Welcome to Canadian Punjabi Post
Follow us on

29

March 2024
 
ਕੈਨੇਡਾ

ਏਅਰ ਕੈਨੇਡਾ ਨੇ 10 ਅਪਰੈਲ ਤੱਕ ਚੀਨ ਜਾਣ ਵਾਲੀਆਂ ਆਪਣੀਆਂ ਸਾਰੀਆਂ ਉਡਾਨਾਂ ਕੀਤੀਆਂ ਰੱਦ

February 26, 2020 05:27 PM

ਟੋਰਾਂਟੋ, 26 ਫਰਵਰੀ (ਪੋਸਟ ਬਿਊਰੋ) : ਕੋਰੋਨਾਵਾਇਰਸ ਕਾਰਨ ਏਅਰ ਕੈਨੇਡਾ ਵੱਲੋਂ ਕੈਨੇਡਾ ਤੋਂ ਚੀਨ ਜਾਣ ਵਾਲੀਆਂ ਆਪਣੀਆਂ ਸਾਰੀਆਂ ਉਡਾਨਾਂ 10 ਅਪਰੈਲ ਤੱਕ ਰੱਦ ਕੀਤੀਆਂ ਜਾ ਰਹੀਆਂ ਹਨ।
ਇਸ ਤੋਂ ਇੱਕ ਮਹੀਨੇ ਪਹਿਲਾਂ ਏਅਰਲਾਈਨ ਟੋਰਾਂਟੋ, ਮਾਂਟਰੀਅਲ ਤੇ ਵੈਨਕੂਵਰ ਤੋਂ ਬੀਜਿੰਗ ਤੇ ਸ਼ੰਘਾਈ ਜਾਣ ਵਾਲੀਆਂ ਆਪਣੀਆਂ ਸਾਰੀਆਂ ਉਡਾਨਾਂ ਰੱਦ ਕਰ ਚੁੱਕੀ ਹੈ। ਹੁਣ ਇਨ੍ਹਾਂ ਉਡਾਨਾਂ ਨੂੰ ਛੇ ਹਫਤਿਆਂ ਲਈ ਹੋਰ ਰੱਦ ਕੀਤਾ ਜਾ ਰਿਹਾ ਹੈ। ਇਹ ਫੈਸਲਾ ਇਸ ਲਈ ਕੀਤਾ ਗਿਆ ਹੈ ਕਿਉਂਕਿ ਹੁਣ ਇਹ ਵਾਇਰਸ ਕੋਵਿਡ 19 ਚੀਨ ਤੋਂ ਤਿੰਨ ਦਰਜਨ ਹੋਰ ਦੇਸ਼ਾਂ ਤੱਕ ਫੈਲ ਗਿਆ ਹੈ। ਇਸ ਨਾਲ 80,000 ਤੋਂ ਵੱਧ ਲੋਕ ਪ੍ਰਭਾਵਿਤ ਹੋ ਗਏ ਹਨ ਤੇ ਘੱਟੋ ਘੱਟ 2700 ਲੋਕਾਂ ਦੀ ਮੌਤ ਹੋ ਚੱੁਕੀ ਹੈ।
ਏਅਰ ਕੈਨੇਡਾ ਦਾ ਇਹ ਵੀ ਕਹਿਣਾ ਹੈ ਕਿ ਉਨ੍ਹਾਂ ਵੱਲੋਂ 30 ਅਪਰੈਲ ਤੱਕ ਟੋਰਾਂਟੋ ਤੇ ਹਾਂਗ ਕਾਂਗ ਦਰਮਿਆਨ ਚਲਾਈਆਂ ਜਾ ਰਹੀਆਂ ਆਪਣੀਆਂ ਸਿੱਧੀਆਂ ਉਡਾਨਾਂ ਵੀ ਰੱਦ ਕਰ ਦਿੱਤੀਆਂ ਗਈਆਂ ਹਨ। ਏਲਰਲਾਈਨ ਦਾ ਕਹਿਣਾ ਹੈ ਕਿ ਇਹ ਫੈਸਲਾ ਇਸ ਲਈ ਲਿਆ ਗਿਆ ਹੈ ਕਿਉਂਕਿ ਮਾਰਕਿਟ ਵਿੱਚ ਮੰਗ ਘੱਟ ਗਈ ਹੈ। ਏਅਰ ਕੈਨੇਡਾ ਨੇ ਪਿਛਲੇ ਹਫਤੇ ਆਖਿਆ ਕਿ ਉਸ ਨੂੰ ਪਹਿਲੀ ਤਿਮਾਹੀ ਵਿੱਚ ਕਾਫੀ ਨੁਕਸਾਨ ਝੱਲਣਾ ਪੈ ਰਿਹਾ ਹੈ। ਇਹ ਸਭ ਕੋਰੋਨਾਵਾਇਰਸ ਦਾ ਹੀ ਨਤੀਜਾ ਹੈ।

