Welcome to Canadian Punjabi Post
Follow us on

19

April 2024
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣਲੰਡਨ 'ਚ ਵੀਜ਼ਾ ਸ਼ਰਤਾਂ ਦੀ ਉਲੰਘਣਾ ਕਰਕੇ ਗੈਰ-ਕਾਨੂੰਨੀ ਕਾਰੋਬਾਰ ਕਰਨ ਦੇ ਮਾਮਲੇ `ਚ 12 ਭਾਰਤੀ ਗ੍ਰਿਫ਼ਤਾਰ
 
ਸੰਪਾਦਕੀ

ਪਾਕਿਸਤਾਨ ਫੇਰੀ -5- ਨਨਕਾਣਾ ਸਾਹਿਬ ਦੇ ਦਰਸ਼ਨ

February 21, 2020 09:42 AM

ਜਗਦੀਸ਼ ਗਰੇਵਾਲ

ਨਨਕਾਣਾ ਸਾਹਿਬ ਦੇ ਦਰਸ਼ਨਾਂ ਦੀ ਤਾਂਘ ਦਿਲਾਂ ਵਿੱਚ ਲੈ ਕੇ ਅਸੀਂ ਲਾਹੌਰ ਤੋਂ ਨਿਕਲਣ ਤੋਂ ਪਹਿਲਾਂ ਪਾਕਿਸਤਾਨ ਦੇ ਕੌਮੀ ਬਰਾਡਕਾਸਟਰ ‘ਪੀ ਟੀ ਵੀ’ ਉੱਤੇ ਮੁਲਾਕਾਤ ਲਈ ਪੁੱਜੇ ਜਿੱਥੇ ਸਾਡੀ ਮੁਲਾਕਾਤ ਨੂੰ ਮਸ਼ਹੂਰ ਐਂਕਰ ਸੁੰਦਸ ਨੇ ਨਸ਼ਰ ਕੀਤਾ। ਲਾਈਵ ਹੋਈ ਇਸ ਮੁਲਾਕਾਤ ਵਿੱਚ ਕੁੱਝ ਸਮਾਂ ਹਲਕੀਆਂ ਫੁਲਕੀਆਂ ਗੱਲਾਂ ਕਰਦਿਆਂ ਨਿਕਲਿਆ ਅਤੇ ਬਾਅਦ ਵਿੱਚ ਗੰਭੀਰ ਮੁੱਦਿਆਂ ਉੱਤੇ ਵਿਚਾਰਾਂ ਕੀਤੀਆਂ ਗਈ। ‘ਪੀ ਟੀ ਵੀ’ ਨੂੰ ਪਾਕਿਸਤਾਨ ਟੈਲੀਵਿਜ਼ਨ ਕਾਰਪੋਰੇਸ਼ਨ ਦੁਆਰਾ ਚਲਾਇਆਂ ਜਾਂਦਾ ਹੈ ਜੋ ਇੱਕ ਸਰਕਾਰੀ ਅਦਾਰਾ ਹੈ। ਲਾਹੌਰ ਵਿੱਚ ‘ਪੀ ਟੀ ਵੀ’ ਦੀ ਲੰਬੀ ਚੌੜੀ ਇਮਾਰਤ ਹੈ ਜਿੱਥੇ ਸਾਡੇ ਸ਼ੋਅ ਦੀ ਰਿਕਾਰਡਿੰਗ ਦੌਰਾਨ 100 ਦੇ ਕਰੀਬ ਕਰਮੀ ਆਪੋ ਆਪਣੀਆਂ ਨਿੱਕੀਆਂ ਮੋਟੀਆਂ ਜੁੰਮੇਵਾਰੀਆਂ ਨਿਭਾ ਰਹੇ ਸਨ। ਮੇਰੇ ਮਾਤਾ (ਬੀਬੀ ਜੀ) ਵੀ ਸਾਨੂੰ ਇੱਥੇ ਟੀ ਵੀ ਸਟੇਸ਼ਨ ਵਿੱਚ ਹੀ ਆ ਕੇ ਮਿਲੇ। ਅਸਲ ਵਿੱਚ ਉਹਨਾਂ ਦੀ ਕਰਤਾਰਪੁਰ ਸਾਹਿਬ ਅਤੇ ਨਨਕਾਣਾ ਸਾਹਿਬ ਦਰਸ਼ਨਾਂ ਦੀ ਬਹੁਤ ਚਿਰਾਂ ਤੋਂ ਤਾਂਘ ਸੀ ਜਿਸ ਵਾਸਤੇ ਉਹ ਕੈਨੇਡਾ ਤੋਂ ਭਾਰਤ ਆਏ ਸਨ। ਕਈਆਂ ਨੇ ਉਹਨਾਂ ਨੂੰ ਪਾਕਿਸਤਾਨ ਵਿੱਚ ਹਾਲਾਤ ਖਰਾਬ ਹੋਣ ਬਾਰੇ ਸੁਚੇਤ ਹੋਣ ਲਈ ਆਖਿਆ ਪਰ ਉਹ ਇਸ ਗੱਲ ਉੱਥੇ ਦ੍ਰਿੜ ਸਨ ਕਿ ਜੋ ਮਰਜ਼ੀ ਹੋਵੇ ਮੈਂ ਦਰਸ਼ਨ ਜਰੂਰ ਕਰਨੇ ਹਨ। ਕਿਉਂਕਿ ਉਹ ਸਾਡੇ ਨਾਲ ਹੋਰ ਥਾਵਾਂ ਉੱਤੇ ਨਹੀਂ ਸਨ ਜਾਣਾ ਚਾਹੁੰਦੇ, ਸੋ ਉਹ ਸਵੇਰੇ ਭਾਰਤ ਵਿੱਚੋਂ ਵਾਹਗਾ ਬਾਰਡਰ ਰਾਹੀਂ ਦਾਖ਼ਲ ਹੋ ਕੇ ਸਾਡੇ ਕੋਲ ਲਾਹੌਰ ਪੁੱਜ ਗਏ।

  

ਲਾਹੌਰ ਤੋਂ ਨਨਕਾਣਾ ਸਾਹਿਬ ਦਾ 80 ਕੁ ਕਿਲੋਮੀਟਰ ਦਾ ਰਸਤਾ ਅਸੀਂ ਸੌਖਿਆਂ ਹੀ ਤੈਅ ਕਰ ਲਿਆ। ਰਸਤੇ ਵਿੱਚ ਕਣਕ ਅਤੇ ਸਰੋਂ ਦੇ ਖੂਬਸੂਰਤ ਖੇਤ ਦਿਲ ਨੂੰ ਲੁਭਾ ਰਹੇ ਸਨ। ਕਿੰਨੇ ਹੀ ਨਿੱਕੇ ਨਿੱਕੇ ਪਿੰਡ ਕਸਬਿਆਂ ਵਿੱਚੋਂ ਗੁਜ਼ਰਦੇ ਅਸੀਂ ਨਨਕਾਣਾ ਸਾਹਿਬ ਪੁੱਜ ਗਏ। ਇੱਥੇ ਦੇ ਬਜ਼ਾਰ ਵਿੱਚ ਰੇਹੜੀਆਂ ਦੀ ਬਹੁਤਾਤ ਵੇਖੀ ਅਤੇ ਦੁਕਾਨਾਂ ਵਿੱਚ ਬੇਹੱਦ ਭੀੜ ਸੀ। ਆਲੇ ਦੁਆਲੇ ਪੱਸਰੀ ਗੁਰਬਤ ਪਾਕਿਸਤਾਨ ਦੇ ਵੱਡੇ ਸ਼ਹਿਰਾਂ ਦੀ ਚਕਮ ਦਮਕ ਨਾਲੋਂ ਕਿਤੇ ਵੱਖਰੀ ਤਸਵੀਰ ਪੇਸ਼ ਕਰ ਰਹੀ ਸੀ। ਮਨ ਵਿੱਚ ਖਿਆਲ ਆ ਰਹੇ ਸਨ ਕਿ ਇਸ ਸ਼ਹਿਰ ਦੀ ਕੇਹੀ ਹੋਣੀ ਹੈ ਜਿੱਥੇ ਜਨਮ ਲੈ ਕੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਮੁੱਚੀ ਦੁਨੀਆ ਦੇ ਉਧਾਰ ਲਈ ਯਾਤਰਾਵਾਂ ਕੀਤੀਆਂ ਪਰ ਇਹ ਸ਼ਹਿਰ ਖੁਦ ਹਾਲੇ ਵੀ ਉਸੇ ਪੁਰਾਣੇ ਜ਼ਮਾਨੇ ਦੀ ਦਸ਼ਾ ਹੰਢਾ ਰਿਹਾ ਹੈ। ਮੈਨੂੰ ਖਿਆਲਾਂ ਵਿੱਚ ਗੁਆਚਿਆ ਵੇਖ ਕੇ ਰਣਧੀਰ ਰਾਣਾ ਨੇ ਕਿਹਾ ਕਿ ਨਨਕਾਣਾ ਸਾਹਿਬ ਘੋਖਣ ਅਤੇ ਪਰਖਣ ਦੀ ਧਰਤੀ ਨਹੀਂ ਸਗੋਂ ਸਮਝਣ ਅਤੇ ਹਿਰਦੇ ਵਿੱਚ ਵਸਾਉਣ ਵਾਲਾ ਮੁੱਕਦਸ ਸਥਾਨ ਹੈ। ਜੁਗਰਾਜ ਸਿੱਧੂ, ਕੁਲਵਿੰਦਰ ਛੀਨਾ, ਰਣਧੀਰ ਰਾਣਾ, ਮੇਰੇ ਬੀਬੀ ਜੀ ਅਤੇ ਮੈਂ ਹੌਲੀ 2 ਚੱਲਦੇ ਜਦੋਂ ਗੁਰਦੁਆਰਾ ਸਾਹਿਬ ਦੇ ਮੁੱਖ ਦੁਆਰ ਪੁੱਜੇ ਤਾਂ ਇੱਕ ਵਿਸ਼ੇਸ਼ ਕਿਸਮ ਦੇ ਆਤਮਕ ਚੈਨ ਨੇ ਦਿਲਾਂ ਨੂੰ ਘੇਰੇ ਵਿੱਚ ਲੈ ਲਿਆ। ਥੋੜਾ ਅਜੀਬ ਵੀ ਜਾਪਿਆ ਕਿ ਗੁਰਦੁਆਰਾ ਸਾਹਿਬ ਦੇ ਇਰਦ ਗਿਰਦ ਲੰਬੀ ਉੱਚੀ ਚਾਰ ਦਿਵਾਰੀ ਹੈ ਅਤੇ ਬਾਹਰ ਤਾਇਨਾਤ ਫੌਜ ਦੇ ਜਵਾਨ ਦਰਸ਼ਨਾਂ ਲਈ ਆਏ ਲੋਕਾਂ ਨੂੰ ਲਾਈਨ ਵਿੱਚ ਲਾ ਕੇ ਇੱਕ ਇੱਕ ਕਰਕੇ ਅੰਦਰ ਜਾਣ ਦੇ ਰਹੇ ਸਨ।

  

