Welcome to Canadian Punjabi Post
Follow us on

24

March 2019
ਕੈਨੇਡਾ

ਸਾਰੇ ਯਹੂਦੀਆਂ ਨੂੰ ਮਾਰਨਾਂ ਚਾਹੁੰਦਾ ਸੀ ਸਿਨਾਗੌਗ ਕਤਲੇਆਮ ਨੂੰ ਅੰਜਾਮ ਦੇਣ ਵਾਲਾ ਹਮਲਾਵਰ : ਪੁਲਿਸ

October 29, 2018 09:50 AM

ਪਿਟਸਬਰਗ, 28 ਅਕਤੂਬਰ (ਪੋਸਟ ਬਿਊਰੋ) : ਪਿਟਸਬਰਗ ਸਿਨਾਗੌਗ ਕਤਲੇਆਮ ਵਿੱਚ ਜਿਊਂਦੇ ਬਚੇ ਇੱਕ ਵਿਅਕਤੀ ਨੇ ਐਤਵਾਰ ਨੂੰ ਦੱਸਿਆ ਕਿ ਕਿਸ ਤਰ੍ਹਾਂ ਸਪਲਾਈ ਵਾਲੀ ਕਲੋਸੈੱਟ ਵਿੱਚ ਬੰਦ ਹੋ ਕੇ ਉਸ ਨੇ ਤੇ ਕੁੱਝ ਹੋਰਨਾਂ ਵਿਅਕਤੀਆਂ ਨੇ ਆਪਣੀ ਜਾਨ ਬਚਾਈ।
76 ਸਾਲਾ ਬੈਰੀ ਵਰਬਰ ਨੇ ਦੱਸਿਆ ਕਿ ਉਹ ਕੁੱਝ ਨਹੀਂ ਆਖ ਸਕਦੇ ਕਿਉਂਕਿ ਉਹ ਮੁਸ਼ਕਲ ਨਾਲ ਸਾਹ ਲੈ ਪਾ ਰਿਹਾ ਸੀ। ਐਤਵਾਰ ਨੂੰ ਸਟੇਟ ਤੇ ਫੈਡਰਲ ਸਰਕਾਰ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਬੰਦੂਕਧਾਰੀ ਰੌਬਰਟ ਗ੍ਰੈਗਰੀ ਬੌਵਰਜ਼ ਨੇ ਟਰੀ ਆਫ ਲਾਈਫ ਸਿਨਾਗੌਗ ਵਿੱਚ ਚੱਲ ਰਹੀ ਪ੍ਰਾਰਥਨਾ ਸਭਾ ਦੌਰਾਨ ਆਪਣੀ ਏਆਰ-15 ਰਾਈਫਲ ਤੇ ਹੋਰਨਾਂ ਹਥਿਆਰਾਂ ਨਾਲ ਮਾਸੂਮ ਲੋਕਾਂ ਉੱਤੇ ਅੰਨ੍ਹੇਵਾਹ ਗੋਲੀਆਂ ਚਲਾ ਕੇ ਅੱਠ ਪੁਰਸ਼ਾਂ ਤੇ ਤਿੰਨ ਮਹਿਲਾਵਾਂ ਨੂੰ ਮਾਰ ਮੁਕਾਇਆ। ਇਸ ਮਗਰੋਂ ਟੈਕਟੀਕਲ ਪੁਲਿਸ ਟੀਮ ਨੇ ਉਸ ਦਾ ਪਤਾ ਲਾਇਆ ਤੇ ਉਸ ਨੂੰ ਗੋਲੀ ਮਾਰ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ ਹਮਲਾਵਰ ਨੇ ਬਾਅਦ ਵਿੱਚ ਯਹੂਦੀਆਂ ਪ੍ਰਤੀ ਆਪਣੇ ਮਨ ਵਿੱਚ ਵੱਸੀ ਨਫਰਤ ਦਾ ਇਜ਼ਹਾਰ ਕਰਦਿਆਂ ਆਖਿਆ ਕਿ ਇਹ ਸਾਰੇ ਯਹੂਦੀ ਮਾਰੇ ਜਾਣੇ ਚਾਹੀਦੇ ਹਨ। ਚਾਰ ਅਧਿਕਾਰੀਆਂ ਸਮੇਤ ਛੇ ਲੋਕ ਇਸ ਹਮਲੇ ਵਿੱਚ ਜ਼ਖ਼ਮੀ ਹੋ ਗਏ।
