Welcome to Canadian Punjabi Post
Follow us on

17

November 2018
ਜੀਟੀਏ

ਟਰੂਡੋ ਨੇ ਚਾਰਾਂ ਵਿੱਚੋਂ ਸਿਰਫ ਇੱਕ ਸੀਟ ਲਈ ਜਿ਼ਮਨੀ ਚੋਣਾਂ ਦਾ ਕੀਤਾ ਐਲਾਨ

October 29, 2018 09:52 AM

ਓਟਵਾ, 28 ਅਕਤੂਬਰ (ਪੋਸਟ ਬਿਊਰੋ) : ਇਲੈਕਸ਼ਨ ਕੈਨੇਡਾ ਵੱਲੋਂ ਓਨਟਾਰੀਓ ਦੇ ਲੀਡਜ਼-ਗ੍ਰੈਨਵਿੱਲੇ-ਥਾਊਜ਼ੈਂਡ ਆਈਲੈਂਡਜ਼ ਅਤੇ ਰਿਡਿਊ ਲੇਕਜ਼ ਇਲਾਕੇ ਲਈ ਫੈਡਰਲ ਜਿ਼ਮਨੀ ਚੋਣਾਂ ਦੀ ਤਰੀਕ ਦਾ ਐਲਾਨ ਕਰ ਦਿੱਤਾ ਗਿਆ ਹੈ।
ਇਹ ਜਿ਼ਮਨੀ ਚੋਣ 3 ਦਸੰਬਰ ਦਿਨ ਸੋਮਵਾਰ ਨੂੰ ਹੋਵੇਗੀ। ਜਿ਼ਕਰਯੋਗ ਹੈ ਕਿ ਮਈ ਵਿੱਚ ਆਪਣੇ ਪਾਰਲੀਆਮੈਂਟ ਹਿੱਲ ਸਥਿਤ ਆਫਿਸ ਵਿੱਚ ਦਿਲ ਦਾ ਦੌਰਾ ਪੈਣ ਕਾਰਨ ਲੰਮਾਂ ਸਮਾਂ ਕੰਜ਼ਰਵੇਟਿਵ ਐਮਪੀ ਰਹੇ ਗੌਰਡ ਬ੍ਰਾਊਨ ਦੀ ਮੌਤ ਤੋਂ ਬਾਅਦ ਇਹ ਸੀਟ ਖਾਲੀ ਹੋਈ ਸੀ। ਸਰਕਾਰ ਕੋਲ ਇਸ ਸਬੰਧ ਵਿੱਚ ਤਰੀਕ ਐਲਾਨਣ ਲਈ ਮੰਗਲਵਾਰ ਤੱਕ ਦਾ ਸਮਾਂ ਸੀ। ਦੇਸ਼ ਦੇ ਕੁੱਝ ਹੋਰ ਹਲਕੇ ਹਨ ਹਾਊਸ ਆਫ ਕਾਮਨਜ਼ ਵਿੱਚ ਜਿਨ੍ਹਾਂ ਦੀ ਨੁਮਾਇੰਦਗੀ ਕਿਸੇ ਵੱਲੋਂ ਨਹੀਂ ਕੀਤੀ ਜਾ ਰਹੀ। ਇਨ੍ਹਾਂ ਵਿੱਚ ਸਾਬਕਾ ਐਨਡੀਪੀ ਆਗੂ ਟੌਮ ਮਲਕੇਅਰ ਦੀ ਕਿਊਬਿਕ ਦੇ ਆਊਟਰਮੌਂਟ ਵਾਲੀ ਸੀਟ, ਓਨਟਾਰੀਓ ਯੌਰਕ ਸਿਮਕੋਏ ਸੀਟ, ਜੋ ਕੰਜ਼ਰਵੇਟਿਵ ਐਮਪੀ ਪੀਟਰ ਵੈਨ ਲੋਨ, ਜੋ ਕਿ ਸਾਬਕਾ ਹਾਰਪਰ ਸਰਕਾਰ ਸਮੇਂ ਹਾਊਸ ਲੀਡਰ ਵੀ ਰਹਿ ਚੁੱਕੇ ਹਨ, ਦੀ 30 ਸਤੰਬਰ ਨੂੰ ਹੋਈ ਰਿਟਾਇਰਮੈਂਟ ਤੋਂ ਬਾਅਦ ਖਾਲੀ ਹੋਈ ਸੀ, ਵੀ ਸ਼ਾਮਲ ਹੈ।
ਬ੍ਰਿਟਿਸ਼ ਕੋਲੰਬੀਆ ਦੇ ਬਰਨਾਬੀ ਸਾਊਥ ਹਲਕੇ ਨੂੰ ਵੀ ਇੱਕ ਅਦਦ ਐਮਪੀ ਚਾਹੀਦਾ ਹੈ। ਇਹ ਸੀਟ ਐਨਡੀਪੀ ਦੇ ਕੈਨੇਡੀ ਸਟੀਵਾਰਟ ਦੇ ਵੈਨਕੂਵਰ ਦਾ ਮੇਅਰ ਬਣਨ ਲਈ ਸਫਲਤਾਪੂਰਬਕ ਚੋਣਾਂ ਵਿੱਚ ਹਿੱਸਾ ਲਏ ਜਾਣ ਤੋਂ ਬਾਅਦ ਖਾਲੀ ਹੋਈ। ਬੀਸੀ ਦੀ ਇਸ ਸੀਟ ਉੱਤੇ ਸਾਰੀਆਂ ਸਿਆਸੀ ਪਾਰਟੀਆਂ ਦੀ ਨਜ਼ਰ ਹੈ। ਐਨਡੀਪੀ ਦੇ ਮੌਜੂਦਾ ਆਗੂ ਜਗਮੀਤ ਸਿੰਘ ਨੇ ਵੀ ਇਸ ਹਲਕੇ ਤੋਂ ਚੋਣ ਲੜਨ ਦਾ ਆਪਣਾ ਇਰਾਦਾ ਸਪਸ਼ਟ ਕੀਤਾ ਹੈ। ਇੱਥੇ ਦੱਸਣਾ ਬਣਦਾ ਹੈ ਕਿ ਓਨਟਾਰੀਓ ਤੋਂ ਇਸ ਸਾਬਕਾ ਐਮਪੀਪੀ ਕੋਲ ਗ੍ਰੀਨ ਚੇਂਬਰ ਵਿੱਚ ਅਜੇ ਕੋਈ ਸੀਟ ਨਹੀਂ ਹੈ।
ਇਨ੍ਹਾਂ ਤਿੰਨ ਹਲਕਿਆਂ ਲਈ ਜਿ਼ਮਨੀ ਚੋਣਾਂ ਅਗਲੇ ਸਾਲ ਦੇ ਸ਼ੁਰੂ ਤੱਕ ਟਾਲੀਆਂ ਜਾ ਸਕਦੀਆਂ ਹਨ। ਪਰ ਐਨਡੀਪੀ ਇਸ ਗੱਲ ਨੂੰ ਲੈ ਕੇ ਖਫਾ ਹੈ ਕਿ ਪ੍ਰਧਾਨ ਮੰਤਰੀ ਨੇ ਬੀਸੀ ਵਾਲੇ ਹਲਕੇ ਲਈ ਜਿ਼ਮਨੀ ਚੋਣ ਕਰਵਾਉਣ ਲਈ ਕਿਸੇ ਤਰੀਕ ਦਾ ਐਲਾਨ ਨਹੀਂ ਕੀਤਾ।

