Welcome to Canadian Punjabi Post
Follow us on

19

April 2024
ਬ੍ਰੈਕਿੰਗ ਖ਼ਬਰਾਂ :
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ 10ਵੀਂ ਕਲਾਸ ਦੇ ਨਤੀਜਿਆਂ ਵਿਚ ਫਿ਼ਰੋਜ਼ਪੁਰ ਜਿ਼ਲ੍ਹੇ ਦੇ 17 ਵਿਦਿਆਰਥੀ ਮੈਰਿਟ ਵਿੱਚਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣ
 
ਸੰਪਾਦਕੀ

ਪਾਕਿਸਤਾਨ ਫੇਰੀ -6 - ਆਖਰੀ ਦਿਨ ਸੁਖਦ ਦੁਖਦ ਅਨੁਭਵਾਂ ਦਾ ਸੁਮੇਲ

February 24, 2020 08:22 AM

ਜਗਦੀਸ਼ ਗਰੇਵਾਲ

ਆਪਣੀ ਯਾਤਰਾ ਦੇ ਆਖਰੀ ਅਤੇ ਛੇਵੇਂ ਦਿਨ ਅਸੀਂ ਸਵੇਰੇ ਲਾਹੌਰ ਤੋਂ ਚੱਲ ਕੇ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਜਾਣਾ ਸੀ। ਸਾਡਾ ਇਰਾਦਾ ਸੁਵਖਤੇ ਨਿਕਲਣ ਦਾ ਸੀ ਪਰ ਮਿਲਣ ਆਏ ਦੋਸਤਾਂ ਮਿੱਤਰਾਂ ਅਤੇ ਸ਼ੁਭਚਿੰਤਕਾਂ ਦੇ ਮੇਲ ਮਿਲਾਪ ਵਿੱਚ ਕਾਫੀ ਸਮਾਂ ਬੀਤ ਗਿਆ ਜਿਸ ਕਾਰਣ ਅਸੀਂ 10 ਵਜੇ ਦੇ ਕਰੀਬ ਕਰਤਾਰਪੁਰ ਸਾਹਿਬ ਲਈ ਯਾਤਰਾ ਆਰੰਭ ਕਰ ਪਾਏ। ਅੰਦਾਜ਼ਾ ਸੀ ਕਿ ਇੱਕ ਤੋਂ ਡੇਢ ਘੰਟੇ ਵਿੱਚ ਉੱਥੇ ਪੁੱਜ ਜਾਵਾਂਗੇ ਪਰ ਹਕੀਕਤ ਵਿੱਚ ਦੋ ਘੰਟੇ ਦਾ ਸਮਾਂ ਲੱਗ ਗਿਆ। ਲਹਿੰਦੇ ਪੰਜਾਬ ਦੇ ਨਾਰੋਵਾਲ ਜਿ਼ਲੇ ਦੀ ਸ਼ੱਕਰਗੜ ਤਹਿਸੀਲ ਵਿੱਚ ਰਾਵੀ ਨਦੀ ਦੇ ਕੰਢੇ ਉੱਤੇ ਵਾਕਿਆ ਕਰਤਾਰਪੁਰ ਉਹ ਮੁੱਕਦਸ ਸਥਾਨ ਹੈ ਜਿੱਥੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਜੀਵਨ ਦੇ ਇਸ ਫਾਨੀ ਸੰਸਾਰ ਵਿੱਚ ਆਖਰੀ 18 ਸਾਲ ਬਿਤਾਏ, ਹੱਥੀਂ ਕਿਰਤ ਕਰਕੇ ਵੰਡ ਛੱਕਣ ਦਾ ਅਮਰ ਸਿਧਾਂਤ ਮਨੁੱਖਤਾ ਦੀ ਝੋਲੀ ਵਿੱਚ ਪਾਇਆ। ਇਸ ਗੁਰਦੁਆਰਾ ਸਾਹਿਬ ਦੇ ਮੁੱਖ ਸਥਾਨ ਦੀ ਮੁੜ-ਉਸਾਰੀ ਦੀ ਸੇਵਾ 1925 ਵਿੱਚ ਮਹਾਰਾਜਾ ਪਟਿਆਲਾ ਭੁਪਿੰਦਰ ਸਿੰਘ ਵੱਲੋਂ 1 ਲੱਖ 25 ਹਜ਼ਾਰ 600 ਰੁਪਏ ਦੀ ਲਾਗਤ ਨਾਲ ਕਰਵਾਈ ਗਈ ਸੀ। ਇਸਤੋਂ ਬਾਅਦ 1995 ਵਿੱਚ ਪਾਕਿਸਤਾਨ ਸਰਕਾਰ ਨੇ ਕਾਫੀ ਵੱਡੀ ਰਕਮ ਖਰਚ ਕੇ ਗੁਰਦੁਆਰਾ ਸਾਹਿਬ ਦੀ ਮੁਰੰਮਤ ਦਾ ਕਾਰਜ ਕਰਵਾਇਆ ਗਿਆ ਸੀ। ਪਿਛਲੇ ਸਾਲ ਗੁਰੂ ਸਾਹਿਬ ਦੇ 550ਵੇਂ ਜਨਮ ਦਿਹਾੜੇ ਨੂੰ ਮੁੱਖ ਰੱਖਦਿਆਂ ਭਾਰਤ ਅਤੇ ਪਾਕਿਸਤਾਨ ਸਰਕਾਰਾਂ ਨੇ ਸਿੱਖ ਸੰਗਤਾਂ ਦੇ ਦਰਸ਼ਨਾਂ ਹਿੱਤ ਲਾਂਘੇ ਦਾ ਉਦਘਾਟਨ ਕੀਤਾ। ਇਸ ਲਾਂਘੇ ਦਾ ਨੀਂਹ ਪੱਥਰ ਭਾਰਤ ਸਰਕਾਰ ਨੇ 26 ਨਵੰਬਰ 2018 ਨੂੰ ਰੱਖਿਆ ਜਦੋਂ ਕਿ ਦੋ ਦਿਨ ਬਾਅਦ ਪਾਕਿਸਤਾਨ ਸਰਕਾਰ ਵੱਲੋਂ ਨੀਂਹ ਪੱਧਰ ਰੱਖਿਆ ਗਿਆ।

