Welcome to Canadian Punjabi Post
Follow us on

20

April 2024
ਬ੍ਰੈਕਿੰਗ ਖ਼ਬਰਾਂ :
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ 10ਵੀਂ ਕਲਾਸ ਦੇ ਨਤੀਜਿਆਂ ਵਿਚ ਫਿ਼ਰੋਜ਼ਪੁਰ ਜਿ਼ਲ੍ਹੇ ਦੇ 17 ਵਿਦਿਆਰਥੀ ਮੈਰਿਟ ਵਿੱਚਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣ
 
ਨਜਰਰੀਆ

ਹਰਬਲ ਜਾਇਦਾਦ ਦੀ ਚੋਰੀ ਅਤੇ ਸਮੱਗਲਿੰਗ ਨਾਲ ਤਬਾਹੀ

February 27, 2020 08:02 AM

-ਪੂਰਨ ਚੰਦ ਸਰੀਨ
ਭਾਰਤ ਕੁਝ ਏਦਾਂ ਦੀ ਭੂਗੋਲਿਕ ਸਥਿਤੀ ਨਾਲ ਬਣਿਆ ਹੈ ਕਿ ਅਸੀਂ ਅਨੇਕ ਗੱਲਾਂ 'ਚ ਦੁਨੀਆ ਦੇ ਸਾਰੇ ਦੇਸ਼ਾਂ ਤੋਂ ਖੁਸ਼ਕਿਸਮਤ ਕਹੇ ਜਾ ਸਕਦੇ ਹਾਂ। ਸਾਡਾ ਪਹਿਰੇਦਾਰ ਹਿਮਾਲਿਆ ਪਰਬਤ ਹੈ ਅਤੇ ਇਸ ਨਾਲ ਜੁੜੀ ਸਾਰੀ ਪਰਬਤ ਮਾਲਾ ਵਿਸ਼ਾਲ ਕੁਦਰਤੀ ਸੋਮਿਆਂ ਦਾ ਭੰਡਾਰ ਹੈ। ਸਾਡੇ ਜੰਗਲ ਇੰਨੇ ਸੰਘਣੇ ਹਨ ਕਿ ਉਨ੍ਹਾਂ ਵਿੱਚ ਦਾਖ਼ਲ ਹੋਣਾ ਬਹੁਤ ਖਤਰਨਾਕ ਅਤੇ ਅਸੰਭਵ ਜਿਹਾ ਹੈ। ਕੁਦਰਤ ਨੇ ਸਾਡੇ ਜੰਗਲਾਂ ਦੀ ਰਚਨਾ ਇੰਨੀ ਗੁੰਝਲਦਾਰ ਅਤੇ ਮੁਸ਼ਕਲ ਇਸੇ ਲਈ ਹੀ ਕੀਤੀ ਹੈ ਕਿਉਂਕਿ ਇਨ੍ਹਾਂ 'ਚ ਅਜਿਹੇ ਖਜ਼ਾਨੇ ਲੁਕੇ ਹਨ, ਜੋ ਵਿਸ਼ਵ 'ਚ ਹੋਰ ਕਿਤੇ ਨਹੀਂ ਹਨ।
ਹਿਮਾਚਲ ਪ੍ਰਦੇਸ਼, ਉਤਰਾਖੰਡ, ਜੰਮੂ-ਕਸ਼ਮੀਰ, ਲੱਦਾਖ, ਉਤਰ ਪੂਰਬ ਦੇ ਪ੍ਰਦੇਸ਼, ਮਹਾਰਾਸ਼ਟਰ ਤੇ ਦੱਖਣੀ ਰਾਜਾਂ ਦੇ ਜੰਗਲ ਅਜਿਹੀ ਅਨਮੋਲ ਸੰਪਦਾ ਆਪਣੇ ਅੰਦਰ ਸਮਾਏ ਹੋਏ ਹਨ ਕਿ ਜਿਨ੍ਹਾਂ ਦੀ ਤੁਲਨਾ ਦੁਨੀਆ ਦੇ ਕਿਸੇ ਵਣ ਪ੍ਰਦੇਸ਼ ਨਾਲ ਨਹੀਂ ਕੀਤੀ ਜਾ ਸਕਦੀ। ਇਹੀ ਕਾਰਨ ਹੈ ਕਿ ਸਾਡੀ ਵਣ ਸੰਪਦਾ ਹਮੇਸ਼ਾ ਤੋਂ ਵਿਦੇਸ਼ੀਆਂ ਦੀ ਨਜ਼ਰ ਵਿੱਚ ਰੜਕਦੀ ਰਹੀ ਹੈ ਤੇ ਉਹ ਕਿਸੇ ਕਾਨੂੰਨੀ ਅਤੇ ਜ਼ਿਆਦਾਤਰ ਗ਼ੈਰ-ਕਾਨੂੰਨੀ ਤਰੀਕੇ ਨਾਲ ਉਸ 'ਤੇ ਕਬਜ਼ਾ ਕਰਨ ਵਿੱਚ ਸਫਲ ਹੁੰਦੇ ਜਾ ਰਹੇ ਹਨ। ਜਿੰਨ੍ਹਾਂ ਨੂੰ ਅਸੀਂ ਜੜ੍ਹੀਆਂ-ਬੂਟੀਆਂ ਤੇ ਵਣ ਉਪਜ ਦੇ ਨਾਂ ਨਾਲ ਜਾਣਦੇ ਹਾਂ, ਉਹ ਕਿੰਨੀਆਂ ਉਪਯੋਗੀ ਹਨ, ਇਸ ਦਾ ਅਨੁਮਾਨ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਕਿਸੇ ਵੀ ਭਿਆਨਕ ਰੋਗ ਦੇ ਇਲਾਜ ਵਿੱਚ ਇਨ੍ਹਾਂ ਦੀ ਵਰਤੋਂ ਦੁਨੀਆ ਦੀਆਂ ਵੱਡੀਆਂ-ਵੱਡੀਆਂ ਫਾਰਮੇਸੀ ਕੰਪਨੀਆਂ ਕਰਦੀਆਂ ਹਨ ਤੇ ਕਿਉਂਕਿ ਉਨ੍ਹਾਂ ਦੇ ਲਈ ਇਨ੍ਹਾਂ ਨੂੰ ਸਹੀ ਰਸਤੇ ਤੋਂ ਹਾਸਲ ਕਰਨਾ ਆਸਾਨ ਨਹੀਂ, ਇਸ ਲਈ ਉਹ ਅਜਿਹੇ ਹੱਥਕੱਡੇ ਅਪਣਾਉਂਦੀਆਂ ਹਨ, ਜਿਨ੍ਹਾਂ ਨਾਲ ਉਨ੍ਹਾਂ ਦੀ ਚਾਲ ਕਾਮਯਾਬ ਹੋਵੇ, ਜਿਸ ਦੇ ਲਈ ਉਹ ਛਲ, ਬਲ ਅਤੇ ਧਨ ਤਿੰਨਾਂ ਦੀ ਵਰਤੋਂ ਕਰਦੀਆਂ ਹਨ।
ਜੇ ਤੁਸੀਂ ਜੰਗਲਾਂ ਵਿੱਚ ਘੁੰਮਣ ਦੇ ਸ਼ੌਕੀਨ ਹੋ ਜਾਂ ਤੁਸੀਂ ਕੋਈ ਖੋਜ ਕਰਨ ਲਈ ਓਥੇ ਜਾਂਦੇ ਹੋ ਤਾਂ ਤੁਹਾਨੂੰ ਉਥੇ ਸੈਲਾਨੀਆਂ ਵਾਂਗ ਵਿਹਾਰ ਕਰਦੇ ਕੁਝ ਦੇਸ਼ਾਂ, ਖਾਸ ਤੌਰ 'ਤੇ ਚੀਨ, ਜਾਪਾਨ, ਬ੍ਰਿਟੇਨ ਦੇ ਲੋਕ ਮਿਲ ਜਾਣਗੇ, ਇਹ ਸੈਲਾਨੀ ਨਹੀਂ, ਇਨ੍ਹਾਂ ਦੇਸ਼ਾਂ ਦੇ ਵਿਗਿਆਨੀ ਹੋ ਸਕਦੇ ਹਨ, ਜੋ ਚੋਰੀ-ਛਿਪੇ ਸਾਡੇ ਪੇੜ-ਪੌਦਿਆਂ ਤੇ ਉਨ੍ਹਾਂ ਤੋਂ ਮਿਲਦੇ ਫਲ-ਫੁੱਲ ਅਤੇ ਸੱਕ ਅਤੇ ਦੂਸਰੀ ਸਮੱਗਰੀ ਦੀ ਪਛਾਣ ਕਰਕੇ ਉਨ੍ਹਾਂ ਦੀ ਚੋਰੀ ਅਤੇ ਸਮੱਗਲਿੰਗ ਕਰਨ ਲਈ ਇਥੇ ਆਉਂਦੇ ਹਨ।
