Welcome to Canadian Punjabi Post
Follow us on

29

March 2024
 
ਮਨੋਰੰਜਨ

ਹਾਰ ਮੰਨਣ ਵਾਲੀ ਨਹੀਂ ਹਾਂ : ਪਰਿਣੀਤੀ ਚੋਪੜਾ

February 26, 2020 09:27 AM

ਫਿਲਮ ‘ਲੇਡੀਜ਼ ਵਰਸਿਜ਼ ਰਿੱਕੀ ਬਹਿਲ’ ਨਾਲ ਬਾਲੀਵੁੱਡ ਵਿੱਚ ਐਂਟਰੀ ਕਰਨ ਵਾਲੀ ਪਰਿਣੀਤੀ ਚੋਪੜਾ ਆਪਣੇ ਚੁਲਬੁਲੇ ਤੇ ਜ਼ਿੰਦਾਦਿਲ ਵਿਅਕਤੀਤਵ ਲਈ ਜਾਣੀ ਜਾਂਦੀ ਹੈ। ਬੀਤੇ ਸਾਲ ਦੋ ਫਿਲਮਾਂ ‘ਕੇਸਰੀ’ ਅਤੇ ‘ਜਬਰੀਆ ਜੋੜੀ’ ਵਿੱਚ ਨਜ਼ਰ ਆਈ ਪਰਿਣੀਤੀ ਦਾ ਅੱਜ ਤੱਕ ਦਾ ਕਰੀਅਰ ਕਾਫੀ ਉਤਰਾਅ-ਚੜ੍ਹਾਅ ਵਾਲਾ ਰਿਹਾ। ਕਦੇ ਉਸ ਦੀ ਫਿਲਮ ਨੂੰ ਚੰਗੀ ਸਫਲਤਾ ਮਿਲਦੀ ਹੈ ਤਾਂ ਕਦੇ ਫਲਾਪ ਹੋ ਜਾਂਦੀ ਹੈ। ਪਿਛਲੇ ਸਾਲ ਹੀ ਜਿੱਥੇ ‘ਕੇਸਰੀ’ ਵੱਡੀ ਹਿੱਟ ਰਹੀ, ਉਥੇ ਹੀ ‘ਜਬਰੀਆ ਜੋੜੀ' ਫਲਾਪ ਸਾਬਤ ਹੋਈ।
ਉਸ ਨੂੰ ਪੂਰੀ ਆਸ ਹੈ ਕਿ ਉਨ੍ਹਾਂ ਦਾ ਇਹ ਸਾਲ ਪਿਛਲੇ ਸਾਲ ਤੋਂ ਵੀ ਚੰਗਾ ਰਹਿਣ ਵਾਲਾ ਹੈ। ਜਦੋਂ ਉਹ ਤਿੰਨ ਫਿਲਮਾਂ ‘ਸੰਦੀਪ ਅਤੇ ਪਿੰਕੀ ਫਰਾਰ’, ‘ਦਿ ਗਰਲ ਆਨ ਦਿ ਟਰੇਨ’ ਅਤੇ ‘ਸਾਇਨਾ’ ਵਿੱਚ ਨਜ਼ਰ ਆਏਗੀ। ਉਸ ਦੀਆਂ ਇਹ ਤਿੰਨੇ ਫਿਲਮਾਂ ਵੱਡੇ ਪੱਧਰ 'ਤੇ ਬਣ ਰਹੀਆਂ ਹਨ, ਜਿਸ ਵਿੱਚ ‘ਸਾਇਨਾ’ ਬੈਡਮਿੰਟਨ ਖਿਡਾਰਣ ਸਾਇਨਾ ਨੇਹਵਾਲ ਦੀ ਬਾਇਓਪਿਕ ਹੈ ਤਾਂ ਉਥੇ ‘ਦਿ ਗਰਲ ਆਨ ਦਿ ਟਰੇਨ’ ਇਸੇ ਨਾਂਅ ਨਾਲ ਬਣੀ ਹਾਲੀਵੁੱਡ ਫਿਲਮ ਦੀ ਹਿੰਦੀ ਰੀਮੇਕ ਹੈ। ਪੇਸ਼ ਹਨ ਪਰਿਣੀਤੀ ਨਾਲ ਇੱਕ ਗੱਲਬਾਤ ਦੇ ਕੁਝ ਅੰਸ਼ :
* ਸਾਇਨਾ ਨੇਹਵਾਲ ਦੀ ਬਾਇਓਪਿਕ ਵਿੱਚ ਉਸ ਦਾ ਰੋਲ ਕਰਨਾ ਕਿੰਨਾ ਚੈਲੇਜਿੰਗ ਲੱਗਦਾ ਹੈ?