ਸ਼ਹਿਰ ਵਿੱਚ ਯਹੂਦੀ ਕਮਿਊਨਿਟੀ ਦੇ ਗੜ੍ਹ ਮੰਨੇ ਜਾਂਦੇ ਤੇ ਡਾਊਨਟਾਊਨ ਪਿਟਸਬਰਗ ਤੋਂ 10 ਮਿੰਟ ਦੀ ਦੂਰੀ ਉੱਤੇ ਸਥਿਤ ਸਕੁਅਰਲ ਹਿੱਲ ਇਲਾਕੇ ਦੇ ਰਿਹਾਇਸ਼ੀ ਏਰੀਏ ਵਿੱਚ ਚੱਲ ਰਹੀ ਪ੍ਰਾਰਥਨਾ ਸਭਾ ਵਿੱਚ ਇਹ ਹਮਲਾ ਸਵੇਰੇ 10:00 ਵਜੇ ਤੋਂ ਠੀਕ ਪਹਿਲਾਂ ਹੋਇਆ। ਐਤਵਾਰ ਰਾਤ ਨੂੰ ਪਿਟਸਬਰਗ ਵਿੱਚ ਰੱਖੀ ਵਿਜਿਲ ਵਿੱਚ ਗੱਲ ਕਰਦਿਆਂ ਟਰੀ ਆਫ ਲਾਈਫ ਰੱਬੀ ਜੈਫਰੀ ਮਾਇਰਜ਼ ਨੇ ਆਖਿਆ ਕਿ ਸਿਨਾਗੌਗ ਦੀ ਮੁੱਖ ਸੈਂਕਚਰੀ ਵਿੱਚ ਦਰਜਨਾਂ ਲੋਕ ਇੱਕਠੇ ਹੋਏ ਸਨ ਜਦੋਂ ਬੌਵਰਜ਼ ਅੰਦਰ ਦਾਖਲ ਹੋਇਆ ਤੇ ਉਸ ਨੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਉਨ੍ਹਾਂ ਦੱਸਿਆ ਕਿ ਵੇਖਦਿਆਂ ਵੇਖਦਿਆਂ ਸੱਤ ਵਿਅਕਤੀ ਮਾਰੇ ਗਏ।
ਇਸ ਘਟਨਾ ਵਿੱਚ ਮਾਰੇ ਗਏ 11 ਵਿਅਕਤੀਆਂ ਦੇ ਨਾਂ ਅਧਿਕਾਰੀਆਂ ਵੱਲੋਂ ਜਾਰੀ ਕਰ ਦਿੱਤੇ ਗਏ ਹਨ। ਮੇਅਰ ਬਿੱਲ ਪੈਡੂਟੋ ਨੇ ਇਸ ਨੂੰ ਪਿਟਸਬਰਗ ਦੇ ਇਤਿਹਾਸ ਦਾ ਕਾਲਾ ਦਿਨ ਦੱਸਿਆ ਹੈ। ਇੱਕ ਅਧਿਕਾਰੀ ਅਨੁਸਾਰ ਬੌਵਰਜ਼ ਨੇ ਇਸ ਹਮਲੇ ਲਈ ਏਆਰ-15 ਤੋਂ ਇਲਾਵਾ ਤਿੰਨ ਹੈਂਡਗੰਨਜ਼ ਦੀ ਵਰਤੋਂ ਕੀਤੀ। ਇਨ੍ਹਾਂ ਸਾਰੇ ਹਥਿਆਰਾਂ ਦੇ ਲਾਇਸੰਸ ਉਸ ਕੋਲ ਸਨ। ਐਤਵਾਰ ਰਾਤ ਨੂੰ ਪਿਟਸਬਰਗ ਵਿੱਚ ਅਮਰੀਕਾ ਦੇ ਅਟਾਰਨੀ ਸਕੌਟ ਬ੍ਰੈਡੀ ਨੇ ਆਖਿਆ ਕਿ ਫੈਡਰਲ ਪ੍ਰੌਸੀਕਿਊਟਰਜ਼ ਬੌਵਰਜ਼ ਨੂੰ ਮੌਤ ਦੀ ਸਜ਼ਾ ਦੇਣ ਦੀ ਸਿਫਾਰਿਸ਼ ਕਰਨਗੇ।

