Welcome to Canadian Punjabi Post
Follow us on

24

April 2024
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਦੀ ਕੋਲੰਬੀਆ ਯੁਨੀਵਰਸਿਟੀ ਵਿਚ ਫਲਸਤੀਨ ਪੱਖੀ ਪ੍ਰਦਰਸ਼ਨ ਦੌਰਾਨ ਪ੍ਰਦਰਸ਼ਨਕਾਰੀ ਪੁਲਿਸ ਨਾਲ ਭਿੜੇ, 100 ਤੋਂ ਵਧ ਗ੍ਰਿਫਤਾਰਗੁਰਦੁਆਰਾ ਸ੍ਰੀ ਨਾਨਕ ਮਤਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੂੰ ਤੰਗ ਪ੍ਰੇਸ਼ਾਨ ਨਾ ਕਰੇ ਉਤਰਾਖੰਡ ਸਰਕਾਰ : ਐਡਵੋਕੇਟ ਧਾਮੀਨਾਸਾ ਦੇ ਵਾਇਜਰ-1 ਨੇ 24 ਅਰਬ ਕਿਲੋਮੀਟਰ ਤੋਂ ਸਿਗਨਲ ਭੇਜਿਆ, 46 ਸਾਲ ਪਹਿਲਾਂ ਕੀਤਾ ਸੀ ਲਾਂਚਰੂਸ ਦਾ ਉਪ ਰੱਖਿਆ ਮੰਤਰੀ ਰਿਸ਼ਵਤ ਲੈਂਦਿਆਂ ਕਾਬੂ, ਭ੍ਰਿਸ਼ਟਾਚਾਰ ਦੇ ਦੋਸ਼ ਵੀ ਲੱਗੇਤੀਜੀ ਪੁਲਾੜ ਯਾਤਰਾ ਲਈ ਸੁਨੀਤਾ ਵਿਲੀਅਮਜ਼ ਤਿਆਰ, 6 ਮਈ ਨੂੰ ਬੋਇੰਗ ਦੇ ਕੈਪਸੂਲ ਵਿੱਚ ਪੁਲਾੜ `ਚ ਜਾਣਗੇਪੱਛਮੀ ਮੀਡੀਆ ਭਾਰਤ ਦੀ ਆਲੋਚਨਾ ਕਰਕੇ ਚੋਣਾਂ ਨੂੰ ਪ੍ਰਭਾਵਿਤ ਕਰਨ ਦੀ ਕੋਸਿ਼ਸ਼ ਕਰ ਰਿਹਾ : ਵਿਦੇਸ਼ ਮੰਤਰੀ ਜੈਸ਼ੰਕਰਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀ
 
