿਫ਼ਤਾਰਪ੍ਰਧਾਨ ਮੰਤਰੀ ਮੋਦੀ ਰੂਸੀ ਰਾਸ਼ਟਰਪਤੀ ਨੂੰ ਚੋਣਾਂ ਜਿੱਤਣ 'ਤੇ ਦਿੱਤੀ ਵਧਾਈ, ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਨਸਕੀ ਨੂੰ ਵੀ ਕੀਤਾ ਫ਼ੋਨਗਾਜ਼ਾ ਦੇ ਸਭ ਤੋਂ ਵੱਡੇ ਹਸਪਤਾਲ ਨੇੜੇ ਬੰਬਾਰੀ, 50 ਲੜਾਕਿਆਂ ਦੇ ਮਾਰੇ ਜਾਣ ਦਾ ਸ਼ੱਕ ਮੁੱਖ ਮੰਤਰੀ ਭਗਵੰਤ ਮਾਨ ਸ਼ਹੀਦ ਕਾਂਸਟੇਬਲ ਅੰਮ੍ਰਿਤਪਾਲ ਸਿੰਘ ਦੇ ਘਰ ਪਹੁੰਚੇ, ਪਰਿਵਾਰ ਨਾਲ ਕੀਤਾ ਦੁੱਖ ਸਾਂਝਾ ਸੁਪਰੀਮ ਕੋਰਟ ਨੇ ਕੀਤਾ ਬਾਬਾ ਰਾਮਦੇਵ ਅਤੇ ਆਚਾਰੀਆ ਬਾਲਕ੍ਰਿਸ਼ਨ ਨੂੰ ਨੋਟਿਸ ਜਾਰੀ, ਪੁੱਛਿਆ, ਮਾਣਹਾਨੀ ਦੀ ਕਾਰਵਾਈ ਕਿਉਂ ਨਾ ਕੀਤੀ ਜਾਵੇੇ
 
ਨਜਰਰੀਆ

ਸਮਾਜ ਨੂੰ ਸੇਧ ਦੇਣ ਵਾਲੇ ਗਾਇਕ

February 27, 2020 08:04 AM

-ਦਿਲਬਾਗ ਸਿੰਘ
ਅੱਜ ਦੇ ਪਦਾਰਥਵਾਦੀ ਯੁੱਗ ਵਿੱਚ ਪੈਸੇ ਦੀ ਹੋੜ ਨੇ ਜਿੱਥੇ ਜ਼ਿੰਦਗੀ ਦੇ ਹਰ ਖੇਤਰ ਨੂੰ ਪ੍ਰਭਾਵਿਤ ਕੀਤਾ ਹੈ, ਉਥੇ ਪੰਜਾਬੀ ਗਾਇਕੀ ਅਛੂਤੀ ਨਹੀਂ। ਅੱਜ ਪੰਜਾਬੀ ਗਾਇਕੀ ਵਿੱਚ ਕੁਝ ਅਜਿਹੇ ਗੀਤਕਾਰ ਅਤੇ ਗਾਇਕ ਆ ਗਏ ਹਨ ਜੋ ਨਸ਼ਿਆਂ ਤੇ ਹਥਿਆਰਾਂ ਨੂੰ ਗੀਤਾਂ ਵਿੱਚ ਲਪੇਟ ਕੇ ਸਰੋਤਿਆਂ ਅੱਗੇ ਪਰੋਸ ਰਹੇ ਹਨ। ਉਹ ਦੌਲਤ ਤੇ ਸ਼ੋਹਰਤ ਲਈ ਕਿਸੇ ਵੀ ਹੱਦ ਤੱਕ ਜਾ ਸਕਦੇ ਹਨ। ਪੰਜਾਬ ਪਹਿਲਾਂ ਹੀ ਬੇਰੁਜ਼ਗਾਰੀ, ਨਸ਼ਿਆਂ ਤੇ ਖ਼ੁਦਕੁਸ਼ੀਆਂ ਦੀ ਅੱਗ ਵਿੱਚ ਮੱਚ ਰਿਹਾ ਹੈ, ਇਹ ਕਤਲਾਂ, ਰਫਲਾਂ, ਨਸ਼ਿਆਂ ਵਾਲੇ ਗੀਤ ਬਲਦੀ 'ਤੇ ਘਿਓ ਪਾ ਰਹੇ ਹਨ। ਅਜਿਹੇ ਗਾਇਕਾਂ ਨੂੰ ਸੁਣ ਕੇ ਲੱਗਦਾ ਹੈ ਕਿ ਜਿਸ ਸਮਾਜ ਲਈ ਇਹ ਗਾ ਰਹੇ ਹਨ, ਆਪਣੇ ਆਪ ਨੂੰ ਉਸ ਦਾ ਹਿੱਸਾ ਨਹੀਂ ਸਮਝਦੇ। ਗੀਤ ਸੰਗੀਤ ਸਾਡੇ ਸਮਾਜਿਕ ਜੀਵਨ ਦਾ ਅਨਿੱਖੜਵਾਂ ਅੰਗ ਹੈ। ਇਸ ਲਈ ਗੀਤਕਾਰੀ ਵਿੱਚ ਆਉਣ ਵਾਲਾ ਬਦਲਾਅ ਸਾਡੇ ਜਨ-ਜੀਵਨ ਖ਼ਾਸ ਕਰਕੇ ਨੌਜਵਾਨ ਤਬਕੇ ਨੂੰ ਪ੍ਰਭਾਵਿਤ ਕਰਦਾ ਹੈ। ਅੱਜ ਸਾਡੇ ਸੰਗੀਤ ਨਾਲ ਸਾਡੇ ਆਪਣਿਆਂ ਨੂੰ ਖ਼ਤਰਾ ਪੈਦਾ ਹੋ ਗਿਆ ਹੈ ਜਿਸਨੂੰ ਰੋਕਣ ਲਈ ਸਾਨੂੰ ਅਦਾਲਤਾਂ ਵਿੱਚ ਕਾਨੂੰਨੀ ਚਾਰਾਜੋਈਆਂ ਕਰਨੀਆਂ ਪੈ ਰਹੀਆਂ ਹਨ। ਗੀਤਕਾਰ, ਗਾਇਕ ਪੈਸੇ ਮਗਰ ਭੱਜਦੇ-ਭੱਜਦੇ ਸਮਾਜ ਪ੍ਰਤੀ ਆਪਣੀ ਜ਼ਿੰਮੇਵਾਰੀ ਤੋਂ ਨਾ ਭੱਜਣ। ਚੰਗਾ ਸੰਗੀਤ ਸਾਹਿਤ ਉਹੀ ਹੈ ਜੋ ਸਮਾਜ ਨੂੰ ਕੁਰਾਹੇ ਨਾ ਪਾਵੇ, ਸਗੋਂ ਸਹੀ ਦਿਸ਼ਾ ਵੱਲ ਜਾਣ ਲਈ ਸੇਧ ਦੇਵੇ।
ਪਹਿਲਾਂ ਗੀਤਾਂ ਦੀ ਮਾਰਕੀਟ ਵਧਾਉਣ ਲਈ ਸ਼ਬਦੀ ਲੱਚਰਤਾ ਦਾ ਸਹਾਰਾ ਲਿਆ ਜਾਂਦਾ ਸੀ। ਫਿਰ ਗੀਤਕਾਰਾਂ ਨੇ ਸ਼ਬਦਾਂ ਨੂੰ ਕੱਪੜੇ ਪੁਆ ਦਿੱਤੇ ਅਤੇ ਗੀਤਾਂ ਦੀ ਵੀਡੀਓ ਵਿੱਚ ਅਭਿਨੈ ਕਰਨ ਵਾਲੀ ਮਾਡਲ ਦੇ ਕੱਪੜੇ ਉਤਾਰ ਦਿੱਤੇ। ਅੱਜ ਕੱਲ੍ਹ ਗਾਇਕਾਂ ਨੇ ਗੀਤ ਦੀ ਮਸ਼ਹੂਰੀ ਲਈ ਕਤਲ, ਹਥਿਆਰ, ਲੰਡੀਆਂ ਜੀਪਾਂ, ਬੁਲੇਟ ਮੋਟਰ ਸਾਈਕਲ ਨੂੰ ਅੱਗੇ ਲਾ ਲਿਆ ਹੈ। ਗੀਤਾਂ ਵਿੱਚ ਕਤਲਾਂ ਤੇ ਹਥਿਆਰਾਂ ਦੀ ਦੁਰਵਰਤੋਂ ਨੂੰ ਸ਼ਰੇ੍ਹਆਮ ਉਤੇਜਿਤ ਕੀਤਾ ਜਾ ਰਿਹਾ ਹੈ। ਕਾਨੂੰਨ ਅਤੇ ਨਿਆਂ-ਵਿਵਸਥਾ ਵਿੱਚ ਲੋਕਾਂ ਦਾ ਵਿਸ਼ਵਾਸ ਉਠ ਰਿਹਾ ਹੈ। ਅਜਿਹੇ ਗੀਤਾਂ ਦੀ ਇੱਕ ਵੰਨਗੀ ਹੈ:
ਕਰਨਾ ਅੱਜ ਕਤਲ ਜੱਟ ਨੇ, ਵੈਰੀ ਜੇ ਟਕੱਰਿਆ
ਪੀਤੀ ਆ ਪਹਿਲੇ ਤੋੜ ਦੀ (ਦੇਸੀ ਦਾਰੂ)।
ਮੰਨਦੇ ਨਾ ਜੱਟ ਫੈਸਲੇ, ਜੱਜਾਂ ਵਕੀਲਾਂ ਦੇ
ਬੁਜ਼ਦਿਲ ਡਰਪੋਕ ਸਹਾਰੇ ਲੈਂਦੇ ਤਹਿਸੀਲਾਂ ਦੇ।
ਗਾਇਕ ਅਜਿਹੇ ਗੀਤ ਗਾ ਕੇ ਨੌਜਵਾਨਾਂ ਨੂੰ ਜੇਲ੍ਹਾਂ ਦਾ ਰਸਤਾ ਦਿਖਾ ਰਹੇ ਹਨ। ਕੀ ਉਹ ਚਾਹੁਣਗੇ ਕਿ ਉਨ੍ਹਾਂ ਦੇ ਬੱਚੇ ਜਾਂ ਪਰਵਾਰਕ ਮੈਂਬਰ ਵੀ ਅਜਿਹੀ ਸੋਚ ਦੇ ਧਾਰਨੀ ਹੋਣ? ਪਿਛਲੇ ਦਿਨੀਂ ਇੱਕ ਹਥਿਆਰਾਂ ਦੀ ਉਸਤਤ ਕਰਨ ਵਾਲੇ ਗੀਤ ਤੋਂ ਪ੍ਰੇਰਿਤ ਹੋ ਕੇ ਸਕੂਲੀ ਬੱਚਿਆਂ ਨੇ ਨਕਲੀ ਹਥਿਆਰ ਹੱਥਾਂ ਵਿੱਚ ਲੈ ਕੇ ਵੀਡੀਓ ਸੋਸ਼ਲ ਮੀਡੀਆ 'ਤੇ ਪਾ ਦਿੱਤੀ। ਉਨ੍ਹਾਂ ਨੇ ਆਪਣੇ ਦੋਸਤ ਨੂੰ ਇਸ ਵੀਡੀਓ ਨੂੰ ਲਾਇਕ ਕਰਨ ਲਈ ਕਿਹਾ ਜਿਸਨੇ ਏਦਾਂ ਕਰਨ ਤੋਂ ਇਨਕਾਰ ਕਰ ਦਿੱਤਾ। ਇਸ ਤੋਂ ਖਫ਼ਾ ਹੋ ਕੇ ਉਨ੍ਹਾਂ ਆਪਣੇ ਦੋਸਤ ਨੂੰ ਕੁੱਟਿਆ ਅਤੇ ਗੰਭੀਰ ਸੱਟਾਂ ਮਾਰੀਆਂ। ਨੌਜਵਾਨ ਪੀੜ੍ਹੀ ਗਾਇਕਾਂ ਨੂੰ ਆਪਣਾ ਆਦਰਸ਼ ਮੰਨਦੀ ਹੈ। ਉਹ ਉਨ੍ਹਾਂ ਦੀ ਹਰ ਪੱਖੋਂ ਨਕਲ ਕਰਦੇ ਹਨ। ਜੇ ਕਲਾਕਾਰ ਉਸਾਰੂ ਗੱਲਾਂ ਕਰਨ ਤਾਂ ਨੌਜਵਾਨ ਪੀੜ੍ਹੀ ਨੂੰ ਸਹੀ ਸੇਧ ਮਿਲੇਗੀ ਤੇ ਉਹ ਦੇਸ਼ ਦਾ ਸਰਮਾਇਆ ਬਣਨਗੇ। ਕਲਾਕਾਰ ਢਾਹੂ ਗੱਲਾਂ ਨਾਲ ਢਹਿੰਦੀ ਕਲਾ ਨੂੰ ਲੈ ਜਾਣਗੇ। ਕਿਸੇ ਦਿਨ ਇਨ੍ਹਾਂ ਹਿੰਸਕ ਗੀਤਾਂ ਦੀ ਅੱਗ ਇਨ੍ਹਾਂ ਦੇ ਘਰਾਂ ਦੀ ਦਹਿਲੀਜ਼ 'ਤੇ ਦਸਤਕ ਦੇ ਸਕਦੀ ਹੈ। ਹਥਿਆਰਾਂ ਬਾਰੇ ਇਹ ਗਾਇਕ ਤਰਕ ਦਿੰਦੇ ਹਨ ਕਿ ਸਰਕਾਰ ਨੂੰ ਸਾਡੇ 'ਤੇ ਪਾਬੰਦੀ ਲਾਉਣ ਨਾਲੋਂ ਹਥਿਆਰਾਂ 'ਤੇ ਹੀ ਪਾਬੰਦੀ ਲਗਾ ਦੇਣੀ ਚਾਹੀਦੀ ਹੈ। ਪੇਂਡੂ ਸੱਭਿਆਚਾਰ ਦੀ ਦੁਹਾਈ ਦੇ ਕੇ ਅਤੇ ਸਸਤੀ ਹੋਣ ਦੀ ਦਲੀਲ ਦੇ ਕੇ ਘਰ ਦੀ ਸ਼ਰਾਬ (ਦੇਸੀ ਸ਼ਰਾਬ) ਜਿਸ ਦੀ ਕਸੀਦ ਕਰਨਾ ਕਾਨੂੰਨ ਅਧੀਨ ਜੁਰਮ ਹੈ, ਨੂੰ ਗੀਤਾਂ ਵਿੱਚ ਵਡਿਆਇਆ ਜਾਂਦਾ ਹੈ। ਜਦੋਂ ਇਨ੍ਹਾਂ ਗਾਇਕਾਂ ਨੂੰ ਅਜਿਹੇ ਗੀਤਾਂ ਬਾਰੇ ਸਵਾਲ ਪੁੱਛਿਆ ਜਾਂਦਾ ਹੈ ਤਾਂ ਉਨ੍ਹਾਂ ਦਾ ਜਵਾਬ ਹੁੰਦਾ ਹੈ ਕਿ ਅਸੀਂ ਸੱਚਾਈ ਬਿਆਨਦੇ ਹਾਂ।
