Welcome to Canadian Punjabi Post
Follow us on

29

March 2024
 
ਪੰਜਾਬ

ਪੰਜਾਬੀ ਮੁੰਡਾ ਵਲੈਤੀ ਯੂਨੀਵਰਸਿਟੀ ਵਿੱਚ ਪਹਿਲਾ ਭਾਰਤੀ ਪ੍ਰਧਾਨ ਚੁਣਿਆ ਗਿਆ

February 24, 2020 10:20 AM

ਬਠਿੰਡਾ, 23 ਫਰਵਰੀ, (ਪੋਸਟ ਬਿਊਰੋ)- ਪੰਜਾਬ ਦੇ ਬਠਿੰਡਾ ਦੇ ਵਸਨੀਕ ਵਿਦਿਆਰਥੀ ਪਦਮਜੀਤ ਸਿੰਘ ਮਹਿਤਾ ਨੇ ਯੂਨੀਵਰਸਿਟੀ ਆਫ ਵੈਸਟਮਿੰਸਟਰ ਸਟੂਡੈਂਟ ਯੂਨੀਅਨ (ਇੰਗਲੈਂਡ) ਦਾ ਪ੍ਰਧਾਨ ਬਣਨ ਦਾ ਮਾਣ ਹਾਸਲ ਕੀਤਾ ਹੈ। ਇਹ ਮਾਣ ਹਾਸਲ ਕਰਨ ਵਾਲੇ ਉਹ ਪਹਿਲੇ ਭਾਰਤੀ ਹਨ, ਜਿਹੜੇ ਯੂਨੀਵਰਸਿਟੀ ਆਫ ਵੈਸਟ ਮਿੰਸਟਰ ਵਿਚਲੀ ਸਟੂਡੈਂਟਸ ਯੂਨੀਅਨ ਦੇ ਪ੍ਰਧਾਨ ਚੁਣੇ ਗਏ ਹਨ।
ਪਦਮਜੀਤ ਸਿੰਘ ਮਹਿਤਾ ਦੇ ਪਿਤਾ ਅਮਰਜੀਤ ਸਿੰਘ ਮਹਿਤਾ, ਜਿਹੜੇ ਬਠਿੰਡਾ ਦੇ ਮਸਹੂਰ ਬਿਜਨੈਸਮੈਨ ਅਤੇ ਪ੍ਰਮੁੱਖ ਸਮਾਜ ਸੇਵੀ ਹਨ, ਨੇ ਦੱਸਿਆ ਕਿ ਉਨ੍ਹਾਂ ਦਾ ਬੇਟਾ ਪਦਮਜੀਤ ਸਾਲ 2017 ਵਿਚ ਇੰਗਲੈਂਡ ਵਿੱਚ ਪੜ੍ਹਨ ਗਿਆ ਤੇ ਯੂਨੀਵਰਸਿਟੀ ਆਫ ਵੈਸਟ ਮਿੰਸਟਰ ਵਿੱਚ ਬੀ ਬੀ ਏ ਮਾਰਕੀਟਿੰਗ ਦੀ ਡਿਗਰੀ ਕਰ ਰਿਹਾ ਹੈ। ਉਹ ਯੂਨੀਵਰਸਿਟੀ ਆਫ਼ ਵੈਸਟ ਮਿੰਸਟਰ ਸਟੂਡੈਂਟਸ ਯੂਨੀਅਨ (ਯੂ ਡਬਲਿਊ ਐੱਸ ਯੂ) ਦਾ ਪਹਿਲਾ ਭਾਰਤੀ ਪ੍ਰਧਾਨ ਬਣਿਆ ਹੈ। ਲਗਭਗ 180 ਸਾਲ ਪੁਰਾਣੀ ਯੂਨੀਵਰਸਿਟੀ ਆਫ ਵੈਸਟ ਮਿੰਸਟਰ ਸਟੂਡੈਂਟ ਯੂਨੀਅਨ ਵਿਚ ਹਰ ਵਾਰ ਵੋਟਾਂ ਨਾਲ ਪ੍ਰਧਾਨ ਚੁਣਿਆ ਜਾਂਦਾ ਹੈ, ਜਿਸ ਲਈ ਇਸ ਪਈਆਂ ਵੋਟਾਂ ਦੇ ਨਤੀਜੇ 21 ਫਰਵਰੀ ਨੂੰ ਆਏ ਹਨ। ਕੁੱਲ ਪੰਜ ਉਮੀਦਵਾਰ ਮੈਦਾਨ ਵਿਚ ਸਨ। ਇਸ ਯੂਨੀਵਰਸਿਟੀ ਵਿਚ ਲਗਭਗ 22500 ਵਿਦਿਆਰਥੀ ਪੜ੍ਹਦੇ ਹਨ।

