Welcome to Canadian Punjabi Post
Follow us on

18

April 2024
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣਲੰਡਨ 'ਚ ਵੀਜ਼ਾ ਸ਼ਰਤਾਂ ਦੀ ਉਲੰਘਣਾ ਕਰਕੇ ਗੈਰ-ਕਾਨੂੰਨੀ ਕਾਰੋਬਾਰ ਕਰਨ ਦੇ ਮਾਮਲੇ `ਚ 12 ਭਾਰਤੀ ਗ੍ਰਿਫ਼ਤਾਰ
 
ਲਾਈਫ ਸਟਾਈਲ

ਆਈ ਲਾਈਨਰ ਦਾ ਸਹੀ ਤਰੀਕਾ ਅਪਣਾਓ, ਅੱਖਾਂ ਬਣਨਗੀਆਂ ਆਕਰਸ਼ਕ

February 26, 2020 09:32 AM

ਆਈ ਲਾਈਨਰ ਲਾਉਣ ਦੇ ਸਹੀਏ ਤਰੀਕਿਆਂ ਨਾਲ ਆਪਣੀਆਂ ਅੱਖਾਂ ਨੂੰ ਸੁੰਦਰ ਬਣਾ ਸਕਦੇ ਹੋ। ਇਨ੍ਹਾਂ ਵਿੱਚੋਂ ਕੋਈ ਇੱਕ ਤਰੀਕਾ ਮੌਕੇ ਦੇ ਅਨੁਸਾਰ ਚੁਣੋ। ਪ੍ਰਫੈਕਟ ਤਰੀਕੇ ਨਾਲ ਲਗਾਇਆ ਗਿਆ ਆਈ ਲਾਈਨਰ ਤੁਹਾਡੀ ਲੁਕ ਨੂੰ ਬਦਲ ਦੇਵੇਗਾ।
ਟੂ ਵਿੰਗਸ ਲਾਈਨਰ-ਇਸ ਦੀ ਸ਼ੁਰੂਆਤ ਖੰਭ ਵਾਲੇ ਲਾਈਨਰ ਨਾਲ ਕਰੋ। ਬਾਅਦ ਵਿੱਚ ਹੇਠਲੀਆਂ ਪਲਕਾਂ 'ਤੇ ਲਾਈਨਰ ਨਾਲ ਇੱਕ ਪਤਲੀ ਲਾਈ ਖਿੱਚੋ। ਪਲਕਾਂ ਦੇ ਜਿਨਾ ਨੇੜਿਓਂ ਸੰਭਵ ਹੋਵੇ, ਓਨਾ ਨੇੜਿਉਂ ਲਾਈਨਰ ਲਗਾਓ ਅਤੇ ਇਸ ਨੂੰ ਵੀ ਵਿੰਗਸ ਦਾ ਲੁਕ ਦੇਣ ਦੇ ਲਈ ਬਾਹਰਲੇ ਪਾਸੋ ਵੱਲ ਕੱਢ ਦਿਓ।
ਕੈਟ ਆਈ ਲਾਈਨਰ-ਇਸ ਨੂੰ ਲਾਉਣ ਲਈ ਲਿਕਵਿਡ ਜਾਂ ਜੈਲ ਲਾਈਨਰ ਲਓ ਤੇ ਅੰਦਰ ਵੱਲ ਇੱਕ ਪਤਲੀ ਲਾਈਨ ਬਣਾਓ। ਜਿਵੇਂ-ਜਿਵੇਂ ਬਾਹਰ ਵੱਲ ਵਧੋ, ਲਾਈਨ ਨੂੰ ਮੋਟਾ ਕਰਦੇ ਜਾਓ। ਇਸ ਦੇ ਬਾਅਦ ਹੇਠਾਂ ਵੱਲ ਪਤਲਾ ਲਾਈਨਰ ਲਾਓ ਅਤੇ ਉਸ ਨੂੰ ਉਪਰ ਵੱਲ ਤੋਂ ਕੱਢੋ ਗਏ ਬਾਹਰੀ ਲਾਈਨਰ ਨਾਲ ਮਿਲਾ ਦਿਓ।
ਵਨ ਲਾਈਨ ਸਟਾਈਲ-ਆਈਲਾਈਨਰ ਲਾਉਣ ਲਈ ਲਿਕਵਿਡ ਜਾਂ ਜੈਲ ਵਾਲੇ ਲਾਈਨਰ ਦੀ ਜ਼ਰੂਰਤ ਹੁੰਦੀ ਹੈ। ਇਹ ਅੰਦਰ ਦੇ ਕਾਰਨਰ ਤੋਂ ਬਾਹਰੀ ਕਾਰਨਰ ਤੱਕ ਲਗਾਇਆ ਜਾਂਦਾ ਹੈ ਅਤੇ ਲਾਈਨਰ ਦੀ ਲਾਈਨ ਇੰਨੀ ਪਤਲੀ ਹੁੰਦੀ ਹੈ ਕਿ ਪਤਾ ਹੀ ਨਹੀਂ ਲੱਗਦਾ ਕਿ ਤੁਸੀਂ ਲਾਈਨਰ ਲਾਇਆ ਹੋਇਆ ਹੈ।

 
Have something to say? Post your comment