Welcome to Canadian Punjabi Post
Follow us on

24

April 2024
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਦੀ ਕੋਲੰਬੀਆ ਯੁਨੀਵਰਸਿਟੀ ਵਿਚ ਫਲਸਤੀਨ ਪੱਖੀ ਪ੍ਰਦਰਸ਼ਨ ਦੌਰਾਨ ਪ੍ਰਦਰਸ਼ਨਕਾਰੀ ਪੁਲਿਸ ਨਾਲ ਭਿੜੇ, 100 ਤੋਂ ਵਧ ਗ੍ਰਿਫਤਾਰਗੁਰਦੁਆਰਾ ਸ੍ਰੀ ਨਾਨਕ ਮਤਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੂੰ ਤੰਗ ਪ੍ਰੇਸ਼ਾਨ ਨਾ ਕਰੇ ਉਤਰਾਖੰਡ ਸਰਕਾਰ : ਐਡਵੋਕੇਟ ਧਾਮੀਨਾਸਾ ਦੇ ਵਾਇਜਰ-1 ਨੇ 24 ਅਰਬ ਕਿਲੋਮੀਟਰ ਤੋਂ ਸਿਗਨਲ ਭੇਜਿਆ, 46 ਸਾਲ ਪਹਿਲਾਂ ਕੀਤਾ ਸੀ ਲਾਂਚਰੂਸ ਦਾ ਉਪ ਰੱਖਿਆ ਮੰਤਰੀ ਰਿਸ਼ਵਤ ਲੈਂਦਿਆਂ ਕਾਬੂ, ਭ੍ਰਿਸ਼ਟਾਚਾਰ ਦੇ ਦੋਸ਼ ਵੀ ਲੱਗੇਤੀਜੀ ਪੁਲਾੜ ਯਾਤਰਾ ਲਈ ਸੁਨੀਤਾ ਵਿਲੀਅਮਜ਼ ਤਿਆਰ, 6 ਮਈ ਨੂੰ ਬੋਇੰਗ ਦੇ ਕੈਪਸੂਲ ਵਿੱਚ ਪੁਲਾੜ `ਚ ਜਾਣਗੇਪੱਛਮੀ ਮੀਡੀਆ ਭਾਰਤ ਦੀ ਆਲੋਚਨਾ ਕਰਕੇ ਚੋਣਾਂ ਨੂੰ ਪ੍ਰਭਾਵਿਤ ਕਰਨ ਦੀ ਕੋਸਿ਼ਸ਼ ਕਰ ਰਿਹਾ : ਵਿਦੇਸ਼ ਮੰਤਰੀ ਜੈਸ਼ੰਕਰਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀ
 
ਮਨੋਰੰਜਨ

ਰੂੜੀਵਾਦੀ ਸੋਚ ਨੂੰ ਤੋੜੇਗੀ ‘ਪਿੰਨੀ’ : ਤਾਹਿਰਾ ਕਸ਼ਯਪ

February 25, 2020 07:44 AM

ਕੈਂਸਰ ਨਾਲ ਜੰਗ ਲੜਨ ਵਾਲੀ ਤਾਹਿਰਾ ਕਸ਼ਯਪ ਸ਼ਾਰਟ ਫਿਲਮ ‘ਟੌਫੀ’ ਦਾ ਨਿਰਦੇਸ਼ਨ ਕਰ ਚੁੱਕੀ ਹੈ। ਅਭਿਨੇਤਾ ਆਯੁਸ਼ਮਾਨ ਖੁਰਾਣਾ ਦੀ ਪਤਨੀ ਤਾਹਿਰਾ ਨੇ ਸੱਤ ਸ਼ਾਰਟ ਫਿਲਮਾਂ ਨਾਲ ਬਣ ਰਹੀ ਫਿਲਮ ‘ਜ਼ਿੰਦਗੀ ਇਨ ਸ਼ਾਰਟ’ ਵਿੱਚ ‘ਪਿੰਨੀ’ ਨਾਂਅ ਦੀ ਕਹਾਣੀ ਦਾ ਨਿਰਦੇਸ਼ਨ ਕੀਤਾ ਹੈ। ਉਸ ਵਿੱਚ ਨੀਨਾ ਗੁਪਤਾ ਮੁੱਖ ਭੂਮਿਕਾ ਵਿੱਚ ਹੈ।
ਤਾਹਿਰਾ ਕਹਿੰਦੀ ਹੈ, ਮੇਰੀ ਕਹਾਣੀ ਮੇਰੀ ਸੱਸ ਤੋਂ ਪ੍ਰੇਰਿਤ ਹੈ। ਉਹ ਸਾਰਿਆਂ ਲਈ ਪਿੰਨੀਆਂ ਬਣਾਉਂਦੀ ਹੈ। ਉਹ ਪੂਰੇ ਪਰਵਾਰ ਨੂੰ ਜੋੜ ਕੇ ਰੱਖਦੀ ਹੈ। ਉਨ੍ਹਾਂ ਦੇ ਵਰਗਾ ਹਮੇਸ਼ਾ ਦੂਸਰਿਆਂ ਦੇ ਬਾਰੇ ਸੋਚਣ ਵਾਲਾ ਇਨਸਾਨ ਮੈਂ ਕਦੇ ਨਹੀਂ ਦੇਖਿਆ। ਉਨ੍ਹਾਂ ਦੇ ਚਿਹਰੇੇ 'ਤੇ ਹਮੇਸ਼ਾ ਮੁਸਕਾਨ ਰਹਿੰਦੀ ਹੈ। ਪੰਜਾਬੀ ਮਾਂ ਹੋਣ ਕਾਰਨ ਉਨ੍ਹਾਂ ਨੂੰ ਸਭ ਨੂੰ ਖਾਣਾ ਖਵਾਉਣਾ ਬੇਹੱਦ ਪਸੰਦ ਹੈ। ਸਾਨੂੰ ਵੀ ਪਿੰਨੀਆਂ ਬਣਾ ਕੇ ਭੇਜਦੀ ਹੈ। ਉਥੋਂ ਮੈਂ ਕਿਰਦਾਰ ਨੂੰ ਕਲਪਨਾ ਨਾਲ ਘੜਿਆ। ਕਿਰਦਾਰ ਦੀ ਮਿਠਾਸ ਮੇਰੀ ਸੱਸ ਤੋਂ ਆਉਂਦੀ ਹੈ। ਆਮ ਤੌਰ 'ਤੇ ਲੋਕ ਚਾਹੁੰਦੇ ਹਨ ਕਿ ਘਰੇਲੂ ਮਹਿਲਾ ਖਾਣਾ ਬਣਾਉਣ ਤੱਕ ਸੀਮਿਤ ਰਹਿਣ। ਉਨ੍ਹਾਂ ਤੋਂ ਉਮੀਦ ਕੀਤੀ ਜਾਂਦੀ ਹੈ ਕਿ ਉਹ ਸਿਰਫ ਸੀਰੀਅਲ ਹੀ ਦੇਖਣਗੀਆਂ।
ਮੇਰੀ ਕਹਾਣੀ ਰੂੜੀਵਾਦੀ ਸੋਚ ਨੂੰ ਤੋੜਨਾ ਚਾਹੁੰਦੀ ਹੈ। ਕਹਾਣੀ ਦੇ ਅਖੀਰ ਵਿੱਚ ਇੱਕ ਟਵਿਸਟ ਵੀ ਹੈ। ਕਹਾਣੀ ਸਿੰਪਲ ਹੈ, ਪਰ ਉਹ ਕਈ ਤਰ੍ਹਾਂ ਆਪਣੇ ਨਜ਼ਰੀਏ ਰੱਖਦੀ ਹੈ। ਚੰਗੀ ਗੱਲ ਇਹ ਹੈ ਕਿ ਹਿੰਦੀ ਸਿਨੇਮਾ ਵਿੱਚ ਸੱਠ ਦੇ ਪਾਰ ਦੀਆਂ ਮਹਿਲਾਵਾਂ ਦੀਆਂ ਕਹਾਣੀਆਂ ਨੂੰ ਵੀ ਬਣਾਇਆ ਜਾ ਰਿਹਾ ਹੈ। ਮੇਰੇ ਕੋਲ ਬਹੁਤ ਸਾਰੀਆਂ ਕਹਾਣੀਆਂ ਹਨ। ਕਹਾਣੀ ਹਰ ਉਮਰ ਵਰਗ ਲਈ ਹੁੰਦੀ ਹੈ। ਔਰਤ ਦੀ ਕਹਾਣੀ ਦੱਸਣ ਦਾ ਮਤਲਬ ਆਦਮੀ ਨੂੰ ਗਾਲ੍ਹ ਕੱਢਣਾ ਜਾਂ ਥੱਪੜ ਮਾਰਨਾ ਨਹੀਂ ਹੈ। ਸਾਡੇ ਕੋਲ ਇਸ ਤੋਂ ਜ਼ਿਆਦਾ ਦੱਸਣ ਦੇ ਲਈ ਬਹੁਤ ਸਾਰੀਆਂ ਚੀਜ਼ਾਂ ਹਨ।

