Welcome to Canadian Punjabi Post
Follow us on

19

March 2024
 
ਕੈਨੇਡਾ

ਸਾਨੂੰ ਹਲੀਮੀ ਤੋਂ ਕੰਮ ਲੈਣ ਦੀ ਲੋੜ : ਮੂਲਵਾਸੀ ਆਗੂ

February 19, 2020 05:58 PM

ਟੋਰਾਂਟੋ, 19 ਫਰਵਰੀ (ਪੋਸਟ ਬਿਊਰੋ) : ਮੂਲਵਾਸੀ ਆਗੂਆਂ ਵੱਲੋਂ ਸਰਕਾਰ ਤੋਂ ਇਹ ਮੰਗ ਕੀਤੀ ਜਾ ਰਹੀ ਹੈ ਕਿ ਉਹ ਵੈਟਸੂਵੈਟਨ ਹੈਰੇਡਿਟਰੀ ਚੀਫਜ਼ ਨਾਲ ਗੱਲਬਾਤ ਕਰਕੇ ਦੇਸ਼ ਭਰ ਵਿੱਚ ਚੱਲ ਰਹੇ ਮੁਜ਼ਾਹਰਿਆਂ ਨੂੰ ਰੋਕਣ ਲਈ ਕੋਈ ਵਿਚਲਾ ਰਾਹ ਕੱਢੇ।
ਮੰਗਲਵਾਰ ਸਵੇਰੇ ਅਸੈਂਬਲੀ ਆਫ ਫਰਸਟ ਨੇਸ਼ਨਜ਼ ਦੇ ਕੌਮੀ ਚੀਫ ਪੈਰੀ ਬੈਲੇਗਾਰਡੇ ਨੇ ਆਖਿਆ ਕਿ ਸਾਨੂੰ ਲੱਗਦਾ ਹੈ ਕਿ ਸਾਰਿਆਂ ਨੂੰ ਹੀ ਹਲੀਮੀ ਤੋਂ ਕੰਮ ਲੈਣਾ ਚਾਹੀਦਾ ਹੈ ਤੇ ਵੇਖਣਾ ਚਾਹੀਦਾ ਹੈ ਕਿ ਗੱਲਬਾਤ ਦਾ ਕੀ ਨਤੀਜਾ ਨਿਕਲਦਾ ਹੈ। ਸਾਡੇ ਲੋਕ ਇਸ ਲਈ ਕਾਰਵਾਈ ਕਰ ਰਹੇ ਹਨ ਕਿਉਂਕਿ ਉਹ ਇਸ ਪਾਸੇ ਕੋਈ ਸਾਰਥਕ ਕੰਮ ਹੁੰਦਾ ਵੇਖਣਾ ਚਾਹੁੰਦੇ ਹਨ। ਜਦੋਂ ਉਹ ਅਹਿਮ ਖਿਡਾਰੀਆਂ ਵੱਲੋਂ ਸਕਾਰਾਤਮਕ ਕਾਰਵਾਈ ਕੀਤੀ ਜਾਂਦੀ ਵੇਖਣਗੇ ਤੇ ਇਸ ਔਖੀ ਸਥਿਤੀ ਨੂੰ ਹੱਲ ਕਰਨ ਲਈ ਗੱਲਬਾਤ ਕਰਦਾ ਵੇਖਣਗੇ ਤਾਂ ਉਹ ਵੀ ਸਕਾਰਾਤਮਕ ਢੰਗ ਨਾਲ ਗੱਲ ਕਰਨਗੇ।
ਓਟਵਾ ਵਿੱਚ ਕੀਤੀ ਗਈ ਇਸ ਪ੍ਰੈਸ ਕਾਨਫਰੰਸ ਵਿੱਚ ਬੈਲੇਗਾਰਡੇ ਦੇ ਨਾਲ ਚਾਰ ਹੋਰ ਮੂਲਵਾਸੀ ਆਗੂ ਵੀ ਮੌਜੂਦ ਸਨ। ਪਰ ਇਸ ਮੁੱਦੇ ਨੂੰ ਲੈ ਕੇ ਇਹ ਗਰੁੱਪ ਆਪਸ ਵਿੱਚ ਵੰਡੇ ਗਏ ਕਿ ਕੀ ਦੇਸ਼ ਭਰ ਵਿੱਚ ਰੇਲਗੱਡੀਆਂ ਦੇ ਰੋਕੇ ਜਾ ਰਹੇ ਰਾਹ ਤੇ ਮੁਜ਼ਾਹਰੇ ਬੰਦ ਹੋਣੇ ਚਾਹੀਦੇ ਹਨ ਜਾਂ ਨਹੀਂ। ਮੋਹਾਕ ਕਾਉਂਸਲ ਆਫ ਕੇਨਸਾਤੇਕ ਦੇ ਗ੍ਰੈਂਡ ਚੀਫ ਸਰਜ ਓਟਸੀ ਸਾਇਮਨ ਨੂੰ ਉਸ ਸਮੇਂ ਨਾਰਾਜ਼ਗੀ ਦਾ ਸਾਹਮਣਾ ਕਰਨਾ ਪਿਆ ਜਦੋਂ ਉਨ੍ਹਾਂ ਆਖਿਆ ਕਿ ਇਹ ਮੁਜ਼ਾਹਰੇ ਬੰਦ ਹੋਣੇ ਚਾਹੀਦੇ ਹਨ।