ਗੁਰਦੁਆਰਾ ਸਾਹਿਬ ਦੇ ਅੰਦਰ ਜਾਂਦਿਆਂ ਹੀ ਤੁਹਾਨੂੰ ਖੂਬਸੂਰਤੀ ਦਾ ਇੱਕ ਆਲਮ ਬੁੱਕਲ ਵਿੱਚ ਲੈ ਲੈਂਦਾ ਹੈ। ਦੋ ਇਮਾਰਤਾਂ ਵਿਖਾਈ ਦੇਂਦੀਆਂ ਹਨ। ਇੱਕ ਪਾਸੇ ਗੁਰਦੁਆਰਾ ਸਾਹਿਬ ਦੀ ਪੁਰਾਣੀ ਇਮਾਰਤ ਹੈ ਅਤੇ ਦੂਜੇ ਪਾਸੇ ਨਵਾਂ ਅਸਥਾਨ। ਸਾਰੀ ਇਮਾਰਤ ਨਵੇਂ ਰੰਗ ਰੋਗਨ ਵਿੱਚ ਚਮਕ ਰਹੀ ਸੀ ਅਤੇ ਕੰਧਾਂ ਉੱਤੇ ਵੰਨ ਸੁਵੰਨੀ ਚਿੱਤਰਕਾਰੀ ਕੀਤੀ ਹੋਈ ਹੈ। ਵਾਹਿਗੁਰੂ ਦਾ ਜਾਪ ਕਰਦਿਆਂ ਅਸੀਂ ਗੁਰੂ ਸਾਹਿਬ ਦੇ ਜਨਮ ਅਸਥਾਨ ਦੇ ਦਰਸ਼ਨ ਕਰਨ ਦਾ ਆਨੰਦ ਮਾਣਿਆ।

  

ਦਰਸ਼ਨ ਕਰਕੇ ਜਦੋਂ ਅਸੀਂ ਬਾਹਰ ਨਿਕਲੇ ਤਾਂ ਅਹਾਤੇ ਵਿੱਚ ਲੱਗੇ ਜੰਡ ਦੇ ਰੁੱਖ ਥੱਲੇ ਸਾਨੂੰ ਗੁਰਦੁਆਰਾ ਸਾਹਿਬ ਦੇ ਮੁੱਖ ਗ੍ਰੰਥੀ ਭਾਈ ਬੂਟਾ ਸਿੰਘ ਜੀ ਆਣ ਮਿਲੇ। ਇਸ ਸਥਾਨ ਦਾ ਇਹਿਤਾਸ ਸਾਂਝਾ ਕਰਦਿਆਂ ਉਹਨਾਂ ਦੱਸਿਆ ਕਿ ਇਹ ਉਹੀ ਜੰਡ ਦਾ ਰੁੱਖ ਹੈ ਜਿਸ ਥੱਲੇ ਮਹੰਤ ਨਰਾਇਣ ਦਾਸ ਦੇ ਗੁੰਡਿਆਂ ਨੇ ਗੋਲੀ ਨਾਲ ਜਖ਼ਮੀ ਹੋਏ ਭਾਈ ਲਛਮਣ ਸਿੰਘ ਧਾਰੋਵਾਲ ਨੂੰ ਬੰਨ ਕੇ ਸਾੜ ਦਿੱਤਾ ਸੀ। ਭਾਈ ਲਛਮਣ ਸਿੰਘ ਧਾਰੋਵਾਲ ਦੀ ਸ਼ਹੀਦੀ ਸਾਕਾ ਨਨਕਾਣਾ ਸਾਹਿਬ ਨਾਲ ਜੁੜੀ ਹੈ ਜਦੋਂ 20 ਫਰਵਰੀ 1921 ਨੂੰ ਗੁਰਦੁਆਰਾ ਸਾਹਿਬ ਉੱਤੇ ਕਾਬਜ਼ ਮਹੰਤ ਨਰਾਇਣ ਦਾਸ ਦੇ ਹੁਕਮਾਂ ਉੱਤੇ 260 ਅਮਨਪਸੰਦ ਸਿੱਖਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਸੀ। ਚੇਤੇ ਰਹੇ ਕਿ ਮਹੰਤ ਨਰਾਇਣ ਦਾਸ ਇੱਕ ਕੁਕਰਮੀ ਅਤੇ ਗੈਰਇਖਲਾਕੀ ਇਨਸਾਨ ਸੀ ਜਿਸ ਉੱਤੇ ਗੁਰੁਦਆਰਾ ਸਾਹਿਬ ਦਾ ਕੁਪ੍ਰਬੰਧ, ਅਣਭੋਲ ਸਿੱਖ ਲੜਕੀਆਂ ਦੇ ਬਲਾਤਕਾਰ ਅਤੇ ਹੋਰ ਕੁਕਰਮ ਕਰਨ ਦੇ ਇਲਜ਼ਾਮ ਸਨ। ਆਖਿਆ ਜਾਂਦਾ ਹੈ ਕਿ ਗੁਰੁਦੁਆਰਾ ਸਾਹਿਬ ਦੀ ਮਲਕੀਅਤ ਵਾਲੀ 19,000 ਏਕੜ ਜ਼ਮੀਨ ਤੋਂ ਆਉਂਦੀ ਆਮਦਨ ਨੂੰ ਹੰਕਾਰੀ ਅਤੇ ਕੁਕਰਮੀ ਬਣਾ ਦਿੱਤਾ ਸੀ।

