Welcome to Canadian Punjabi Post
Follow us on

18

March 2024
 
ਕੈਨੇਡਾ

ਹਜ਼ਾਰ ਮੁਲਾਜ਼ਮਾਂ ਦੀ ਛਾਂਗੀ ਕਰੇਗੀ ਵਾਇਆ ਰੇਲ

February 20, 2020 05:53 AM

ਓਟਵਾ, 19 ਫਰਵਰੀ (ਪੋਸਟ ਬਿਊਰੋ) : ਵਾਇਆ ਰੇਲ ਦਾ ਕਹਿਣਾ ਹੈ ਕਿ ਪਾਈਪਲਾਈਨ ਵਿਵਾਦ ਕਾਰਨ ਦੇਸ਼ ਭਰ ਵਿੱਚ ਰੋਕੀਆਂ ਜਾ ਰਹੀਆਂ ਰੇਲਗੱਡੀਆਂ ਦੇ ਮੱਦੇਨਜ਼ਰ ਉਨ੍ਹਾਂ ਕੋਲ 1000 ਕਰਮਚਾਰੀਆਂ ਦੀ ਆਰਜ਼ੀ ਛਾਂਗੀ ਕੀਤੇ ਜਾਣ ਤੋਂ ਇਲਾਵਾ ਕੋਈ ਹੋਰ ਚਾਰਾ ਨਹੀਂ ਹੈ। ਵਾਇਆ ਰੇਲ ਨੇ ਇਹ ਵੀ ਆਖਿਆ ਕਿ ਉਹ ਅੰਸ਼ਕ ਤੌਰ ਉੱਤੇ ਰੇਲ ਸੇਵਾ ਬਹਾਲ ਕਰਨੀ ਚਾਹੁੰਦੀ ਸੀ ਪਰ ਉਨ੍ਹਾਂ ਦੀ ਪੇਸ਼ ਨਹੀਂ ਚਲੀ।
ਪੈਸੈਂਜਰ ਟਰੇਨ ਕ੍ਰਾਊਨ ਕਾਰਪੋਰੇਸ਼ਨ ਵੱਲੋਂ ਜਾਰੀ ਬਿਆਨ ਵਿੱਚ ਆਖਿਆ ਗਿਆ ਕਿ ਸੀਐਨ ਰੇਲ ਵੱਲੋਂ ਬਾਕੀ ਦੇ ਟਰੈਕ ਸਰਵਿਸ ਲਈ ਖੋਲ੍ਹੇ ਜਾਣ ਤੱਕ ਵਾਇਆ ਰੇਲ ਕੋਲ ਆਪਣੇ ਨੈੱਟਵਰਕ ਦੀਆਂ ਸੇਵਾਵਾਂ ਵੱਡੀ ਪੱਧਰ ਉੱਤੇ ਬੰਦ ਰੱਖਣ ਤੋਂ ਇਲਾਵਾ ਕੋਈ ਹੋਰ ਚਾਰਾ ਨਹੀਂ ਹੈ। ਵੈਟਸੂਵੈਟਨ ਫਰਸਟ ਨੇਸ਼ਨ ਦੇ ਸਮਰਥਨ ਵਿੱਚ ਦੇਸ਼ ਭਰ ਵਿੱਚ ਚੱਲ ਰਹੇ ਮੁਜ਼ਾਹਰਿਆਂ ਕਾਰਨ ਰੇਲ ਸੇਵਾ ਠੱਪ ਹੋਈ ਪਈ ਹੈ।
ਵਾਇਆ ਰੇਲ ਨੇ ਆਖਿਆ ਕਿ ਸਾਨੂੰ ਇਸ ਗੱਲ ਦਾ ਦੁਖ ਹੈ ਕਿ ਸਾਨੂੰ ਆਪਣੇ ਮੁਲਾਜ਼ਮਾਂ ਦੀ ਆਰਜ਼ੀ ਤੌਰ ਉੱਤੇ ਛਾਂਗੀ ਕਰਨੀ ਪੈ ਰਹੀ ਹੈ। ਅੱਜ ਤੋਂ ਸ਼ੁਰੂ ਹੋ ਕੇ 1000 ਦੇ ਨੇੜੇ ਤੇੜੇ ਵਾਇਆ ਰੇਲ ਕਰਮਚਾਰੀਆਂ ਨੂੰ ਇਸ ਸਬੰਧ ਵਿੱਚ ਚਿੱਠੀ ਮਿਲ ਜਾਵੇਗੀ। ਵਾਇਆ ਰੇਲ ਨੇ ਇਹ ਵੀ ਆਖਿਆ ਕਿ ਉਨ੍ਹਾਂ ਨੂੰ ਆਸ ਹੈ ਕਿ ਇਸ ਮਸਲੇ ਦਾ ਕੋਈ ਹੱਲ ਜਲਦ ਹੀ ਨਿਕਲੇਗਾ ਤੇ ਇਹ ਅਸੁਖਾਵੀਂ ਸਥਿਤੀ ਖ਼ਤਮ ਹੋ ਜਾਵੇਗੀ।
ਵਾਇਆ ਰੇਲ ਦੀ ਪ੍ਰੈਜ਼ੀਡੈਂਟ ਤੇ ਸੀਈਓ ਸਿੰਥੀਆ ਗਾਰਨਿਊ ਨੇ ਇਨ੍ਹਾਂ ਛਾਂਗੀਆਂ ਦਾ ਐਲਾਨ ਕਰਦਿਆਂ ਆਖਿਆ ਕਿ ਵਾਇਆ ਰੇਲ ਨੂੰ ਹੋਂਦ ਵਿੱਚ ਆਇਆਂ 42 ਸਾਲ ਹੋ ਗਏ ਹਨ, ਪਰ ਅਜਿਹਾ ਪਹਿਲੀ ਵਾਰੀ ਹੋਇਆ ਹੈ ਕਿ ਇਸ ਰੇਲ ਸੇਵਾ ਨੂੰ ਦੇਸ਼ ਭਰ ਵਿੱਚ ਆਪਣੀਆਂ ਸੇਵਾਵਾਂ ਬੰਦ ਕਰਨੀਆਂ ਪੈ ਰਹੀਆਂ ਹਨ।