- ਇਹ ਚੈਲੇਂਜਿੰਗ ਤਾਂ ਹੈ ਹੀ, ਨਾਲ ਜ਼ਿੰਮੇਵਾਰੀ ਵਾਲਾ ਕੰਮ ਵੀ ਹੈ। ਬੈਡਮਿੰਟਨ ਨੂੰ ਪ੍ਰੋਫੈਸਨਲੀ ਖੇਡਣ ਜਾਂ ਸਿੱਖਣ ਲਈ ਸਮਾਂ ਚਾਹੀਦਾ ਤੇ ਮੇਰੀ ਕੋਸ਼ਿਸ਼ ਹੈ ਕਿ ਇਸ ਵਿੱਚ ਪੂਰਾ ਸਮਾਂ ਦੇਵਾਂ। ਸਭ ਤੋਂ ਵੱਡੀ ਚੁਣੌਤੀ ਹੈ ਕਿ ਜੇ ਮੈਂ ਸਾਇਨਾ ਵਰਗੀ ਸਕਰੀਨ 'ਤੇ ਦਿਸ ਨਹੀਂ ਪਾਉਂਦੀ ਤਾਂ ਸਾਰੀ ਮਿਹਨਤ ਬੇਕਾਰ ਹੋ ਜਾਏਗੀ।
* ਆਪਣੀ ਫਿਲਮ ‘ਗਰਲ ਆਨ ਦਿ ਟਰੇਨ’ ਬਾਰੇ ਕੁਝ ਦੱਸੋ?
- ਇਸ ਵਿੱਚ ਮੇਰਾ ਰੋਲ ਗਲੈਮਰ ਵਾਲਾ ਨਹੀਂ। ਇਹ ਕਾਫੀ ਇੰਟੈਂਸ ਰੋਲ ਹੈ। ਇਸ ਕਿਰਦਾਰ ਨੂੰ ਮੈਂ ਚੰਗੇ ਤਰੀਕੇ ਨਾਲ ਨਿਭਾਉਣਾ ਚਾਹੁੰਦੀ ਹਾਂ। ਇਹ ਇਸ ਨਾਂਅ ਨਾਲ ਹਾਲੀਵੁੱਡ 'ਚ ਬਣੀ ਫਿਲਮ ਦਾ ਹਿੰਦੀ ਅਨੁਵਾਦ ਹੈ। ਇਸ ਨੂੰ ਲਗਭਗ ਪੂਰੀ ਤਰ੍ਹਾਂ ਇੰਗਲੈਂਡ 'ਚ ਹੀ ਸ਼ੂਟ ਕੀਤਾ ਗਿਆ ਹੈ।
* ਫਿਲਮਾਂ ਦੀ ਚੋਣ ਕਰਦੇ ਸਮੇਂ ਕਿਹੜੀਆਂ ਗੱਲਾਂ ਦਾ ਧਿਆਨ ਰੱਖਦੇ ਹੋ?
- ਮੈਂ ਖੁਦ ਲਈ ਨਿਯਮ ਬਣਾਉਂਦੀ ਹਾਂ ਕਿ ਜੇ ਮੈਂ ਕਿਸੇ ਫਿਲਮ ਲਈ ਪ੍ਰਫੈਕਟ ਕਾਸਟਿੰਗ ਹਾਂ ਤਾਂ ਮੈਂ ਉਹ ਫਿਲਮ ਨਹੀਂ ਕਰਨੀ, ਕਿਉਂਕਿ ਉਸ ਦਾ ਮਤਲਬ ਹੈ ਕਿ ਮੈਂ ਉਸ 'ਚ ਉਹੀ ਕਰਾਂਗੀ, ਜੋ ਲੋਕਾਂ ਨੂੰ ਮੇਰੇ ਤੋਂ ਉਮੀਦ ਹੈ ਅਤੇ ਜਿਵੇਂ ਲੋਕਾਂ ਨੇ ਮੈਨੂੰ ਪਹਿਲਾਂ ਦੇਖਿਆ ਹੈ। ਮੈਂ ਖੁਦ ਨੂੰ ਚੇਲੰਜ ਕਰਨਾ ਚਾਹੁੰਦੀ ਹਾਂ। ਮੈਨੂੰ ਲੱਗਦਾ ਹੈ ਕਿ ਇਸ ਰਾਹ 'ਚ ‘ਸਾਇਨਾ ਨੇਹਵਾਲ’ ਮੇਰੀ ਪਹਿਲੀ ਫਿਲਮ ਹੋਵੇਗੀ।
* ਖਾਲੀ ਸਮਾਂ ਕਿਵੇਂ ਗੁਜ਼ਾਰਨਾ ਪਸੰਦ ਕਰਦੇ ਹੋ?
- ਕਿਉਂਕਿ ਮੈਨੂੰ ਸਿੰਗਿੰਗ ਦਾ ਬਹੁਤ ਸ਼ੌਕ ਹੈ ਤਾਂ ਜਦੋਂ ਵੀ ਮੌਕਾ ਮਿਲਦਾ ਹੈ, ਮੈਂ ਗਾਣੇ ਸੁਣਨਾ ਪਸੰਦ ਕਰਦੀ ਹਾਂ। ਇਸ ਨਾਲ ਜਿੱਥੇ ਮੇਰਾ ਮੂਡ ਬਿਹਤਰ ਹੁੰਦਾ ਹੈ, ਉਥੇ ਮੈਨੂੰ ਸ਼ਾਂਤੀ ਦਾ ਅਹਿਸਾਸ ਹੁੰਦੀ ਹੈ। ਪਰਵਾਰ ਨਾਲ ਸਮਾਂ ਬਿਤਾਉਣਾ ਅਤੇ ਫਿਲਮਾਂ ਦੇਖਣਾ ਵੀ ਮੈਨੂੰ ਬਹੁਤ ਚੰਗਾ ਲੱਗਦਾ ਹੈ। ਦੋਸਤਾਂ ਨਾਲ ਕੁਆਲਿਟੀ ਟਾਈਮ ਬਿਤਾਉਂਦੀ ਹਾਂ। ਛੁੱਟੀ ਦੇ ਦਿਨ ਹਰ ਉਹ ਕੰਮ ਕਰਨ ਦੀ ਕੋਸ਼ਿਸ਼ ਕਰਦੀ ਹਾਂ, ਜੋ ਮੈਨੂੰ ਕਰਨਾ ਚੰਗਾ ਲੱਗਦਾ ਹੈ ਅਤੇ ਜਿਸ ਨਾਲ ਮੇਰੇ ਮਨ ਨੂੰ ਸੰਤੋਸ਼ ਮਿਲਦਾ ਹੈ। ਜਦੋਂ ਲੰਬੀਆਂ ਛੁੱਟੀਆਂ ਮਿਲਦੀਆਂ ਹਨ ਤਾਂ ਦੂਰ ਕਿਤੇ ਕੁਦਰਤ ਦੀ ਖੋਜ 'ਚ ਨਿਕਲ ਪੈਂਦੀ ਹਾਂ।
* ਕੀ ਤੁਸੀਂ ਖੁਦ ਨੂੰ ਸਿਰਫ ਹਿੰਦੀ ਫਿਲਮਾਂ ਤੱਕ ਹੀ ਸੀਮਿਤ ਰੱਖਣਾ ਚਾਹੰੁਦੇ ਹੋ?
- ਭਾਸ਼ਾ ਮੇਰੇ ਲਈ ਮਾਇਨੇ ਨਹੀਂ ਰੱਖਦੀ। ਮੈਂ ਬੱਸ ਐਕਟਿੰਗ ਦੀ ਭੁੱਖੀ ਹਾਂ, ਜੇ ਕੋਈ ਚੰਗੀ ਸਕ੍ਰਿਪਟ ਮਿਲੇ ਤਾਂ ਕਿਸੇ ਵੀ ਭਾਸ਼ਾ ਹਿੰਦੀ, ਇੰਗਲਿਸ਼, ਪੰਜਾਬੀ, ਤਮਿਲ... ਕੋਈ ਵੀ ਫਿਲਮ ਕਰ ਸਕੀਦ ਹਾਂ।
* ਅੱਜ ਤੱਕ ਦੇ ਫਿਲਮੀ ਸਫਰ ਨੂੰ ਕਿਵੇਂ ਦੇਖਦੇ ਹੋ?
- ਇਹ ਆਸਾਨ ਨਹੀਂ ਸੀ, ਪਰ ਮਜ਼ੇਦਾਰ ਜ਼ਰੂਰ ਸੀ, ਜੋ ਹਾਲੇ ਜਾਰੀ ਹੈ। ਮੈਂ ਮੰਨਦੀ ਹਾਂ ਕਿ ਮੰਜ਼ਿਲ ਬਹੁਤ ਦੂਰ ਹੈ। ਉਂਝ ਅੱਜ ਤੱਕ ਰਾਹ 'ਚ ਆਈ ਹਰ ਮੁਸ਼ਕਲਾਂ ਦਾ ਮੈਂ ਸਾਹਮਣਾ ਕੀਤਾ, ਜਿਸ ਵਿੱਚ ਮੇਰੇ ਪਰਵਾਰ ਅਤੇ ਸ਼ੁਭਚਿੰਤਕਾਂ ਦਾ ਵੱਡਾ ਸਹਿਯੋਗ ਰਿਹਾ, ਦਰਅਸਲ, ਜਦੋਂ ਮੈਂ ਇਸ ਇੰਡਸਟਰੀ ਵਿੱਚ ਆਪਣਾ ਕਰੀਅਰ ਬਣਾਉਣ ਬਾਰੇ ਸੋਚਿਆ, ਉਦੋਂ ਮੈਂ ਤੈਅ ਕਰ ਲਿਆ ਕਿ ਚਾਹੇ ਕੁਝ ਵੀ ਹੋਵੇ, ਮੈਂ ਹਾਰ ਨਹੀਂ ਮੰਨਣ ਵਾਲੀ ਅਤੇ ਨਾ ਹੀ ਮੈਂ ਪਿੱਛੇ ਹਟਣਾ ਹੈ।