  

ਇੱਥੇ ਸਾਡੀ ਮੁਲਾਕਾਤ ਸਰਦਾਰ ਰਮੇਸ਼ ਸਿੰਘ ਅਰੋੜਾ ਨਾਲ ਹੋਈ ਜੋ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੈਂਬਰ ਹੈ। ਵਰਲਡ ਬੈਂਕ ਵਿੱਚ ਕੰਮ ਕਰ ਚੁੱਕਿਆ ਰਮੇਸ਼ ਸਿੰਘ ਅਰੋੜਾ 2013 ਵਿੱਚ ਪ੍ਰੋਵਿੰਸ਼ੀਅਲ ਅਸੈਂਬਲੀ ਆਫ ਪੰਜਾਬ ਦਾ ਮੈਂਬਰ ਰਹਿ ਚੁੱਕਿਆ ਹੈ ਅਤੇ ਪਾਕਿਸਤਾਨ ਸਿੱਖ ਕਾਉਂਸਲ ਦਾ ਮੁੱਖ ਸਰਪ੍ਰਸਤ ਹੈ। ਰਮੇਸ਼ ਸਿੰਘ ਮੁਤਾਬਕ ਪਾਕਿਸਤਾਨ ਵਿੱਚ ਸਿੱਖਾਂ ਨੂੰ ਕਿਸੇ ਕਿਸਮ ਦੀ ਕੋਈ ਦਿੱਕਤ ਨਹੀਂ ਹੈ। ਉਹਨਾਂ ਨੇ ਸਮੂਹ ਸਿੱਖਾਂ ਨੂੰ ਇੱਥੇ ਦਰਸ਼ਨਾਂ ਲਈ ਆਉਣ ਦਾ ਸੱਦਾ ਦਿੱਤਾ। ਜਦੋਂ ਅਸੀਂ ਲੰਗਰ ਹਾਲ ਵਿੱਚ ਗਏ ਤਾਂ ਵੇਖਿਆ ਕਿ ਪਾਕਿਸਤਾਨ ਵਿੱਚ ਜੰਮਪਲ ਨਿੱਕੇ ਨਿੱਕੇ ਸਿੱਖ ਬੱਚੇ ਸੇਵਾ ਕਰ ਰਹੇ ਸਨ। ਜਦੋਂ ਇੱਕ ਸ਼ਰਧਾਲੂ ਨੇ ਪਰਸ਼ਾਦਾ ਹਾਸਲ ਕਰਨ ਲਈ ਆਪਣੀ ਥਾਲੀ ਅੱਗੇ ਕੀਤੀ ਤਾਂ ਸੇਵਾ ਕਰ ਰਹੇ ਬੱਚੇ ਨੇ ਹਲੀਮੀ ਨਾਲ ਆਖਿਆ ਕਿ ਥਾਲੀ ਹੇਠ ਰੱਖ ਕੇ ਦੋਵਾਂ ਹੱਥਾਂ ਨਾਲ ਪਰਸ਼ਾਦਾ ਪ੍ਰਾਪਤ ਕਰੋ ਜੀ। ਬੱਚੇ ਦੇ ਐਸੇ ਖੂਬਸੂਰਤ ਸੰਸਕਾਰਾਂ ਨੂੰ ਤੱਕ ਕੇ ਸਾਨੂੰ ਹਾਂ ਪੱਖੀ ਹੈਰਾਨੀ ਅਤੇ ਖੁਸ਼ੀ ਹੋਈ।