 

 
Have something to say? Post your comment
ਹੋਰ ਪੰਜਾਬ ਖ਼ਬਰਾਂ
ਪ੍ਰਨੀਤ ਕੌਰ ਤੇ ਸੁਨੀਲ ਜਾਖੜ ਦੀ ਮੌਜੂਦਗੀ 'ਚ ਪਟਿਆਲਾ ਤੋਂ ਕਈ ਪ੍ਰਮੁੱਖ ਆਗੂ ਭਾਜਪਾ 'ਚ ਸ਼ਾਮਿਲ ਪੀ.ਐਸ.ਪੀ.ਸੀ.ਐਲ. ਦਾ ਸਹਾਇਕ ਲਾਈਨ ਮੈਨ 15 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਵਿਜੀਲੈਂਸ ਬਿਊਰੋ ਵੱਲੋਂ ਕਾਬੂ ਪ੍ਰਸ਼ਾਸਨ, ਕਿਸਾਨਾਂ ਦੀ ਸਹੂਲਤ ਵਜੋਂ ਕਣਕ ਦੀ ਨਿਰਵਿਘਨ ਖਰੀਦ ਨੂੰ ਯਕੀਨੀ ਬਣਾਉਣ ਲਈ ਵਚਨਬੱਧ : ਡਿਪਟੀ ਕਮਿਸ਼ਨਰ ਸਾਹਨੀ ਵਰਧਮਾਨ ਸਪੈਸ਼ਲ ਸਟੀਲਜ਼, ਅੰਤਰਰਾਸ਼ਟਰੀ ਪੈਰਾ-ਕਰਾਟੇ ਚੈਂਪੀਅਨ ਦੀ ਮਦਦ ਲਈ ਆਈ ਅੱਗੇ ਪੰਜਾਬ ਦੇ ਰਾਜਪਾਲ ਵੱਲੋਂ ਵੱਖ-ਵੱਖ ਖੇਤਰਾਂ ਵਿੱਚ ਵਡਮੁੱਲਾ ਯੋਗਦਾਨ ਪਾਉਣ ਵਾਲੀਆਂ 17 ਮਹਿਲਾਵਾਂ ਸਨਮਾਨਿਤ ਅੰਮ੍ਰਿਤਸਰ ਦਾ ਸਰਵਪੱਖੀ ਵਿਕਾਸ ਹੀ ਮੇਰੀ ਪਹਿਲ : ਤਰਨਜੀਤ ਸਿੰਘ ਸੰਧੂ ਸਾਬਕਾ ਰਾਜਦੂਤ ਤਰਨਜੀਤ ਸਿੰਘ ਸੰਧੂ ਦੇ ਭਾਜਪਾ 'ਚ ਸ਼ਾਮਲ ਹੋਣ ’ਤੇ ਭਾਜਪਾ ਪ੍ਰਧਾਨ ਜੇਪੀ ਨੱਡਾ, ਵਿਦੇਸ਼ ਮੰਤਰੀ ਡਾ. ਜੈਸ਼ੰਕਰ ਨੂੰ ਮਿਲੇ ਜ਼ਿਲ੍ਹਾ ਮੋਹਾਲੀ ਵਿੱਚ ਖੁਬਸੂਰਤ ਚਿੱਤਰਕਾਰੀ ਰਾਹੀ ਦਿੱਤਾ ਜਾ ਰਿਹਾ ਹੈ ਵੋਟਰ ਜਾਗਰੂਕਤਾ ਦਾ ਸੁਨੇਹਾ ਐਕਟਿੰਗ ਚੀਫ਼ ਜਸਟਿਸ ਗੁਰਮੀਤ ਸਿੰਘ ਸੰਧਵਾਲੀਆ ਨੇ ਵੀਡੀਓ ਕਾਨਫਰੰਸ ਰਾਹੀਂ ਕੀਤਾ ਨਵੇਂ ਕੋਰਟ ਕੰਪਲੈਕਸ ਦਾ ਉਦਘਾਟਨ 3 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਰੰਗੇ ਹੱਥੀਂ ਕਾਬੂ