Welcome to Canadian Punjabi Post
Follow us on

18

April 2024
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣਲੰਡਨ 'ਚ ਵੀਜ਼ਾ ਸ਼ਰਤਾਂ ਦੀ ਉਲੰਘਣਾ ਕਰਕੇ ਗੈਰ-ਕਾਨੂੰਨੀ ਕਾਰੋਬਾਰ ਕਰਨ ਦੇ ਮਾਮਲੇ `ਚ 12 ਭਾਰਤੀ ਗ੍ਰਿਫ਼ਤਾਰ
 
ਅੰਤਰਰਾਸ਼ਟਰੀ

ਜਾਪਾਨ ਦੀ ਰਾਜਕੁਮਾਰੀ ਨੇ ਆਮ ਆਦਮੀ ਨਾਲ ਵਿਆਹ ਕਰਾਉਣ ਲਈ ਸ਼ਾਹੀ ਦਰਜਾ ਛੱਡਿਆ

October 30, 2018 08:55 AM

ਟੋਕੀਓ, 29 ਅਕਤੂਬਰ (ਪੋਸਟ ਬਿਊਰੋ)- ਜਾਪਾਨ ਦੀ ਰਾਜਕੁਮਾਰੀ ਅਯਾਕੋ ਨੇ ਇੱਕ ਆਮ ਆਦਮੀ ਨਾਲ ਵਿਆਹ ਦੇ ਲਈ ਸ਼ਾਹੀ ਦਰਜਾ ਛੱਡ ਦਿੱਤਾ ਹੈ। 28 ਸਾਲਾ ਅਯਾਕੋ ਨੇ ਸੋਮਵਾਰ ਨੂੰ ਰਵਾਇਤੀ ਰੀਤ-ਰਿਵਾਜਾਂ ਨਾਲ ਕੇਈ ਮੋਰਿਆ (32) ਨਾਲ ਵਿਆਹ ਕਰਵਾ ਲਿਆ। ਮੋਰਿਓ ਸ਼ਿਪਿੰਗ ਕੰਪਨੀ ਨਿੱਪਨ ਯੂਸੇਨ ਵਿੱਚ ਕੰਮ ਕਰਦੇ ਹਨ।
ਵਰਨਣ ਯੋਗ ਹੈ ਕਿ ਅਯਾਕੋ ਜਾਪਾਨ ਦੇ ਮਹਾਰਾਜਾ ਅਕੀਹਿਤੋ ਦੇ ਸਵਰਗੀ ਚਚੇਰੇ ਭਰਾ ਪ੍ਰਿੰਸ ਤਾਕਾਮਾਡੋ ਦੀ ਤੀਜੀ ਬੇਟੀ ਹੈ। ਉਸ ਨੇ ਵਿਆਹ ਮੌਕੇ ਵਿਸ਼ੇਸ਼ ਰਵਾਇਤੀ ਪੋਸ਼ਾਕ ਕਿਮੋਨੋ ਅਤੇ ਮੋਰਿਆ ਨੇ ਕਾਲੇ ਰੰਗ ਦਾ ਟਕਸੀਡੋ ਸੂਟ ਪਾਇਆ ਸੀ। ਜਾਪਾਨ ਦੇ ਸ਼ਾਹੀ ਪਰਿਵਾਰ ਦੇ ਮੈਂਬਰ ਪਿਛਲੀਆਂ ਤਿੰਨ ਪੀੜ੍ਹੀਆਂ ਤੋਂ ਆਪਣੀ ਪਸੰਦ ਦਾ ਵਿਆਹ ਕਰ ਰਹੇ ਹਨ। ਮਹਾਰਾਜਾ ਅਕੀਹਿਤੋ ਪਹਿਲੇ ਪ੍ਰਿੰਸ ਸਨ, ਜਿਨ੍ਹਾਂ ਨੇ ਇੱਕ ਆਮ ਲੜਕੀ ਮਿਚਿਕੋ ਨਾਲ ਵਿਆਹ ਕੀਤਾ ਸੀ, ਜਿਹੜੀ ਬਾਅਦ `ਚ ਜਾਪਾਨ ਦੀ ਮਹਾਰਾਣੀ ਬਣੀ ਸੀ। ਇਸ ਦੇਸ਼ ਦੇ ਵਿਰਾਸਤ ਕਾਨੂੰਨ ਹੇਠ ਸ਼ਾਹੀ ਪਰਿਵਾਰ ਦੀਆਂ ਲੜਕੀਆਂ ਨੂੰ ਆਮ ਆਦਮੀ ਨਾਲ ਵਿਆਹ ਕਰਨ ਉੱਤੇ ਆਪਣਾ ਸ਼ਾਹੀ ਦਰਜਾ ਛੱਡਣਾ ਪੈਂਦਾ ਹੈ। ਸ਼ਾਹੀ ਪਰਿਵਾਰ ਦੇ ਘਟਦੇ ਮੈਂਬਰਾਂ ਨੂੰ ਵੇਖਦੇ ਹੋਏ ਸ਼ਾਹੀ ਪਰਿਵਾਰ ਵਿਰਾਸਤ ਕਾਨੂੰਨ `ਚ ਬਦਲਾਅ ਦੀ ਮੰਗ ਉੱਠ ਰਹੀ ਹੈ। ਇਸ ਵੇਲੇ ਸ਼ਾਹੀ ਪਰਿਵਾਰ ਵਿੱਚ ਚਾਰ ਮਰਦ ਵਾਰਸ ਹਨ। ਕਰਾਊਨ ਪਿ੍ਰੰਸ ਨਾਰੁਹਿਤੋ ਅਗਲੇ ਸਾਲ ਗੱਦੀ ਛੱਡ ਰਹੇ ਮਹਾਰਾਜਾ ਅਕੀਹਿਤੋ ਦੀ ਥਾਂ ਲੈਣਗੇ।

