Welcome to Canadian Punjabi Post
Follow us on

24

April 2024
ਬ੍ਰੈਕਿੰਗ ਖ਼ਬਰਾਂ :
ਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀਮੁੰਬਈ ਏਅਰਪੋਰਟ 'ਤੇ 6.46 ਕਰੋੜ ਰੁਪਏ ਦੇ ਹੀਰੇ ਅਤੇ ਸੋਨਾ ਜ਼ਬਤ, ਚਾਰ ਗ੍ਰਿਫ਼ਤਾਰਪਤੰਜਲੀ ਮਾਮਲਾ `ਚ ਸੁਪਰੀਮ ਕੋਰਟ ਵੱਲੋਂ ਕੇਂਦਰ ਨੂੰ ਗੁੰਮਰਾਹਕੁੰਨ ਇਸ਼ਤਿਹਾਰਾਂ 'ਤੇ ਕੀਤੀ ਗਈ ਕਾਰਵਾਈ ਦੀ ਰਿਪੋਰਟ ਸੌਂਪਣ ਦਾ ਨਿਰਦੇਸ਼ਪੰਜਾਬ ਪੁਲਿਸ ਨੇ ਜੰਮੂ-ਕਸ਼ਮੀਰ ਵਿੱਚ ਸੰਭਾਵਿਤ ਟਾਰਗੇਟ ਕਿਲਿੰਗ ਨੂੰ ਟਾਲਿਆ, ਪਾਕਿ-ਅਧਾਰਤ ਦਹਿਸ਼ਤਗਰਦ ਮਾਡਿਊਲ ਦਾ ਇੱਕ ਮੈਂਬਰ ਕੀਤਾ ਕਾਬੂਐਲੋਨ ਮਸਕ ਨੂੰ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਨੇ ਕਿਹਾ 'ਹੰਕਾਰੀ ਅਰਬਪਤੀ'ਹਿਜ਼ਬੁੱਲਾ ਨੇ ਇਜ਼ਰਾਈਲ 'ਤੇ 35 ਰਾਕੇਟ ਦਾਗੇ, ਫੌਜ ਦੇ ਹੈੱਡਕੁਆਰਟਰ ਨੂੰ ਨਿਸ਼ਾਨਾ ਬਣਾਉਣ ਦਾ ਦਾਅਵਾ, ਇਜ਼ਰਾਈਲ ਨੇ ਵੀ ਹਮਲਿਆਂ ਦੀ ਕੀਤੀ ਪੁਸ਼ਟੀਮਲੇਸ਼ੀਆ ਨੇਵੀ ਦੇ 2 ਹੈਲੀਕਾਪਟਰ ਆਪਸ ਵਿੱਚ ਟਕਰਾਏ, ਚਾਲਕ ਦਲ ਦੇ 10 ਮੈਂਬਰਾਂ ਦੀ ਮੌਤ
 
ਸੰਪਾਦਕੀ

ਪਾਕਿਸਤਾਨ ਯਾਤਰਾ ਭਾਗ - 7 - ਲਾਹੇ ਦਾ ਮਿਲਿਆ ਇੱਕ ਹੋਰ ਦਿਨ

February 25, 2020 08:38 AM
ਸ਼ਹੀਦੀ ਅਸਥਾਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ।