 

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਹਾਇਤੀ ਦੇ ਅਹੁਦਾ ਛੱਡ ਰਹੇ ਪ੍ਰਧਾਨ ਮੰਤਰੀ ਨਾਲ ਟਰੂਡੋ ਨੇ ਕੀਤੀ ਗੱਲਬਾਤ ਟੈਕਸਾਂ ਵਿੱਚ ਵਾਧਾ ਕੀਤੇ ਬਿਨਾਂ ਖਰਚੇ ਵਧਾਉਣ ਦਾ ਸਰਕਾਰ ਕੋਲ ਕੋਈ ਚਾਰਾ ਨਹੀਂ : ਗਿਰੌਕਸ ਅਗਲੇ ਦੋ ਸਾਲਾਂ ਵਿੱਚ ਐਲਕੋਹਲ ਐਕਸਾਈਜ਼ ਟੈਕਸ ਵਿੱਚ ਨਹੀਂ ਕੀਤਾ ਜਾਵੇਗਾ ਵਾਧਾ : ਫਰੀਲੈਂਡ ਲਿਬਰਲਾਂ ਨੂੰ ਵੋਟ ਪਾਉਣ ਬਾਰੇ ਸੋਚ ਵੀ ਨਹੀਂ ਰਹੇ ਬਹੁਗਿਣਤੀ ਕੈਨੇਡੀਅਨਜ਼ : ਨੈਨੋਜ਼ ਓਟਵਾ ਵਿੱਚ ਕਤਲ ਕੀਤੇ ਗਏ 6 ਵਿਅਕਤੀਆਂ ਦੀ ਪੁਲਿਸ ਨੇ ਕੀਤੀ ਸ਼ਨਾਖ਼ਤ, 19 ਸਾਲਾ ਲੜਕੇ ਨੂੰ ਕੀਤਾ ਗਿਆ ਚਾਰਜ ਓਟਵਾ ਦੇ ਇੱਕ ਘਰ ਵਿੱਚੋਂ ਮਿਲੀਆਂ 2 ਬਾਲਗਾਂ ਤੇ 4 ਬੱਚਿਆਂ ਦੀਆਂ ਲਾਸ਼ਾਂ ਬੈਂਕ ਆਫ ਕੈਨੇਡਾ ਨੇ ਵਿਆਜ਼ ਦਰਾਂ 5 ਫੀ ਸਦੀ ਉੱਤੇ ਹੀ ਰੱਖਣ ਦਾ ਕੀਤਾ ਐਲਾਨ ਨੇਵਾਲਨੀ ਦੀ ਮੌਤ ਮਗਰੋਂ ਹੋਰ ਰੂਸੀ ਅਧਿਕਾਰੀਆਂ ਉੱਤੇ ਕੈਨੇਡਾ ਨੇ ਲਾਈਆਂ ਪਾਬੰਦੀਆਂ ਨਹੀਂ ਰਹੇ ਕੈਨੇਡਾ ਦੇ ਸਾਬਕਾ ਪ੍ਰਧਾਨ ਮੰਤਰੀ ਬ੍ਰਾਇਨ ਮਲਰੋਨੀ ਡੀਐਨਡੀ ਦੇ ਮੁਲਾਜ਼ਮ ਦੀ ਕੰਪਨੀ ਨੂੰ ਐਰਾਈਵਕੈਨ ਦਾ ਕਾਂਟਰੈਕਟ ਮਿਲਣ ਉੱਤੇ ਆਨੰਦ ਨੇ ਪ੍ਰਗਟਾਈ ਹੈਰਾਨੀ