ਸੰਪਾਦਕੀ

ਪਾਈਪਲਾਈਨ ਪ੍ਰਦਰਸ਼ਨ- ਫੈਡਰਲ ਸਰਕਾਰ ਦੇ ਮੂੰਹ ਵਿੱਚ ਕੋਹੜ ਕਿਰਲੀ

February 20, 2020 08:35 AM

ਪੰਜਾਬੀ ਪੋਸਟ ਸੰਪਾਦਕੀ

ਬ੍ਰਿਟਿਸ਼ ਕੋਲੰਬੀਆ ਵਿੱਚ LNG (Liquefied Natural Gas) ਇੰਡਸਟਰੀਅਲ ਗੈਸ ਪ੍ਰੋਜੈਕਟ ਨੂੰ ਲੈ ਕੇ ਰੇਲ ਗੱਡੀਆਂ ਨੂੰ ਰੋਕਣ ਦੇ ਚੱਲ ਰਹੇ ਪ੍ਰਦਰਸ਼ਨਾਂ ਕਾਰਣ ਕੈਨੇਡਾ ਭਰ ਵਿੱਚ ਅਸਿਥਰਤਾ ਦਾ ਮਾਹੌਲ ਬਣਿਆ ਹੋਇਆ ਹੈ। ਇਸਨੂੰ ਕੋਸਟਲ ਗੈਸਲਿੰਕ ਪਾਈਪਲਾਈਨ ਪ੍ਰੋਜੈਕਟ ਵੀ ਆਖਿਅ ਜਾਂਦਾ ਹੈ ਜਿਸਦਾ ਰੂਟ ਸੱਤ ਫਸਟ ਨੇਸ਼ਨਜ਼ ਲੋਕਾਂ ਦੀ ਰਿਵਾਇਤੀ ਜ਼ਮੀਨ (traditional lands) ਵਿੱਚੋਂ ਗੁਜ਼ਰ ਕੇ ਜਾਵੇਗਾ ਜਿਸ ਬਦੌਲਤ ਕੈਨੇਡੀਅਨ ਤੇਲ ਨੂੰ ਏਸ਼ੀਅਨ ਮੁਲਕਾਂ ਦੀਆਂ ਮੰਡੀਆਂ ਵਿੱਚ ਪੁੱਜਣ ਦੇ ਰਾਹ ਖੁੱਲਣਗੇ। ਹਾਲਾਂਕਿ ਕਈ ਫਸਟ ਨੇਸ਼ਨ ਕਮਿਉਨਿਟੀਆਂ ਨੇ ਇਸ ਪ੍ਰੋਜੈਕਟ ਲਈ ਹਮਾਇਤ ਜ਼ਾਹਰ ਕੀਤੀ ਹੈ ਪਰ Wetʼsuwetʼen (ਵੈਟਸੁਵੈਟ’ਨ) ਲੋਕਾਂ ਦੇ ਚੀਫ਼ ਇਸ ਪ੍ਰੋਜੈਕਟ ਨੂੰ ਵਾਤਾਵਰਤਣ ਲਈ ਹਾਨੀਕਾਰਕ ਮੰਨਦੇ ਹਨ। Wetʼsuwetʼen ਨੇਸ਼ਨ ਨੇ ਮੁੱਢ ਤੋਂ ਹੀ ਇਸ ਪ੍ਰੋਜੈਕਟ ਨੂੰ ਪਰਵਾਨਗੀ ਨਹੀਂ ਸੀ ਦਿੱਤੀ ਅਤੇ ਅੱਜ ਕੱਲ ਚੱਲ ਰਹੇ ਪ੍ਰਦਰਸ਼ਨ ਇਹਨਾਂ ਵੱਲੋਂ ਹੀ ਵਿੱਢੇ ਗਏ ਹਨ ਜਿਹਨਾਂ ਨੂੰ ਕੈਨੇਡਾ ਭਰ ਵਿੱਚ ਹਮਾਇਤ ਮਿਲ ਰਹੀ ਹੈ। ਇਹਨਾਂ ਪ੍ਰਦਰਸ਼ਨਾਂ ਵਿੱਚ ਉਂਟੇਰੀਓ ਵਿੱਚ ਟਾਈਨਡਿੰਗਾ (Tyendinaga)ਨੇਸ਼ਨ ਵੱਲੋਂ ਵੀਆ ਰੇਲ (Via Rail) ਅਤੇ ਕੈਨੇਡੀਅਨ ਨੈਸ਼ਨਲ ਰੇਲਵੇਅਜ਼ (CNR) ਦੀਆਂ ਸੇਵਾਵਾਂ ਦਾ ਠੱਪ ਕਰ ਦੇਣਾ ਸ਼ਾਮਲ ਹੈ।