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਯੂ.ਏ.ਈ. ਸਮੇਤ 4 ਖਾੜੀ ਦੇਸ਼ਾਂ ਵਿਚ ਹੜ੍ਹ ਅਤੇ ਮੀਂਹ: ਮਾਰੂਥਲ ਖੇਤਰਾਂ ਵਿਚ ਇੱਕ ਦਿਨ ਵਿਚ 2 ਸਾਲ ਜਿੰਨਾ ਮੀਂਹ ਪ੍ਰਿੰਸ ਹੈਰੀ ਨੇ ਅਧਿਕਾਰਤ ਤੌਰ 'ਤੇ ਬ੍ਰਿਟੇਨ ਛੱਡਿਆ, ਆਪਣੇ ਪਤੇ ਵਿਚ ਕੈਲੀਫੋਰਨੀਆ ਦਾ ਪਤਾ ਲਿਖਵਾਇਆ ਸਟਾਕਟਨ ਕੈਲੀਫੋਰਨੀਆ ਦੇ ਇਤਿਹਾਸਿਕ ਗੁਰਦੁਆਰਾ ਸਾਹਿਬ ਵਿਖੇ ਵਿਸ਼ਾਲ ਨਗਰ ਕੀਰਤਨ ਕੱਢਿਆ ਅਮਰੀਕਾ ਦੇ ਸ਼ਿਕਾਗੋ ਸ਼ਹਿਰ ਵਿਚ ਹੋਈ ਗੋਲੀਬਾਰੀ `ਚ ਇਕ ਬੱਚੀ ਦੀ ਮੌਤ, 7 ਜ਼ਖਮੀ, ਜ਼ਖਮੀਆਂ ਵਿਚੋਂ 2 ਬੱਚਿਆਂ ਦੀ ਹਾਲਤ ਗੰਭੀਰ ਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆ ਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰ ਚੜ੍ਹਦੀ ਕਲਾ ਸਿੱਖ ਆਰਗੇਨਾਈਜ਼ੇਸ਼ਨ ਯੂਕੇ ਵੱਲੋਂ ਵਿਸ਼ਾਲ ਦਸਤਾਰਾਂ ਸਜਾਉਣ ਸੰਬੰਧੀ ਕੈਂਪ 13 ਅਪ੍ਰੈਲ ਨੂੰ ਲੰਡਨ 'ਚ ਵੀਜ਼ਾ ਸ਼ਰਤਾਂ ਦੀ ਉਲੰਘਣਾ ਕਰਕੇ ਗੈਰ-ਕਾਨੂੰਨੀ ਕਾਰੋਬਾਰ ਕਰਨ ਦੇ ਮਾਮਲੇ `ਚ 12 ਭਾਰਤੀ ਗ੍ਰਿਫ਼ਤਾਰ ਸੂਰਜ ਗ੍ਰਹਿਣ ਤੋਂ ਪ੍ਰੇਸ਼ਾਨ ਔਰਤ ਨੇ ਅਮਰੀਕਾ 'ਚ 8 ਮਹੀਨੇ ਦੀ ਧੀ ਨੂੰ ਕਾਰ 'ਚੋਂ ਸੁੱਟਿਆ, ਪਤੀ ਦੀ ਛਾਤੀ 'ਚ ਮਾਰਿਆ ਚਾਕੂ ਵੀਅਤਨਾਮ ਦੀ ਪ੍ਰਾਪਰਟੀ ਟਾਈਕੂਨ ਨੂੰ ਮੌਤ ਦੀ ਸਜ਼ਾ, 1 ਲੱਖ ਕਰੋੜ ਰੁਪਏ ਦੀ ਧੋਖਾਧੜੀ ਦੇ ਦੋਸ਼ ਸਨ, 85 ਹੋਰ ਲੋਕਾਂ ਨੂੰ ਵੀ ਹੋਈ ਸਜ਼ਾ