Welcome to Canadian Punjabi Post
Follow us on

02

April 2020
ਬ੍ਰੈਕਿੰਗ ਖ਼ਬਰਾਂ :
ਲੇਬਰਫੈਡ ਵੱਲੋਂ ਮੁੱਖ ਮੰਤਰੀ ਕੋਵਿਡ ਰਾਹਤ ਫੰਡ ਲਈ 11 ਲੱਖ ਰੁਪਏ ਦਾਨ ਕੈਪਟਨ ਨੇ ਜੀ.ਐੱਸ.ਟੀ. ਦੇ ਬਕਾਏ ਤੁਰੰਤ ਜਾਰੀ ਕਰਨ ਸੰਬੰਧੀ ਪ੍ਰਧਾਨ ਮੰਤਰੀ ਨੂੰ ਲਿਖਿਆ ਪੱਤਰਓਨਟਾਰੀਓ ਵਿੱਚ ਕੋਵਿਡ-19 ਦੇ 426 ਹੋਰ ਮਾਮਲਿਆਂ ਦੀ ਹੋਈ ਪੁਸ਼ਟੀਪਸ਼ੂ ਪਾਲਕਾਂ ਨੂੰ ਸੇਵਾਵਾਂ ਪ੍ਰਦਾਨ ਕਰਨ ਲਈ ਸਾਰੇ ਪਸ਼ੂ ਹਸਪਤਾਲ ਅਤੇ ਡਿਸਪੈਂਸਰੀਆਂ ਖੁੱਲ੍ਹੀਆਂ ਰਹਿਣਗੀਆਂ : ਤ੍ਰਿਪਤ ਬਾਜਵਾਪੰਜਾਬ ਵਿੱਚ ਪਰਵਾਸੀ ਮਜ਼ਦੂਰਾਂ ਦਾ ਕੋਈ ਮਸਲਾ ਨਹੀਂ : ਕੈਪਟਨ ਅਮਰਿੰਦਰ ਸਿੰਘ ਦੋ ਬੇੜਿਆਂ ਉੱਤੇ ਫਸੇ ਕੈਨੇਡੀਅਨ ਜਲਦ ਪਹੁੰਚਣਗੇ ਘਰ : ਟਰੰਪਹੈਰਾਨ ਕਰਨ ਵਾਲੀ ਖਬਰ...!! ਭਾਰਤ ਨੇ 90 ਟਨ ਮੈਡੀਕਲ ਸਾਮਾਨ ਸਰਬੀਆ ਭੇਜਿਆ, ਜਦਕਿ ਭਾਰਤ `ਚ ਸਾਮਾਨ ਦੀ ਘਾਟ `ਚ ਡਾਕਟਰ ਹੋ ਰਹੇ ਹਨ ਕੋਰੋਨਾ ਦਾ ਸਿ਼ਕਾਰਪਦਮਸ਼੍ਰੀ ਨਾਲ ਸਨਮਾਨਿਤ ਦਰਬਾਰ ਸਾਹਿਬ ਦੇ ‘ਹਜ਼ੂਰੀ ਰਾਗੀ’ ਦੀ ਕੋਰੋਨਾ ਵਾਇਰਸ ਨਾਲ ਮੌਤ, ਫਰਵਰੀ `ਚ ਪਰਤੇ ਸਨ ਵਿਦੇਸ਼ ਤੋਂ
ਮਨੋਰੰਜਨ