ਰੇਲ ਸੇਵਾਵਾਂ ਦੇ ਰੁਕ ਜਾਣ ਨਾਲ ਕੈਨੇਡਾ ਭਰ ਵਿੱਚ ਸੁਪਲਾਈ ਚੇਨ ਇੰਡਸਟਰੀ ਵਿੱਚ ਹਾਹਾਕਾਰ ਮੱਚ ਚੁੱਕੀ ਹੈ ਜਿਸਦਾ ਇੱਕ ਨਤੀਜਾ ਇਹ ਨਿਕਲਿਆ ਹੈ ਕਿ ਸੀ ਐਨ ਰੇਲ ਨੇ ਕੱਲ 450 ਦੇ ਕਰੀਬ ਮੁਲਾਜ਼ਮਾਂ ਨੂੰ ਕੱਲ ਨੌਕਰੀ ਤੋਂ ਕੱਢ ਦਿੱਤਾ ਹੈ। ਪਿਛਲੇ ਦੋ ਹਫਤਿਆਂ ਤੋਂ ਚਲੇ ਰਹੇ ਹਾਲਾਤਾਂ ਸਾਹਮਣੇ ਕੰਪਨੀ ਨੂੰ ਮੁਲਾਜ਼ਮਾਂ ਦਾ ਬੋਝ ਝੱਲਣਾ ਮੁਸ਼ਕਲ ਹੋ ਰਿਹਾ ਹੈ। ਵੀਆ ਰੇਲ ਨੇ ਵੀ 1000 ਮੁਲਾਜ਼ਮਾਂ ਨੂੰ ਲੇਅ-ਆਫ ਕਰ ਦਿੱਤਾ ਹੈ। ਇਹ ਸਥਿਤੀ ਮੁਲਾਜ਼ਮਾਂ ਅਤੇ ਉਹਨਾਂ ਦੇ ਪਰਿਵਾਰਾਂ ਲਈ ਤਾਂ ਬੁਰੀ ਹੈ ਹੀ, ਫੈਡਰਲ ਸਰਕਾਰ ਲਈ ਵੀ ਇਹ ਪ੍ਰਦਰਸ਼ਨ ਕਸੂਤੀ ਸਥਿਤੀ ਬਣ ਚੁੱਕੇ ਹਨ। ਵਾਤਾਵਰਣ ਦੀ ਰਖਵਾਲੀ ਬਾਰੇ ਲੋੜੋਂ ਵੱਧ ਵੱਡੇ ਦਾਅਵੇ ਕਰਨ ਵਾਲੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਲਈ ਪ੍ਰਦਰਸ਼ਕਾਰੀਆਂ ਉੱਤੇ ਸਖ਼ਤੀ ਨਹੀਂ ਕਰਨਾ ਚਾਹੁੰਦੇ ਕਿਉਂਕਿ ਅਜਿਹਾ ਕਰਨਾ ਸਿਆਸੀ ਖੁਦਕਸ਼ੀ ਦੇ ਬਰਾਬਰ ਹੋਵੇਗਾ। ਉਹਨਾਂ ਵੱਲੋਂ ਸਖ਼ਤੀ ਕਰਨ ਦਾ ਅਰਥ ਖੱਬੇ ਪੱਖੀ ਸੋਚ ਦਾ ਫੇਲ੍ਹ ਹੋ ਜਾਣਾ ਵੀ ਕੱਢਿਆ ਜਾਵੇਗਾ ਜਦੋਂ ਕਿ ਸੱਜੇ ਪੱਖੀ ਸਿਆਸੀ ਧਿਰਾਂ ਖਾਸ ਕਰਕੇ ਕੰਜ਼ਰਵੇਟਿਵਾਂ ਲਈ ਇਹ ਪ੍ਰਦਰਸ਼ਨ ਟਰੂਡੋ ਨੂੰ ਮਾੜਾ ਵਿਖਾਉਣ ਦਾ ਰੱਬ ਵੱਲੋਂ ਭੇਜਿਆ ਅਵਸਰ ਹਨ। iPOS ਵੱਲੋਂ ਕਰਵਾਏ ਗਏ ਇੱਕ ਸਰਵੇਖਣ ਮੁਤਾਬਕ 61% ਕੈਨੇਡੀਅਨ ਇਹਨਾਂ ਪ੍ਰਦਰਸ਼ਨਾਂ ਦੇ ਖਿਲਾਫ਼ ਹਨ। 75% ਕੈਨੇਡੀਅਨ ਇਹ ਵੀ ਆਖ ਰਹੇ ਹਨ ਕਿ ਸਰਕਾਰ ਨੇ ਮੂਲਵਾਸੀਆਂ ਦੇ ਤੌਖਲਿਆਂ ਨੂੰ ਦੂਰ ਕਰਨ ਲਈ ਸਹੀ ਰੋਲ ਅਦਾ ਨਹੀਂ ਕੀਤਾ ਹੈ।

ਮੂਲਵਾਸੀ ਮਾਮਲਿਆਂ ਬਾਰੇ ਫੈਡਰਲ ਮੰਤਰੀ ਮਾਰਕ ਮਿੱਲਰ ਦੀ ਮੋਅਹਾਕ ਨੇਸ਼ਨ ਨਾਲ ਗੱਲਬਾਤ ਦੇ ਅਸਫ਼ਲ ਰਹਿਣ ਤੋਂ ਬਾਅਦ ਪ੍ਰਧਾਨ ਮੰਤਰੀ ਵੱਲੋਂ ਇੱਕ ਕਿਸਮ ਨਾਲ ਚੁੱਪ ਧਾਰ ਲਈ ਗਈ ਹੈ ਜੋ ਕਿ ਸ਼ੁਭ ਸ਼ਗਨ ਨਹੀਂ ਹੈ। ਇਸ ਚੁੱਪ ਦੇ ਸਨਮੁਖ Wetʼsuwetʼen (ਵੈਟਸੁਵੈਟ’ਨ) ਟੈਰੀਟੋਰੀ ਵਿੱਚ ਆਰ ਸੀ ਐਮ ਪੀ ਦੀ ਮੌਜੂਦਗੀ ਨੇ ਸਥਿਤੀ ਨੂੰ ਹੋਰ ਕੌੜਾ ਬਣਾਉਣ ਵਿੱਚ ਰੋਲ ਅਦਾ ਕੀਤਾ ਹੈ। ਸਰਕਾਰ ਨਾਲ ਗੱਲਬਾਤ ਦੇ ਟੇਬਲ ਉੱਤੇ ਬੈਠਣ ਤੋਂ ਪਹਿਲਾਂ ਮੂਲਵਾਸੀ ਲੀਡਰਾਂ ਦੀ ਸ਼ਰਤ ਹੈ ਕਿ ਆਰ ਸੀ ਐਮ ਪੀ ਨੂੰ ਉਹਨਾਂ ਦੇ ਇਲਾਕੇ ਵਿੱਚੋਂ ਹਟਾਇਆ ਜਾਵੇ।

