Welcome to Canadian Punjabi Post
Follow us on

20

April 2024
ਬ੍ਰੈਕਿੰਗ ਖ਼ਬਰਾਂ :
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ 10ਵੀਂ ਕਲਾਸ ਦੇ ਨਤੀਜਿਆਂ ਵਿਚ ਫਿ਼ਰੋਜ਼ਪੁਰ ਜਿ਼ਲ੍ਹੇ ਦੇ 17 ਵਿਦਿਆਰਥੀ ਮੈਰਿਟ ਵਿੱਚਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣ
 
ਨਜਰਰੀਆ

ਜਦੋਂ ਜਾਗੋ, ਉਦੋਂ ਹੀ ਸਵੇਰਾ

February 24, 2020 07:07 AM

-ਸਤਿੰਦਰ ਸਿੰਘ ਰੰਧਾਵਾ, ਡਾ.
ਸਾਲ 2007 ਦੀ ਗੱਲ ਹੈ। ਮੈਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਐਮ ਫਿਲ ਕਰਨ ਲਈ ਦਾਖ਼ਲ ਹੋਇਆ। ਯੂਨੀਵਰਸਿਟੀ ਦੀ ਚਮਕ-ਦਮਕ ਅਤੇ ਜਮਾਤੀਆਂ ਦੀ ਸੰਗਤ ਕਰਕੇ ਮਨੋ ਸਿਰਜੇ ਮਦਮਸਤ ਆਕਾਸ਼ ਵਿੱਚ ਉਡਾਰੀਆਂ ਭਰਨ ਲੱਗਾ। ਭੁੱਲ ਗਿਆ ਕਿ ਮੈਂ ਮਿਹਨਤਕਸ਼ ਬਾਪ ਦੀ ਔਲਾਦ ਹਾਂ, ਜਿਸ ਦੇ ਮੋਢਿਆਂ ਉਤੇ ਪਰਵਾਰਕ ਜ਼ਿੰਮੇਵਾਰੀਆਂ ਹਨ। ਪਹਿਲਾਂ ਮੈਂ ਰੋਜ਼ ਸੁਵਖਤੇ ਉਠਦਾ, ਗਾਵਾਂ ਨੂੰ ਪੱਠੇ ਪਾਉਂਦਾ, ਧਾਰਾਂ ਕੱਢਦਾ ਤੇ ਸਾਈਕਲ ਉੱਤੇ ਨੇੜਲੀ ਕਾਲੋਨੀ ਵਿੱਚ ਦੁੱਧ ਪਾਉਣ ਜਾਂਦਾ, ਪਰ ਅੱਜ ਕੱਲ੍ਹ ਸੁਵੱਖਤੇ ਉਠ ਕੇ ਹੋਰ ਕੰਮ ਕਰਨਾ ਮੈਨੂੰ ਕੈਦ ਜਾਪਦਾ। ਮੈਂ ਪਿਤਾ ਦੇ ਵਾਰ-ਵਾਰ ਆਖਣ ਦਾ ਬਾਵਜੂਦ ਇਸ ਕੰਮ ਤੋਂ ਕਿਨਾਰਾ ਕਰਨ ਲੱਗਾ। ਨਿੱਤ ਕਲੇਸ਼ ਕਰਦਾ ਕਿ ਮੇਰੇ ਤੋਂ ਇਹ ਯੱਭ ਨਹੀਂ ਹੁੰਦਾ। ਹੋਰ ਕੰਮ ਤਾਂ ਪਿਤਾ ਜੀ ਭਾਵੇਂ ਆਪ ਕਰਨ ਲੱਗ ਪਏ, ਪਰ ਘਰ-ਘਰ ਜਾ ਕੇ ਦੁੱਧ ਪਾਉਣ ਦਾ ਸਿਆਪਾ ਅਜੇ ਮੇਰੇ ਗਲ ਹੀ ਸੀ। ਇਸ ਤੋਂ ਛੁਟਕਾਰਾ ਪਾਉਣ ਲਈ ਸੋਚ ਰਿਹਾ ਸਾਂ।
ਫੇਰ ਮੈਨੂੰ ਪਤਾ ਕਿ ਇੱਕ ਪ੍ਰਾਈਵੇਟ ਸੁਸਾਈਟੀ ਦੁੱਧ ਖਰੀਦਦੀ ਹੈ। ਘਰ-ਘਰ ਜਾ ਕੇ ਦੁੱਧ ਪਾਉਣ ਦੇ ਝੰਜਟ ਤੋਂ ਨਿਜਾਤ ਪਾਉਣ ਲਈ ਅਤੇ ਆਪਣੇ ਰੁਜ਼ਗਾਰ ਨੂੰ ਸਿਆਪਾ ਸਮਝਣ ਕਾਰਨ ਝੱਟ ਉਸ ਸੁਸਾਈਟੀ ਨਾਲ ਸੰਪਰਕ ਕੀਤਾ। ਮੈਂ ਘਰਾਂ ਵਿੱਚ ਪੰਦਰਾਂ ਰੁਪਏ ਲਿਟਰ ਦੇ ਹਿਸਾਬ ਦੁੱਧ ਵੇਚਦਾ ਸੀ, ਪਰ ਇਸ ਸੁਸਾਈਟੀ ਦੇ ਨੁਮਾਇੰਦੇ ਨੇ ਦੱਸਿਆ ਕਿ ਉਹ ਇਕੱਠਾ ਕੀਤਾ ਦੁੱਧ ਤੇਰਾਂ ਰੁਪਏ ਦੇ ਹਿਸਾਬ ਨਾਲ ਖ਼ਰੀਦਣਗੇ ਤੇ ਪੰਦਰਾਂ ਦਿਨਾਂ ਬਾਅਦ ਪੈਸੇ ਦੇਵਾਂਗੇ। ਮੈਂ ਚਾਈਂ-ਚਾਈਂ ਹਾਂ ਕਰ ਦਿੱਤੀ। ਮੈਨੂੰ ਇਹ ਫ਼ੈਸਲਾ ਲੈਂਦਿਆਂ ਪਿਤਾ ਜੀ ਨੇ ਵੀ ਨਹੀਂ ਰੋਕਿਆ। ਉਨ੍ਹਾਂ ਨੂੰ ਮੇਰਾ ਫ਼ੈਸਲਾ ਗ਼ਲਤ ਲੱਗਾ, ਪਰ ਉਹ ਆਖਦੇ ਵੀ ਕੀ? ਆਖ਼ਰ ਸੁਸਾਈਟੀ ਨੇ ਦੁੱਧ ਖਰੀਦਣਾ ਸ਼ੁਰੂ ਕੀਤਾ ਅਤੇ ਮੇਰਾ ਜਿਵੇਂ ਅੰਤਾਂ ਦਾ ਭਾਰ ਲਹਿ ਗਿਆ। ਪੰਦਰਾਂ ਦਿਨਾਂ ਬਾਅਦ ਹਿਸਾਬ ਕੀਤਾ ਤਾਂ ਸਾਰੇ ਦੁੱਧ ਦੀ ਔਸਤ ਗਿਆਰਾਂ ਰੁਪਏ ਲਿਟਰ ਆਈ। ਸੁਸਾਈਟੀ ਦੇ ਕਰਿੰਦੇ ਨੇ ਆਖਿਆ ਕਿ ਸਰਦੀ ਵੱਧ ਹੋਣ ਕਰਕੇ ਦੁੱਧ ਦਾ ਰੇਟ ਘਟਾਇਆ ਗਿਆ ਹੈ, ਗਰਮੀ ਆਉਂਦੇ ਹੀ ਦੁੱਧ ਚਾਰ ਰੁਪਏ ਮਹਿੰਗਾ ਹੋ ਜਾਵੇਗਾ। ਉਸ ਨੇ ਮੈਨੂੰ ਸੁਸਾਈਟੀ ਦੀ ਬਣੀ ਫੀਡ ਦੇ ਇੱਕ ਬਰਾਂਡ ਬਾਰੇ ਸਿਫ਼ਾਰਸ਼ ਕੀਤੀ, ਜਿਸ ਨੂੰ ਖਾ ਕੇ ਪਸ਼ੂਆਂ ਦੇ ਦੁੱਧ ਦੀ ਫੈਟ ਵਧ ਜਾਂਦੀ ਤੇ ਦੁੱਧ ਦਾ ਸਹੀ ਮੁੱਲ ਮਿਲਦਾ ਹੈ। ਉਸ ਨੇ ਦੱਸਿਆ ਕਿ ਇਸ ਲਈ ਤੁਹਾਨੂੰ ਕੋਈ ਪੈਸਾ ਨਕਦ ਨਹੀਂ ਦੇਣਾ ਪਵੇਗਾ, ਬਲਕਿ ਦੁੱਧ ਦੇ ਪੈਸਿਆਂ ਵਿੱਚੋਂ ਹੀ ਭੁਗਤਾਨ ਹੋ ਜਾਇਆ ਕਰੇਗਾ। ਮੈਂ ਝਟਪਟ ਹਾਂ ਆਖ ਦਿੱਤੀ। ਉਸੇ ਸ਼ਾਮ ਫੀਡ ਦੀਆਂ ਬੋਰੀਆਂ ਘਰ ਆ ਗਈਆਂ। ਮੈਂ ਪਸ਼ੂਆਂ ਨੂੰ ਚੰਗੀ ਖ਼ੁਰਾਕ ਖਵਾਉਣ ਲਈ ਹਰ ਵਾਹ ਲਾ ਦਿੱਤੀ ਪਰ ਦੁੱਧ ਦਾ ਰੇਟ ਉਥੇ ਹੀ ਰਿਹਾ। ਅਖੇ ‘ਬੇਗਾਨੇ ਹੱਥ ਖੇਤੀ, ਨਾ ਬੱਤੀਓਂ ਹੋਣ ਤੇਤੀ।' ਇਸ ਨਾਲ ਮੇਰੇ ਖਰਚੇ ਵਧ ਗਏ ਸਨ। ਛੇ ਮਹੀਨੇ ਹੋ ਚੁੱਕੇ ਸਨ। ਗਰਮੀਆਂ ਆ ਗਈਆਂ। ਸੁਸਾਈਟੀ ਵਾਲੇ ਆਖਦੇ ਸਨ ਕਿ ਤੁਸੀਂ ਸੌ ਲਿਟਰ ਦੁੱਧ ਦੀ ਪੈਦਾਵਾਰ ਕਰ ਦੇਵੋ ਤਾਂ ਵਧੀਆ ਰੇਟ ਮਿਲੇਗਾ। ਫੇਰ ਉਨ੍ਹਾਂ ਦੁੱਧ ਦੀ ਪੈਦਾਵਾਰ ਘਟਣ ਕਾਰਨ ਫੀਡ ਵੀ ਬੰਦ ਕਰ ਦਿੱਤੀ। ਬਾਜ਼ਾਰ ਤੋਂ ਲਿਆਂਦੀ ਫੀਡ ਵਾਲਾ ਪੈਸਿਆਂ ਲਈ ਵਾਰ-ਵਾਰ ਫੋਨ ਕਰਦਾ।
