Welcome to Canadian Punjabi Post
Follow us on

20

April 2024
ਬ੍ਰੈਕਿੰਗ ਖ਼ਬਰਾਂ :
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ 10ਵੀਂ ਕਲਾਸ ਦੇ ਨਤੀਜਿਆਂ ਵਿਚ ਫਿ਼ਰੋਜ਼ਪੁਰ ਜਿ਼ਲ੍ਹੇ ਦੇ 17 ਵਿਦਿਆਰਥੀ ਮੈਰਿਟ ਵਿੱਚਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣ
 
ਸੰਪਾਦਕੀ

ਪਾਕਿਸਤਾਨ ਯਾਤਰਾ ਭਾਗ -4 - ਲੂਣ ਦੀ ਖਾਣ ਦੀ ਫੇਰੀ ਅਤੇ ਪੰਜਾਬ ਗਵਰਨਰ ਨਾਲ ਮੁਲਾਕਾਤ

February 20, 2020 08:42 AM

ਜਗਦੀਸ਼ ਗਰੇਵਾਲ

ਜਿਵੇ ਪਿਛਲੇ ਆਰਟੀਕਲ ਵਿੱਚ ਸਾਂਝਾ ਕੀਤਾ ਸੀ ਕਿ ਅਗਲੇ ਦਿਨ ਅਸੀਂ ਲਾਹੌਰ ਤੋਂ ਇਸਲਾਮਾਬਾਦ ਜਾਣ ਦੀ ਅਗਲੇ ਦਿਨ ਤਿਆਰੀ ਕਰ ਲਈ ਸੀ। ਬੇਸ਼ੱਕ ਸਾਡੀ ਸੋਚ ਸਵੇਰੇ ਅੱਠ ਕੁ ਵਜੇ ਚਾਲੇ ਪਾ ਲੈਣ ਦੀ ਸੀ ਪਰ ਕੁੱਝ ਕਾਰਣਾਂ ਕਰਕੇ ਸਫ਼ਰ ਸ਼ੁਰੂ ਕਰਦਿਆਂ ਸਵਾ ਕੁ ਦਸ ਵੱਜ ਗਏ ਸਨ। ਜਿਵੇਂ ਪਹਿਲਾਂ ਜਿ਼ਕਰ ਕੀਤਾ ਜਾ ਚੁੱਕਾ ਹੈ, ਇਸਲਾਮਾਬਾਦ ਤੋਂ ਲਾਹੌਰ ਜਾਣ ਵਾਲੀ ਮੋਟਰਵੇਅ ਬਹੁਤ ਹੀ ਆਲੀਸ਼ਾਨ ਹੈ। ਇਸ ਦਿਨ ਸਾਡਾ ਕਿਸੇ ਵਿਸ਼ੇਸ਼ ਥਾਂ ਜਾਣ ਜਾਂ ਕਿਸੇ ਨਾਲ ਮਿਲਣੀ ਦਾ ਪ੍ਰੋਗਰਾਮ ਨਹੀਂ ਸੀ ਸੋ ਅਸੀਂ ਲਾਹੌਰ ਜਾਣ ਵੇਲੇ ਰਸਤੇ ਵਿੱਚ ਖੇਵੜਾ ਲੂਣ ਦੀ ਖਾਣ ਵੇਖਣ ਦਾ ਮਨ ਬਣਾਇਆ। ਇਹ ਖਾਣ ਗੁਲਾਬੀ ਲੂਣ ਪੈਦਾ ਕਰਨ ਲਈ ਵਿਸ਼ਵ ਭਰ ਵਿੱਚ ਮਸ਼ਹੂਰ ਹੈ ਅਤੇ ਪਾਕਿਸਤਾਨ ਦੇ ਮੁੱਖ ਸੈਲਾਨੀ ਕੇਂਦਰਾਂ ਵਿੱਚੋਂ ਇੱਕ ਹੈ ਜਿੱਥੇ ਹਰ ਸਾਲ ਔਸਤਨ ਢਾਈ ਲੱਖ ਯਾਤਰੂ ਆਉਂਦੇ ਹਨ। ਕਿਹਾ ਜਾਂਦਾ ਹੈ ਕਿ ਇਸ ਖਾਣ ਦੀ ਲੱਭਤ ਮਹਾਨ ਸਿਕੰਦਰ ਦੀ ਆਮਦ ਵੇਲੇ ਹੋ ਚੁੱਕੀ ਸੀ ਪਰ ਇੱਥੋਂ ਤੋਂ ਲੂਣ ਦੀ ਟਰੇਡਿੰਗ ਦਾ ਕੰਮ ਮੁਗਲ ਸਲਤਨਤ ਵੇਲੇ ਆਰੰਭ ਹੋਇਆ। ਇਸ ਖਾਣ ਵਿੱਚੋਂ ਪਾਕਿਸਤਾਨ ਦੀ ਸਰਕਾਰ ਦੀ ਦੇਖ ਰੇਖ ਹੇਠ ਸਾਢੇ ਤਿੰਨ ਲੱਖ ਟਨ ਲੂਣ ਹਰ ਸਾਲ ਕੱਢਿਆ ਜਾਂਦਾ ਹੈ ਅਤੇ ਅੰਦਾਜ਼ਾ ਹੈ ਕਿ ਇਸ ਦੇ ਜ਼ਖੀਰੇ ਵਿੱਚ 600 ਮਿਲੀਅਨ ਟਨ ਲੂਣ ਜਮ੍ਹਾਂ ਹੈ।

