Welcome to Canadian Punjabi Post
Follow us on

25

April 2024
ਬ੍ਰੈਕਿੰਗ ਖ਼ਬਰਾਂ :
ਪ੍ਰਧਾਨ ਮੰਤਰੀ ਮੋਦੀ ਤੇ ਰਾਹੁਲ ਦੇ ਚੋਣ ਭਾਸ਼ਣਾਂ 'ਤੇ ਚੋਣ ਕਮਿਸ਼ਨ ਦਾ ਨੋਟਿਸ, ਭਾਸ਼ਣ 'ਚ ਨਫਰਤ ਫੈਲਾਉਣ ਦੇ ਦੋਸ਼ਅਰੁਣਾਚਲ ਪ੍ਰਦੇਸ਼ ਵਿੱਚ ਜ਼ਮੀਨ ਖਿਸਕੀ, ਨੈਸ਼ਨਲ ਹਾਈਵੇ-313 ਦਾ ਵੱਡਾ ਹਿੱਸਾ ਢਹਿ ਗਿਆ, ਦਿਬਾਂਗ ਘਾਟੀ ਦਾ ਦੇਸ਼ ਨਾਲ ਸੰਪਰਕ ਟੁੱਟਿਆਜੈਸਲਮੇਰ ਵਿਚ ਭਾਰਤੀ ਹਵਾਈ ਫੌਜ ਦਾ ਜਾਸੂਸੀ ਜਹਾਜ਼ ਕ੍ਰੈਸ਼ਪਟਨਾ ਦੇ ਇੱਕ ਹੋਟਲ ਵਿਚ ਲੱਗੀ ਭਿਆਨਕ ਅੱਗ `ਚ 6 ਮੌਤਾਂ, 19 ਜ਼ਖਮੀਤਿਹਾੜ ਜੇਲ੍ਹ `ਚ ਹੋਈ ਝੜਪ ਤੋਂ ਬਾਅਦ ‘ਆਪ’ ਨੇ ਅਰਵਿੰਦ ਕੇਜਰੀਵਾਲ ਦੀ ਜਾਨ ਨੂੰ ਦੱਸਿਆ ਖ਼ਤਰਾਭਾਰਤ ਅਰਮੇਨੀਆ ਨੂੰ ਹਥਿਆਰ ਦੇਣਾ ਬੰਦ ਕਰੇ : ਅਜ਼ਰਬੈਜਾਨਲੰਡਨ ਵਿਚ ਬ੍ਰਿਟਿਸ਼ ਸ਼ਾਹੀ ਪਰਿਵਾਰ ਦੀ ਸੁਰੱਖਿਆ ਦਲ ਦੇ ਭੱਜੇ ਜਾ ਰਹੇ ਘੋੜੇ ਬੱਸ ਨਾਲ ਟਕਰਾਏਪਾਕਿਸਤਾਨ ਦੇ ਕਾਰੋਬਾਰੀਆਂ ਨੇ ਭਾਰਤ ਨਾਲ ਕਾਰੋਬਾਰ ਸ਼ੁਰੂ ਕਰਨ ਦੀ ਕੀਤੀ ਮੰਗ, ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਨੇ ਕਾਰੋਬਾਰੀਆਂ ਨਾਲ ਕੀਤੀ ਮੀਟਿੰਗ
 