-ਜਗਦੀਸ਼ ਗਰੇਵਾਲ-

ਜਿਵੇਂ ਪਿਛਲੇ ਆਰਟੀਕਲ ਵਿੱਚ ਜਿ਼ਕਰ ਕੀਤਾ ਸੀ ਕਿ ਬਾਰਡਰ ਪਾਰ ਨਾ ਹੋਣ ਕਾਰਣ ਸਾਨੂੰ ਲਾਹੌਰ ਪਰਤਣਾ ਪਿਆ ਸੀ। ਹਾਲਾਤਾਂ ਦੇ ਖਾਧੇ ਮੋੜ ਸਦਕਾ ਮਿਲੇ ਵਾਧੂ ਦਿਨ ਨੂੰ ਅਸੀਂ ਲਾਹੌਰ ਦੇ ਸ਼ਾਹੀ ਕਿਲੇ ਅਤੇ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਸਥਾਨ ਦੇ ਦਰਸ਼ਨ ਕਰਨ ਹਿੱਤ ਵਰਤਿਆ। ਅਸੀਂ ਸਵੇਰੇ 8 ਕੁ ਵਜੇ ਦਿਨ ਦਾ ਆਗਾਜ਼ ਕੀਤਾ ਤਾਂ ਜੋ ਸਹੀ ਵਕਤ ਨਾਲ ਬਾਰਡਰ ਉੱਤੇ ਪੁੱਜ ਕੇ ਕੱਲ ਵਾਲੀ ਖੱਜਲਖੁਆਰੀ ਤੋਂ ਬਚ ਸਕੀਏ। ਅਨਾਕਰਲੀ ਬਜ਼ਾਰ ਵਿੱਚੋਂ ਗੁਜ਼ਰਦੇ ਹੋਏ ਅਸੀਂ ਸ਼ਾਹੀ ਕਿਲੇ ਪੁੱਜੇ। 17ਵੀਂ ਸਦੀ ਵਿੱਚ ਮੁਗਲ ਸਲਤਨਤ ਦੇ ਸਿਖ਼ਰਾਂ ਉੱਤੇ ਹੋਣ ਵੇਲੇ ਉਸਾਰੇ ਗਏ ਇਸ ਕਿਲੇ ਦੀ ਨੀਂਹ 1566 ਵਿੱਚ ਅਕਬਰ ਦੇ ਰਾਜਕਾਲ ਦੌਰਾਨ ਰੱਖੀ ਗਈ ਸੀ।


ਅਕਬਰ ਨੇ ਕਿਲੇ ਦੀ ਉਸਾਰੀ ਵਿੱਚ ਇਸਲਾਮਿਕ ਅਤੇ ਹਿੰਦੂ ਇਮਾਰਤਸਾਜ਼ੀ ਦੇ ਅੰਸ਼ਾਂ ਨੂੰ ਸ਼ਾਮਲ ਕੀਤਾ। ਬੇਸ਼ੱਕ ਇਸ ਕਿਲੇ ਨੂੰ ਭੰਗੀ ਮਿਸਲ ਨੇ 1767 ਵਿੱਚ ਆਪਣੇ ਕਬਜ਼ੇ ਵਿੱਚ ਲੈ ਲਿਆ ਸੀ ਪਰ ਮਹਾਰਾਜਾ ਰਣਜੀਤ ਸਿੰਘ ਨੇ 1799 ਵਿੱਚ ਇਸਨੂੰ ਭੰਗੀ ਮਿਸਲ ਤੋਂ ਲੈ ਲਿਆ ਅਤੇ 1849 ਤੱਕ ਇਸ ਉੱਤੇ ਸਿੱਖ ਮਹਾਰਾਜੇ ਦਾ ਕਬਜ਼ਾ ਰਿਹਾ।