  

ਨਨਕਾਣਾ ਸਾਹਿਬ ਦੇ ਦਰਸ਼ਨਾਂ ਉਪਰੰਤ ਅਸੀਂ ਵਾਪਸ ਲਾਹੌਰ ਮੁੜ ਆਏ ਜਿੱਥੇ ਭਾਰਤ ਅਤੇ ਪਾਕਿਸਤਾਨ ਦਰਮਿਆਨ ਵਰਲਡ ਕੱਬਡੀ ਕੱਪ ਦਾ ਫਾਈਨਲ ਮੈਚ ਚੱਲ ਰਿਹਾ ਸੀ। ਅੱਧੇ ਸਮੇਂ ਤੱਕ ਭਾਰਤ ਦੀ ਟੀਮ 6 ਪੁਆਇੰਟਾਂ ਨਾਲ ਮੋਹਰੀ ਸੀ ਪਰ ਦੂਜੇ ਹਾਫ ਵਿੱਚ ਰੈਫਰੀ ਨੇ ਇੱਕ ਪੁਆਇੰਟ ਗਲਤ ਢੰਗ ਨਾਲ ਪਾਕਿਸਤਾਨ ਟੀਮ ਦੇ ਹੱਕ ਵਿੱਚ ਦੇ ਦਿੱਤਾ ਅਤੇ ਡੇਢ ਕੁ ਮਿੰਟ ਖੇਡ ਦਾ ਵਿਅਰਥ ਕਰ ਦਿੱਤਾ। ਇਹ ਮਾਹੌਲ ਵੇਖ ਕੇ ਅਸੀਂ ਮੈਚ ਸਮਾਪਤ ਹੋਣ ਤੋਂ ਪਹਿਲਾਂ ਹੀ ਸਟੇਡੀਅਮ ਤੋਂ ਬਾਹਰ ਨਿਕਲ ਆਏ। ਸਾਨੂੰ ਵੇਖ ਕੇ ਕਈ ਦਰਸ਼ਕ ਤਾਅਨੇ ਮਾਰਨ ਲੱਗੇ ਕਿ ਸਰਦਾਰ ਜੀ ਪਿਛਲੀ ਚਾਰ ਵਾਰ ਅਸੀਂ ਹਾਰੇ ਹਾਂ ਇਸ ਵਾਰ ਸਾਡੀ ਜਿੱਤ ਵੇਖ ਕੇ ਜਾਵੋ। ਅਸੀਂ ਉਹਨਾਂ ਦੇ ਤਾਅਨਿਆਂ ਵੱਲ ਧਿਆਨ ਨਾ ਦੇਣ ਵਿੱਚ ਹੀ ਬਿਹਤਰੀ ਸਮਝੀ। ਬਾਅਦ ਵਿੱਚ ਸਾਨੂੰ ਪਤਾ ਲੱਗਾ ਕਿ ਭਾਰਤ ਸਿਰਫ਼ ਦੋ ਅੰਕਾਂ ਦੇ ਅੰਤਰ ਨਾਲ ਮੈਚ ਹਾਰ ਗਿਆ ਸੀ। ਖਬ਼ਰਾਂ ਇਹ ਵੀ ਮਿਲੀਆਂ ਹਨ ਕਿ ਲਾਹੌਰ ਵਿੱਚ ਹੋਇਆ ਇਹ ਟੂਰਨਾਮੈਂਟ ਵਰਲਡ ਕੱਬਡੀ ਫੈਡੇਰਸ਼ਨ ਦੁਆਰਾ ਪਰਵਾਨਤ ਸਟੈਂਡਰਡ ਵਲਰਡ ਕੱਬਡੀ ਕੱਪ ਨਹੀਂ ਸੀ ਸਗੋਂ ਸਰਕਲ ਕੱਬਡੀ ਦਾ ਅਣਅਧਿਕਾਰਤ ਟੂਰਨਾਮੈਂਟ ਸੀ।