ਭਾਰਤ

ਐਫ ਏ ਟੀ ਐੱਫ ਵੱਲੋਂ ਪਾਕਿਸਤਾਨ ਨੂੰ ਸ਼ੱਕੀ ਸੂਚੀ ਵਿੱਚ ਹੀ ਰੱਖਣ ਦੀ ਸਿਫਾਰਸ਼

February 20, 2020 07:46 AM

ਨਵੀਂ ਦਿੱਲੀ, 19 ਫਰਵਰੀ (ਪੋਸਟ ਬਿਊਰੋ)- ਸੰਸਾਰ ਵਿੱਚ ਅੱਤਵਾਦ ਲਈ ਫੰਡ ਦੇਣ ਦੇ ਅਮਲ 'ਤੇ ਨਜ਼ਰ ਰੱਖਣ ਵਾਲੀ ਅਥਾਰਟੀ ਐੱਫ ਏ ਟੀ ਐੱਫ ਦੇ ਸਬ ਗਰੁੱਪ ਨੇ ਸਿਫਾਰਸ਼ ਕੀਤੀ ਹੈ ਕਿ ਅੱਤਵਾਦ ਲਈ ਫੰਡ ਦੇਣ ਦੇ ਅਮਲ 'ਤੇ ਕਾਬੂ ਪਾਉਣ ਵਿੱਚ ਨਾਕਾਮੀ ਕਾਰਨ ਪਾਕਿਸਤਾਨ ਨੂੰ ਸ਼ੱਕੀ ਸੂਚੀ (ਗ੍ਰੇ ਲਿਸਟ) ਵਿੱਚ ਹੀ ਰੱਖਿਆ ਜਾਏ।
ਜਾਣਕਾਰ ਸੂਤਰਾਂ ਮੁਤਾਬਕ ਇਸ ਸੰਬੰਧ ਵਿੱਚ ਆਖਰੀ ਫੈਸਲਾ 21 ਫਰਵਰੀ ਨੂੰ ਹੋਵੇਗਾ। ਇਹ ਫੈਸਲਾ ਐੱਫ ਏ ਟੀ ਐੱਫ ਦੇ ਅੰਤਰਰਾਸ਼ਟਰੀ ਤਾਲਮੇਲ ਸਮੀਖਿਆ ਗਰੁੱਪ ਦੀ ਬੈਠਕ ਵਿੱਚ ਕੀਤਾ ਗਿਆ, ਜਿਹੜੀ ਪੈਰਿਸ ਵਿੱਚ ਮੁਕੰਮਲ ਇਜਲਾਸ ਦੌਰਾਨ ਹੋਈ ਹੈ। ਇਨ੍ਹਾਂ ਸੂਤਰਾਂ ਨੇ ਦੱਸਿਆ, ਐੱਫ ਏ ਟੀ ਐੱਫ ਦੇ ਸਬ ਗਰੁੱਪ ਦੀ ਬੈਠਕ ਨੇ ਪਾਕਿਸਤਾਨ ਨੂੰ ਗ੍ਰੇ ਲਿਸਟ ਵਿੱਚ ਹੀ ਰੱਖਣ ਦੀ ਸਿਫਾਰਸ਼ ਕੀਤੀ ਹੈ। ਬੈਠਕ ਪਾਕਿਸਤਾਨ ਵਿੱਚ ਅੱਤਵਾਦ ਵਿਰੋਧੀ ਅਦਾਲਤ ਤੋਂ 2008 ਦੇ ਮੁੰਬਈ ਹਮਲੇ ਦੇ ਸਾਜ਼ਿਸ਼ੀ ਅਤੇ ਲਸ਼ਕਰ ਦੇ ਬਾਨੀ ਹਾਫਿਜ਼ ਸਈਅਦ ਨੂੰ ਅੱਤਵਾਦ ਫੰਡ ਦੇ ਦੋ ਮਾਮਲਿਆਂ ਵਿੱਚ 12 ਸਾਲ ਦੀ ਸਜ਼ਾ ਸੁਣਾਏ ਜਾਣ ਦੇ ਇੱਕ ਹਫਤੇ ਬਾਅਦ ਹੋ ਰਹੀ ਸੀ। ਪਾਕਿਸਤਾਨੀ ਅਦਾਲਤ ਦਾ ਫੈਸਲਾ ਐੱਫ ਏ ਟੀ ਐੱਫ ਅਤੇ ਪੱਛਮੀ ਮੁਲਕਾਂ ਨੂੰ ਖੁਸ਼ ਕਰਨ ਲਈ ਕੀਤਾ ਗਿਆ ਜਾਪਦਾ ਸੀ ਤਾਂ ਕਿ ਉਹ ਇਸ ਸੂਚੀ ਵਿੱਚੋਂ ਬਾਹਰ ਨਿਕਲ ਸਕੇ। ਪਾਕਿਸਤਾਨ ਨੂੰ ਇਸ ਸੂਚੀ ਵਿੱਚੋਂ ਨਿਕਲਣ ਤੇ ਵ੍ਹਾਈਟ ਲਿਸਟ ਵਿੱਚ ਸ਼ਾਮਲ ਹੋਣ ਲਈ 39 ਵਿੱਚੋਂ 12 ਵੋਟਾਂ ਚਾਹੀਦੀਆਂ ਹਨ। ਬਲੈਕ ਲਿਸਟ ਤੋਂ ਬਚਣ ਲਈ ਉਸ ਨੂੰ ਤਿੰਨ ਦੇਸ਼ਾਂ ਦੀ ਹਮਾਇਤ ਦੀ ਲੋੜ ਹੈ। ਭਾਰਤ ਨੇ ਐੱਫ ਏ ਟੀ ਐੱਫ ਨੂੰ ਪਾਕਿਸਤਾਨ ਦੇ ਵਿਰੁੱਧ ਸਖਤ ਕਾਰਵਾਈ ਲਈ ਕਿਹਾ ਹੈ।