 

 

Have something to say? Post your comment
ਹੋਰ ਕੈਨੇਡਾ ਖ਼ਬਰਾਂ
ਲਿਬਰਲਾਂ ਦੀ ਹਾਈਡਰੋ ਦਰਾਂ ਵਿੱਚ ਕਟੌਤੀਆਂ ਦੀ ਯੋਜਨਾ ਨੂੰ ਬਦਲੇਗੀ ਫੋਰਡ ਸਰਕਾਰ
ਆਪਣਾ ਆਧਾਰ ਗੁਆ ਚੁੱਕੇ ਹਨ ਲਿਬਰਲ, ਕੰਜ਼ਰਵੇਟਿਵਾਂ ਦੀ ਸਥਿਤੀ ਮਜ਼ਬੂਤ : ਸਰਵੇਖਣ
ਅਜੇ ਵੀ ਜਾਰੀ ਹੈ ਮੈਰਾਥਨ ਵੋਟਿੰਗ
ਐਸਐਨਸੀ-ਲਾਵਾਲਿਨ ਮਾਮਲੇ ਵਿੱਚ ਜਵਾਬ ਹਾਸਲ ਕਰਨ ਲਈ ਟੋਰੀਜ਼ ਨੇ ਲਾਂਚ ਕੀਤੀ ਮੈਰਾਥਨ ਵੋਟਿੰਗ
ਹੁਣ ਸੇਲੀਨਾ ਸੀਜ਼ਰ ਚੇਵਾਨ ਨੇ ਛੱਡਿਆ ਟਰੂਡੋ ਦਾ ਸਾਥ
ਟੈਵਰਨਰ ਦੀ ਨਿਯੁਕਤੀ ਦੇ ਮਾਮਲੇ ਵਿੱਚ ਇੰਟੇਗ੍ਰਿਟੀ ਕਮਿਸ਼ਨਰ ਨੇ ਫੋਰਡ ਨੂੰ ਦਿੱਤੀ ਕਲੀਨ ਚਿੱਟ
ਕੈਨੇਡਾ ਛੱਡਣ ਵਾਲਿਆਂ ਦਾ ਟਰੈਕ ਰਿਕਾਰਡ ਰੱਖਣ ਲਈ ਡਾਟਾ ਇੱਕਠਾ ਕਰੇਗੀ ਫੈਡਰਲ ਸਰਕਾਰ
ਇਮਾਰਤ ਵਿੱਚ ਅੱਗ ਲੱਗਣ ਮਗਰੋਂ ਤਿੰਨ ਵਿਅਕਤੀਆਂ ਨੂੰ ਹਸਪਤਾਲ ਵਿੱਚ ਕਰਵਾਇਆ ਗਿਆ ਦਾਖਲ
ਬੱਜਟ 2019: ਚੋਣਾਂ ਦੇ ਵਰ੍ਹੇ ਵਿੱਚ ਮਨ ਲੁਭਾਵਣੀਆਂ ਉਮੀਦਾਂ
ਅਸੈਂਬਲੀ ਪਲਾਂਟ ਦੇ ਭਵਿੱਖ ਬਾਰੇ ਜੀਐਮ ਨਾਲ ਚੱਲ ਰਹੀ ਹੈ ਸਕਾਰਾਤਮਕ ਗੱਲਬਾਤ : ਯੂਨੀਫੌਰ