ਮੇਰੇ ਸਮੇਤ ਜਦੋਂ ਕੁਲਵਿੰਦਰ ਸਿੰਘ ਛੀਨਾ, ਰਣਧੀਰ ਰਾਣਾ ਅਤੇ ਜੁਗਰਾਜ ਸਿੱਧੂ ਦਾ ਵਫ਼ਦ ਇੱਥੇ ਪੁਜਿਆ ਤਾਂ ਪਤਾ ਲੱਗਿਆ ਕਿ ਸਯੂੰਕਤ ਰਾਸ਼ਟਰ ਦੇ ਸਕੱਤਰ ਦੀ ਕਰਤਾਰਪੁਰ ਸਾਹਿਬ ਫੇਰੀ ਨੂੰ ਮੁੱਖ ਰੱਖਦਿਆਂ ਸੁੱਰਖਿਆ ਇੰਤਜ਼ਾਮ ਸਖ਼ਤ ਕੀਤੇ ਗਏ ਹਨ। ਸਿੱਟੇ ਵਜੋਂ ਸਾਨੂੰ ਦਾਖ਼ਲ ਹੋਣ ਵਿੱਚ ਕਾਫੀ ਦੇਰ ਲੱਗ ਗਈ। ਬੇਸ਼ੱਕ ਪਾਕਿਸਤਾਨ ਵੱਲੋਂ ਦਾਅਵੇ ਕੀਤੇ ਜਾ ਰਹੇ ਹਨ ਕਿ ਪਾਸਪੋਰਟ ਵਿਖਾਉਣ ਦੀ ਲੋੜ ਨਹੀਂ ਪਰ ਸਾਨੂੰ ਕਈ ਥਾਵਾਂ ਉੱਤੇ ਪਾਸਪੋਰਟ ਪੇਸ਼ ਕਰਨੇ ਪਏ। ਅੰਤ ਨੂੰ ਸਾਰੇ ਸੁਰੱਖਿਆ ਘੇਰਿਆਂ ਦੀ ਛਾਣਬੀਣ ਨੂੰ ਪਾਰ ਕਰਨ ਤੋਂ ਬਾਅਦ ਸਾਡੇ ਗਲਾਂ ਵਿੱਚ ਇੱਕ ਇਲੈਕਟਰਾਨਿਕ ਚਿੱਪ ਵਾਲਾ ਕਾਰਡ ਪਾ ਦਿੱਤਾ ਗਿਆ ਜਿਸ ਉਪਰੰਤ ਅਸੀਂ ਦਰਸ਼ਨੀ ਡਿਊੜੀ ਰਾਹੀਂ ਗੁਰਦੁਆਰਾ ਸਾਹਿਬ ਅੰਦਰ ਦਾਖ਼ਲ ਹੋ ਗਏ। ਗੁਰੁਦਆਰਾ ਸਾਹਿਬ ਦੀ ਅਤੀ ਸੁੰਦਰ ਦੁੱਧ ਚਿੱਟੀ ਇਮਾਰਤ ਅਮਨ ਅਤੇ ਸਕੂਨ ਦਾ ਨਜ਼ਾਰਾ ਪੇਸ਼ ਕਰ ਰਹੀ ਸੀ। ਆਲੇ ਦੁਆਲੇ ਲੱਗੇ ਖੂਬਸੂਰਤ ਫੁੱਲ ਬੂਟੇ ਤੁਹਾਡਾ ਦਿਲੋਂ ਸੁਆਗਤ ਕਰ ਰਹੇ ਜਾਪਦੇ ਸਨ।

