Welcome to Canadian Punjabi Post
Follow us on

28

March 2024
ਬ੍ਰੈਕਿੰਗ ਖ਼ਬਰਾਂ :
ਬੱਸ ਵਿੱਚ ਮਹਿਲਾ ਉੱਤੇ ਇੱਕ ਵਿਅਕਤੀ ਨੇ ਕੀਤਾ ਹਮਲਾ, ਮਹਿਲਾ ਜ਼ਖ਼ਮੀਜਾਅਲੀ ਇਨਕਮ ਬੈਨੇਫਿਟ ਹਾਸਲ ਕਰਨ ਵਾਲੇ 232 ਮੁਲਾਜ਼ਮਾਂ ਨੂੰ ਸੀਆਰਏ ਨੇ ਕੱਢਿਆਫੋਰਡ ਸਰਕਾਰ ਨੇ ਪੇਸ਼ ਕੀਤਾ 214. 5 ਬਿਲੀਅਨ ਦੇ ਖਰਚੇ ਵਾਲਾ ਬਜਟਈਡੀ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਕੀਤਾ ਗ੍ਰਿਫ਼ਤਾਰਪ੍ਰਧਾਨ ਮੰਤਰੀ ਮੋਦੀ ਰੂਸੀ ਰਾਸ਼ਟਰਪਤੀ ਨੂੰ ਚੋਣਾਂ ਜਿੱਤਣ 'ਤੇ ਦਿੱਤੀ ਵਧਾਈ, ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਨਸਕੀ ਨੂੰ ਵੀ ਕੀਤਾ ਫ਼ੋਨਗਾਜ਼ਾ ਦੇ ਸਭ ਤੋਂ ਵੱਡੇ ਹਸਪਤਾਲ ਨੇੜੇ ਬੰਬਾਰੀ, 50 ਲੜਾਕਿਆਂ ਦੇ ਮਾਰੇ ਜਾਣ ਦਾ ਸ਼ੱਕ ਮੁੱਖ ਮੰਤਰੀ ਭਗਵੰਤ ਮਾਨ ਸ਼ਹੀਦ ਕਾਂਸਟੇਬਲ ਅੰਮ੍ਰਿਤਪਾਲ ਸਿੰਘ ਦੇ ਘਰ ਪਹੁੰਚੇ, ਪਰਿਵਾਰ ਨਾਲ ਕੀਤਾ ਦੁੱਖ ਸਾਂਝਾ ਸੁਪਰੀਮ ਕੋਰਟ ਨੇ ਕੀਤਾ ਬਾਬਾ ਰਾਮਦੇਵ ਅਤੇ ਆਚਾਰੀਆ ਬਾਲਕ੍ਰਿਸ਼ਨ ਨੂੰ ਨੋਟਿਸ ਜਾਰੀ, ਪੁੱਛਿਆ, ਮਾਣਹਾਨੀ ਦੀ ਕਾਰਵਾਈ ਕਿਉਂ ਨਾ ਕੀਤੀ ਜਾਵੇੇ
 
ਭਾਰਤ

ਪੀ ਕੇ ਨੇ ਪੁੱਛਿਆ ਗਾਂਧੀ ਦੀਆਂ ਨੀਤੀਆਂ ਪਸੰਦ ਹਨ ਤਾਂ ਗੌਡਸੇ ਸਮਰਥਕਾਂ ਦੇ ਨਾਲ ਕਿਉਂ ਹਨ ਨਿਤੀਸ਼