ਚੱਲ ਰਹੀ ਇਸ ਸਥਿਤੀ ਵਿੱਚ ਪ੍ਰਧਾਨ ਮੰਤਰੀ ਟਰੂਡੋ ਨੂੰ ਪਰਦੇ ਪਿੱਛੇ ਲੁਕ ਕੇ ਦਿਨ ਕਟੀ ਕਰਨ ਨਾਲੋਂ ਸਪੱਸ਼ਟ ਲੀਡਰਸਿ਼ੱਪ ਰੋਲ ਨਿਭਾਉਣ ਦੀ ਲੋੜ ਹੈ। ਅਜਿਹਾ ਨਹੀਂ ਕਿ ਉਹ ਮਸਲੇ ਦੀ ਗੰਭੀਰਤਾ ਨੂੰ ਨਹੀਂ ਸਮਝ ਰਹੇ। ਜੇ ਅਜਿਹਾ ਹੁੰਦਾ ਤਾਂ ਉਹਨਾਂ ਨੇ ਪ੍ਰਦਰਸ਼ਨਾਂ ਦੇ ਮੁੱਦੇਨਜ਼ਰ ਸੰਯੁਕਤ ਰਾਸ਼ਟਰ ਦੇ ਮੂਲਵਾਸੀਆਂ ਦੇ ਅਧਿਕਾਰਾਂ ਬਾਰੇ ਐਲਾਨਨਾਮੇ (UN Declaration on the Rights of Indigenous Peoples ) ਨੂੰ ਕੈਨੇਡਾ ਵਿੱਚ ਲਾਗੂ ਕਰਨ ਲਈ ਪੇਸ਼ ਕੀਤੇ ਜਾਣ ਵਾਲੇ ਬਿੱਲ ਨੂੰ ਮੁਲਤਵੀ ਨਹੀਂ ਸੀ ਕਰਨਾ। ਬਿੱਲ ਮੁਲਤਵੀ ਕਰਨ ਸਦਕਾ ਕਈ ਮੂਲਵਾਸੀ ਗਰੁੱਪ ਦੋਸ਼ ਲਾਉਣ ਲੱਗ ਪਏ ਹਨ ਕਿ ਸਰਕਾਰ ਨੂੰ ਆਪਣੇ ਵਾਅਦੇ ਤੋਂ ਮੁੱਕਰ ਰਹੀ ਹੈ। ਚੱਲ ਰਹੀ ਸੱਪ ਦੇ ਮੂੰਹ ਵਿੱਚ ਕੋਹੜ ਕਿਰਲੀ ਵਰਗੀ ਸਥਿਤੀ ਕਾਰਣ ਸਰਕਾਰ ਪਰੇਸ਼ਾਨ ਹੈ ਪਰ ਇਸਦੀ ਹੋਰ ਵੱਡੀ ਪਰੇਸ਼ਾਨੀ ਇਹ ਹੈ ਕਿ ਕਿਤੇ ਇਹਨਾਂ ਪ੍ਰਦਰਸ਼ਨਾਂ ਦਾ ਰੰਗ ਟਰਾਂਸ ਮਾਉਂਟੇਨ (trans mountain) ਪ੍ਰੋਜੈਕਟ ਦੇ ਵਿਰੋਧੀਆਂ ਨੂੰ ਨਾ ਚੜ ਜਾਵੇ। ਇਸਤੋਂ ਪਹਿਲਾਂ ਕਿ ਸਥਿਤੀ ਹੋਰ ਵਿਗੜੇ ਸਰਕਾਰ ਲਈ ਦੁਬਿਧਾ ਤੋਂ ਨਿਕਲ ਕੇ ਬਾਹਰ ਆਉਣ ਦਾ ਸਮਾਂ ਹੈ।

