Welcome to Canadian Punjabi Post
Follow us on

29

March 2024
 
ਪੰਜਾਬ

ਡੀ ਆਈ ਜੀ ਕੁਲਤਾਰ ਦੇ ਖ਼ਿਲਾਫ਼ ਸਾਬਕਾ ਡੀ ਜੀ ਪੀ ਸਿਦੀਕੀ ਦਾ ਲਿਖਿਆ ਪੱਤਰ ਵਾਇਰਲ

February 20, 2020 07:54 AM

ਚੰਡੀਗੜ੍ਹ, 19 ਫਰਵਰੀ (ਪੋਸਟ ਬਿਊਰੋ)- ਅੰਮ੍ਰਿਤਸਰ ਦੇ ਇੱਕ ਪਰਵਾਰ ਦੀ ਖੁਦਕੁਸ਼ੀ ਦੇ ਕੇਸ ਵਿੱਚ ਦੋਸ਼ੀ ਠਹਿਰਾਏ ਗਏ ਸਾਬਕਾ ਆਈ ਪੀ ਐਸ ਅਧਿਕਾਰੀ ਕੁਲਤਾਰ ਸਿੰਘ ਦੇ ਖ਼ਿਲਾਫ਼ ਪੰਜਾਬ ਪੁਲਸ ਦੇ ਡੀ ਜੀ ਪੀ (ਸੇਵਾਮੁਕਤ) ਏ ਏ ਸਿੱਦੀਕੀ ਦਾ ਇੱਕ ਪੱਤਰ ਸੋਸ਼ਲ ਮੀਡੀਆ ਵਿੱਚ ਵਾਇਰਲ ਹੋਇਆ ਹੈ। ਇਸ ਵਿੱਚ ਓਦੋਂ ਦੇ ਐਸ ਐਸ ਪੀ ਅੰਮ੍ਰਿਤਸਰ ਕੁਲਤਾਰ ਸਿੰਘ ਦੇ ਵੱਡੇ ਪੱਧਰ ਉੱਤੇ ਭਿ੍ਰਸ਼ਟਾਚਾਰ ਵਿੱਚ ਸ਼ਾਮਲ ਹੋਣ ਦਾ ਜ਼ਿਕਰ ਕੀਤਾ ਗਿਆ ਹੈ।
ਡੀ ਜੀ ਪੀ ਸਿੱਦੀਕੀ ਨੇ ਗੁਪਤ ਬ੍ਰਾਂਚ ਨੂੰ ਭੇਜੇ ਇਸ ਪੱਤਰ ਵਿੱਚ ਦਾਅਵਾ ਕੀਤਾ ਹੈ ਕਿ ਆਈ ਪੀ ਐਸ ਕੁਲਤਾਰ ਸਿੰਘ ਨੇ ਐਸ ਐਸ ਪੀ ਅੰਮ੍ਰਿਤਸਰ ਹੋਣ ਵੇਲੇ ਨਾ ਸਿਰਫ਼ ਥਾਣਿਆਂ ਰਾਹੀਂ ਭਿ੍ਰਸ਼ਟਾਚਾਰ ਦੀ ਮੋਟੀ ਉਗਰਾਹੀ ਕੀਤੀ, ਸਗੋਂ ਕਈ ਵੱਡੇ ਘਰਾਣਿਆਂ ਨਾਲ ਸੰਬੰਧਿਤ ਲੋਕਾਂ ਦੇ ਕੇਸਾਂ ਵਿੱਚ ਕਾਰਵਾਈ ਦਾ ਡਰਾਵਾ ਦੇ ਕੇ ਮੋਟੀਆਂ ਰਕਮਾਂ ਹੜੱਪਣ ਲੱਗਾ ਰਿਹਾ ਸੀ। ਓਦੋਂ ਦੇ ਹੋਮ ਸੈਕਟਰੀ ਐਸ ਕੇ ਸਿਨਹਾ ਨੂੰ ਅਗਸਤ 2004 ਵਿੱਚ ਭੇਜੇ ਪੱਤਰ ਵਿੱਚ ਓਦੋਂ ਦੇ ਡੀ ਜੀ ਪੀ ਸਿੱਦੀਕੀ ਨੇ ਲਿਖਿਆ ਸੀ ਕਿ ਐਸ ਐਸ ਪੀ ਅੰਮ੍ਰਿਤਸਰ ਕੁਲਤਾਰ ਸਿੰਘ ਦੇ ਵੱਡੇ ਪੱਧਰ ਦੇ ਭਿ੍ਰਸ਼ਟਾਚਾਰ ਵਿੱਚ ਸ਼ਾਮਲ ਹੋਣ ਦੀ ਸੂਚਨਾ ਮਿਲੀ ਹੈ। ਇਸ ਪੱਤਰ ਵਿੱਚ ਲਿਖਿਅਆ ਸੀ ਕਿ ਇਹ ਐਸ ਐਸ ਪੀ ਆਪਣੇ ਹੇਠਲੇ ਗਜਟਿਡ ਅਫਸਰਾਂ ਖਾਸ ਤੌਰ ਉੱਤੇ ਐਸ ਪੀ ਪੱਧਰ ਦੇ ਇੱਕ ਅਧਿਕਾਰੀ, ਜਿਹੜਾ ਇੱਕ ਕਾਂਗਰਸੀ ਨੇਤਾ ਦਾ ਰਿਸ਼ਤੇਦਾਰ ਹੈ, ਦੇ ਜ਼ਰੀਏ ਹਰ ਮਹੀਨੇ ਲੱਖਾਂ ਰੁਪਏ ਭਿ੍ਰਸ਼ਟਾਚਾਰ ਰਾਹੀਂ ਬਟੋਰ ਰਿਹਾ ਹੈ, ਜਿਨ੍ਹਾਂ ਦੀ ਵਸੂਲੀ ਥਾਣਿਆਂ ਤੇ ਪੁਲਸ ਚੌਕੀਆਂ ਦੇ ਇੰਚਾਰਜਾਂ ਦੇ ਰਾਹੀਂ ਕੀਤੀ ਜਾਂਦੀ ਹੈ। ਇਸ ਦੇ ਨਾਲ ਡੀ ਜੀ ਪੀ ਸਿੱਦੀਕੀ ਨੇ ਇੱਕ ਪੈਟ੍ਰੋਲ ਪੰਪ ਮਾਲਿਕ ਦੀ ਪਤਨੀ ਵੱਲੋਂ ਖੁਦਕੁਸ਼ੀ ਕਰਨ ਦੇ ਕੇਸ ਵਿੱਚ ਉਸ ਦੇ ਖ਼ਿਲਾਫ਼ ਕਾਰਵਾਈ ਨਾ ਕਰਨ ਦੇ ਬਦਲੇ ਸੱਤ ਲੱਖ ਤੇ ਰਾਮਤੀਰਥ ਰੋਡ 'ਤੇ ਇੱਕ ਜ਼ਮੀਨ ਦੇ ਵਿਵਾਦ ਵਿੱਚ 12 ਲੱਖ ਵਸੂਲਣ ਦੇ ਕੇਸਾਂ ਦਾ ਖਾਸ ਜ਼ਿਕਰ ਕੀਤਾ ਸੀ। ਉਨ੍ਹਾਂ ਦੇ ਉਕਤ ਪੱਤਰ ਵਿੱਚ ਅੰਮ੍ਰਿਤਸਰ ਵਿਚਲੇ ਕੁਝ ਕਾਂਗਰਸੀ ਕੌਂਸਲਰਾਂ, ਓਦੋਂ ਦੇ ਇੱਕ ਐਸ ਐਸ ਪੀ ਦੇ ਰਿਸ਼ਤੇਦਾਰ ਅਤੇ ਇੱਕ ਕਾਂਗਰਸੀ ਨੇਤਾ ਦੇ ਰਾਹੀਂ ਟੈ੍ਰਫਿਕ ਪੁਲਸ ਦੇ ਇੰਚਾਰਜਾਂ ਤੋਂ ਵੀ ਵਸੂਲੀ ਦਾ ਜ਼ਿਕਰ ਕੀਤਾ ਗਿਆ ਹੈ। ਸਾਬਕਾ ਡੀ ਜੀ ਪੀ ਸਿੱਦੀਕੀ ਨੇ ਉਕਤ ਪੱਤਰ ਵਿੱਚ ਓਦੋਂ ਦੇ ਹੋਮ ਸੈਕਟਰੀ ਸਿਨਹਾ ਤੋਂ ਮੰਗ ਕੀਤੀ ਸੀ ਕਿ ਉਕਤ ਕੇਸਾਂ ਦੇ ਕਾਰਨ ਐਸ ਐਸ ਪੀ ਕੁਲਤਾਰ ਸਿੰਘ ਨੂੰ ਤੁਰੰਤ ਬਦਲ ਦਿੱਤਾ ਜਾਵੇ ਤਾਂ ਕਿ ਪੁਲਸ ਤੇ ਸਰਕਾਰ ਦੀ ਸਾਖ 'ਤੇ ਲੱਗ ਰਹੇ ਦਾਗ ਤੋਂ ਬਚਿਆ ਜਾ ਸਕੇ।