ਗੀਤ ਦਾ ਸਬੰਧ ਸਿਰਫ਼ ਗੀਤ ਤੱਕ ਹੀ ਹੁੰਦਾ ਹੈ। ਇਹ ਜ਼ਰੂਰੀ ਨਹੀਂ ਕਿ ਗਾਇਕ ਜੋ ਸਟੇਜ 'ਤੇ ਗਾਉਂਦਾ ਹੈ ਉਹ ਉਸੇ ਤਰ੍ਹਾਂ ਦੀ ਸੋਚ ਵੀ ਰੱਖੇ। ਜੇ ਇਹ ਸਿਰਫ਼ ਗੀਤ ਹੁੰਦਾ ਹੈ ਤਾਂ ਮੈਂ ਅੱਜ ਤੱਕ ਕੋਈ ਵੀ ਗਾਇਕ ਅਜਿਹਾ ਗੀਤ ਗਾਉਣ ਤੋਂ ਪਹਿਲਾਂ ਲੋਕਾਂ ਨੂੰ ਅਪੀਲ ਕਰਦਾ ਨਹੀਂ ਸੁਣਿਆ ਕਿ ‘ਇਹ ਸਿਰਫ਼ ਗੀਤ ਹੈ। ਮੈਂ ਇਸ ਦੀ ਵਕਾਲਤ ਨਹੀਂ ਕਰਦਾ। ਇਸ 'ਤੇ ਅਮਲ ਨਹੀਂ ਕਰਨਾ।'' ਸ਼ਰਾਬ ਦੇ ਠੇਕਿਆਂ ਅਤੇ ਬੋਤਲਾਂ 'ਤੇ ਲਿਖਿਆ ਹੰੁਦਾ ਹੈ ਕਿ ਸ਼ਰਾਬ ਪੀਣੀ ਸਿਹਤ ਲਈ ਹਾਨੀਕਾਰਕ ਹੈ। ਜੇ ਸੱਚਾਈ ਬਿਆਨਦੇ ਹੋ ਤਾਂ ਇਹ ਦੱਸੋ ਕਿ ਦੇਸ਼ੀ ਸ਼ਰਾਬ ਕੱਢਣੀ ਜੁਰਮ ਹੈ। ਗਾਇਕ ਅਜਿਹਾ ਇਸ ਕਰ ਕੇ ਨਹੀਂ ਕਰਦੇ ਕਿਉਂਕਿ ਸਮਝਦੇ ਹਨ ਕਿ ਅਜਿਹਾ ਕਰਨ ਨਾਲ ਗੀਤ ਦਾ ਤਿੱਖਾਪਣ ਘੱਟ ਜਾਵੇਗਾ। ਜੇਕਰ ਕਰਨਾਟਕ ਦੇ ਪੰਡਤ ਰਾਓ ਜੀ ਜੋ ਚੰਡੀਗੜ੍ਹ ਦੇ ਕਾਲਜ ਵਿੱਚ ਪ੍ਰੋਫੈਸਰ ਹਨ ਅਜਿਹੇ ਗੀਤਾਂ ਦੇ ਗਾਇਕਾਂ ਨੂੰ ਸਵਾਲ ਕਰਦੇ ਹਨ ਤਾਂ ਇਨ੍ਹਾਂ ਗਾਇਕਾਂ ਦੇ ਪ੍ਰੰਸਸਕ ਉਸਦਾ ਮਜ਼ਾਕ ਉਡਾਉਂਦੇ ਹੋਏ ਕਹਿੰਦੇ ਹਨ ਕਿ ਉਹ ਪਹਿਲਾਂ ਆਪਣਾ ਸੂਬਾ ਸੁਧਾਰ ਲੈਣ। ਜੇਕਰ ਪ੍ਰੋ. ਰਾਓ ਸਾਹਿਬ ਪੰਜਾਬ ਨੂੰ ਸੁਧਾਰਨ ਲਈ ਯਤਨਸ਼ੀਲ ਹਨ ਤਾਂ ਸਾਨੂੰ ਉਨ੍ਹਾਂ ਨੂੰ ਬਣਦਾ ਸਨਮਾਨ ਦੇਣਾ ਚਾਹੀਦਾ ਹੈ।