February 20, 2020 07:44 AM

ਪਟਨਾ, 19 ਫਰਵਰੀ (ਪੋਸਟ ਬਿਊਰੋ)- ਚੋਣਾਂ ਵਿੱਚ ਵੱਖ-ਵੱਖ ਪਾਰਟੀਆਂ ਲਈ ਨਾਅਰੇ ਘੜ ਚੁੱਕੇ ਚੋਣ ਪ੍ਰਬੰਧਕ ਪ੍ਰਸ਼ਾਂਤ ਕਿਸ਼ੋਰ (ਪੀ ਕੇ) ਦਾ ਕਹਿਣਾ ਹੈ ਕਿ ਉਹ ਨਵਾਂ ਦਲ ਨਹੀਂ ਬਣਾਉਣਗੇ, ਬਿਹਾਰ ਦੇ ਬਦਲਾਅ ਲਈ ਕੰਮ ਕਰਨਗੇ। ਉਨ੍ਹਾਂ ਕਿਹਾ ਕਿ ਨਿਤੀਸ਼ ਨੂੰ ਜੇ ਗਾਂਧੀ ਦੀਆਂ ਨੀਤੀਆਂ ਪਸੰਦ ਹਨ ਤਾਂ ਗੋਡਸੇ ਸਮਰਥਕਾਂ ਨਾਲ ਕਿਉਂ ਹਨ।
ਕੱਲ੍ਹ ਉਨ੍ਹਾਂ ਨੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੂੰ ਪਿਤਾ ਬਰਾਬਰ ਕਿਹਾ ਅਤੇ ਫਿਰ ਆਖਿਆ, ਨਿਤੀਸ਼ ਨੇ ਮੈਨੂੰ ਬੇਟੇ ਦੀ ਤਰ੍ਹਾਂ ਪਿਆਰ ਦਿੱਤਾ। ਉਨ੍ਹਾਂ 'ਤੇ ਟੀਕਾ-ਟਿੱਪਣੀ ਨਹੀਂ ਕਰਾਂਗਾ, ਪਰ ਝੱਟ ਬਾਅਦ ਉਹ 15 ਸਾਲ ਦੀਆਂ ਕਮੀਆਂ ਗਿਣਾਉਣ ਲੱਗੇ। ਇਹ ਵੀ ਕਹਿ ਦਿੱਤਾ ਕਿ ਨਿਤੀਸ਼ ਕੁਮਾਰ ਭਾਜਪਾ ਦੇ ਪਿਛਲੱਗੂ ਬਣ ਗਏ ਹਨ। ਪੱਤਰਕਾਰਾਂ ਨੇ ਪੁੱਛਿਆ ਕਿ ਪੰਜ ਸਾਲ ਤੱਕ ਉਹ ਵੀ ਨਿਤੀਸ਼ ਦੇ ਨਾਲ ਸਨ ਤੇ ‘ਬਿਹਾਰ ਵਿੱਚ ਬਹਾਰ' ਵਰਗੇ ਨਾਅਰੇ ਲਿਖ ਰਹੇ ਸਨ, ਤਾਂ ਜਵਾਬ ਟਾਲ ਗਏ ਅਤੇ ਨਿਤੀਸ਼ ਨਾਲ ਮਤਭੇਦ ਦੇ ਕਾਰਨ ਗਿਣਾਉਣ ਲੱਗੇ।
ਪ੍ਰਸ਼ਾਤ ਕਿਸ਼ੋਰ ਦੇ 18 ਫਰਵਰੀ ਨੂੰ ਪਟਨਾ ਵਿੱਚ ਪ੍ਰੈੱਸ ਕਾਨਫਰੰਸ ਦੇ ਐਲਾਨ ਨਾਲ ਦੇਸ਼ ਭਰ ਦਾ ਮੀਡੀਆ ਉਥੇ ਇਕੱਠਾ ਸੀ। ਖਬਰ ਸੀ ਕਿ ਉਹ ਅਲੱਗ ਰਾਜਨੀਤਕ ਫਰੰਟ ਖੜ੍ਹਾ ਕਰਨਗੇ, ਪਰ ਉਨ੍ਹਾਂ ਨੇ ਇਸ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਕਿਹਾ ਅਜੇ ਉਹ ਬਿਹਾਰ ਦੀਆਂ ਸਾਢੇ ਅੱਠ ਹਜ਼ਾਰ ਪੰਚਾਇਤਾਂ ਦੇ 10 ਲੱਖ ਨੌਜਵਾਨਾਂ ਦੇ ਨਾਲ ‘ਬਾਤ ਬਿਹਾਰ ਕੀ' ਮੁਹਿੰਮ ਸ਼ੁਰੂ ਕਰਨ ਜਾ ਰਹੇ ਹਨ। ਇਹ 20 ਫਰਵਰੀ ਤੋਂ ਸ਼ੁਰੂ ਹੋ ਰਹੀ ਹੈ। ਪ੍ਰਸ਼ਾਂਤ ਕਿਸ਼ੋਰ ਨੇ ਕਿਹਾ ਕਿ ਨਿਤੀਸ਼ ਕੁਮਾਰ ਨਾਲ ਮੇਰੇ ਸੰਬੰਧ ਅੱਜ ਦੇ ਨਹੀਂ। ਉਨ੍ਹਾਂ ਮੇਰੇ ਨਾਲ ਹਮੇਸ਼ਾ ਬੇਟੇ ਵਰਗਾ ਵਿਹਾਰ ਕੀਤਾ ਅਤੇ ਮੈਂ ਵੀ ਉਨ੍ਹਾਂ ਨੂੰ ਪਿਤਾ ਵਾਂਗ ਮੰਨਦਾ ਹਾਂ। ਜਦ ਮੈਂ ਜਨਤਾ ਦਲ ਯੂ ਵਿੱਚ ਸੀ, ਤਦ ਵੀ ਨਿਤੀਸ਼ ਕੁਮਾਰ ਨੂੰ ਪਿਤਾ ਬਰਾਬਰ ਹੀ ਮੰਨਦਾ ਸੀ। ਇਸ ਕਾਰਨ ਉਨ੍ਹਾਂ ਦੇ ਫੈਸਲੇ 'ਤੇ ਕੋਈ ਟੀਕਾ-ਟਿੱਪਣੀ ਨਹੀਂ ਕਰਾਂਗਾ। ਉਨ੍ਹਾਂ ਦਾ ਜੋ ਵੀ ਫੈਸਲਾ ਹੋਵੇਗਾ ਦਿਲ ਤੋਂ ਸਵੀਕਾਰ ਹੋਵੇਗਾ। ਨਿਤੀਸ਼ ਦੇ ਨਾਲ ਆਪਣੇ ਮਤਭੇਦ ਦੀ ਚਰਚਾ ਕਰਦੇ ਹੋਏ ਕਿਹਾ, ਲੋਕ ਸਭਾ ਚੋਣਾਂ ਦੇ ਸਮੇਂ ਤੋਂ ਹੀ ਮਤਭੇਦ ਸ਼ੁਰੂ ਹੋ ਗਏ ਸਨ। ਨਿਤੀਸ਼ ਕੁਮਾਰ ਗਾਂਧੀ, ਜੇ ਪੀ ਅਤੇ ਲੋਹੀਆ ਦੇ ਆਦਰਸ਼ ਦੀ ਗੱਲ ਕਰਦੇ ਹਨ, ਪਰ ਗੌਡਸੇ ਨੂੰ ਸਮਰਥਨ ਦੇਣ ਵਾਲਿਆਂ ਦੇ ਨਾਲ ਖੜ੍ਹੇ ਹੋ ਜਾਂਦੇ ਹਨ।