ਦਰਬਾਰ ਸਾਹਿਬ ਦੀ ਪਹਿਲੀ ਮੰਜਿ਼ਲ ਵਿੱਚ ਗੁਰੂ ਨਾਨਕ ਦੇਵ ਜੀ ਦੀ ਮਜ਼ਾਰ ਹੈ ਜਿੱਥੇ ਅਸੀਂ ਕਈ ਮੁਸਲਮਾਨ ਭਰਾਵਾਂ ਨੂੰ ਨਤਮਸਤਕ ਕਰਦੇ ਵੇਖਿਆ। ਦੂਜੀ ਮੰਜ਼ਲ ਉੱਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਹਨ ਜਿੱਥੇ ਮਧੁਰ ਬਾਣੀ ਦਾ ਪਰਵਾਹ ਚੱਲ ਰਿਹਾ ਸੀ। ਅਸੀਂ ਨੋਟਿਸ ਕੀਤਾ ਕਿ ਜਿ਼ਆਦਾਤਰ ਮੁਸਲਮਾਨ ਸ਼ਰਧਾਲੂ ਮਜ਼ਾਰ ਤੋਂ ਹੀ ਵਾਪਸ ਮੁੜ ਜਾਂਦੇ ਸਨ।

ਗੁਰਦੁਆਰਾ ਸਾਹਿਬ ਦੇ ਅਹਾਤੇ ਵਿੱਚ ਮੁੱਖ ਆਕਰਸ਼ਣ ਇੱਕ ਬਹੁਤ ਸੁੰਦਰ ਅਤੇ ਵੱਡ ਅੱਕਾਰੀ ਕਿਰਪਾਨ ਹੈ। ਇਹ ਕਿਰਪਾਨ ਦਰਅਸਲ ਵਿੱਚ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਵੱਲੋਂ ਰੱਖੇ ਗਏ ਨੀਂਹ ਪੱਥਰ ਦੀ ਪ੍ਰਤੀਕ ਹੈ। ਇਸ ਸਥਾਨ ਉੱਤੇ ਕਿਰਪਾਨ ਦਾ ਸਿੰਬਲ ਸਾਨੂੰ ਬਾਬਾ ਨਾਨਕ ਵੱਲੋਂ ਕਦੇ ਵੀ ਕਿਰਪਾਨ ਧਾਰਨ ਨਾ ਕਰਨ ਅਤੇ ਕਿਰਤ ਕਰਨ - ਵੰਡ ਛੱਕਣ ਦੇ ਅਮਰ ਸਿਧਾਂਤਾਂ ਵੱਲ ਧੁਹ ਕੇ ਲੈ ਗਿਆ। ਇਸ ਸਥਾਨ ਉੱਤੇ ਕਿਰਪਾਨ ਨੂੰ ਯਾਦਗਾਰ ਬਣਾਇਆ ਵੇਖ ਕੇ ਸਾਨੂੰ ਬਾਬਾ ਜੀ ਦੀ ਰਬਾਬ ਚੇਤੇ ਆਈ ਜਿਸ ਦੀਆਂ ਤਾਰਾਂ ਨੂੰ ਧੁਰੋਂ ਆਈ ਬਾਣੀ ਛੂੰਹਦੀ ਸੀ।