 

ਪੋਲੈਂਡ ਵਿੱਚ ਪਾਈ ਜਾਂਦੀ ਗੁਲਾਬੀ ਲੂਣ ਦੀ ਖਾਣ ਤੋਂ ਬਾਅਦ ਵਿਸ਼ਵ ਦੀ ਦੂਜੀ ਵੱਡੀ ਖੇਵੜਾਂ ਖਾਣ ਦੀ ਖਾਸੀਅਤ ਹੈ ਕਿ ਇਸਦਾ ਇੱਕ ਹਿੱਸਾ ਯਾਤਰੂਆ ਲਈ ਵਿਸ਼ੇਸ਼ ਤਿਆਰ ਕੀਤਾ ਗਿਆ ਹੈ। ਇਸ ਹਿੱਸੇ ਵਿੱਚ ਕੁੱਝ ਮਸਜਦਾਂ, ਮਿਨਾਰ-ਏ-ਪਾਕਿਸਤਾਨ ਦੀ ਤਸਵੀਰ ਖਿੱਚਦੀ ਮਸਨੂਈ ਇਮਾਰਤ, ਅੱਲਾਮਾ ਇਕਬਾਲ ਦਾ ਬੁੱਤ, ਗਰੇਟ ਵਾਲ ਆਫ ਚਾਈਨਾ (ਚੀਨ ਦੀ ਮਹਾਨ ਕੰਧ) ਦਾ ਨਕਲੀ ਸਰੂਪ ਅਤੇ ਦਮੇ ਦੇ ਮਰੀਜ਼ਾਂ ਲਈ ਇੱਕ ਕਲੀਨੀਕਲ ਵਾਰਡ ਮੌਜੂਦ ਹੈ। ਕਲੀਨੀਕਲ ਵਾਰਡ ਵਿੱਚ ਦਮੇ ਦੇ ਮਰੀਜ਼ਾਂ ਨੂੰ ‘ਸਾਲਟ ਥੈਰਪੀ’ (ਲੂਣ ਦੇ ਇਸਤੇਮਾਲ ਨਾਲ ਇਲਾਜ) ਰਾਹੀਂ ਦਸ ਕੁ ਦਿਨ ਰੱਖ ਕੇ ਤੰਦਰੁਸਤ ਕਰਨ ਲਈ ਭਰਤੀ ਕੀਤਾ ਜਾਂਦਾ ਹੈ। ਇਸ ਥਾਂ ਉੱਤੇ ਅਜ਼ਾਦੀ ਘੁਲਾਟੀਏ ਅਤੇ ਪਾਕਿਸਤਾਨ ਦੇ ਰੂਹਾਨੀ ਪਿਤਾਮਾ ਵਜੋਂ ਜਾਣੇ ਜਾਂਦੇ ਅਲੱਮਾ ਇਕਬਾਲ ਦਾ ਬੁੱਤ ਇਸ ਗੱਲੋਂ ਵੀ ਦਿਲਚਸਪ ਸੀ ਕਿਉਂਕਿ ਇਸਲਾਮ ਵਿੱਚ ਬੁੱਤ ਉਸਾਰੀ ਅਤੇ ਬੁੱਤ ਉਸਤਤੀ ਦੀ ਸਖ਼ਤ ਮਨਾਹੀ ਦੱਸੀ ਜਾਂਦੀ ਹੈ। ਇੱਥੇ ਸਾਨੂੰ ਇੱਕ ਮੀਲਪੱਥਰ ਵੇਖਣ ਨੂੰ ਮਿਲਿਆ ਜਿਸ ਉੱਤੇ ਜਿ਼ਕਰ ਸੀ ਕਿ 1809 ਤੋਂ ਲੈ ਕੇ 1849 ਤੱਕ ਇਸ ਖਾਣ ਉੱਤੇ ਸਿੱਖ ਰਾਜ ਦਾ ਅਧਿਕਾਰ ਰਿਹਾ। ਇਸ ਥਾਂ ਮਹਾਰਾਜਾ ਰਣਜੀਤ ਸਿੰਘ ਦੀ ਤਸਵੀਰ ਵੀ ਉੱਕਰੀ ਹੋਈ ਹੈ।

