Welcome to Canadian Punjabi Post
Follow us on

28

March 2024
ਬ੍ਰੈਕਿੰਗ ਖ਼ਬਰਾਂ :
ਬੱਸ ਵਿੱਚ ਮਹਿਲਾ ਉੱਤੇ ਇੱਕ ਵਿਅਕਤੀ ਨੇ ਕੀਤਾ ਹਮਲਾ, ਮਹਿਲਾ ਜ਼ਖ਼ਮੀਜਾਅਲੀ ਇਨਕਮ ਬੈਨੇਫਿਟ ਹਾਸਲ ਕਰਨ ਵਾਲੇ 232 ਮੁਲਾਜ਼ਮਾਂ ਨੂੰ ਸੀਆਰਏ ਨੇ ਕੱਢਿਆਫੋਰਡ ਸਰਕਾਰ ਨੇ ਪੇਸ਼ ਕੀਤਾ 214. 5 ਬਿਲੀਅਨ ਦੇ ਖਰਚੇ ਵਾਲਾ ਬਜਟਈਡੀ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਕੀਤਾ ਗ੍ਰਿਫ਼ਤਾਰਪ੍ਰਧਾਨ ਮੰਤਰੀ ਮੋਦੀ ਰੂਸੀ ਰਾਸ਼ਟਰਪਤੀ ਨੂੰ ਚੋਣਾਂ ਜਿੱਤਣ 'ਤੇ ਦਿੱਤੀ ਵਧਾਈ, ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਨਸਕੀ ਨੂੰ ਵੀ ਕੀਤਾ ਫ਼ੋਨਗਾਜ਼ਾ ਦੇ ਸਭ ਤੋਂ ਵੱਡੇ ਹਸਪਤਾਲ ਨੇੜੇ ਬੰਬਾਰੀ, 50 ਲੜਾਕਿਆਂ ਦੇ ਮਾਰੇ ਜਾਣ ਦਾ ਸ਼ੱਕ ਮੁੱਖ ਮੰਤਰੀ ਭਗਵੰਤ ਮਾਨ ਸ਼ਹੀਦ ਕਾਂਸਟੇਬਲ ਅੰਮ੍ਰਿਤਪਾਲ ਸਿੰਘ ਦੇ ਘਰ ਪਹੁੰਚੇ, ਪਰਿਵਾਰ ਨਾਲ ਕੀਤਾ ਦੁੱਖ ਸਾਂਝਾ ਸੁਪਰੀਮ ਕੋਰਟ ਨੇ ਕੀਤਾ ਬਾਬਾ ਰਾਮਦੇਵ ਅਤੇ ਆਚਾਰੀਆ ਬਾਲਕ੍ਰਿਸ਼ਨ ਨੂੰ ਨੋਟਿਸ ਜਾਰੀ, ਪੁੱਛਿਆ, ਮਾਣਹਾਨੀ ਦੀ ਕਾਰਵਾਈ ਕਿਉਂ ਨਾ ਕੀਤੀ ਜਾਵੇੇ
 