ਉਨ੍ਹਾਂ ਆਖਿਆ ਕਿ ਸਮਰਥਨ ਜਾਹਰ ਕਰਨ ਦੇ ਕਈ ਰਾਹ ਹਨ। ਕਿਸੇ ਤਰ੍ਹਾਂ ਦਾ ਮੁਜ਼ਾਹਰਾ ਕਰਨ ਦੇ ਵੀ ਕਈ ਢੰਗ ਹਨ। ਇਸ ਨਾਲ ਸਰਕਾਰਾਂ ਤੇ ਇੰਡਸਟਰੀ ਉੱਤੇ ਕਾਫੀ ਦਬਾਅ ਪੈ ਜਾਂਦਾ ਹੈ। ਉਨ੍ਹਾਂ ਅੱਗੇ ਆਖਿਆ ਕਿ ਕੀ ਉਹ ਇਹ ਸਮਝਣ ਕਿ ਰੇਲਾਂ ਰੋਕਣ ਨਾਲ ਅਸਲ ਮਕਸਦ ਹੁਣ ਤੱਕ ਹੱਲ ਹੋ ਗਿਆ ਹੈ? ਉਨ੍ਹਾਂ ਆਖਿਆ ਕਿ ਉਹ ਮੁਜ਼ਾਹਰਾਕਾਰੀਆਂ ਤੋਂ ਇਹ ਵੀ ਪੁੱਛਣਾ ਚਾਹੁੰਦੇ ਹਨ ਕਿ ਕੀ ਉਹ ਆਪਣਾ ਮੁੱਦਾ ਸਪਸ਼ਟ ਕਰ ਚੁੱਕੇ ਹਨ? ਕੀ ਸਰਕਾਰ ਤੇ ਇੰਡਸਟਰੀ ਨੂੰ ਉਨ੍ਹਾਂ ਦੀ ਗੱਲ ਸਮਝ ਆ ਗਈ ਹੈ? ਲੱਗਦਾ ਹੈ ਕਿ ਅਜਿਹਾ ਹੋ ਗਿਆ ਹੈ।
ਉਨ੍ਹਾਂ ਆਖਿਆ ਕਿ ਹੁਣ ਇਹ ਮੁਜ਼ਾਹਰੇ ਰੋਕਣ ਦਾ ਮਤਲਬ ਇਹ ਨਹੀਂ ਹੈ ਕਿ ਉਨ੍ਹਾਂ ਦੇ ਹੱਥੋਂ ਕੁਝ ਖੱੁਸ ਜਾਵੇਗਾ। ਇਸ ਤੋਂ ਸਿਰਫ ਇਹ ਭਾਵ ਹੈ ਕਿ ਤੁਸੀਂ ਸਰਕਾਰ ਨੂੰ ਇਹ ਦੱਸ ਰਹੇ ਹੋਂ ਕਿ ਅਸੀਂ ਹੁਣ ਤੁਹਾਡੇ ਉੱਤੇ ਭਰੋਸਾ ਕਰ ਰਹੇ ਹਾਂ। ਪਰ ਇਸ ਬਿਆਨ ਤੋਂ ਤੁਰੰਤ ਬਾਅਦ ਹੀ ਮੁਜ਼ਾਹਰਾਕਾਰੀਆਂ ਦਾ ਇੱਕ ਗਰੁੱਪ ਸਾਇਮਨ ਦੇ ਪ੍ਰਸ਼ਾਸਕੀ ਆਫਿਸ ਦੇ ਬਾਹਰ ਇਕੱਠਾ ਹੋ ਗਿਆ ਤੇ ਉਨ੍ਹਾਂ ਨੇ ਉੱਥੇ ਆਪਣੀ ਭੜਾਸ ਕੱਢੀ।
ਮੋਹਾਕ ਕਾਉਂਸਲ ਆਫ ਕਾਹਨਾਵਾਕੇ ਦੇ ਗ੍ਰੈਂਡ ਚੀਫ ਜੋਸਫ ਨੌਰਟਨ ਨੇ ਨਹੀਂ ਆਖਿਆ ਕਿ ਇਹ ਮੁਜ਼ਾਹਰੇ ਖਤਮ ਕੀਤੇ ਜਾਣ ਤੇ ਉਨ੍ਹਾਂ ਆਖਿਆ ਕਿ ਅਜਿਹਾ ਵਾਪਰਨ ਤੋਂ ਪਹਿਲਾਂ ਕਈ ਹੋਰ ਕਦਮ ਚੱੁਕੇ ਜਾਣੇ ਚਾਹੀਦੇ ਹਨ। ਕਈ ਤਰ੍ਹਾਂ ਦੀਆਂ ਗਾਰੰਟੀਆਂ ਦਿੱਤੇ ਜਾਣ ਦੀ ਲੋੜ ਹੈ। ਸਾਰੀਆਂ ਧਿਰਾਂ ਨੂੰ ਰਲ ਕੇ ਕੰਮ ਕਰਨਾ ਹੋਵੇਗਾ। ਟਾਇਨਡਿਨਾਗਾ ਮੋਹਾਕ ਕਾਉਂਸਲ ਚੀਫ ਆਰ ਡੋਨਾਲਡ ਮੈਰੈਕਲ ਨੇ ਇਹ ਸਪਸ਼ਟ ਨਹੀਂ ਕੀਤਾ ਕਿ ਇਨ੍ਹਾਂ ਮੁਜ਼ਾਹਰਿਆਂ ਨੂੰ ਖਤਮ ਕੀਤਾ ਜਾਵੇ ਜਾਂ ਨਹੀਂ। ਉਨ੍ਹਾਂ ਆਖਿਆ ਕਿ ਉਹ ਅਜਿਹਾ ਕੁਝ ਨਹੀਂ ਆਖਣਗੇ ਜਿਸ ਨਾਲ ਉਨ੍ਹਾਂ ਦੀ ਕਮਿਊਨਿਟੀ ਵਿੱਚ ਲੋਕ ਭੜਕ ਜਾਣ।