ਗੁਰਦੁਆਰਾ ਸਾਹਿਬ ਦੀ ਇਮਾਰਤ ਦੇ ਉੱਤੇ ਚੜ ਕੇ ਅਸੀਂ ਭਾਰਤੀ ਪੰਜਾਬ ਵੱਲ ਝਾਤੀ ਮਾਰੀ ਤਾਂ ਡੇਰਾ ਬਾਬਾ ਨਾਨਕ ਅਤੇ ਹੋਰ ਪਿੰਡਾਂ ਕਸਬਿਆਂ ਦੀਆਂ ਧੁੰਦਲੀਆਂ ਜਿਹੀਆਂ ਆਕਰਤੀਆਂ ਦਿਸਦੀਆਂ ਹਨ ਜੋ ਇੱਕ ਅਜੀਬ ਖਿੱਚ ਪੈਦਾ ਕਰ ਰਹੀਆਂ ਸਨ। ਕਿੰਨਾ ਚੰਗਾ ਹੋਵੇ ਜੇ ਪਾਕਿਸਤਾਨ ਵੱਲ ਵੀ ਭਾਰਤ ਦੀ ਤਰਜ਼ ਉੱਤੇ ਦੂਰਬੀਨ ਲਾ ਕੇ ਸ਼ਰਧਾਲੂਆਂ ਨੂੰ ਉਸ ਪਾਸੇ ਵੱਲ ਸਪੱਸ਼ਤਟਾ ਨਾਲ ਨਜ਼ਰ ਮਾਰਨ ਦਾ ਅਵਸਰ ਦਿੱਤਾ ਜਾਵੇ।


ਗੁਰਦੁਆਰਾ ਸਾਹਿਬ ਦੀ ਛੱਤ ਤੋਂ ਭਾਰਤੀ ਪੰਜਾਬ ਦੀ ਝਲਕ ਵੇਖਦਿਆਂ ਖਿਆਲ ਆਇਆ ਕਿ ਕੁਲਵਿੰਦਰ ਛੀਨਾ ਦੀ ਅੱਜ ਸ਼ਾਮ ਨੂੰ ਅਮ੍ਰਿਤਸਰ ਤੋਂ ਟੋਰਾਂਟੋ ਲਈ ਫਲਾਈਟ ਹੈ ਜਿਸ ਕਾਰਣ ਉਹ ਨਾਨਕ ਸਾਹਿਬ ਦੀ ਪਵਿੱਤਰ ਧਰਤੀ ਨੂੰ ਸਿਰ ਝੁਕਾਉਂਦਿਆਂ ਜਲਦੀ ਰੁਖਤਸ ਹੋ ਗਿਆ। ਇੰਟਰਨੈੱਟ ਉੱਤੇ ਪਾਈ ਗਈ ਜਾਣਕਾਰੀ ਮੁਤਾਬਕ ਪਾਕਿਸਤਾਨ ਦਾ ਬਾਰਡਰ ਪਾਰ ਕਰਨ ਦਾ ਸਮਾਂ ਸ਼ਾਮੀ ਪੰਜ ਵਜੇ ਤੱਕ ਸੀ ਪਰ ਕੁਲਵਿੰਦਰ ਨੂੰ ਉੱਥੇ ਪੁੱਜਣ ਤੋਂ ਬਾਅਦ ਪਤਾ ਲੱਗਾ ਕਿ ਵਾਹਗਾ ਬਾਰਡਰ ਉੱਤੇ ਹਰ ਰੋਜ਼ ਹੋਣ ਵਾਲੀ ‘ਰੀਟਰੀਟ ਦੀ ਰਸਮ’ ਕਾਰਣ ਐਂਟਰੀ ਸਾਢੇ ਤਿੰਨ ਵਜੇ ਬੰਦ ਕਰ ਦਿੱਤੀ ਜਾਂਦੀ ਹੈ। ਮੌਜੂਦ ਅਧਿਕਾਰੀ ਕੁਲਵਿੰਦਰ ਛੀਨਾ ਨੂੰ ਕਾਫੀ ਦੇਰ ਲਾਰੇ ਲੱਪੇ ਲਾਉਂਦੇ ਰਹੇ ਜਿਸ ਦਰਮਿਆਨ ਅਸੀਂ ਵੀ ਉੱਥੇ ਪੁੱਜ ਗਏ। ਫਰਕ ਬੱਸ ਐਨਾ ਪਿਆ ਕਿ ਹੁਣ ਕੁਲਵਿੰਦਰ ਨੂੰ ਇੱਕਲਿਆਂ ਉਡੀਕ ਨਹੀਂ ਸੀ ਕਰਨੀ ਪੈ ਰਹੀ ਸਗੋਂ ਉਸਨੂੰ ਸਾਡਾ ਸਾਥ ਮਿਲ ਗਿਆ ਸੀ। ਬਾਕੀ ਉਡੀਕ ਦਾ ਪਰਨਾਲਾ ਉੱਥੇ ਦਾ ਉੱਥੇ ਹੀ ਸੀ।