ਮਨੋਰੰਜਨ

ਖੁਸ਼ਕਿਸਮਤ ਹਾਂ ਇੰਨੇ ਚੰਗੇ ਇਨਸਾਨ ਨਾਲ ਸਮਾਂ ਗੁਜ਼ਾਰਨ ਦਾ ਮੌਕਾ ਮਿਲਿਆ : ਸ਼ੀਤਲ ਠਾਕੁਰ

February 26, 2020 09:29 AM

ਉਭਰਦੀ ਅਦਾਕਾਰਾ ਸ਼ੀਤਲ ਠਾਕੁਰ, ਵੈਬ ਫਿਲਮ ‘ਸ਼ੁਕਰਾਣੂ’ ਵਿੱਚ ਆਕ੍ਰਿਤੀ ਦੇ ਕਿਰਦਾਰ ਵਿੱਚ ਨਜ਼ਰ ਆਈ। ਹੌਲੀ-ਹੌਲੀ ਸਫਲਤਾ ਦੀਆਂ ਪੌੜੀਆਂ ਚੜ੍ਹ ਰਹੀ ਸ਼ੀਤਲ ਠਾਕੁਰ ਪ੍ਰੇਮ ਪ੍ਰਸੰਗ ਵੱਲ ਕਦਮ ਵਧਾ ਰਹੀ ਹੈ ਅਤੇ ਅਭਿਨੇਤਾ ਵਿਕਰਾਂਤ ਮੇਸੀ ਨਾਲ ਮੰਗਣੀ ਕਰ ਚੁੱਕੀ ਹੈ। ਸ਼ੀਤਲ ਨੇ ਆਪਣੀ ਜਰਨੀ ਤੇ ਵਿਕਰਾਂਤ ਨਾਲ ਪਿਆਰ ਦੇ ਬਾਰੇ ਗੱਲ ਕੀਤੀ। ਪੇਸ਼ ਹਨ ਉਸੇ ਗੱਲਬਾਤ ਦੇ ਕੁਝ ਅੰਸ਼ :
* ਆਕ੍ਰਿਤੀ ਦੇ ਕਿਰਦਾਰ ਦੇ ਲਈ ਕਿਸ ਤਰ੍ਹਾਂ ਤਿਆਰੀ ਕੀਤੀ?
-ਇਹ ਫਿਲਮ 1970 ਦੇ ਦਹਾਕੇ ਵਿੱਚ ਐਮਰਜੈਂਸੀ 'ਤੇ ਆਧਾਰਤ ਹੈ। ਸਾਡਾ ਜੋ ਲੁਕ ਹੈ, ਉਹ ਉਸ ਸਮੇਂ ਦੇ ਮਾਹੌਲ ਤੋਂ ਇੰਸਪਾਇਰਡ ਹੈ। ਸਾਡੇ ਕੱਪੜੇ, ਵਾਲ, ਫਿਲਮ ਦੇ ਗਾਣੇ ਸਭ ਕੁਝ ਉਸ ਸਮੇਂ ਦੇ ਹਿਸਾਬ ਨਾਲ ਹੀ ਹੈ। ਮੈਂ ਮੇਰੇ ਕਿਰਦਾਰ ਦੇ ਜ਼ਰੀਏ ਇੱਕ ਨਾਰਮਲ ਲੜਕੀ ਦੀ ਜ਼ਿੰਦਗੀ ਨੂੰ ਪਰਦੇ 'ਤੇ ਲਿਆਉਣ ਦੀ ਕੋਸ਼ਿਸ਼ ਕੀਤੀ ਹੈ।
* ਦਿਵਯੇਂਦੂ ਨਾਲ ਕੰਮ ਕਰਨ ਦਾ ਅਨੁਭਵ ਕਿਹੋ ਜਿਹਾ ਰਿਹਾ?
- ਦਿਵਯੇਂਦੂ ਬਹੁਤ ਹੀ ਵਧੀਆ ਐਕਟਰ ਹਨ ਅਤੇ ਉਨ੍ਹਾਂ ਦੇ ਨਾਲ ਕੰਮ ਕਰਨ ਵਿਚ ਬਹੁਤ ਮਜ਼ਾ ਆਇਆ। ਮੈਨੂੰ ਉਨ੍ਹਾਂ ਦਾ ਕੰਮ ਕਾਫੀ ਪਸੰਦ ਹੈ ਅਤੇ ਇਹ ਮੇਰੇ ਲਈ ਬਹੁਤ ਵਧੀਆ ਗੱਲ ਸੀ ਕਿ ਮੈਂ ਦਿਵਯੇਂਦੂ ਦੇ ਨਾਲ ਪਹਿਲੀ ਵਾਰ ਕੋਲੈਬੋਰੇਟ ਕਰ ਸਕੀ। ਇਹ ਮੇਰੇ ਲਈ ਕਾਫੀ ਵਧੀਆ ਮੌਕਾ ਸੀ।
* ਸੈੱਟ ਦੀ ਕੋਈ ਅਜਿਹੀ ਗੱਲ ਜੋ ਹਮੇਸ਼ਾ ਯਾਦ ਰਹੇਗੀ?
- ਸੈੱਟ ਦੀ ਯਾਦਗਾਰ ਗੱਲ ਇਹ ਹੈ ਕਿ ਕਈ ਵਾਰ ਜਦ ਅਸੀਂ ਤਿਆਰ ਹੁੰਦੇ ਸੀ, ਜਦ ਮੈਂ ਆਪਣੇ ਪੂਰੇ ਗੈਟਅਪ ਵਿੱਚ ਹੁੰਦੀ ਸੀ ਅਤੇ ਖੁਦ ਨੂੰ ਸ਼ੀਸ਼ੇ ਵਿੱਚ ਦੇਖਦੀ ਸੀ ਤਾਂ ਖੁਦ ਨੂੰ ਪਛਾਣ ਨਹੀਂ ਪਾਉਂਦੀ ਸੀ। ਮੈਂ ਇੰਨਾ ਅਲੱਗ ਲੁਕ ਕਦੇ ਟਰਾਈ ਨਹੀਂ ਕੀਤਾ। ਤਾਂ ਇਹ ਯਾਦ ਹਮੇਸ਼ਾ ਮੇਰੇ ਨਾਲ ਰਹੇਗੀ।