 

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਫਲਸਤੀਨ ਨੂੰ ਆਜ਼ਾਦ ਦੇਸ਼ ਦਾ ਦਰਜਾ ਦੇਣ ਲਈ ਐਨਡੀਪੀ ਵੱਲੋਂ ਲਿਆਂਦਾ ਮਤਾ ਪਾਰਲੀਆਮੈਂਟ ਵਿੱਚ ਪਾਸ ਹਾਇਤੀ ਦੇ ਅਹੁਦਾ ਛੱਡ ਰਹੇ ਪ੍ਰਧਾਨ ਮੰਤਰੀ ਨਾਲ ਟਰੂਡੋ ਨੇ ਕੀਤੀ ਗੱਲਬਾਤ ਟੈਕਸਾਂ ਵਿੱਚ ਵਾਧਾ ਕੀਤੇ ਬਿਨਾਂ ਖਰਚੇ ਵਧਾਉਣ ਦਾ ਸਰਕਾਰ ਕੋਲ ਕੋਈ ਚਾਰਾ ਨਹੀਂ : ਗਿਰੌਕਸ ਅਗਲੇ ਦੋ ਸਾਲਾਂ ਵਿੱਚ ਐਲਕੋਹਲ ਐਕਸਾਈਜ਼ ਟੈਕਸ ਵਿੱਚ ਨਹੀਂ ਕੀਤਾ ਜਾਵੇਗਾ ਵਾਧਾ : ਫਰੀਲੈਂਡ ਲਿਬਰਲਾਂ ਨੂੰ ਵੋਟ ਪਾਉਣ ਬਾਰੇ ਸੋਚ ਵੀ ਨਹੀਂ ਰਹੇ ਬਹੁਗਿਣਤੀ ਕੈਨੇਡੀਅਨਜ਼ : ਨੈਨੋਜ਼ ਓਟਵਾ ਵਿੱਚ ਕਤਲ ਕੀਤੇ ਗਏ 6 ਵਿਅਕਤੀਆਂ ਦੀ ਪੁਲਿਸ ਨੇ ਕੀਤੀ ਸ਼ਨਾਖ਼ਤ, 19 ਸਾਲਾ ਲੜਕੇ ਨੂੰ ਕੀਤਾ ਗਿਆ ਚਾਰਜ ਓਟਵਾ ਦੇ ਇੱਕ ਘਰ ਵਿੱਚੋਂ ਮਿਲੀਆਂ 2 ਬਾਲਗਾਂ ਤੇ 4 ਬੱਚਿਆਂ ਦੀਆਂ ਲਾਸ਼ਾਂ ਬੈਂਕ ਆਫ ਕੈਨੇਡਾ ਨੇ ਵਿਆਜ਼ ਦਰਾਂ 5 ਫੀ ਸਦੀ ਉੱਤੇ ਹੀ ਰੱਖਣ ਦਾ ਕੀਤਾ ਐਲਾਨ ਨੇਵਾਲਨੀ ਦੀ ਮੌਤ ਮਗਰੋਂ ਹੋਰ ਰੂਸੀ ਅਧਿਕਾਰੀਆਂ ਉੱਤੇ ਕੈਨੇਡਾ ਨੇ ਲਾਈਆਂ ਪਾਬੰਦੀਆਂ ਨਹੀਂ ਰਹੇ ਕੈਨੇਡਾ ਦੇ ਸਾਬਕਾ ਪ੍ਰਧਾਨ ਮੰਤਰੀ ਬ੍ਰਾਇਨ ਮਲਰੋਨੀ