ਮੇਰੇ ਮਾਤਾ ਜੀ, ਕੁਲਵਿੰਦਰ ਛੀਨਾ, ਜੁਗਰਾਜ ਸਿੱਧੂ, ਰਣਧੀਰ ਰਾਣਾ ਅਤੇ ਮੈਂ ਜਦੋਂ ਇੱਥੇ ਕਿਲੇ ਵਿੱਚ ਤਾਂ ਪਤਾ ਲੱਗਿਆ ਕਿ ਯੂਨਾਈਟਡ ਨੇਸ਼ਨ ਦੀ ਉਹੀ ਟੀਮ ਇੱਥੇ ਵੀ ਆਈ ਹੋਈ ਹੈ ਜਿਹੜੀ ਸਾਡੇ ਕਰਤਾਰਪੁਰ ਸਾਹਿਬ ਜਾਣ ਵੇਲੇ ਮੌਜੂਦ ਸੀ। ਵਕਤ ਘੱਟ ਹੋਣ ਕਾਰਨ ਇਸ ਵੱਡੇ ਕਿਲੇ ਨੂੰ ਅਸੀਂ ਕਾਹਲ ਵਿੱਚ ਵੇਖਿਆ ਜਿੱਥੇ ਮਹਾਰਾਜਾ ਰਣਜੀਤ ਸਿੰਘ ਨੇ ਹਥਿਆਰ ਅਤੇ ਹੋਰ ਸਾਜ਼ੋ ਸਮਾਨ ਸੰਭਾਲਿਆ ਹੋਇਆ ਹੈ। ਮਹਾਰਾਣਾ ਰਣਜੀਤ ਸਿੰਘ ਦੀ ਚਹੇਤੀ ਘੋੜੀ ਲੈਲਾ ਦੇ ਮਰ ਜਾਣ ਤੋਂ ਬਾਅਦ ਉਸਦੀ ਖੱਲ੍ਹ ਉਤਾਰਕੇ ਉਸਨੂੰ ਘੋੜੀ ਦੇ ਰੂਪ `ਚ ਸਾਂਭਿਆ ਹੋਇਆ ਹੈ। ਕਿਲੇ ਵਿੱਚ ਸ਼ੀਸ਼ ਮਹਿਲ ਇੱਕ ਖਾਸ ਆਕਰਸ਼ਣ ਕੇਂਦਰ ਹੈ ਜਿਸਨੂੰ ਮੁੁਮਤਾਜ ਦੇ ਦਾਦੇ ਅਤੇ ਨੂਰ ਜਹਾਂ ਦੇ ਪਿਤਾ ਮਿਰਜ਼ਾ ਗਿਆਸ ਬੇਗ ਨੇ ਬਣਾਇਆ ਸੀ। ਇਹ ਉਹੀ ਸ਼ੀਸ਼ ਮਹਿਲ ਹੈ ਜਿੱਥੇ ਬੈਠ ਕੇ ਰਣਜੀਤ ਸਿੰਘ ਕੋਹਿਨੂਰ ਹੀਰੇ ਨੂੰ ਵੇਖਿਆ ਅਤੇ ਹੋਰਾਂ ਨੂੰ ਵਿਖਾਇਆ ਕਰਦਾ ਸੀ। ਸ਼ੀਸ਼ ਮਹਿਲ ਵਿੱਚ ਚਾਰੇ ਪਾਸੇ ਖਾਸ ਕਿਸਮ ਦੀ ਸ਼ੀਸ਼ਾਕਾਰੀ ਬਦੌਲਤ ਰੋਸ਼ਨੀ ਦੀਆਂ ਚਮਕਾਂ ਇੰਝ ਪੈਂਦੀਆਂ ਹਨ ਕਿ ਤਾਰਿਆਂ ਦੇ ਦਿਨੇ ਦਿੱਸਣ ਵਾਲੀ ਕਹਾਵਤ ਸੱਚ ਹੋ ਗਈ ਜਾਪਦੀ ਹੈ। ਇੱਥੋਂ ਅਸੀਂ ਮਹਾਰਾਜਾ ਰਣਜੀਤ ਸਿੰਘ ਦੀ ਸਮਾਧ ਉੱਤੇ ਗਏ ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਹੋਇਆ ਹੈ ਅਤੇ ਸਵੇਰੇ ਸਾ਼ਮ ਗੁਰਬਾਣੀ ਦੇ ਪਾਠ ਹੁੰਦੇ ਹਨ। ਸਮਾਧ ਨੂੰ ਆਲੀਸ਼ਾਨ ਪੱਥਰਾਂ ਨਾਲ ਸਜਾਇਆ ਗਿਆ ਹੈ। ਗਾਈਡ ਨੇ ਦੱਸਿਆ ਕਿ ਕਿਵੇਂ ਮਹਾਰਾਜਾ ਰਣਜੀਤ ਸਿੰਘ ਨੂੰ ਅਗਨ ਭੇਂਟ ਕਰਨ ਤੋਂ ਬਾਅਦ ਕੰਵਰ ਨੌਨਿਹਾਲ ਸਿੰਘ ਨੂੰ ਕਿਲੇ ਦੇ ਦਰਵਾਜ਼ੇ ਦਾ ਛੱਜਾ ਡੇਗ ਕੇ ਮਾਰਨ ਦੀ ਕੋਸ਼ਸ਼ ਕੀਤੀ ਗਈ ਸੀ ਅਤੇ ਬਾਅਦ ਵਿੱਚ ਭੇਦ ਭਰੇ ਹਾਲਾਤਾਂ ਵਿੱਚ ਉਸਦੀ ਸੱਟਾਂ ਵੱਜਣ ਨਾਲ ਮੌਤ ਹੋ ਗਈ ਸੀ। ਗਾਈਡ ਨੇ ਇਸ ਵਾਰਦਾਤ ਲਈ ਡੋਗਰਿਆਂ ਦੀ ਗੱਦਾਰੀ ਦਾ ਵਿਸ਼ੇਸ਼ ਜਿ਼ਕਰ ਕੀਤਾ। ਇੱਕ ਗੱਲ ਅਸੀਂ ਨੋਟ ਕੀਤੀ ਕਿ ਪਾਕਿਸਤਾਨ ਫੇਰੀ ਦੌਰਾਨ ਜਿੱਥੇ ਕਿਤੇ ਸਿੱਖ ਇਤਿਹਾਸ ਬਾਰੇ ਗੱਲ ਹੋਈ ਤਾਂ ਹਿੰਦੂ ਭਾਈਚਾਰੇ ਦੇ ਜਾਇਜ਼ ਨਜ਼ਾਇਜ ਰੋਲ ਨੂੰ ਬੇਲੋੜਾ ਵਧਾ ਚੜਾ ਕੇ ਪੇਸ਼ ਕੀਤਾ ਜਾਂਦਾ ਰਿਹਾ। ਇਵੇਂ ਹੀ ਜਿਵੇਂ ਸਿੱਖ ਢਾਡੀ ਜੱਥੇ ਕਈ ਵਾਰ ਮੁਗਲਾਂ ਜਾਂ ਹੋਰ ਹਮਲਾਵਰਾਂ ਦੇ ਜੁਲਮਾਂ ਨੂੰ ਇੰਝ ਪੇਸ਼ ਕਰ ਦੇਂਦੇ ਹਨ ਜਿਵੇਂ ਉਹ ਜੁਲਮ ਸਾਰੇ ਮੁਸਲਮਾਨਾਂ ਨੇ ਕੀਤੇ ਹੋਣ। ਇਤਿਹਾਸ ਦੀ ਅਜਿਹੀ ਗਲਤ ਪੇਸ਼ਕਾਰੀ ਮਨੁੱਖੀ ਸਦਭਾਵਨਾ ਨੂੰ ਠੇਸ ਪਹੁੰਚਾਉਂਦੀ ਹੈ ਜਿਸਤੋਂ ਦੂਰ ਰਹਿਣ ਦੀ ਸਖ਼ਤ ਲੋੜ ਹੈ।