* ਆਪਣੀ ਜਰਨੀ ਦੇ ਬਾਰੇ ਕੁਝ ਦੱਸੋ?
- ਮੈਂ ਹਿਮਾਚਲ ਪ੍ਰਦੇਸ਼ ਦੇ ਧਰਮਸ਼ਾਲਾ ਤੋਂ ਹਾਂ। ਮੈਂ 2014 ਵਿੱਚ ਮੁੰਬਈ ਆਈ ਸੀ ਅਤੇ ਤਦ ਤੋਂ ਐਕਟਿੰਗ ਕਰ ਰਹੀ ਹਾਂ। ਮੈਂ ਲੱਕੀ ਹਾਂ ਕਿ ਜਦੋਂ ਆਈ, ਉਦੋਂ ਹੀ ਮੈਂ ਵੈੱਬ ਫਿਲਮਜ਼ ਵਿੱਚ ਕੰਮ ਸ਼ੁਰੂ ਕਰ ਦਿੱਤਾ ਸੀ। ਮੈਂ ਨੈੱਟਫਲਿਕਸ, ਹੌਟਸਟਾਰ, ਆਲਟ ਬਾਲਾਜੀ ਵਰਗੇ ਪਲੇਟਫਾਰਮ 'ਤੇ ਕੰਮ ਕੀਤਾ ਹੈ। ਅਜੇ ਤੱਕ ਦੀ ਜਰਨੀ ਵਧੀਆ ਰਹੀ ਹੈ। ਡਿਜੀਟਲ ਪਲੇਟਪਾਰਮ ਦੇ ਜ਼ਰੀਏ ਨਵੀਆਂ-ਨਵੀਆਂ ਕਹਾਣੀਆਂ ਦਾ ਹਿੱਸਾ ਬਣਨ ਦਾ ਮੌਕਾ ਮਿਲਿਆ ਹੈ।
* ਇਥੇ ਕੰਮ ਕਰਨਾ ਅਤੇ ਕੰਮ ਮਿਲਣਾ ਕਿੰਨਾ ਮੁਸ਼ਕਲ ਹੈ?
- ਮੁਸ਼ਕਲ ਤਾਂ ਹੈ, ਪਰ ਜੇ ਤੁਸੀਂ ਟੈਲੇਂਟਿਡ ਹੋੋ, ਆਪਣੇ ਸਕਿਲ ਸੈਟਸ ਨੂੰ ਗੰਭੀਰਤਾ ਨਾਲ ਲੈ ਰਹੇ ਹੋ ਅਤੇ ਤੁਸੀਂ ਹਮੇਸ਼ਾ ਮਿਹਨਤ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਕੋਈ ਰੋਕ ਨਹੀਂ ਸਕਦਾ। ਬੱਸ ਕੋਸ਼ਿਸ਼ ਕਰਦੇ ਰਹਿਣਾ ਚਾਹੀਦਾ ਹੈ ਅਤੇ ਰਾਹ ਬਣਦਾ ਜਾਂਦਾ ਹੈ। ਜੇ ਤੁਸੀਂ ਸੋਚੋ ਕਿ ਖੁਦ ਪੌੜੀ ਤਿਆਰ ਹੋ ਜਾਏ ਅਤੇ ਮੰਜ਼ਿਲ ਦਿਸ ਜਾਏ ਤਾਂ ਅਜਿਹਾ ਨਹੀਂ ਹੁੰਦਾ। ਤੁਹਾਨੂੰ ਪਹਿਲਾ ਕਦਮ ਲੈਣਾ ਪਵੇਗਾ, ਉਸ ਦੇ ਬਾਅਦ ਰਾਹ ਬਣਦਾ ਜਾਏਗਾ।
* ਵਿਕਰਾਂਤ ਅਤੇ ਆਪਣੇ ਬਾਰੇ ਕੁਝ ਦੱਸੋ?
- ਮੈਂ ਤੇ ਵਿਕਰਾਂਤ ਇੱਕ ਦੂਸਰੇ ਨੂੰ ਕਾਫੀ ਸਮੇਂ ਤੋਂ ਜਾਣਦੇ ਹਾਂ। ਲਗਭਗ ਪੰਜ ਸਾਲ ਹੋ ਗਏ ਹਨ। ਉਹ ਵਧੀਆ ਇਨਸਾਨ ਹਨ। ਬਹੁਤ ਚੰਗਾ ਕਲਾਕਾਰ। ਮੈਂ ਬਹੁਤ ਲੱਕੀ ਹਾਂ ਕਿ ਮੈਨੂੰ ਇੰਨੇ ਚੰਗੇ ਇਨਸਾਨ ਦੇ ਨਾਲ ਇੰਨਾ ਲੰਬਾ ਸਮਾਂ ਗੁਜ਼ਾਰਨ ਦਾ ਮੌਕਾ ਮਿਲਿਆ ਅਤੇ ਪੂਰੀ ਜ਼ਿੰਦਗੀ ਅਸੀਂ ਇਕੱਠੇ ਬਿਤਾਉਣ ਜਾ ਰਹੇ ਹਾਂ। ਮੈਨੂੰ ਉਨ੍ਹਾਂ ਤੋਂ ਕਾਫੀ ਕੁਝ ਸਿੱਖਣ ਨੂੰ ਮਿਲਦਾ ਹੈ।