 
Have something to say? Post your comment
ਹੋਰ ਭਾਰਤ ਖ਼ਬਰਾਂ
ਨਹੀਂ ਦਿਖਾਵਾਂਗੇ ਗੁੰਮਰਾਹਕੁੰਨ ਇਸ਼ਤਿਹਾਰ, ਪਤੰਜਲੀ ਨੇ ਸੁਪਰੀਮ ਕੋਰਟ ਤੋਂ ਮੰਗੀ ਮੁਆਫੀ ਈਡੀ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਕੀਤਾ ਗ੍ਰਿਫ਼ਤਾਰ ਸੁਪਰੀਮ ਕੋਰਟ ਨੇ ਕੀਤਾ ਬਾਬਾ ਰਾਮਦੇਵ ਅਤੇ ਆਚਾਰੀਆ ਬਾਲਕ੍ਰਿਸ਼ਨ ਨੂੰ ਨੋਟਿਸ ਜਾਰੀ, ਪੁੱਛਿਆ, ਮਾਣਹਾਨੀ ਦੀ ਕਾਰਵਾਈ ਕਿਉਂ ਨਾ ਕੀਤੀ ਜਾਵੇੇ ਨੌਜਵਾਨ ਵਿਗਿਆਨਕਾਂ ਲਈ ਕੁਰੂਕਸ਼ੇਤਰ ਯੂਨੀਵਰਸਿਟੀ ਨੇ ਰਾਜੀਬ ਗੋਇਲ ਪੁਰਸਕਾਰ ਦਾ ਕੀਤਾ ਐਲਾਨ ਝਾਰਖੰਡ ਦੇ ਸਾਬਕਾ ਮੁੱਖ ਮੰਤਰੀ ਹੇਮੰਤ ਸੋਰੇਨ ਦੀ ਭਾਬੀ ਸੀਤਾ ਸੋਰੇਨ ਭਾਜਪਾ `ਚ ਸ਼ਾਮਲ ਸੀਏਏ ਖਿਲਾਫ ਅਰਵਿੰਦ ਕੇਜਰੀਵਾਲ ਫਿਰ ਬੋਲੇ: ਦੇਸ਼ ਦੇ ਟੈਕਸ ਦਾ ਪੈਸਾ ਪਾਕਿਸਤਾਨੀਆਂ 'ਤੇ ਖਰਚ ਨਹੀਂ ਹੋਣ ਦੇਵਾਂਗੇ ਦਰਭੰਗਾ ਸਰਹੱਦ 'ਤੇ 8.65 ਕਰੋੜ ਰੁਪਏ ਦੀ ਕੀਮਤ ਦਾ 13.27 ਕਿਲੋ ਸੋਨਾ ਕਾਰ ਵਿਚੋਂ ਮਿਲਿਆ ਸੁਖਬੀਰ ਸਿੰਘ ਸੰਧੂ ਅਤੇ ਗਿਆਨੇਸ਼ ਕੁਮਾਰ ਬਣੇ ਚੋਣ ਕਮਿਸ਼ਨਰ ਇੱਕ ਦੇਸ਼ ਇੱਕ ਚੋਣ ਦੇ ਮੁੱਦੇ `ਤੇ ਕੋਵਿੰਦ ਕਮੇਟੀ ਨੇ 18 ਹਜ਼ਾਰ ਪੰਨਿਆਂ ਦੀ ਰਿਪੋਰਟ ਰਾਸ਼ਟਰਪਤੀ ਨੂੰ ਸੌਂਪੀ ਰਾਹੁਲ ਗਾਂਧੀ ਨੇ ਨਾਸਿਕ 'ਚ ਕੀਤੀ ਕਿਸਾਨਾਂ ਨਾਲ ਮੀਟਿੰਗ