ਗੀਤਕਾਰ ਦਾ ਕੰਮ ਸਿਰਫ਼ ਸੱਚਾਈ ਦੱਸਣਾ ਨਹੀਂ ਹੁੰਦਾ, ਬਲਕਿ ਇਸ ਪਿੱਛੇ ਜੋ ਬੁਰਾਈ ਲੁਕੀ ਹੈ ਉਸ ਨੂੰ ਵੀ ਹੈ। ਤੁਸੀਂ ਜੇ ਕਿਸੇ ਸਮਾਜਿਕ ਸੱਚਾਈ, ਬੁਰਾਈ ਬਾਰੇ ਲਿਖਦੇ ਹੋ ਤਾਂ ਇਸਦਾ ਅੰਤ ਸਿੱਖਿਆਦਾਇਕ ਕਿਉਂ ਨਹੀਂ ਕਰਦੇ? ਕਿੰਨਾ ਚੰਗਾ ਹੁੰਦਾ ਜੇ ਗੀਤ ‘ਕਰਨਾ ਅੱਜ ਕਤਲ ਜੱਟ ਨੇ' ਦੇ ਅੰਤ ਵਿੱਚ ਜੱਟ ਦੀ ਮਾਂ, ਭੈਣ ਜਾਂ ਭਰਾ ਵੱਲੋਂ ਉਸਨੂੰ ਕਤਲ ਦੇ ਖ਼ਤਰਨਾਕ ਸਿੱਟਿਆਂ ਬਾਰੇ ਵੀ ਖ਼ਬਰਦਾਰ ਕਰ ਦਿੱਤਾ ਜਾਂਦਾ, ਜਿਵੇਂ ਮਸ਼ਹੂਰ ਗਾਇਕ ਤੇ ਗੀਤਕਾਰ ਜਸਵੰਤ ਸੰਦੀਲਾ ਕਹਿੰਦਾ ਹੈ ‘ਕਤਲਾਂ ਦੇ ਕੇਸ ਜੇ ਪੈ ਗਏ ਚੁੱਲ੍ਹਿਆਂ 'ਤੇ ਘਾਹ ਉਦ ਪੈਣੇ।' ਸੂਫ਼ੀ ਗਾਇਖ ਕੰਵਰ ਗਰੇਵਾਲ ਅਜਿਹੇ ਗਾਇਕਾਂ ਨੂੰ ਸਟੇਜਾਂ 'ਤੇ ਅਕਸਰ ਨਸੀਹਤ ਦਿੰਦੇ ਨਜ਼ਰ ਆਉਂਦੇ ਹਨ ਕਿ ਜੱਟਾਂ ਨੂੰ ਫਾਇਰ ਕਰਦਾ ਦੱਸਣ ਵਾਲੇ ਇਹ ਦੱਸ ਦਿਆ ਕਰਨ ਕੇ ਫਾਇਰ ਕਰਨ ਦੇ ਕਾਨੂੰਨੀ ਸਿੱਟੇ ਕੀ ਹੁੰਦੇ ਹਨ? ਸੁਰਿੰਦਰ ਕੌਰ ਅਤੇ ਆਸਾ ਸਿੰਘ ਮਸਤਾਨਾ ਵੱਲੋਂ ਗਾਇਆ ਗੀਤ ‘ਇਹ ਮੁੰਡਾ ਬੜਾ ਸ਼ਨਿੱਚਰੀ' ਜਿਸ ਵਿੱਚ ਜੋਤਸ਼ੀ ਇੱਕ ਬੱਚੇ ਦੇ ਵਿਗੜੈਲ ਹੋਣ ਦੀ ਭਵਿੱਖਬਾਣੀ ਕਰਦਾ ਹੈ, ਦਾ ਅੰਤ ਵੀ ਸਿੱਖਿਆ ਦਾਇਕ ਹੈ:
‘ਓ ਭਟਕੇ ਹੋਏ ਜਵਾਨੋਂ,
ਇਹ ਕੀ ਫੜਲੇ ਚਾਲੇ ਹੋਸ਼ ਕਰੋ,
ਚੰਨ ਤੀਕਰ ਵੀ ਜਾ ਪਹੁੰਚੇ ਨੇ
ਅੱਜ ਦੁਨੀਆਂ ਵਾਲੇ, ਹੋਸ਼ ਕਰੋ।
ਸਹੁੰ ਭਗਤ ਸਿੰਘ ਦੀ ਖਾ ਕੇ ਤੇ