ਜੰਗਲਾਂ 'ਚ ਰਹਿਣ ਵਾਲੇ ਜ਼ਿਆਦਾਤਰ ਆਦਿਵਾਸੀ ਹੁੰਦੇ ਹਨ ਤੇ ਉਹ ਸੁਭਾਅ ਦੇ ਤੌਰ 'ਤੇ ਸਿੱਧੇ ਹੁੰਦੇ ਹਨ। ਇਸੇ ਦੇ ਨਾਲ ਜੋ ਆਸ-ਪਾਸ ਦੇ ਪਿੰਡ ਹਨ, ਉਥੇ ਸਰਪੰਚ, ਸਥਾਨਕ ਵਿਧਾਇਕ ਅਤੇ ਪਾਰਲੀਮੈਂਟ ਮੈਂਬਰ ਇਸ ਗੱਲ ਤੋਂ ਪੁੂਰੀ ਤਰ੍ਹਾਂ ਜਾਣੂ ਹੁੰਦੇ ਹਨ ਕਿ ਉਨ੍ਹਾਂ ਦਾ ਖੇਤਰ ਕਿੰਨਾ ਮੁੱਲਵਾਨ ਹੈ ਤੇ ਇਸ ਦੀ ਕਿੰਨੀ ਕੀਮਤ ਵਸੂਲੀ ਜਾ ਸਕਦੀ ਹੈ। ਕਿਉਂਕਿ ਸਾਡੇ ਵਣ ਵਾਸੀ ਗਰੀਬੀ, ਅਗਿਆਨਤਾ ਅਤੇ ਸਾਧਨਹੀਣਤਾ ਦੇ ਕਾਰਣ ਇਨ੍ਹਾਂ ਦੇ ਲਾਲਚ ਵਿੱਚ ਆ ਜਾਂਦੇ ਹਨ ਅਤੇ ਉਹ ਅਣਜਾਣੇ 'ਚ ਸਮੱਗਲਰਾਂ ਦੇ ਨੈਟਵਰਕ ਦਾ ਹਿੱਸਾ ਬਣ ਜਾਂਦੇ ਹਨ। ਉਨ੍ਹਾਂ ਦਾ ਜ਼ਬਰਦਸਤ ਸ਼ੋਸ਼ਣ ਹੁੰਦਾ ਹੈ ਤੇ ਇਸ ਤਰ੍ਹਾਂ ਜੀਵਨ ਉਪਯੋਗੀ ਸੰਪਦਾ ਉਨ੍ਹਾਂ ਤੋਂ ਖੋਹੀ ਜਾਂਦੀ ਹੈ। ਅਨੇਕ ਪੌਦੇ ਲੁਪਤ ਹੁੰਦੇ ਜਾ ਰਹੇ ਹਨ, ਇਸ ਦੇ ਲਈ ਸਮੱਗਲਰਾਂ ਵੱਲੋਂ ਜਿਸ ਵਿਧੀ ਦੀ ਵਰਤੋਂ ਹੁੰਦੀ ਹੈ, ਉਸ ਨੂੰ ਹੱਤਿਆ ਕਹਿਣਾ ਸਹੀ ਹੋਵੇਗਾ।
ਹੁੰਦਾ ਇਹ ਹੈ ਕਿ ਸਮੱਗਲਰ ਉਨ੍ਹਾਂ ਪੌਦਿਆਂ ਨੂੰ ਜੜ੍ਹੋਂ ਉਖਾੜ ਦਿੰਦੇ ਹਨ ਅਤੇ ਉਸ ਜਗ੍ਹਾ ਨੂੰ ਸਮਤਲ ਕਰ ਦਿੰਦੇ ਹਨ ਤਾਂ ਕਿ ਉਹ ਦੁਬਾਰਾ ਪਣਪ ਨਾ ਸਕਣ ਅਤੇ ਉਹ ਆਪਣੇ ਦੇਸ਼ ਲਿਜਾ ਕੇ ਉਨ੍ਹਾਂ ਨੂੰ ਲਾ ਦੇਣ ਅਤੇ ਆਪਣਾ ਕਹਿ ਸਕਣ ਅਤੇ ਵੱਡੀ ਪੱਧਰ 'ਤੇ ਉਸ ਦੀ ਖੇਤੀ ਕਰਕੇ ਮਾਲਾਮਾਲ ਹੋਣ ਅਤੇ ਜੇਕਰ ਸਾਨੂੰ ਜਾਂ ਕਿਸੇ ਹੋਰ ਨੇ ਉਨ੍ਹਾਂ ਦੀ ਕਿਸੇ ਦਵਾਈ ਬਣਾਉਣ ਵਿੱਚ ਵਰਤੋਂ ਕਰਨੀ ਹੈ ਤਾਂ ਮਨਚਾਹੀ ਕੀਮਤ ਵਸੂਲ ਕਰ ਸਕਣ।