ਕਲੇ ਤੋਂ ਥੋੜੀ ਦੂਰ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਅਸਥਾਨ ਹੈ ਜਿੱਥੇ ਗੁਰੁਦਆਰਾ ਸਾਹਿਬ ਦੀ ਨਵੀਂ ਇਮਾਰਤ ਦੀ ਉਸਾਰੀ ਹੋ ਰਹੀ ਹੈ। ਜਦੋਂ ਗਾਈਡ ਗੁਰੂ ਸਾਹਿਬ ਦੀ ਸ਼ਹੀਦੀ ਬਾਰੇ ਦੱਸ ਰਿਹਾ ਸੀ ਤਾਂ ਉਸ ਲਾਸਾਨੀ ਸਾਕੇ ਨੂੰ ਚੇਤੇ ਕਰਕੇ ਸਾਡੀਆਂ ਅੱਖਾਂ ਨਮ ਹੋ ਗਈਆਂ। ਇਸ ਮਹਾਨ ਅਸਥਾਨ ਨਤਮਸਤਕ ਹੋਣ ਤੋਂ ਤੁਰੰਤ ਬਾਅਦ ਗੱਡੀਆਂ ਵਿੱਚ ਬੈਠ ਕੇ ਅਸੀਂ ਬਾਰਡਰ ਵੱਲ ਨੂੰ ਚਾਲੇ ਪਾ ਦਿੱਤੇ। ਸਾਡੇ ਡਰਾਈਵਰ ਨੇ ਪਤਾ ਨਹੀਂ ਕਿਸ ਇਰਾਦੇ ਨਾਲ ਗੱਡੀ ਨੂੰ ਆਰਮੀ ਕੈਂਟ ਦੇ ਰਸਤੇ ਲੈ ਕੇ ਜਾਣਾ ਚਾਹਿਆ। ਆਰਮੀ ਦੇ ਸੁਰੱਖਿਆ ਅਧਿਕਾਰੀਆਂ ਨੇ ਗੱਡੀ ਨੂੰ ਗੇਟ ਉੱਤੇ ਰੋਕ ਕੇ ਚੰਗੀ ਖਾਸੀ ਪੁੱਛ ਗਿੱਛ ਕਰਨ ਅਤੇ ਪਾਸਪੋਰਟ ਆਦਿ ਚੈੱਕ ਕਰਨ ਤੋਂ ਬਾਅਦ ਸਾਨੂੰ ਅੱਗੇ ਜਾਣ ਦੀ ਥਾਂ ਵਾਪਸ ਭੇਜ ਦਿੱਤਾ। ਇਸ ਅਨੁਭਵ ਕਾਰਣ ਸਾਡੇ ਨਾਲ ਜਾ ਰਹੇ ਸੁਰੱਖਿਆ ਕਰਮੀਆਂ ਦਾ ਮੂਡ ਥੋੜਾ ਬੇਸੁਆਦਾ ਹੋ ਗਿਆ। ਲਾਹੌਰ ਤੋਂ ਬਾਰਡਰ ਦੇ ਰਸਤੇ ਵਿੱਚ ਵਿਕ ਰਹੇ ਗੰਨੇ, ਸੇਬ ਅਤੇ ਮਾਲਟਾ ਆਦਿ ਦਾ ਸੁਆਦ ਚੱਖ ਕੇ ਅਸੀਂ ਆਰਮੀ ਵਾਲਿਆਂ ਦੀ ਪੈਦਾ ਕੀਤੀ ਬੇਸੁਆਦੀ ਨੂੰ ਦੂਰ ਕੀਤਾ।