 

Have something to say? Post your comment
 
ਹੋਰ ਜੀਟੀਏ ਖ਼ਬਰਾਂ
ਕਮਿਊਨਿਸਟ ਪਾਰਟੀ ਆਫ਼ ਕੈਨੇਡਾ ਵੱਲੋਂ ਫ਼ੋਰਡ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਖਿ਼ਲਾਫ਼ ਮੁਜ਼ਾਹਰਾ
ਯੂਨਾਈਟਿਡ ਸਪੋਰਟਸ, ਸਿੱਖ ਸਪੋਰਟਸ ਤੇ ਪੰਜਾਬ ਸਪੋਰਟਸ ਕੈਨੇਡਾ ਵੱਲੋਂ ਮੇਅਰ ਪੈਟ੍ਰਿਕ ਬਰਾਊਨ ਲਈ ਕੀਤਾ ਗਿਆ ਸੁਆਗ਼ਤੀ-ਡਿਨਰ
"ਸੀ.ਆਰ.ਟੀ.ਸੀ. ਨੂੰ ਇੰਟਰਨੈੱਟ ਪ੍ਰੋਵਾਈਡਰਾਂ ਵੱਲੋਂ 'ਕੋਡ ਆਫ਼ ਕੰਡੱਕਟ' ਲਈ ਤੁਹਾਡੇ ਵਿਚਾਰਾਂ ਦੀ ਜ਼ਰੂਰਤ ਹੈ" : ਸੋਨੀਆ ਸਿੱਧੂ
ਐਮਾਜ਼ੋਨ ਦੇ ਚਲੇ ਜਾਣ ਦੇ ਸੋਗ ਨੂੰ ਜਿੱਤ ਵਾਗੂੰ ਮਨਾ ਰਿਹਾ ਹੈ ਬਰੈਂਪਟਨ
ਸਵਾਮੀ ਆਨੰਦ ਗਿਰੀ ਵੱਲੋਂ ਪਰਵਾਸੀ ਭਾਰਤੀਆਂ ਨੂੰ ਕੁੰਭ ਦੇ ਮੇਲੇ ਵਿੱਚ ਸ਼ਾਮਲ ਹੋਣ ਦਾ ਸੱਦਾ
ਦਰਸ਼ਕਾਂ ਦੇ ਮਨਾਂ `ਤੇ ਗਹਿਰੀ ਛਾਪ ਛੱਡ ਗਿਆ ਨਾਟਕ 'ਮੈਲੇ ਹੱਥ'
ਸੀਨੀਅਰਜ਼ ਐਸੋਸੀਏਸ਼ਨ ਵੱਲੋਂ ਸੀਨੀਅਰਜ਼ ਦੀਆਂ ਸਮੱਸਿਆਵਾਂ ਸਬੰਧੀ ਐਮ ਪੀ ਰਾਜ ਗਰੇਵਾਲ ਨਾਲ ਵਿਚਾਰ ਵਟਾਂਦਰਾ
ਤੇਰਵੇਂ ਪੰਜਾਬੀ ਲਿਖਾਈ ਮੁਕਾਬਲੇ ਸਫ਼ਲਤਾ-ਪੂਰਵਕ ਹੋਏ ਸੰਪੰਨ
ਗੁਰਪ੍ਰੀਤ ਬੈਂਸ ਨੇ ਕੀਤਾ ਵੋਟਰਾਂ ਦਾ ਧੰਨਵਾਦ
ਅਮਰੀਕਾ ਅਤੇ ਮੈਕਸੀਕੋ ਨਾਲ ਨਵੀਂ ਟਰੇਡ ਸੰਧੀ ਕੈਨੇਡਾ ਲਈ ਲਾਭਕਾਰੀ ਕਮਲ ਖੈਹਰਾ