ਬਸ ਏਨਾ ਈ ਅੱਜ ਕਹਿਣਾ ਏ,
ਨਾ ਰੋਲੋ ਏਸ ਜਵਾਨੀ ਨੂੰ
ਇਹ ਭਾਰਤ ਮਾਂ ਦਾ ਗਹਿਣਾ ਏ।
ਸਮੱਸਿਆ ਦੇ ਸਥਾਈ ਹੱਲ ਲਈ ਜ਼ਰੂਰੀ ਹੈ ਕਿ ਅਸੀਂ ਖ਼ੁਦ ਜਾਗਰੂਕ ਹੋਈਏ, ਆਪਣੀ ਸੋਚ ਬਦਲੀਏ, ਲੀਹੋਂ ਲੱਥੇ ਗਾਇਕਾਂ ਤੋਂ ਫਾਸਲਾ ਬਣਾਈਏ ਤੇ ਚੰਗਿਆਂ ਦੇ ਨੇੜੇ ਜਾਈਏ। ਜਦੋਂ ਇਨ੍ਹਾਂ ਨੂੰ ਕੋਈ ਸੁਣਨ ਵਾਲਾ ਨਹੀਂ ਲੱਭੇਗਾ ਤਾਂ ਗੀਤਕਾਰੀ ਅਤੇ ਗਾਇਕੀ ਵਿੱਚ ਆਪੇ ਗੁਣਵੱਤਾ ਆਵੇਗੀ। ਸੀਨੀਅਰ ਵਕੀਲ ਐਚ ਸੀ ਅਰੋੜਾ ਵੱਲੋਂ ਦਾਇਰ ਕੀਤਾ ਇੱਕ ਜਨਹਿੱਤ ਪਟੀਸ਼ਨ ਦਾ ਫ਼ੈਸਲਾ ਸੁਣਾਉਂਦਿਆਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਡੀ ਜੀ ਪੀ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਨੂੰ ਦਿਸ਼ਾ ਨਿਰਦੇਸ਼ ਦਿੱਤੇ ਹਨ ਕਿ ਇਹ ਯਕੀਨੀ ਬਣਾਇਆ ਜਾਵੇ ਕਿ ਹਥਿਆਰਾਂ, ਹਿੰਸਾ, ਸ਼ਰਾਬ ਨੂੰ ਪ੍ਰਮੋਦ ਕਰਨ ਵਾਲੇ ਗੀਤ ਨਾ ਵੱਜਣ। ਸੂਬਾ ਸਰਕਾਰ ਵੀ ਹਾਈ ਕੋਰਟ ਦੇ ਹੁਕਮਾਂ ਤੋਂ ਬਾਅਦ ਹਰਕਤ ਵਿੱਚ ਆਈ ਹੈ। ਸਰਕਾਰਾਂ ਗਾਇਕਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰਨ ਤੋਂ ਡਰਦੀਆਂ ਹਨ ਕਿਉਂਕਿ ਨੌਜੁਆਨ ਤਬਕਾ ਇਨ੍ਹਾਂ ਦਾ ਅੰਨ੍ਹਾ ਪ੍ਰਸੰਸਕ ਹੁੰਦਾ ਹੈ। ਇਸ ਲਈ ਸਮਾਜ ਦੇ ਕਿਸੇ ਵਰਗ ਦੀ ਨਾਰਾਜ਼ਗੀ ਕੋਈ ਸਰਕਾਰ ਮੁੱਲ ਲੈਣਾ ਨਹੀਂ ਚਾਹੁੁਦੀ। 