ਮਾਇਆਵਤੀ ਤੋਂ ਪ੍ਰੇਰਿਤ ‘ਮੈਡਮ ਚੀਫ ਮਨਿਸਟਰ’ ਵਿੱਚ ਰਿਚਾ ਦਾ ਕਿਰਦਾਰ

February 20, 2020 07:55 AM

ਸਿਆਸਤਦਾਨਾਂ 'ਤੇ ਫਿਲਮ ਬਣਾਉਣ ਵਿੱਚ ਫਿਲਮਮੇਕਰਸ ਕਾਫੀ ਦਿਲਚਸਪੀ ਲੈ ਰਹੇ ਹਨ। ਇੱਕ ਪਾਸੇ ਕੰਗਨਾ ਰਣੌਤ ਤਾਮਿਲ ਨਾਡੂ ਦੀ ਸਾਬਕਾ ਮੁੱਖ ਮੰਤਰੀ ਜੈਲਲਿਤਾ ਦੀ ਬਾਇਓਪਿਕ ਕਰ ਰਹੀ ਹੈ, ਉਥੇ ਰਿਚਾ ਚੱਢਾ ਮੁੱਖ ਮੰਤਰੀ ਦੇ ਅਵਤਾਰ ਵਿੱਚ ਨਜ਼ਰ ਆਏਗੀ। ਪਿੱਛੇ ਜਿਹੇ ਫਿਲਮ ‘ਪੰਗਾ’ ਵਿੱਚ ਕਬੱਡੀ ਖਿਡਾਰੀ ਦੇ ਕਿਰਦਾਰ ਵਿੱਚ ਨਜ਼ਰ ਆਈ ਰਿਚਾ ਚੱਢਾ ਫਿਲਮ ‘ਮੈਡਮ ਚੀਫ ਮਨਿਸਟਰ’ ਵਿੱਚ ਰਾਜਨੇਤਾ ਦੀ ਭੂਮਿਕਾ ਵਿੱਚ ਨਜ਼ਰ ਆਵੇਗੀ। ਉਹ ਆਮ ਜੀਵਨ ਵਿੱਚ ਵੀ ਰਾਜਨੀਤਕ ਅਤੇ ਸਮਾਜਕ ਮਾਮਲਿਆਂ 'ਤੇ ਅੱਗੇ ਹੈ।
ਸੂਤਰਾਂ ਦਾ ਕਹਿਣਾ ਹੈ ਕਿ ਫਿਲਮ ਦੀ ਕਹਾਣੀ ਕਾਲਪਨਿਕ ਹੈ, ਪਰ ਇਹ ਬਸਪਾ ਮੁਖੀ ਮਾਇਆਵਤੀ ਤੋਂ ਪ੍ਰੇਰਿਤ ਹੈ। ਰਾਜਨੇਤਾ ਬਣਨ ਲਈ ਰਿਚਾ ਨੇ ਆਪਣੇ ਉਚਾਰਣ ਅਤੇ ਚਾਲ-ਢਾਲ 'ਤੇ ਕਾਫੀ ਕੰਮ ਕੀਤਾ ਹੈ। ਫਿਲਮ ਦਾ ਨਿਰਦੇਸ਼ਨ ‘ਜੌਲੀ ਐੱਲ ਐੱਲ ਬੀ’ ਅਤੇ ‘ਜੌਲੀ ਐੱਲ ਐੱਲ ਬੀ 2’ ਵਰਗੀਆਂ ਫਿਲਮਾਂ ਦਾ ਨਿਰਦੇਸ਼ਨ ਕਰ ਚੁੱਕੇ ਸੁਭਾਸ਼ ਕਪੂਰ ਨੇ ਕੀਤਾ ਹੈ। ਸੁਭਾਸ਼ ਦਾ ਕਹਿਣਾ ਹੈ ਕਿ ਉਹ ਇਸ ਫਿਲਮ ਲਈ ਕਿਸੇ ਅਜਿਹੀ ਅਭਿਨੇਤਰੀ ਦੀ ਤਲਾਸ਼ ਕਰ ਰਹੇ ਸਨ ਜੋ ਮੌਜੂਦਾ ਸਮੇਂ ਵਿੱਚ ਰਾਜਨੀਤੀ ਤੋਂ ਜਾਣੂ ਹੋਵੇ। ਇਸ ਲਈ ਉਨ੍ਹਾਂ ਨੂੰ ਰਿਚਾ ਪ੍ਰਫੈਕਟ ਲੱਗੀ। ਇਹ ਫਿਲਮ ਸੁਭਾਸ਼ ਕਪੂਰ ਦੇ ਪੱਤਰਕਾਰਿਤਾ ਦੇ ਦੌਰਾਨ ਰਾਜਨੀਤਕ ਅਨੁਭਵਾਂ 'ਤੇ ਆਧਾਰਤ ਹੈ। ਇਸ ਦੀ ਸ਼ੂਟਿੰਗ ਪਿਛਲੇ ਸਾਲ ਨਵੰਬਰ-ਦਸੰਬਰ ਮਹੀਨੇ ਵਿੱਚ ਲਖਨਊ ਵਿੱਚ ਹੋਈ ਸੀ। ਇਸ ਫਿਲਮ ਨੂੰ ਰਿਚਾ ਆਪਣੇ ਕਰੀਅਰ ਦੀ ਸਭ ਤੋਂ ਔਖੀ ਫਿਲਮ ਮੰਨ ਰਹੀ ਹੈ।

Have something to say? Post your comment