ਜਿਉਂ ਹੀ ਅਸੀਂ ਬਾਰਡਰ ਉੱਤੇ ਪੁੱਜੇ ਤਾਂ ਦੋਵਾਂ ਪਾਸਿਆਂ ਦੇ ਇੰਮੀਗਰੇਸ਼ਨ ਅਧਿਕਾਰੀਆਂ ਨੇ ਬਹੁਤ ਹੀ ਹਲੀਮੀ ਨਾਲ ਸਾਡੇ ਕਾਗਜ਼ਾਤ ਵੇਖ ਕੇ ਵਿਹਲਾ ਕਰ ਦਿੱਤਾ। ਕੁਲੀ ਵੀ ਸਾਨੂੰ ਸੇਵਾ ਦੇ ਕੇ ਖੁਸ਼ ਮਹਿਸੂਸ ਕਰ ਰਹੇ ਸਨ ਅਤੇ ਸ਼ੁਭ ਦੁਆਵਾਂ ਪੇਸ਼ ਕਰ ਰਹੇ ਸਨ ਕਿ ਸਾਡੀ ਯਾਤਰਾ ਸ਼ੁਭ ਮੰਗਲ ਰਹੀ ਹੋਵੇਗੀ। ਭਾਰਤ ਅੰਦਰ ਦਾਖਲ ਹੁੰਦੇ ਹੀ ਬੀਤੇ ਦਿਨ ਲਾਹੌਰ ਵਿੱਚ ਰਣਧੀਰ ਰਾਣਾ ਦੇ ਗੁਆਚੇ ਫੋਨ ਨੂੰ ਲੈ ਕੇ ਇੱਕ ਸੁਖਦ ਘਟਨਾ ਵਾਪਰੀ। ਉਸਨੂੰ ਕਿਸੇ ਸੱਜਣ ਦੀ ਪਾਕਿਸਤਾਨ ਤੋਂ ਵੱਟਸਐਪ ਰਾਹੀਂ ਕਾਲ ਆਈ ਕਿ ਤੁਹਾਡਾ ਫੋਨ ਮੇਰੇ ਕੋਲ ਹੈ। ਉਸਨੇ ਦੱਸਿਆ ਕਿ ਜਦੋਂ ਤੁਸੀਂ ਖੇਵੜਾ ਲੂਣ ਦੀ ਖਾਣ ਵੇਖਣ ਆਏ ਸੀ ਤਾਂ ਉਸਨੇ ਆਪਣਾ ਬਿਜਨਸ ਕਾਰਡ ਰਾਣਾ ਨਾਲ ਸਾਂਝਾ ਕੀਤਾ ਸੀ ਜਿਸਨੂੰ ਰਣਧੀਰ ਰਾਣਾ ਨੇ ਫੋਨ ਦੇ ਕਵਰ ਵਿੱਚ ਪਾ ਲਿਆ ਸੀ। ਜਿਸ ਆਟੋ ਵਿੱਚ ਫੋਨ ਰਹਿ ਗਿਆ, ਉਸ ਆਟੋ ਦੇ ਇਮਾਨਦਾਰ ਡਰਾਈਵਰ ਨੇ ਇਸ ਬਿਜਨਸ ਕਾਰਡ ਦੇ ਨੰਬਰ ਉੱਤੇ ਕਾਲ ਕਰਕੇ ਇਸ ਭੱਦਰਪੁਰਸ਼ ਨੂੰ ਇਤਲਾਹ ਦਿੱਤੀ ਕਿ ਭਾਰਤੀ ਪੰਜਾਬ ਤੋਂ ਆਏ ਕਿਸੇ ਸਰਦਾਰ ਜੀ ਦਾ ਫੋਨ ਉਸ ਕੋਲ ਹੈ। ਲਾਹੌਰ ਤੋਂ ਆਈ ਕਾਲ ਤੋਂ ਬਾਅਦ ਸਾਨੂੰ ਸੁਖ ਦਾ ਸਾਹ ਆਇਆ ਕਿ ਹੁਣ ਫੋਨ ਸਾਡੀ ਹੋਸਟ ਆਰਫਾ ਮੁੱਜ਼ਫਰ ਕੋਲ ਪੁੱਜ ਜਾਵੇਗਾ।