ਜਦੋਂ 4-5 ਘੰਟੇ ਇੰਤਜ਼ਾਰ ਤੋਂ ਬਾਅਦ ਵੀ ਸਾਡੀ ਬਾਰਡਰ ਪਾਰ ਕਰਨ ਦੀ ਬੇੜੀ ਕਿਸੇ ਤਣ ਪੱਤਣ ਨਾ ਲੱਗਦੀ ਵਿਖਾਈ ਦਿੱਤੀ ਤਾਂ ਰਣਧੀਰ ਰਾਣਾ ਨੇ ਡਿਊਟੀ ਅਧਿਕਾਰੀ ਨੂੰ ਇੱਕ ਕਹਾਣੀ ਸੁਣਾਈ ਕਿ ਕਿਵੇਂ ਇੱਕ ਪੇਂਡੂੰ ਬੰਦੇ ਨੂੰ ਇਲਾਕੇ ਦਾ ਸਿਆਸਤਦਾਨ ਕੰਮ ਕਰਵਾਉਣ ਲਈ ਦਿਨਾਂ, ਹਫ਼ਤਿਆਂ ਅਤੇ ਮਹੀਨਿਆਂ ਬੱਧੀ ਲਾਰੇ ਲਾਉਂਦਾ ਰਿਹਾ। ਜਦੋਂ ਭਲੇ ਆਦਮੀ ਨੇ ਪੁੱਛਿਆ ਕਿ ਇੰਤਜ਼ਾਰ ਨਾਲੋਂ ਤਾਂ ਮੈਨੂੰ ਜਵਾਬ ਹੀ ਦੇ ਦਿਉ ਤਾਂ ਸਿਆਸਤਦਾਨ ਦਾ ਆਖਣਾ ਸੀ ਕਿ ਮੇਰਾ ਤਾਂ ਜਵਾਬ ਪਹਿਲੇ ਦਿਨ ਤੋਂ ਹੀ ਸੀ ਇਹ ਤਾਂ ਤੈਨੂੰ ਹੀ ਗੱਲ ਸਮਝਣ ਵਿੱਚ ਐਨੀ ਦੇਰ ਲੱਗ ਗਈ। ਇਹ ਮਜਾਕੀਆ ਕਿੱਸਾ ਸੁਣ ਕੇ ਅਫ਼ਸਰ ਥੋੜਾ ਛਿੱਥਾ ਪਿਆ ਪਰ ਆਪਣੇ ਨਿਕੰਮੇਪਣ ਨੂੰ ਸਰਕਾਰੀ ਢੀਠਪੁਣੇ ਹੇਠ ਲੁਕਾਉਂਦੇ ਹੋਏ ਆਖਣ ਲੱਗਿਆ, ‘ ਤੁਸੀਂ ਕੱਲ ਸਵੇਰੇ ਆ ਜਾਣਾ ਅਤੇ ਤੁਹਾਡਾ ਕੰਮ ਸੱਭਨਾਂ ਤੋਂ ਪਹਿਲਾਂ ਕੀਤਾ ਜਾਵੇਗਾ’। ਇੰਝ ਸਾਡਾ ਸਾਰਿਆਂ ਦਾ ਮੁੜ ਲਾਹੌਰ ਆਉਣ ਦਾ ਸਬੱਬ ਬਣ ਗਿਆ।

ਲਾਹੌਰ ਆ ਕੇ ਅਸੀਂ ਕਾਰਾਂ ਵਿੱਚ ਜਾਣ ਦੀ ਥਾਂ ਆਟੋ ਰਿਕਸ਼ਾ ਕਰਕੇ ਸ਼ਾਹੀ ਕਿਲੇ ਅਤੇ ਅਨਾਰਕਲੀ ਬਜ਼ਾਰ ਦਾ ਰੌਣਕ ਮੇਲਾ ਵੇਖਣ ਨਿਕਲ ਪਏ। ਸਟਰੀਟ ਫੂਡ ਲਈ ਪ੍ਰਸਿੱਧ ਇਸ ਇਲਾਕੇ ਦੀ ਰੰਗਤ ਨੂੰ ਅਸੀਂ ਸ਼ਾਹੀ ਕਿਲੇ ਦੇ ਸਾਹਮਣੇ ਟੇਬਲ ਲੁਆ ਕੇ ਮਾਣਿਆ। ਸੁਆਦ ਚੱਖਣ ਦੀ ਲਾਲਸਾ ਨਾਲ ਵੱਖ 2 ਕਿਸਮ ਦੇ ਭੋਜਨ ਮੰਗਵਾਏ। ਖਾਣਾ ਖਾਂਦੇ ਹੋਏ ਅਸੀਂ ਨੋਟਿਸ ਕੀਤਾ ਕਿ ਦੋ ਅੱਧਖੜ ਉਮਰ ਦੇ ਬੰਦੇ ਸਾਡੋਂ ਕੋਲੋਂ ਗੁਜ਼ਰ ਕੇ ਥੋੜੀ ਦੂਰ ਖਲੋਤੇ ਕਾਫੀ ਦੇਰ ਸਾਨੂੰ ਨੀਝ ਲਾ ਕੇ ਤੱਕਦੇ ਰਹੇ ਸਨ। ਸਾਨੂੰ ਹੈਰਾਨੀ ਦੀ ਹੱਦ ਉਸ ਵੇਲੇ ਹੋਈ ਜਦੋਂ ਸਾਨੂੰ ਦੱਸਿਆ ਗਿਆ ਕਿ 14,000 ਰੁਪਏ ਦੇ ਕਰੀਬ ਖਾਣੇ ਦਾ ਬਿੱਲ ਉਹ ਦੋਵੇਂ ਭੱਦਰਪੁਰਸ਼ ਬਗੈਰ ਕੁੱਝ ਦੱਸਿਆਂ ਅਦਾ ਕਰਕੇ ਚਲੇ ਗਏ ਸਨ। ਇੱਥੇ ਹੀ ਸਾਡਾ ਇੱਕ ਨੌਜਵਾਨ ਜੋੜੇ ਨਾਲ ਮਿਲਣਾ ਹੋਇਆ ਜਿਹਨਾਂ ਦੇ ਹੱਥਾਂ ਵਿੱਚ ਦੋ ਕੁ ਹਫਤਿਆਂ ਦੀ ਨਵਜਾਤ ਬੱਚੀ ਸੀ। ਮਾਪਿਆਂ ਨੇ ਮੇਰੇ ਨਾਲ ਇਹ ਆਖ ਕੇ ਫੋਟੋ ਖਿਚਵਾਉਣ ਲਈ ਆਖਿਆ ਕਿ ਜੱਗ ਜਹਾਨ ਵਿੱਚ ਆਈ ਆਪਣੀ ਨਵੀਂ ਬੱਚੀ ਲਈ ਉਹ ਇੱਕ ਵੱਖਰੀ ਕਿਸਮ ਦੀ ਯਾਦ ਕਾਇਮ ਕਰਨਾ ਲੋਚਦੇ ਹਨ।