 
Have something to say? Post your comment
ਹੋਰ ਸੰਪਾਦਕੀ ਖ਼ਬਰਾਂ
ਫੋਨਾਂ ਤੇ ਟੈਕਸਟਿੰਗ ਨੂੰ ਪਾਸੇ ਰੱਖ ਕੇ ਆਪਣੇ ਬੱਚਿਆਂ ਨਾਲ ਜਾਤੀ ਮੇਲ ਮਿਲਾਪ ਨੂੰ ਤਰਜੀਹ ਦਿਉ, ਆਪਣੇ ਬੱਚੇ ਲਈ ਇੱਕ ਆਦਰਸ਼ ਪਰਿਵਾਰਕ ਮਾਹੌਲ ਬਣਾਉ ਮੁੱਖ ਮੰਤਰੀਆਂ ਦੀ ਮੀਟਿੰਗ ਵਿੱਚ ਪਾਣੀਆਂ ਬਾਰੇ ਪੰਜਾਬ ਦਾ ਪੱਖ ਹੋਰ ਵੀ ਮਜ਼ਬੂਤ ਹੋ ਗਿਐ ਭਾਰਤ ਵਿੱਚ ਅਧੋਗਤੀ ਵਰਤਾਰੇ ਲਈ ਧਰਮ ਨਿਰਪੱਖ ਧਿਰਾਂ ਵੀ ਘੱਟ ਜਿ਼ਮੇਵਾਰ ਨਹੀਂ ਭਾਰਤ ਲਈ ਹਨੇਰਾ ਸਮਾਂ ਹੈ, ਜਿੱਥੇ ਰਾਹ ਦਿਖਾਉਣ ਵਾਲਾ ਜੁਗਨੂੰ ਵੀ ਕੋਈ ਨਹੀਂ ਲੱਭਦਾ ਲੀਡਰਾਂ ਨੇ ਪੈਦਾ ਕੀਤੀ ਹੈ ‘ਕੋਈ ਲੀਡਰ ਭਰੋਸੇ ਦੇ ਯੋਗ ਨਹੀਂ’ ਵਾਲੀਆਮ ਲੋਕਾਂ ਦੀ ਮਾਨਸਿਕਤਾ ਆਉ ਇਸ ਦੀਵਾਲੀ ਤੇ ਇੰਨਸਾਨੀਅਤ ਦੇ ਨਾਤੇ ਪੂਰੇ ਸੰਸਾਰ ਲਈ ਅਮਨ – ਅਮਾਨ , ਸ਼ਾਤੀ ਲਈ ਅਰਦਾਸ ਕਰੀਏ ਵੱਖੋ-ਵੱਖੋ ਰਾਜਾਂ ਵਿੱਚ ਗਵਰਨਰਾਂ ਦੀ ਮੌਕੇ ਮੁਤਾਬਕ ਮਰਜ਼ੀ ਸੰਵਿਧਾਨ ਦੇ ਮੁਤਾਬਕ ਨਹੀਂ ਮੰਨੀ ਜਾ ਸਕਦੀ ਇਜ਼ਰਾਈਲ ਅਤੇ ਹਮਾਸ ਵਿਚਕਾਰ ਸੰਘਰਸ਼ ਨੂੰ ਸ਼ਾਂਤੀਪੂਰਵਕ ਹੱਲ ਕੀਤਾ ਜਾਣਾ ਚਾਹੀਦਾ ਹੈ ਬੇਅਸੂਲੇ ਸਮਝੌਤਿਆਂ ਅਤੇ ਪੈਂਤੜਿਆਂ ਪਿੱਛੋਂ ਦਰਿਆਵਾਂ ਦੇ ਪਾਣੀ ਵਿੱਚ ਮਧਾਣੀ ਘੁੰਮਾਉਣ ਦੀ ਰਾਜਨੀਤੀ ਟਰੂਡੋ ਵਲੋਂ ਭਾਰਤ ਤੇ ਲਾਏ ਹਰਦੀਪ ਸਿੰਘ ਨਿੱਜਰ ਕਤਲ ਦੇ ਦੋਸ਼ ਕਿੰਨੇ ਕੁ ਸਹੀ ?