 

ਮੇਰੇ, ਕੁਲਵਿੰਦਰ ਛੀਨਾ, ਰਣਧੀਰ ਰਾਣਾ ਅਤੇ ਜੁਗਰਾਜ ਸਿੱਧੂ ਦੇ ਗਰੁੱਪ ਨਾਲ ਪਾਕਿਸਤਾਨੀ ਬੱਚਿਆਂ, ਬੀਬੀਆਂ ਅਤੇ ਮਰਦਾਂ ਦੀ ਫੋਟੋਆਂ ਖਿਚਵਾਉਣ ਦੀ ਖਿੱਚ ਲਗਾਤਾਰ ਜਾਰੀ ਰਹਿ ਰਹੀ ਹੈ। ਲਾਹੌਰ ਵਾਪਸੀ ਉੱਤੇ ਅਸੀਂ ਮੋਟਰਵੇਅ ਤੋਂ ਬਾਹਰ ਨਿਕਲ ਕੇ ਇੱਕ ਰੈਸਟੋਰੈਂਟ ਉੱਤੇ ਚਾਹ ਪਾਣੀ ਪੀਣ ਲਈ ਰੁਕੇ। ਥੋੜੀ ਦੇਰ ਬਾਅਦ ਅਸੀਂ ਵੇਖਿਆ ਕਿ ਇੱਕ 8-9 ਸਾਲ ਦਾ ਬੱਚਾ ਆਪਣੇ ਮਾਪਿਆਂ ਨਾਲ ਰੋ ਰੋ ਕੇ ਇਸ ਲਈ ਲੜ ਰਿਹਾ ਸੀ ਕਿ ਉਹ ਸਾਡੇ ਨਾਲ ਫੋਟੋ ਖਿਚਵਾਉਣ ਦਾ ਚਾਹਵਾਨ ਸੀ ਅਤੇ ਮਾਪੇ ਆਪਣੇ ਦੇਸ ਆਏ ਪਰਦੇਸੀਆਂ ਦੀ ਪ੍ਰਾਈਵੇਸੀ ਨੂੰ ਧਿਆਨ ਵਿੱਚ ਰੱਖਦੇ ਹੋਏ ਥੋੜਾ ਝਿਜਕ ਰਹੇ ਸਨ। ਜਦੋਂ ਅਸੀਂ ਖੁਦ ਅੱਗੇ ਹੋੇ ਕੇ ਬੱਚੇ ਨੂੰ ਬੁੱਕਲ ਵਿੱਚ ਲਿਆ ਅਤੇ ਫੋਟੋਆਂ ਖਿਚਵਾਈਆਂ ਤਾ ਇਸ ਜਾਤਕ ਦਾ ਚਾਅ ਮਿਣਿਆ ਨਹੀਂ ਸੀ ਜਾ ਰਿਹਾ।

ਲਾਹੌਰ ਵਿੱਚ ਸਾਡੇ ਹੋਟਲ ਲਾਗੇ ਹੀ ਲਿਬਰਟੀ ਮਾਰਕੀਟ ਹੈ ਜਿੱਥੇ ਜਾ ਕੇ ਅਸੀਂ ਮੇਲੇ ਵਰਗੇ ਮਾਹੌਲ ਦਾ ਆਨੰਦ ਕਈ ਘੰਟੇ ਮਾਣਦੇ ਰਹੇ। ਇਸ ਮਾਰਕੀਟ ਵਿੱਚ ਵੰਨ ਸੁਵੰਨੇ ਸਮਾਨ ਮਿਲਦੇ ਹਨ ਜਿਸ ਵਿੱਚ ਬੱਚਿਆਂ ਅਤੇ ਔਰਤਾਂ ਲਈ ਵਿਕਦੀਆਂ ਚੀਜ਼ਾਂ ਦੀ ਬਹੁਤਾਤ ਵੇਖੀ ਜਾ ਸਕਦੀ ਹੈ। ਜਿੱਥੇ ਲਿਬਰਟੀ ਮਾਰਕੀਟ ਦੀਆਂ ਦੁਕਾਨਾਂ ਨੂੰ ਥੋੜਾ ‘ਹਾਈਐਂਡ’ ਆਖਿਆ ਜਾ ਸਕਦਾ ਹੈ, ਉੱਥੇ ਇਸਦੇ ਬਾਹਰ ਗੋਲ ਗੱਪਿਆਂ, ਜਲੇਬੀਆਂ ਆਦਿ ਦੀਆਂ ਲੱਗੀਆਂ ਰੇਹੜੀਆਂ ਦਿਲਕਸ਼ ਨਜ਼ਾਰਾ ਬੰਨਦੀਆਂ ਹਨ। ਭੀਖ ਮੰਗਣਾ ਇੱਕ ਆਮ ਵਰਤਾਰਾ ਹੈ ਅਤੇ ਤੁਸੀਂ ਬੱਚਿਆਂ, ਬੰਦਿਆਂ ਜਾਂ ਖੁਸਰਿਆਂ ਨੂੰ ਭੀਖ ਮੰਗਦੇ ਹੋਏ ਆਮ ਵੇਖ ਸਕਦੇ ਹੋ। ਪੰਜਾਬੀ ਪਹਿਰਾਵੇ ਖੁੱਸੇ, ਸੂਟਾਂ ਆਦਿ ਦੀ ਹਰ ਸ਼ੈਅ ਤੁਸੀਂ ਇੱਥੇ ਤੋਂ ਖਰੀਦ ਸਕਦੇ ਹੋ। ਇਸ ਮਾਰਕੀਟ ਵਿੱਚ ਇੱਕ ਵੱਡੀ ਦੁਕਾਨ ਸਿੰਘ ਬਰਦਰਜ਼ ਦੀ ਹੈ ਜੋ ਸਾਡੇ ਜਾਣ ਤੱਕ ਬੰਦ ਹੋ ਚੁੱਕੀ ਸੀ। ਥੋੜੀ ਦੇਰ ਬਾਅਦ ਅਸੀਂ ਵੇਖਿਆ ਕਿ ਪਿੱਛੇ ਤੋਂ ਇੱਕ ਗੱਡੀ ਸਾਡੇ ਕੋਲ ਆ ਕੇ ਰੁਕੀ ਜਿਸ ਵਿੱਚੋਂ ਇੱਕ ਸਰਦਾਰ ਸਾਹਿਬ ਨੇ ਫਤਿਹ ਬੁਲਾਈ। ਸਬੱਬ ਇਹ ਸੀ ਕਿ ਇਹ ਸਰਦਾਰ ਜੀ ਹੀ ਸਿੰਘ ਬਰਦਰਜ਼ ਸ਼ੋਅ ਰੂਮ ਦੇ ਮਾਲਕ ਸਨ।

 