ਇੰਝ ਸਾਡੀ ਪਾਕਿਸਤਾਨ ਦੀ ਖੂਬਸੂਰਤ ਫੇਰੀ ਮੁਕੰਮਲ ਹੋਈ। ਅਗਲੇ ਦਿਨ ਕੁਲਵਿੰਦਰ ਛੀਨਾ ਨੇ ਅਮ੍ਰਤਿਸਰ ਤੋਂ ਜਹਾਜ਼ ਰਾਹੀਂ ਟੋਰਾਂਟੋ ਵਾਪਸ ਜਾਣਾ ਹੈ ਅਤੇ ਅਸੀਂ ਸਾਰੇ ਕਪੂਰਥਲੇ ਦੇ ਟੂਰਨਾਮੈਂਟ ਵਿੱਚ ਇੱਕ ਦੂਜੇ ਨੂੰ ਮਿਲਣ ਦੇ ਵਾਅਦੇ ਨਾਲ ਆਪੋ ਆਪਣੇ ਰਸਤੇ ਚੱਲ ਪਏ।

 
Have something to say? Post your comment
ਹੋਰ ਸੰਪਾਦਕੀ ਖ਼ਬਰਾਂ
ਫੋਨਾਂ ਤੇ ਟੈਕਸਟਿੰਗ ਨੂੰ ਪਾਸੇ ਰੱਖ ਕੇ ਆਪਣੇ ਬੱਚਿਆਂ ਨਾਲ ਜਾਤੀ ਮੇਲ ਮਿਲਾਪ ਨੂੰ ਤਰਜੀਹ ਦਿਉ, ਆਪਣੇ ਬੱਚੇ ਲਈ ਇੱਕ ਆਦਰਸ਼ ਪਰਿਵਾਰਕ ਮਾਹੌਲ ਬਣਾਉ ਮੁੱਖ ਮੰਤਰੀਆਂ ਦੀ ਮੀਟਿੰਗ ਵਿੱਚ ਪਾਣੀਆਂ ਬਾਰੇ ਪੰਜਾਬ ਦਾ ਪੱਖ ਹੋਰ ਵੀ ਮਜ਼ਬੂਤ ਹੋ ਗਿਐ ਭਾਰਤ ਵਿੱਚ ਅਧੋਗਤੀ ਵਰਤਾਰੇ ਲਈ ਧਰਮ ਨਿਰਪੱਖ ਧਿਰਾਂ ਵੀ ਘੱਟ ਜਿ਼ਮੇਵਾਰ ਨਹੀਂ ਭਾਰਤ ਲਈ ਹਨੇਰਾ ਸਮਾਂ ਹੈ, ਜਿੱਥੇ ਰਾਹ ਦਿਖਾਉਣ ਵਾਲਾ ਜੁਗਨੂੰ ਵੀ ਕੋਈ ਨਹੀਂ ਲੱਭਦਾ ਲੀਡਰਾਂ ਨੇ ਪੈਦਾ ਕੀਤੀ ਹੈ ‘ਕੋਈ ਲੀਡਰ ਭਰੋਸੇ ਦੇ ਯੋਗ ਨਹੀਂ’ ਵਾਲੀਆਮ ਲੋਕਾਂ ਦੀ ਮਾਨਸਿਕਤਾ ਆਉ ਇਸ ਦੀਵਾਲੀ ਤੇ ਇੰਨਸਾਨੀਅਤ ਦੇ ਨਾਤੇ ਪੂਰੇ ਸੰਸਾਰ ਲਈ ਅਮਨ – ਅਮਾਨ , ਸ਼ਾਤੀ ਲਈ ਅਰਦਾਸ ਕਰੀਏ ਵੱਖੋ-ਵੱਖੋ ਰਾਜਾਂ ਵਿੱਚ ਗਵਰਨਰਾਂ ਦੀ ਮੌਕੇ ਮੁਤਾਬਕ ਮਰਜ਼ੀ ਸੰਵਿਧਾਨ ਦੇ ਮੁਤਾਬਕ ਨਹੀਂ ਮੰਨੀ ਜਾ ਸਕਦੀ ਇਜ਼ਰਾਈਲ ਅਤੇ ਹਮਾਸ ਵਿਚਕਾਰ ਸੰਘਰਸ਼ ਨੂੰ ਸ਼ਾਂਤੀਪੂਰਵਕ ਹੱਲ ਕੀਤਾ ਜਾਣਾ ਚਾਹੀਦਾ ਹੈ ਬੇਅਸੂਲੇ ਸਮਝੌਤਿਆਂ ਅਤੇ ਪੈਂਤੜਿਆਂ ਪਿੱਛੋਂ ਦਰਿਆਵਾਂ ਦੇ ਪਾਣੀ ਵਿੱਚ ਮਧਾਣੀ ਘੁੰਮਾਉਣ ਦੀ ਰਾਜਨੀਤੀ ਟਰੂਡੋ ਵਲੋਂ ਭਾਰਤ ਤੇ ਲਾਏ ਹਰਦੀਪ ਸਿੰਘ ਨਿੱਜਰ ਕਤਲ ਦੇ ਦੋਸ਼ ਕਿੰਨੇ ਕੁ ਸਹੀ ?