 
Have something to say? Post your comment
ਹੋਰ ਮਨੋਰੰਜਨ ਖ਼ਬਰਾਂ
ਬਿਗ ਬੌਸ 17 ਦੇ ਫਿਨਾਲੇ ਤੋਂ ਪਹਿਲਾਂ ਮੰਨਾਰਾ ਚੋਪੜਾ ਦੇ ਸਮਰਥਨ 'ਚ ਆਈ ਪ੍ਰਿਅੰਕਾ ਚੋਪੜਾ ਸਿਰਫ ਅਮਿਤਾਭ ਬੱਚਨ ਹੀ ਨਹੀਂ, ਇਨ੍ਹਾਂ 3 ਸਿਤਾਰਿਆਂ ਦੇ ਵੀ ਹਨ ਵਿਦੇਸ਼ਾਂ 'ਚ ਘਰ ਐਨੀਮਲ ਫਿਲਮ ਵਿਚਲੇ ਗੀਤ ਦਾ ਨਾਇਕ ਅਰਜਨ ਵੈਲੀ ਦੀ ਹੋ ਰਹੀ ਅੱਜ ਚਰਚਾ 'ਡ੍ਰੀਮ ਗਰਲ 2' ਨੇ ਦਿੱਤਾ ਬਾਏ 1 ਗੈਟ 1 ਟਿਕਟ ਦਾ ਆਫਰ ਸੰਨੀ ਦਿਓਲ ਤੋਂ ਬਾਅਦ ਧਰਮਿੰਦਰ ਦੇ ਇਕ ਹੋਰ ਪੋਤੇ ਦੀ ਬਾਲੀਵੁੱਡ 'ਚ ਸ਼ੁਰੂਆਤ ਸੀਮਾ ਹੈਦਰ ਅਤੇ ਸਚਿਨ ਉਤੇ ਬਣੇਗੀ ਫਿਲਮ 'ਕਰਾਚੀ ਟੂ ਨੋਇਡਾ' ਅਮੀਸ਼ਾ ਪਟੇਲ ਦਾ 'ਗਦਰ 3' ਦਾ ਹਿੱਸਾ ਬਣਨ ਤੋਂ ਇਨਕਾਰ, ਟਾਈਟੈਨਿਕ ਨਾਲ ਕੀਤੀ ਫਿਲਮ ਦੀ ਤੁਲਨਾ ਮੱਕਾ ਤੋਂ ਵਾਪਸ ਆਉਂਦੇ ਹੀ ਰਾਖੀ ਸਾਵੰਤ ਦਾ 'ਪਬਲੀਸਿਟੀ' ਡਰਾਮਾ, ਆਪਣੇ ਪਤੀ ਉਤੇ ਲਗਾਏ ਗੰਭੀਰ ਦੋਸ਼ 'ਪਠਾਨ’ ਦੀ ਸਫਲਤਾ ਤੋਂ ਬਹੁਤ ਖੁਸ਼ ਹੈ ਜਾਨ ਅਬਾਹਮ ਹੁਣ ਅਕਸ਼ੈ ਕੁਮਾਰ ਨਹੀਂ ਕਹਾਉਣਗੇ ਕੈਨੇਡੀਅਨ, ਲੈਣਗੇ ਭਾਰਤੀ ਨਾਗਰਿਕਤਾ