 
Have something to say? Post your comment
ਹੋਰ ਭਾਰਤ ਖ਼ਬਰਾਂ
ਪ੍ਰਧਾਨ ਮੰਤਰੀ ਮੋਦੀ ਤੇ ਰਾਹੁਲ ਦੇ ਚੋਣ ਭਾਸ਼ਣਾਂ 'ਤੇ ਚੋਣ ਕਮਿਸ਼ਨ ਦਾ ਨੋਟਿਸ, ਭਾਸ਼ਣ 'ਚ ਨਫਰਤ ਫੈਲਾਉਣ ਦੇ ਦੋਸ਼ ਅਰੁਣਾਚਲ ਪ੍ਰਦੇਸ਼ ਵਿੱਚ ਜ਼ਮੀਨ ਖਿਸਕੀ, ਨੈਸ਼ਨਲ ਹਾਈਵੇ-313 ਦਾ ਵੱਡਾ ਹਿੱਸਾ ਢਹਿ ਗਿਆ, ਦਿਬਾਂਗ ਘਾਟੀ ਦਾ ਦੇਸ਼ ਨਾਲ ਸੰਪਰਕ ਟੁੱਟਿਆ ਜੈਸਲਮੇਰ ਵਿਚ ਭਾਰਤੀ ਹਵਾਈ ਫੌਜ ਦਾ ਜਾਸੂਸੀ ਜਹਾਜ਼ ਕ੍ਰੈਸ਼ ਪਟਨਾ ਦੇ ਇੱਕ ਹੋਟਲ ਵਿਚ ਲੱਗੀ ਭਿਆਨਕ ਅੱਗ `ਚ 6 ਮੌਤਾਂ, 19 ਜ਼ਖਮੀ ਤਿਹਾੜ ਜੇਲ੍ਹ `ਚ ਹੋਈ ਝੜਪ ਤੋਂ ਬਾਅਦ ‘ਆਪ’ ਨੇ ਅਰਵਿੰਦ ਕੇਜਰੀਵਾਲ ਦੀ ਜਾਨ ਨੂੰ ਦੱਸਿਆ ਖ਼ਤਰਾ ਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀ ਮੁੰਬਈ ਏਅਰਪੋਰਟ 'ਤੇ 6.46 ਕਰੋੜ ਰੁਪਏ ਦੇ ਹੀਰੇ ਅਤੇ ਸੋਨਾ ਜ਼ਬਤ, ਚਾਰ ਗ੍ਰਿਫ਼ਤਾਰ ਪਤੰਜਲੀ ਮਾਮਲਾ `ਚ ਸੁਪਰੀਮ ਕੋਰਟ ਵੱਲੋਂ ਕੇਂਦਰ ਨੂੰ ਗੁੰਮਰਾਹਕੁੰਨ ਇਸ਼ਤਿਹਾਰਾਂ 'ਤੇ ਕੀਤੀ ਗਈ ਕਾਰਵਾਈ ਦੀ ਰਿਪੋਰਟ ਸੌਂਪਣ ਦਾ ਨਿਰਦੇਸ਼ ਅਦਾਲਤ ਨੇ ਏਮਜ਼ ਨੂੰ ਅਰਵਿੰਦ ਕੇਜਰੀਵਾਲ ਦੀ ਜਾਂਚ ਲਈ ਇੱਕ ਮੈਡੀਕਲ ਬੋਰਡ ਬਣਾਉਣ ਦਾ ਦਿੱਤਾ ਨਿਰਦੇਸ਼