1860 ਵਿੱਚ ਅੰਗਰੇਜ਼ਾਂ ਸਮੇਂ ਬਣੀ ਭਾਰਤੀ ਦੰਡ ਕਾਨੂੰਨ ਵਿੱਚ ਮੌਜੂਦਾ ਸਥਿਤੀ ਨਾਲ ਨਿਪਟਣ ਲਈ ਕਾਰਗਰ ਧਾਰਾਵਾਂ ਨਹੀਂ। ਜੇ ਸੂਬਾ ਸਰਕਾਰ ਵਿੱਚ ਇੱਛਾ ਸ਼ਕਤੀ ਹੈ ਕਿ ਸਮਾਜ ਗੰਧਲਾਉਣ ਵਾਲੀ ਗੀਤਕਾਰੀ ਅਤੇ ਗਾਇਕੀ 'ਤੇ ਨੱਥ ਪਾਉਣੀ ਹੈ ਤਾਂ ਆਈ ਪੀ ਸੀ ਵਿੱਚ ਢੁਕਵੀਂਆਂ ਧਾਰਾਵਾਂ ਜੋੜਨ ਲਈ ਨਵਾਂ ਬਿੱਲ ਲਿਆਂਦਾ ਜਾ ਸਕਦਾ ਹੈ। ਜੇ ਸਰਕਾਰ ਦੇ ਕਾਨੂੰਨੀ ਮਾਹਿਰ ਮਹਿਸੂਸ ਕਰਦੇ ਹਨ ਤਾਂ ਸਪੈਸ਼ਲ ਐਕਟ ਲਿਆਂਦਾ ਜਾ ਸਕਦਾ ਹੈ। ਸਰਕਾਰ ਕੋਲ ਤੀਜਾ ਬਦਲ ਇਹ ਵੀ ਹੈ ਕਿ ਕਿਸੇ ਸ਼ਕਤੀਸ਼ਾਲੀ ਸੈਂਸਰ ਬੋਰਡ ਦਾ ਗਠਨ ਕਰੇੇ ਜਿਸ ਵਿੱਚ ਉਘੇ ਸਾਹਿਤਕਾਰ ਅਤੇ ਭਾਸ਼ਾ ਪ੍ਰੇਮੀ ਹੋਣ।

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’ ਵਿਸ਼ਵ ਦੇ ਮਹਾਨ ਖਿਡਾਰੀ: ਭਾਰਤੀ ਹਾਕੀ ਟੀਮਾਂ ਦਾ ਕਪਤਾਨ ਅਜੀਤਪਾਲ ਸਿੰਘ 20-27 ਦਸੰਬਰ ਦੇ ਸ਼ਹੀਦੀ ਹਫ਼ਤੇ ‘ਤੇ ਵਿਸ਼ੇਸ: “ਚਾਰ ਮੂਏ ਤੋ ਕਿਆ ਭਇਆ ...” ਸਪੌਟਲਾਈਟ ਆਨ ਵਿਜ਼ਨਰੀਜ਼ ਪਾਥ: ਗੁਰਨੂਰ ਸੰਧੂ ਨਾਲ ਪਰਿਵਰਤਨ ਪੈਦਾ ਕਰਨਾ ਲੁਧਿਆਣਾ ਵਿਚ ਬਿਨ੍ਹਾਂ ਛੱਤ ਤੋਂ ਭੁੰਜੇ ਸੌਂਦੇ ਬਿਮਾਰ ਬਜ਼ੁਰਗ ਨੂੰ ਮਿਲਿਆ ਸਵਰਗ ਰੂਪੀ ਰਹਿਣ ਬਸੇਰਾ