ਇਸ ਦਿਨ ਸਾਡੀ ਇੱਕ ਅਹਿਮ ਮੀਟਿੰਗ ਪੰਜਾਬ ਸੂਬੇ ਦੇ ਗਵਰਨਰ ਚੌਧਰੀ ਮੁਹੰਮਦ ਸਰਵਰ ਨਾਲ ਹੋਈ। ਫੈਸਲਾਬਾਦ ਜਿ਼ਲੇ ਦੇ ਪਿੰਡ ਸੈਣ ਦੇ ਖੂਹੀਏ ਦੇ ਜੰਮਪਲ ਅਤੇ ਅਰੈਣ ਘਰਾਣੇ ਨਾਲ ਬਾਵਾਸਤਾ ਮੁਹੰਮਦ ਸਰਵਰ ਪੰਜਾਬ ਦੇ ਗਵਰਨਰ ਨਿਯੁਕਤ ਹੋਣ ਤੋਂ ਪਹਿਲਾਂ ਬਰਤਾਨੀਆ ਵਿੱਚ ਸਕਾਟਲੈਂਡ ਦੀ ਗਲਾਸਗੋ ਰਾਈਡਿੰਗ ਤੋਂ ਮੈਂਬਰ ਪਾਰਲੀਮੈਂਟ ਰਹੇ ਹਨ। 2013 ਵਿੱਚ ਇਹਨਾਂ ਨੇ ਬਰਤਾਨਵੀ ਸਿਟੀਜ਼ਨਸਿ਼ੱਪ ਤਿਆਗ ਦਿੱਤੀ ਅਤੇ ਪਾਕਿਸਤਾਨ ਆ ਕੇ ਸਿਆਸਤ ਵਿੱਚ ਕੁੱਦ ਪਏ ਜਿੱਥੇ ਇਹਨਾਂ ਦਾ ਪੰਜਾਬ ਦੇ ਗਵਰਨਰ ਵਜੋਂ ਦੂਜਾ ਕਾਰਜਕਾਲ ਚੱਲ ਰਿਹਾ ਹੈ। ਚਾਹ ਉੱਤੇ ਇਹਨਾਂ ਨਾਲ ਅਸੀਂ ਅੱਧਾ ਕੁ ਘੰਟਾ ਮੁਲਾਕਾਤ ਕੀਤੀ ਜਿਸ ਦੌਰਾਨ ਕਰਤਾਰਪੁਰ ਲਾਂਘੇ ਬਾਰੇ ਚਰਚਾ ਹੋਣਾ ਸੁਭਾਵਿਕ ਸੀ। ਅਸੀਂ ਭਾਰਤ ਤੋਂ ਆਉਣ ਵਾਲੇ ਸ਼ਰਧਾਲੂਆਂ ਲਈ ਪਾਸਪੋਰਟ ਹੋਣ ਦੀ ਸ਼ਰਤ ਖਤਮ ਕਰਨ ਅਤੇ ਸਿੱਖਾਂ ਦੇ ਠਹਿਰ ਦੇ ਸਮੇਂ ਨੂੰ ਵਧਾਉਣ ਬਾਰੇ ਮੰਗ ਕੀਤੀ। ਉਹਨਾਂ ਦੱਸਿਆ ਕਿ ਇਹ ਮਾਮਲੇ ਪਾਕਿਸਤਾਨ ਨੇ ਕਰਤਾਰਪੁਰ ਲਾਂਘੇ ਦੇ ਫੇਸ ਦੋ ਵਿੱਚ ਲਈ ਰਾਖਵੇਂ ਰੱਖੇ ਹੋਏ ਹਨ। ਗਵਰਨਰ ਸਾਹਿਬ ਵੱਲੋਂ ਸਾਨੂੰ ਦੱਸਿਆ ਗਿਆ ਕਿ ਕਰਤਾਰਪੁਰ ਸਾਹਿਬ ਉਹ ਗੁਰਦੁਆਰਾ ਹੈ ਜਿਸ ਦੀ ਮਲਕੀਅਤ ਵਿੱਚ ਵਿਸ਼ਵ ਭਰ ਵਿੱਚ ਸੱਭ ਤੋਂ ਵੱਧ ਜ਼ਮੀਨ ਹੈ। ਕਰਤਾਰਪੁਰ ਲਾਂਘੇ ਵਾਸਤੇ ਸਰਕਾਰ ਨੇ 800 ਏਕੜ ਦੇ ਕਰੀਬ ਜ਼ਮੀਨ ਐਕੁਆਇਰ ਕੀਤੀ ਸੀ ਅਤੇ ਅਗਲੇ ਫੇਸ ਲਈ 140 ਏਕੜ ਹੋਰ ਲਏ ਜਾ ਰਹੇ ਹਨ ਜਿਸ ਵਿੱਚ ਹੋਟਲਾਂ ਅਤੇ ਹੋਰ ਸਹੂਲਤਾਂ ਦੀ ਉਸਾਰੀ ਕੀਤੀ ਜਾਵੇਗੀ। ਗਰਵਰਨਰ ਹੋਰਾਂ ਇਹ ਵੀ ਦੱਸਿਆ ਕਿ ਜਿਹੜੇ 104 ਏਕੜ ਜ਼ਮੀਨ ਉੱਤੇ ਬਾਬਾ ਨਾਨਕ ਨੇ ਖੇਤੀ ਕੀਤੀ, ਉਹ ਸਦਾ ਲਈ ਖੇਤੀ ਵਾਸਤੇ ਹੀ ਰਾਖਵੇਂ ਰੱਖ ਦਿੱਤੇ ਗਏ ਹਨ।