 
Have something to say? Post your comment
ਹੋਰ ਮਨੋਰੰਜਨ ਖ਼ਬਰਾਂ
ਬਿਗ ਬੌਸ 17 ਦੇ ਫਿਨਾਲੇ ਤੋਂ ਪਹਿਲਾਂ ਮੰਨਾਰਾ ਚੋਪੜਾ ਦੇ ਸਮਰਥਨ 'ਚ ਆਈ ਪ੍ਰਿਅੰਕਾ ਚੋਪੜਾ ਸਿਰਫ ਅਮਿਤਾਭ ਬੱਚਨ ਹੀ ਨਹੀਂ, ਇਨ੍ਹਾਂ 3 ਸਿਤਾਰਿਆਂ ਦੇ ਵੀ ਹਨ ਵਿਦੇਸ਼ਾਂ 'ਚ ਘਰ ਐਨੀਮਲ ਫਿਲਮ ਵਿਚਲੇ ਗੀਤ ਦਾ ਨਾਇਕ ਅਰਜਨ ਵੈਲੀ ਦੀ ਹੋ ਰਹੀ ਅੱਜ ਚਰਚਾ 'ਡ੍ਰੀਮ ਗਰਲ 2' ਨੇ ਦਿੱਤਾ ਬਾਏ 1 ਗੈਟ 1 ਟਿਕਟ ਦਾ ਆਫਰ ਸੰਨੀ ਦਿਓਲ ਤੋਂ ਬਾਅਦ ਧਰਮਿੰਦਰ ਦੇ ਇਕ ਹੋਰ ਪੋਤੇ ਦੀ ਬਾਲੀਵੁੱਡ 'ਚ ਸ਼ੁਰੂਆਤ ਸੀਮਾ ਹੈਦਰ ਅਤੇ ਸਚਿਨ ਉਤੇ ਬਣੇਗੀ ਫਿਲਮ 'ਕਰਾਚੀ ਟੂ ਨੋਇਡਾ' ਅਮੀਸ਼ਾ ਪਟੇਲ ਦਾ 'ਗਦਰ 3' ਦਾ ਹਿੱਸਾ ਬਣਨ ਤੋਂ ਇਨਕਾਰ, ਟਾਈਟੈਨਿਕ ਨਾਲ ਕੀਤੀ ਫਿਲਮ ਦੀ ਤੁਲਨਾ ਮੱਕਾ ਤੋਂ ਵਾਪਸ ਆਉਂਦੇ ਹੀ ਰਾਖੀ ਸਾਵੰਤ ਦਾ 'ਪਬਲੀਸਿਟੀ' ਡਰਾਮਾ, ਆਪਣੇ ਪਤੀ ਉਤੇ ਲਗਾਏ ਗੰਭੀਰ ਦੋਸ਼ 'ਪਠਾਨ’ ਦੀ ਸਫਲਤਾ ਤੋਂ ਬਹੁਤ ਖੁਸ਼ ਹੈ ਜਾਨ ਅਬਾਹਮ ਹੁਣ ਅਕਸ਼ੈ ਕੁਮਾਰ ਨਹੀਂ ਕਹਾਉਣਗੇ ਕੈਨੇਡੀਅਨ, ਲੈਣਗੇ ਭਾਰਤੀ ਨਾਗਰਿਕਤਾ