 
Have something to say? Post your comment
ਹੋਰ ਪੰਜਾਬ ਖ਼ਬਰਾਂ
ਪ੍ਰਨੀਤ ਕੌਰ ਤੇ ਸੁਨੀਲ ਜਾਖੜ ਦੀ ਮੌਜੂਦਗੀ 'ਚ ਪਟਿਆਲਾ ਤੋਂ ਕਈ ਪ੍ਰਮੁੱਖ ਆਗੂ ਭਾਜਪਾ 'ਚ ਸ਼ਾਮਿਲ ਪੀ.ਐਸ.ਪੀ.ਸੀ.ਐਲ. ਦਾ ਸਹਾਇਕ ਲਾਈਨ ਮੈਨ 15 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਵਿਜੀਲੈਂਸ ਬਿਊਰੋ ਵੱਲੋਂ ਕਾਬੂ ਪ੍ਰਸ਼ਾਸਨ, ਕਿਸਾਨਾਂ ਦੀ ਸਹੂਲਤ ਵਜੋਂ ਕਣਕ ਦੀ ਨਿਰਵਿਘਨ ਖਰੀਦ ਨੂੰ ਯਕੀਨੀ ਬਣਾਉਣ ਲਈ ਵਚਨਬੱਧ : ਡਿਪਟੀ ਕਮਿਸ਼ਨਰ ਸਾਹਨੀ ਵਰਧਮਾਨ ਸਪੈਸ਼ਲ ਸਟੀਲਜ਼, ਅੰਤਰਰਾਸ਼ਟਰੀ ਪੈਰਾ-ਕਰਾਟੇ ਚੈਂਪੀਅਨ ਦੀ ਮਦਦ ਲਈ ਆਈ ਅੱਗੇ ਪੰਜਾਬ ਦੇ ਰਾਜਪਾਲ ਵੱਲੋਂ ਵੱਖ-ਵੱਖ ਖੇਤਰਾਂ ਵਿੱਚ ਵਡਮੁੱਲਾ ਯੋਗਦਾਨ ਪਾਉਣ ਵਾਲੀਆਂ 17 ਮਹਿਲਾਵਾਂ ਸਨਮਾਨਿਤ ਅੰਮ੍ਰਿਤਸਰ ਦਾ ਸਰਵਪੱਖੀ ਵਿਕਾਸ ਹੀ ਮੇਰੀ ਪਹਿਲ : ਤਰਨਜੀਤ ਸਿੰਘ ਸੰਧੂ ਸਾਬਕਾ ਰਾਜਦੂਤ ਤਰਨਜੀਤ ਸਿੰਘ ਸੰਧੂ ਦੇ ਭਾਜਪਾ 'ਚ ਸ਼ਾਮਲ ਹੋਣ ’ਤੇ ਭਾਜਪਾ ਪ੍ਰਧਾਨ ਜੇਪੀ ਨੱਡਾ, ਵਿਦੇਸ਼ ਮੰਤਰੀ ਡਾ. ਜੈਸ਼ੰਕਰ ਨੂੰ ਮਿਲੇ ਜ਼ਿਲ੍ਹਾ ਮੋਹਾਲੀ ਵਿੱਚ ਖੁਬਸੂਰਤ ਚਿੱਤਰਕਾਰੀ ਰਾਹੀ ਦਿੱਤਾ ਜਾ ਰਿਹਾ ਹੈ ਵੋਟਰ ਜਾਗਰੂਕਤਾ ਦਾ ਸੁਨੇਹਾ ਐਕਟਿੰਗ ਚੀਫ਼ ਜਸਟਿਸ ਗੁਰਮੀਤ ਸਿੰਘ ਸੰਧਵਾਲੀਆ ਨੇ ਵੀਡੀਓ ਕਾਨਫਰੰਸ ਰਾਹੀਂ ਕੀਤਾ ਨਵੇਂ ਕੋਰਟ ਕੰਪਲੈਕਸ ਦਾ ਉਦਘਾਟਨ 3 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਰੰਗੇ ਹੱਥੀਂ ਕਾਬੂ