 
Have something to say? Post your comment
ਹੋਰ ਸੰਪਾਦਕੀ ਖ਼ਬਰਾਂ
ਫੋਨਾਂ ਤੇ ਟੈਕਸਟਿੰਗ ਨੂੰ ਪਾਸੇ ਰੱਖ ਕੇ ਆਪਣੇ ਬੱਚਿਆਂ ਨਾਲ ਜਾਤੀ ਮੇਲ ਮਿਲਾਪ ਨੂੰ ਤਰਜੀਹ ਦਿਉ, ਆਪਣੇ ਬੱਚੇ ਲਈ ਇੱਕ ਆਦਰਸ਼ ਪਰਿਵਾਰਕ ਮਾਹੌਲ ਬਣਾਉ ਮੁੱਖ ਮੰਤਰੀਆਂ ਦੀ ਮੀਟਿੰਗ ਵਿੱਚ ਪਾਣੀਆਂ ਬਾਰੇ ਪੰਜਾਬ ਦਾ ਪੱਖ ਹੋਰ ਵੀ ਮਜ਼ਬੂਤ ਹੋ ਗਿਐ ਭਾਰਤ ਵਿੱਚ ਅਧੋਗਤੀ ਵਰਤਾਰੇ ਲਈ ਧਰਮ ਨਿਰਪੱਖ ਧਿਰਾਂ ਵੀ ਘੱਟ ਜਿ਼ਮੇਵਾਰ ਨਹੀਂ ਭਾਰਤ ਲਈ ਹਨੇਰਾ ਸਮਾਂ ਹੈ, ਜਿੱਥੇ ਰਾਹ ਦਿਖਾਉਣ ਵਾਲਾ ਜੁਗਨੂੰ ਵੀ ਕੋਈ ਨਹੀਂ ਲੱਭਦਾ ਲੀਡਰਾਂ ਨੇ ਪੈਦਾ ਕੀਤੀ ਹੈ ‘ਕੋਈ ਲੀਡਰ ਭਰੋਸੇ ਦੇ ਯੋਗ ਨਹੀਂ’ ਵਾਲੀਆਮ ਲੋਕਾਂ ਦੀ ਮਾਨਸਿਕਤਾ ਆਉ ਇਸ ਦੀਵਾਲੀ ਤੇ ਇੰਨਸਾਨੀਅਤ ਦੇ ਨਾਤੇ ਪੂਰੇ ਸੰਸਾਰ ਲਈ ਅਮਨ – ਅਮਾਨ , ਸ਼ਾਤੀ ਲਈ ਅਰਦਾਸ ਕਰੀਏ ਵੱਖੋ-ਵੱਖੋ ਰਾਜਾਂ ਵਿੱਚ ਗਵਰਨਰਾਂ ਦੀ ਮੌਕੇ ਮੁਤਾਬਕ ਮਰਜ਼ੀ ਸੰਵਿਧਾਨ ਦੇ ਮੁਤਾਬਕ ਨਹੀਂ ਮੰਨੀ ਜਾ ਸਕਦੀ ਇਜ਼ਰਾਈਲ ਅਤੇ ਹਮਾਸ ਵਿਚਕਾਰ ਸੰਘਰਸ਼ ਨੂੰ ਸ਼ਾਂਤੀਪੂਰਵਕ ਹੱਲ ਕੀਤਾ ਜਾਣਾ ਚਾਹੀਦਾ ਹੈ ਬੇਅਸੂਲੇ ਸਮਝੌਤਿਆਂ ਅਤੇ ਪੈਂਤੜਿਆਂ ਪਿੱਛੋਂ ਦਰਿਆਵਾਂ ਦੇ ਪਾਣੀ ਵਿੱਚ ਮਧਾਣੀ ਘੁੰਮਾਉਣ ਦੀ ਰਾਜਨੀਤੀ ਟਰੂਡੋ ਵਲੋਂ ਭਾਰਤ ਤੇ ਲਾਏ ਹਰਦੀਪ ਸਿੰਘ ਨਿੱਜਰ ਕਤਲ ਦੇ ਦੋਸ਼ ਕਿੰਨੇ ਕੁ ਸਹੀ ?