ਇਹ ਸਭ ਕੀ ਹੋ ਰਿਹਾ ਸੀ? ਪਹਿਲਾਂ ਜਦੋਂ ਮੈਂ ਘਰਾਂ ਵਿੱਚ ਦੁੱਧ ਪਾਉਂਦਾ ਸੀ ਤਾਂ ਫੀਡ ਦਾ ਖਰਚਾ ਕੱਢ ਕੇ ਕਾਫ਼ੀ ਪੈਸਾ ਬਚ ਜਾਂਦਾ ਸੀ, ਪਰ ਆਪ ਸਹੇੜੀ ਮੁਸ਼ਕਿਲ ਕਰਕੇ ਮੇਰੀ ਆਮਦਨ ਘਟਣ ਲੱਗੀ ਸੀ। ਚਿੰਤਾਵਾਂ ਦੇ ਬੱਦਲ ਪ੍ਰੇਸ਼ਾਨ ਕਰਨ ਲੱਗੇ। ਮੈਨੂੰ ਯੂਨੀਵਰਸਿਟੀ ਦੀ ਚਮਕ ਚੁਭਣ ਲੱਗ ਪਈ।
ਇੱਕ ਦਿਨ ਮੈਂ ਇਨ੍ਹਾਂ ਖ਼ਿਆਲਾਂ ਵਿੱਚ ਗੁਆਚਾ ਹੋਇਆ ਸਾਂ। ਪਿਤਾ ਜੀ ਪਸ਼ੂਆਂ ਨੂੰ ਪੱਠੇ ਪਾ ਰਹੇ ਸਨ। ਮੇਰੇ ਅੰਦਰੋਂ ਆਵਾਜ਼ ਆਈ ਕਿ ਕੁਝ ਕਰਨ ਦਾ ਵੇਲਾ ਹੈ। ਮੈਂ ਫ਼ੌਰੀ ਕਾਪੀ ਉਤੇ ਹਿਸਾਬ ਕੀਤਾ। ਸੌਂ ਲਿਟਰ ਦੁੱਧ ਗਿਆਰਾਂ ਸੌ ਦਾ, ਪਰ ਜੇ ਘਰਾਂ ਵਿੱਚ ਦੁਬਾਰਾ ਦੁੱਧ ਪਾਵਾਂ ਤਾਂ ਅਠਾਰਾਂ ਸੌ ਰੁਪਏ ਦਾ। ਇਸ ਲਈ ਮੈਨੂੰ ਪੁਰਾਣੇ ਗਾਹਕਾਂ ਨਾਲ ਦੁਬਾਰਾ ਸੰਪਰਕ ਕਰਨਾ ਪਵੇਗਾ। ਉਨ੍ਹਾਂ ਨੇ ਮੇਰੇ ਕੋਲ ਕਈ ਵਾਰ ਪਹੁੰਚ ਕੀਤੀ ਸੀ ਕਿ ਸਾਨੂੰ ਚੰਗਾ ਦੁੱਧ ਨਹੀਂ ਮਿਲਦਾ। ਮੈਨੂੰ ਇੱਕ ਮੋਟਰ ਸਾਈਕਲ ਚਾਹੀਦਾ ਸੀ। ਮੈਂ ਆਪਣਾ ਸਾਈਕਲ ਚੁੱਕਿਆ ਤੇ ਨੇੜੇ ਇੱਕ ਮੋਟਰ ਸਾਈਕਲ ਬਾਰਾਂ ਹਜ਼ਾਰ ਰੁਪਏ ਵਿੱਚ ਮਿਲ ਗਿਆ, ਦੋਧੀਆਂ ਵਾਂਗ ਦੁੱਧ ਰੱਖਣ ਲਈ ਪਿੰਜਰਾ ਲਗਵਾਉਣ ਉਤੇ ਖਰਚਾ ਤਿੰਨ ਹਜ਼ਾਰ ਰੁਪਏ ਆਇਆ। ਪੰਦਰਾਂ ਹਜ਼ਾਰ ਰੁਪਏ ਖਰਚ ਕੇ ਆਪਣਾ ਕੰਮ ਸ਼ੁਰੂ ਕੀਤਾ। ਪਹਿਲੇ ਮਹੀਨੇ ਮੈਨੂੰ ਪੰਦਰਾਂ ਹਜ਼ਾਰ ਰੁਪਏ ਬੱਚਤ ਹੋਈ। ਮੋਟਰ ਸਾਈਕਲ ਦਾ ਖਰਚਾ ਪਹਿਲੇ ਮਹੀਨੇ ਹੀ ਨਿਕਲ ਗਿਆ। ਮੇਰਾ ਹੌਸਲਾ ਵਧ ਗਿਆ। ਪੂਰੇ ਤਨਦੇਹੀ ਨਾਲ ਕਿਰਤ ਕੀਤੀ। ਕੁਝ ਮਹੀਨਿਆਂ ਵਿੱਚ ਫੀਡ ਵਾਲੇ ਦੇ ਪੈਸੇ ਚੁੱਕਾ ਦਿੱਤੇ। ਮੈਂ ਸਵੇਰੇ-ਸ਼ਾਮ ਖੁਸ਼ੀ-ਖੁਸ਼ੀ ਦੁੱਧ ਪਾਉਂਦਾ ਅਤੇ ਆਪਣੀ ਪੜ੍ਹਾਈ ਵੱਲ ਧਿਆਨ ਦਿੰਦਾ। ਮੈਨੂੰ ਕੰਮ ਵਿੱਚ ਲੱਗਾ ਦੇਖ ਪਿਤਾ ਜੀ ਮੇਰੇ ਨਾਲ ਪੂਰਾ ਹੱਥ ਵਟਾਉਣ ਲੱਗੇ। ਕੁਝ ਸਮੇਂ ਬਾਅਦ ਮੈਂ ਪੀ ਐਚ ਡੀ ਲਈ ਰਜਿਸਟਰਡ ਹੋ ਗਿਆ।
ਅੱਜ ਵੀ ਜਦੋਂ ਕਦੇ ਮੈਨੂੰ ਇਹ ਘਟਨਾ ਯਾਦ ਆਉਂਦੀ ਹੈ ਤਾਂ ਮੈਂ ਸੋਚਦਾ ਹਾਂ ਕਿ ਮੇਰੀ ਜ਼ਿੰਦਗੀ ਦੇ ਉਹ ਪਲ ਗੂੜ੍ਹੀ ਨੀਂਦ 'ਚੋਂ ਜਾਗਣ ਵਾਂਗ ਸਨ। ਸਿਆਣੇ ਕਹਿੰਦੇ ਹਨ ਕਿ ਜਦੋਂ ਜਾਗੋ, ਓਦੋਂ ਸਵੇਰਾ।

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਵਿਸ਼ਵ ਦੇ ਮਹਾਨ ਖਿਡਾਰੀ: ‘ਭਾਗ ਮਿਲਖਾ ਭਾਗ’ ਵਿਚਲਾ ਅਸਲੀ ਮਿਲਖਾ ਸਿੰਘ ਚੋਣ-ਜੰਗ ਨੂੰ ਜਦੋਂ ਜੰਗ ਮੰਨ ਲਉ ਤਾਂ ਅਸੂਲ-ਨਿਯਮ ਬਾਰੇ ਸੋਚਣ ਦੀ ਲੋੜ ਨਹੀਂ ਰਹਿੰਦੀ ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’ ਵਿਸ਼ਵ ਦੇ ਮਹਾਨ ਖਿਡਾਰੀ: ਭਾਰਤੀ ਹਾਕੀ ਟੀਮਾਂ ਦਾ ਕਪਤਾਨ ਅਜੀਤਪਾਲ ਸਿੰਘ 20-27 ਦਸੰਬਰ ਦੇ ਸ਼ਹੀਦੀ ਹਫ਼ਤੇ ‘ਤੇ ਵਿਸ਼ੇਸ: “ਚਾਰ ਮੂਏ ਤੋ ਕਿਆ ਭਇਆ ...”