 

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਕੈਨੇਡਾ ਵਿੱਚ ਚਾਈਲਡ ਕੇਅਰ ਲਈ ਇੱਕ ਬਿਲੀਅਨ ਡਾਲਰ ਦੇਣ ਦੀ ਟਰੂਡੋ ਨੇ ਕੀਤੀ ਪੇਸ਼ਕਸ਼ ਜਾਅਲੀ ਇਨਕਮ ਬੈਨੇਫਿਟ ਹਾਸਲ ਕਰਨ ਵਾਲੇ 232 ਮੁਲਾਜ਼ਮਾਂ ਨੂੰ ਸੀਆਰਏ ਨੇ ਕੱਢਿਆ ਲਿਬਰਲ ਸਰਕਾਰ ਖਿਲਾਫ ਬੇਭਰੋਸਗੀ ਮਤਾ ਲਿਆਉਣ ਦੀ ਤਿਆਰੀ ਕਰ ਰਹੇ ਹਨ ਕੰਜ਼ਰਵੇਟਿਵ ਕੰਜ਼ਰਵੇਟਿਵ ਪਾਰਟੀ ਵਿੱਚ ਸ਼ਾਮਲ ਹੋ ਸਕਦੇ ਹਨ ਹਾਊਸਫਾਦਰ! ਫਰਵਰੀ ਵਿੱਚ ਮਹਿੰਗਾਈ ਦਰ ਦੀ ਰਫਤਾਰ 2·8 ਫੀ ਸਦੀ ਨਾਲ ਘਟੀ ਫਲਸਤੀਨ ਨੂੰ ਆਜ਼ਾਦ ਦੇਸ਼ ਦਾ ਦਰਜਾ ਦੇਣ ਲਈ ਐਨਡੀਪੀ ਵੱਲੋਂ ਲਿਆਂਦਾ ਮਤਾ ਪਾਰਲੀਆਮੈਂਟ ਵਿੱਚ ਪਾਸ ਹਾਇਤੀ ਦੇ ਅਹੁਦਾ ਛੱਡ ਰਹੇ ਪ੍ਰਧਾਨ ਮੰਤਰੀ ਨਾਲ ਟਰੂਡੋ ਨੇ ਕੀਤੀ ਗੱਲਬਾਤ ਟੈਕਸਾਂ ਵਿੱਚ ਵਾਧਾ ਕੀਤੇ ਬਿਨਾਂ ਖਰਚੇ ਵਧਾਉਣ ਦਾ ਸਰਕਾਰ ਕੋਲ ਕੋਈ ਚਾਰਾ ਨਹੀਂ : ਗਿਰੌਕਸ ਅਗਲੇ ਦੋ ਸਾਲਾਂ ਵਿੱਚ ਐਲਕੋਹਲ ਐਕਸਾਈਜ਼ ਟੈਕਸ ਵਿੱਚ ਨਹੀਂ ਕੀਤਾ ਜਾਵੇਗਾ ਵਾਧਾ : ਫਰੀਲੈਂਡ ਲਿਬਰਲਾਂ ਨੂੰ ਵੋਟ ਪਾਉਣ ਬਾਰੇ ਸੋਚ ਵੀ ਨਹੀਂ ਰਹੇ ਬਹੁਗਿਣਤੀ ਕੈਨੇਡੀਅਨਜ਼ : ਨੈਨੋਜ਼