ਜੀਵਨ ਰੱਖਿਅਕ ਔਸ਼ਧੀਆਂ ਤੋਂ ਲੈ ਕੇ ਸ਼ਿੰਗਾਰ ਸਮੱਗਰੀ ਦੇ ਬਾਜ਼ਾਰ 'ਤੇ ਕੁਝ ਵਿਦੇਸ਼ੀ ਕੰਪਨੀਆਂ ਦਾ ਕਬਜ਼ਾ ਹੈ ਤੇ ਤਰਾਸਦੀ ਇਹ ਹੈ ਕਿ ਇਨ੍ਹਾਂ ਨੂੰ ਬਣਾਉਣ 'ਚ ਜੜ੍ਹੀਆਂ-ਬੂਟੀਆਂ ਦੀ ਵਰਤੋਂ ਹੁੰਦੀ ਹੈ, ਉਹ ਭਾਰਤ ਤੋਂ ਇਲਾਵਾ ਕਿਤੇ ਹੋਰ ਉਗ ਨਹੀਂ ਸਕਦੀਆਂ। ਇੱਕ ਮਿਸਾਲ ਹੈ, ਹਿਮਾਚਲ ਪ੍ਰਦੇਸ਼ 'ਚ ਇੱਕ ਅਜਿਹਾ ਪੌਦਾ ਹੈ, ਜੋ ਉਥੇ ਲਗੱਭਗ ਛੇ ਮਹੀਨੇ ਬਰਫ਼ 'ਚ ਦੱਬਿਆ ਰਹਿੰਦਾ ਹੈ ਅਤੇ ਜਦੋਂ ਬਰਫ ਪਿਘਲਦੀ ਹੈ, ਉਦੋਂ ਹੀ ਬਾਹਰ ਕਿਸੇ ਨੂੰ ਦਿਖਾਈ ਦਿੰਦਾ ਹੈ।
ਔਸ਼ਧੀ ਤੇ ਸ਼ਿੰਗਾਰ ਸਮੱਗਰੀ ਦੀ ਵਰਤੋਂ 'ਚ ਆਉਣ ਵਾਲੇ ਪੌਦਿਆਂ ਅਤੇ ਉਨ੍ਹਾਂ ਤੋਂ ਪ੍ਰਾਪਤ ਸਮੱਗਰੀ ਦੀ ਰੱਖਿਆ ਲਈ ਅਤੇ ਇਸ ਦੇ ਨਾਲ ਵਿਦੇਸ਼ੀਆਂ ਵੱਲੋਂ ਇਨ੍ਹਾਂ ਦਾ ਕਾਪੀਰਾਈਟ ਆਪਣੇ ਨਾਂ 'ਤੇ ਕਰਾਉਣ ਦੀ ਚਾਲ ਰੋਕੇ ਜਾਣ ਲਈ ਕਰਨਾ ਇਹ ਹੋਵੇਗਾ ਕਿ ਇਨ੍ਹਾਂ ਦਾ ਵਿਆਪਕ ਪ੍ਰਚਾਰ ਹੋਵੇ ਅਤੇ ਵੱਡੀ ਪੱਧਰ 'ਤੇ ਇਨ੍ਹਾਂ ਦੀ ਖੇਤੀ ਕਰਨ ਲਈ ਜ਼ਰੂਰੀ ਪ੍ਰਬੰਧ ਕੀਤੇ ਜਾਣ। ਆਦਿਵਾਸੀ ਖੇਤਰਾਂ ਵਿੱਚ ਰਹਿਣ ਵਾਲਿਆਂ ਨੂੰ ਇਨ੍ਹਾਂ ਦੀ ਰੱਖਿਆ ਕਰਨ ਤੇ ਉਨ੍ਹਾਂ ਨੂੰ ਲੁਪਤ ਹੋਣ ਤੋਂ ਰੋਕਣ ਦੀ ਵਿਸ਼ੇਸ਼ ਟੇ੍ਰਨਿੰਗ ਦਿੱਤੀ ਜਾਵੇ ਤੇ ਇਨ੍ਹਾਂ ਦੀ ਉਪਜ ਵਿੱਚ ਗੁਣਾਤਮਕ ਸੁਧਾਰ ਕਰਨ ਲਈ ਆਧੁਨਿਕ ਤਕਨੀਕਾਂ ਨੂੰ ਉਨ੍ਹਾਂ ਤੱਕ ਪਹੁੰਚਾਇਆ ਜਾਏ। ਇਸ ਨਾਲ ਆਦਿਵਾਸੀ ਅਤੇ ਵਣ ਵਾਸੀ ਭਾਈਚਾਰੇ ਦੀ ਆਮਦਨੀ ਵੀ ਵਧੇਗੀ ਅਤੇ ਉਹ ਇਨ੍ਹਾਂ ਦਾ ਮਹੱਤਵ ਸਮਝਣਗੇ। 