ਅੱਜ ਜੁਗਰਾਜ ਸਿੱਧੂ ਨੇ ਦਸਤਾਰ ਨਹੀਂ ਸੀ ਬੰਨੀ ਹੋਈ ਹਾਲਾਂਕਿ ਪਾਕਿਸਤਾਨ ਫੇਰੀ ਦੌਰਾਨ ਉਹ ਤਕਰੀਬਨ ਹਰ ਥਾਂ ਉਹ ਪੱਗ ਬੰਨ ਕੇ ਰੱਖਦਾ ਰਿਹਾ ਸੀ। ਉਸਨੇ ਮਹਿਸੂਸ ਕੀਤਾ ਕਿ ਬਿਨਾ ਦਸਤਾਰ ਤੋਂ ਉਸਨੂੰ ਬਹੁਤ ਘੱਟ ਲੋਕੀ ਸਲਾਮਾਂ ਕਰ ਰਹੇ ਸਨ ਕਿਉਂਕਿ ਉਸ ਵਿੱਚ ਕੋਈ ਨਿਵੇਕਲਾਪਣ ਵਿਖਾਈ ਨਹੀਂ ਸੀ ਦੇਂਦਾ। ਬਜ਼ਾਰ ਦਾ ਆਨੰਦ ਮਾਣ ਕੇ ਜਦੋਂ ਅਸੀਂ ਆਟੋ ਰਿਕਸ਼ਾ ਰਾਹੀਂ ਵਾਪਸ ਹੋਟਲ ਪਰਤਣ ਲਈ ਤਿਆਰ ਹੋਏ ਤਾਂ ਇੱਕ ਮਦਾਰੀ ਵੱਲੋਂ ਕੀਤੇ ਜਾ ਰਹੇ ਤਮਾਸ਼ੇ ਦੀ ਵੀਡੀਓ ਬਣਾਉਣ ਦਾ ਜੀਅ ਕੀਤਾ। ਜਦੋਂ ਰਣਧੀਰ ਰਾਣਾ ਨੇ ਫੋਨ ਕੱਢ ਕੇ ਵੀਡੀਓ ਬਣਾਉਣੀ ਚਾਹੀ ਤਾਂ ਜਾਣਿਆ ਕਿ ਉਸਦਾ ਫੋਨ ਗੁਆਚ ਚੁੱਕਾ ਹੈ। ਇਸ ਫੋਨ ਵਿੱਚ ਉਸਨੇ ਆਪਣੇ ਟੀ ਵੀ ਸ਼ੋਅ ਲਈ ਕਿੰਨੀਆਂ ਹੀ ਯਾਦਾਂ ਨੂੰ ਕੈਦ ਕੀਤਾ ਹੋਇਆ ਸੀ ਜੋ ਸਾਰਾ ਹੀ ਪਲ ਭਰ ਵਿੱਚ ਛਾਈਂ ਮਾਈਂ ਹੋ ਗਿਆ। ਕੁਲਵਿੰਦਰ ਛੀਨਾ ਦੀ ਫਲਾਈਟ ਛੁਟ ਜਾਣ ਅਤੇ ਰਣਧੀਰ ਰਾਣਾ ਦੇ ਫੋਨ ਗੁਆਚਣ ਦੀਆਂ ਘਟਨਾਵਾਂ ਨਾਲ ਸਾਡੀ ਪਾਕਿਸਤਾਨ ਦੀ ਖੂਬਸੂਰਤ ਅਤੇ ਮਹੱਤਵਪੂਰਣ ਯਾਦਾਂ ਭਰੀ ਫੇਰੀ ਦੇ ਆਖਰੀ ਦਿਨ ਦੀ ਸਮਾਪਤੀ ਹੋਈ।