 
Have something to say? Post your comment
ਹੋਰ ਮਨੋਰੰਜਨ ਖ਼ਬਰਾਂ
ਬਿਗ ਬੌਸ 17 ਦੇ ਫਿਨਾਲੇ ਤੋਂ ਪਹਿਲਾਂ ਮੰਨਾਰਾ ਚੋਪੜਾ ਦੇ ਸਮਰਥਨ 'ਚ ਆਈ ਪ੍ਰਿਅੰਕਾ ਚੋਪੜਾ ਸਿਰਫ ਅਮਿਤਾਭ ਬੱਚਨ ਹੀ ਨਹੀਂ, ਇਨ੍ਹਾਂ 3 ਸਿਤਾਰਿਆਂ ਦੇ ਵੀ ਹਨ ਵਿਦੇਸ਼ਾਂ 'ਚ ਘਰ ਐਨੀਮਲ ਫਿਲਮ ਵਿਚਲੇ ਗੀਤ ਦਾ ਨਾਇਕ ਅਰਜਨ ਵੈਲੀ ਦੀ ਹੋ ਰਹੀ ਅੱਜ ਚਰਚਾ 'ਡ੍ਰੀਮ ਗਰਲ 2' ਨੇ ਦਿੱਤਾ ਬਾਏ 1 ਗੈਟ 1 ਟਿਕਟ ਦਾ ਆਫਰ ਸੰਨੀ ਦਿਓਲ ਤੋਂ ਬਾਅਦ ਧਰਮਿੰਦਰ ਦੇ ਇਕ ਹੋਰ ਪੋਤੇ ਦੀ ਬਾਲੀਵੁੱਡ 'ਚ ਸ਼ੁਰੂਆਤ ਸੀਮਾ ਹੈਦਰ ਅਤੇ ਸਚਿਨ ਉਤੇ ਬਣੇਗੀ ਫਿਲਮ 'ਕਰਾਚੀ ਟੂ ਨੋਇਡਾ' ਅਮੀਸ਼ਾ ਪਟੇਲ ਦਾ 'ਗਦਰ 3' ਦਾ ਹਿੱਸਾ ਬਣਨ ਤੋਂ ਇਨਕਾਰ, ਟਾਈਟੈਨਿਕ ਨਾਲ ਕੀਤੀ ਫਿਲਮ ਦੀ ਤੁਲਨਾ ਮੱਕਾ ਤੋਂ ਵਾਪਸ ਆਉਂਦੇ ਹੀ ਰਾਖੀ ਸਾਵੰਤ ਦਾ 'ਪਬਲੀਸਿਟੀ' ਡਰਾਮਾ, ਆਪਣੇ ਪਤੀ ਉਤੇ ਲਗਾਏ ਗੰਭੀਰ ਦੋਸ਼ 'ਪਠਾਨ’ ਦੀ ਸਫਲਤਾ ਤੋਂ ਬਹੁਤ ਖੁਸ਼ ਹੈ ਜਾਨ ਅਬਾਹਮ ਹੁਣ ਅਕਸ਼ੈ ਕੁਮਾਰ ਨਹੀਂ ਕਹਾਉਣਗੇ ਕੈਨੇਡੀਅਨ, ਲੈਣਗੇ ਭਾਰਤੀ ਨਾਗਰਿਕਤਾ