90 ਫੀਸਦੀ ਉਤਪਾਦਕ ਇਹ ਨਹੀਂ ਜਾਣਦੇ ਕਿ ਇਨ੍ਹਾਂ ਜੜ੍ਹੀਆਂ-ਬੂਟੀਆਂ ਨੂੰ ਕਿੱਥੇ ਵੇਚਿਆ ਜਾਵੇ ਅਤੇ ਉਸੇ ਕਾਰਣ ਉਹ ਸਮੱਗਲਰਾਂ ਦੇ ਜਾਲ 'ਚ ਫਸ ਕੇ ਆਪਣਾ ਅਤੇ ਦੇਸ਼ ਦਾ ਨੁਕਸਾਨ ਕਰ ਬੈਠਦੇ ਹਨ। ਜੇਕਰ ਇਨ੍ਹਾਂ ਦੀ ਰੱਖਿਆ ਕਰਨੀ ਹੈ ਅਤੇ ਹਰਬਲ ਉਦਯੋਗ ਨੂੰ ਵਿਕਸਿਤ ਕਰਨਾ ਹੈ ਤਾਂ ਇਸ ਤੋਂ ਇਲਾਵਾ ਹੋਰ ਕੋਈ ਉਪਾਅ ਨਹੀਂ ਹੈ ਕਿ ਸਰਕਾਰ ਉਤਪਾਦਕਾਂ ਨੂੰ ਉਤਸ਼ਾਹਿਤ ਕਰੇ, ਪ੍ਰੋਸੈਸਿੰਗ ਦੀਆਂ ਸਹੂਲਤਾਂ ਦਾ ਆਦਿਵਾਸੀ ਖੇਤਰਾਂ ਵਿੱਚ ਵਿਕਾਸ ਕਰੇ ਅਤੇ ਵਿਕਰੀ ਦਾ ਪਾਰਦਰਸ਼ੀ ਢੰਗ ਨਾਲ ਇੰਤਜ਼ਾਰ ਕਰੇ।
ਸਾਡੇ ਵਣ ਖੇਤਰਾਂ 'ਚ ਇੰਨੀ ਸਮਰੱਥਾ ਹੈ ਕਿ ਉਹ ਕਿਸੇ ਵੀ ਬੀਮਾਰੀ ਦਾ ਇਲਾਜ ਕਰਨ ਦੀ ਔਸ਼ਧੀ ਦੇ ਸਕਦੇ ਹਨ, ਮਨੁੱਖ ਨੂੰ ਲੰਬੀ ਉਮਰ ਦਾ ਵਰਦਾਨ ਦੇ ਸਕਦੇ ਅਤੇ ਉਸ ਨੂੰ ਚਿਰਕਾਲ ਤੱਕ ਸਿਹਤਮੰਦ ਅਤੇ ਸੁੰਦਰ ਬਣਾਈ ਰੱਖ ਸਕਦੇ ਹਨ।

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਵਿਸ਼ਵ ਦੇ ਮਹਾਨ ਖਿਡਾਰੀ: ‘ਭਾਗ ਮਿਲਖਾ ਭਾਗ’ ਵਿਚਲਾ ਅਸਲੀ ਮਿਲਖਾ ਸਿੰਘ ਚੋਣ-ਜੰਗ ਨੂੰ ਜਦੋਂ ਜੰਗ ਮੰਨ ਲਉ ਤਾਂ ਅਸੂਲ-ਨਿਯਮ ਬਾਰੇ ਸੋਚਣ ਦੀ ਲੋੜ ਨਹੀਂ ਰਹਿੰਦੀ ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’ ਵਿਸ਼ਵ ਦੇ ਮਹਾਨ ਖਿਡਾਰੀ: ਭਾਰਤੀ ਹਾਕੀ ਟੀਮਾਂ ਦਾ ਕਪਤਾਨ ਅਜੀਤਪਾਲ ਸਿੰਘ 20-27 ਦਸੰਬਰ ਦੇ ਸ਼ਹੀਦੀ ਹਫ਼ਤੇ ‘ਤੇ ਵਿਸ਼ੇਸ: “ਚਾਰ ਮੂਏ ਤੋ ਕਿਆ ਭਇਆ ...”