 
Have something to say? Post your comment
ਹੋਰ ਸੰਪਾਦਕੀ ਖ਼ਬਰਾਂ
ਫੋਨਾਂ ਤੇ ਟੈਕਸਟਿੰਗ ਨੂੰ ਪਾਸੇ ਰੱਖ ਕੇ ਆਪਣੇ ਬੱਚਿਆਂ ਨਾਲ ਜਾਤੀ ਮੇਲ ਮਿਲਾਪ ਨੂੰ ਤਰਜੀਹ ਦਿਉ, ਆਪਣੇ ਬੱਚੇ ਲਈ ਇੱਕ ਆਦਰਸ਼ ਪਰਿਵਾਰਕ ਮਾਹੌਲ ਬਣਾਉ ਮੁੱਖ ਮੰਤਰੀਆਂ ਦੀ ਮੀਟਿੰਗ ਵਿੱਚ ਪਾਣੀਆਂ ਬਾਰੇ ਪੰਜਾਬ ਦਾ ਪੱਖ ਹੋਰ ਵੀ ਮਜ਼ਬੂਤ ਹੋ ਗਿਐ ਭਾਰਤ ਵਿੱਚ ਅਧੋਗਤੀ ਵਰਤਾਰੇ ਲਈ ਧਰਮ ਨਿਰਪੱਖ ਧਿਰਾਂ ਵੀ ਘੱਟ ਜਿ਼ਮੇਵਾਰ ਨਹੀਂ ਭਾਰਤ ਲਈ ਹਨੇਰਾ ਸਮਾਂ ਹੈ, ਜਿੱਥੇ ਰਾਹ ਦਿਖਾਉਣ ਵਾਲਾ ਜੁਗਨੂੰ ਵੀ ਕੋਈ ਨਹੀਂ ਲੱਭਦਾ ਲੀਡਰਾਂ ਨੇ ਪੈਦਾ ਕੀਤੀ ਹੈ ‘ਕੋਈ ਲੀਡਰ ਭਰੋਸੇ ਦੇ ਯੋਗ ਨਹੀਂ’ ਵਾਲੀਆਮ ਲੋਕਾਂ ਦੀ ਮਾਨਸਿਕਤਾ ਆਉ ਇਸ ਦੀਵਾਲੀ ਤੇ ਇੰਨਸਾਨੀਅਤ ਦੇ ਨਾਤੇ ਪੂਰੇ ਸੰਸਾਰ ਲਈ ਅਮਨ – ਅਮਾਨ , ਸ਼ਾਤੀ ਲਈ ਅਰਦਾਸ ਕਰੀਏ ਵੱਖੋ-ਵੱਖੋ ਰਾਜਾਂ ਵਿੱਚ ਗਵਰਨਰਾਂ ਦੀ ਮੌਕੇ ਮੁਤਾਬਕ ਮਰਜ਼ੀ ਸੰਵਿਧਾਨ ਦੇ ਮੁਤਾਬਕ ਨਹੀਂ ਮੰਨੀ ਜਾ ਸਕਦੀ ਇਜ਼ਰਾਈਲ ਅਤੇ ਹਮਾਸ ਵਿਚਕਾਰ ਸੰਘਰਸ਼ ਨੂੰ ਸ਼ਾਂਤੀਪੂਰਵਕ ਹੱਲ ਕੀਤਾ ਜਾਣਾ ਚਾਹੀਦਾ ਹੈ ਬੇਅਸੂਲੇ ਸਮਝੌਤਿਆਂ ਅਤੇ ਪੈਂਤੜਿਆਂ ਪਿੱਛੋਂ ਦਰਿਆਵਾਂ ਦੇ ਪਾਣੀ ਵਿੱਚ ਮਧਾਣੀ ਘੁੰਮਾਉਣ ਦੀ ਰਾਜਨੀਤੀ ਟਰੂਡੋ ਵਲੋਂ ਭਾਰਤ ਤੇ ਲਾਏ ਹਰਦੀਪ ਸਿੰਘ ਨਿੱਜਰ ਕਤਲ ਦੇ ਦੋਸ਼ ਕਿੰਨੇ ਕੁ ਸਹੀ ?