ਸਾਡਾ ਅਗਲਾ ਪੜਾਅ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਜਨਮ ਭੋਇੰ ਨਨਕਾਣਾ ਸਾਹਿਬ ਹੋਵੇਗਾ ਜਿਸ ਬਾਰੇ ਚਰਚਾ ਅਗਲੇ ਆਰਟੀਕਲ ਵਿੱਚ ਕੀਤੀ ਜਾਵੇਗੀ।

ਬਾਕੀ ਕੱਲ

 
Have something to say? Post your comment
ਹੋਰ ਸੰਪਾਦਕੀ ਖ਼ਬਰਾਂ
ਫੋਨਾਂ ਤੇ ਟੈਕਸਟਿੰਗ ਨੂੰ ਪਾਸੇ ਰੱਖ ਕੇ ਆਪਣੇ ਬੱਚਿਆਂ ਨਾਲ ਜਾਤੀ ਮੇਲ ਮਿਲਾਪ ਨੂੰ ਤਰਜੀਹ ਦਿਉ, ਆਪਣੇ ਬੱਚੇ ਲਈ ਇੱਕ ਆਦਰਸ਼ ਪਰਿਵਾਰਕ ਮਾਹੌਲ ਬਣਾਉ ਮੁੱਖ ਮੰਤਰੀਆਂ ਦੀ ਮੀਟਿੰਗ ਵਿੱਚ ਪਾਣੀਆਂ ਬਾਰੇ ਪੰਜਾਬ ਦਾ ਪੱਖ ਹੋਰ ਵੀ ਮਜ਼ਬੂਤ ਹੋ ਗਿਐ ਭਾਰਤ ਵਿੱਚ ਅਧੋਗਤੀ ਵਰਤਾਰੇ ਲਈ ਧਰਮ ਨਿਰਪੱਖ ਧਿਰਾਂ ਵੀ ਘੱਟ ਜਿ਼ਮੇਵਾਰ ਨਹੀਂ ਭਾਰਤ ਲਈ ਹਨੇਰਾ ਸਮਾਂ ਹੈ, ਜਿੱਥੇ ਰਾਹ ਦਿਖਾਉਣ ਵਾਲਾ ਜੁਗਨੂੰ ਵੀ ਕੋਈ ਨਹੀਂ ਲੱਭਦਾ ਲੀਡਰਾਂ ਨੇ ਪੈਦਾ ਕੀਤੀ ਹੈ ‘ਕੋਈ ਲੀਡਰ ਭਰੋਸੇ ਦੇ ਯੋਗ ਨਹੀਂ’ ਵਾਲੀਆਮ ਲੋਕਾਂ ਦੀ ਮਾਨਸਿਕਤਾ ਆਉ ਇਸ ਦੀਵਾਲੀ ਤੇ ਇੰਨਸਾਨੀਅਤ ਦੇ ਨਾਤੇ ਪੂਰੇ ਸੰਸਾਰ ਲਈ ਅਮਨ – ਅਮਾਨ , ਸ਼ਾਤੀ ਲਈ ਅਰਦਾਸ ਕਰੀਏ ਵੱਖੋ-ਵੱਖੋ ਰਾਜਾਂ ਵਿੱਚ ਗਵਰਨਰਾਂ ਦੀ ਮੌਕੇ ਮੁਤਾਬਕ ਮਰਜ਼ੀ ਸੰਵਿਧਾਨ ਦੇ ਮੁਤਾਬਕ ਨਹੀਂ ਮੰਨੀ ਜਾ ਸਕਦੀ ਇਜ਼ਰਾਈਲ ਅਤੇ ਹਮਾਸ ਵਿਚਕਾਰ ਸੰਘਰਸ਼ ਨੂੰ ਸ਼ਾਂਤੀਪੂਰਵਕ ਹੱਲ ਕੀਤਾ ਜਾਣਾ ਚਾਹੀਦਾ ਹੈ ਬੇਅਸੂਲੇ ਸਮਝੌਤਿਆਂ ਅਤੇ ਪੈਂਤੜਿਆਂ ਪਿੱਛੋਂ ਦਰਿਆਵਾਂ ਦੇ ਪਾਣੀ ਵਿੱਚ ਮਧਾਣੀ ਘੁੰਮਾਉਣ ਦੀ ਰਾਜਨੀਤੀ ਟਰੂਡੋ ਵਲੋਂ ਭਾਰਤ ਤੇ ਲਾਏ ਹਰਦੀਪ ਸਿੰਘ ਨਿੱਜਰ ਕਤਲ ਦੇ ਦੋਸ਼ ਕਿੰਨੇ ਕੁ ਸਹੀ ?