Welcome to Canadian Punjabi Post
Follow us on

19

March 2024
 
ਕੈਨੇਡਾ

ਫੋਰਡ ਦੇ ਘਰ ਆਏ ਸ਼ੱਕੀ ਪੈਕੇਜ ਕਾਰਨ ਪਈਆਂ ਭਾਜੜਾਂ

February 19, 2020 05:00 PM

ਟੋਰਾਂਟੋ, 19 ਫਰਵਰੀ (ਪੋਸਟ ਬਿਊਰੋ) : ਪ੍ਰੀਮੀਅਰ ਡੱਗ ਫੋਰਡ ਦੇ ਇਟੋਬੀਕੋ ਸਥਿਤ ਘਰ ਵਿੱਚ ਮੰਗਲਵਾਰ ਨੂੰ ਆਏ ਇੱਕ ਸ਼ੱਕੀ ਪੈਕੇਜ ਦੀ ਜਾਂਚ ਕਰਨ ਲਈ ਟੋਰਾਂਟੋ ਪੁਲਿਸ ਨੂੰ ਸੱਦਿਆ ਗਿਆ। ਇਸ ਦੀ ਪੁਸ਼ਟੀ ਫੋਰਡ ਦੇ ਆਫਿਸ ਵੱਲੋਂ ਕੀਤੀ ਗਈ।
ਇਸ ਪੈਕੇਜ ਨਾਲ ਕਿਸੇ ਨੂੰ ਕੋਈ ਨੁਕਸਾਨ ਪਹੁੰਚਣ ਦੀ ਅਜੇ ਕੋਈ ਖਬਰ ਨਹੀਂ ਹੈ। ਫੋਰਡ ਦੇ ਆਫਿਸ ਵੱਲੋਂ ਦੱਸਿਆ ਗਿਆ ਕਿ ਸਵੇਰੇ ਟੋਰਾਂਟੋ ਪੁਲਿਸ ਸਰਵਿਸ (ਟੀਪੀਐਸ) ਨੂੰ ਪ੍ਰੀਮੀਅਰ ਦੇ ਘਰ ਸੱਦਿਆ ਗਿਆ। ਉਨ੍ਹਾਂ ਦੇ ਘਰੇ ਆਏ ਇਸ ਸ਼ੱਕੀ ਪੈਂਕੇਜ ਨੂੰ ਪ੍ਰੀਮੀਅਰ ਦੀ ਪਤਨੀ ਨੇ ਹੀ ਰਸੀਵ ਕੀਤਾ ਸੀ।
ਇਹ ਪੈਕੇਜ ਡਾਕ ਰਾਹੀਂ ਸਵੇਰ ਸਮੇਂ ਪਹੁੰਚਿਆ। ਟੀਪੀਐਸ ਨੇ ਫੌਰਨ ਪ੍ਰੀਮੀਅਰ ਦੇ ਘਰ ਪਹੁੰਚ ਕੇ ਹਾਲਾਤ ਦਾ ਜਾਇਜ਼ਾ ਲਿਆ। ਡਾਕ ਵਿੱਚ ਆਏ ਇਸ ਪੈਕੇਜ ਵਿੱਚ ਗੈਰ ਜ਼ਹਿਰੀਲੀ ਸਮੱਗਰੀ ਹੀ ਮਿਲੀ। ਟੋਰਾਂਟੋ ਫਾਇਰ ਦਾ ਕਹਿਣਾ ਹੈ ਕਿ ਇਸ ਸਮੇਂ ਫੋਰਡ ਦੇ ਘਰ ਵਿੱਚ ਕਿਸੇ ਕਿਸਮ ਦੀ ਕੋਈ ਦਿੱਕਤ ਨਹੀਂ ਹੈ।

 

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਫਲਸਤੀਨ ਨੂੰ ਆਜ਼ਾਦ ਦੇਸ਼ ਦਾ ਦਰਜਾ ਦੇਣ ਲਈ ਐਨਡੀਪੀ ਵੱਲੋਂ ਲਿਆਂਦਾ ਮਤਾ ਪਾਰਲੀਆਮੈਂਟ ਵਿੱਚ ਪਾਸ ਹਾਇਤੀ ਦੇ ਅਹੁਦਾ ਛੱਡ ਰਹੇ ਪ੍ਰਧਾਨ ਮੰਤਰੀ ਨਾਲ ਟਰੂਡੋ ਨੇ ਕੀਤੀ ਗੱਲਬਾਤ ਟੈਕਸਾਂ ਵਿੱਚ ਵਾਧਾ ਕੀਤੇ ਬਿਨਾਂ ਖਰਚੇ ਵਧਾਉਣ ਦਾ ਸਰਕਾਰ ਕੋਲ ਕੋਈ ਚਾਰਾ ਨਹੀਂ : ਗਿਰੌਕਸ ਅਗਲੇ ਦੋ ਸਾਲਾਂ ਵਿੱਚ ਐਲਕੋਹਲ ਐਕਸਾਈਜ਼ ਟੈਕਸ ਵਿੱਚ ਨਹੀਂ ਕੀਤਾ ਜਾਵੇਗਾ ਵਾਧਾ : ਫਰੀਲੈਂਡ ਲਿਬਰਲਾਂ ਨੂੰ ਵੋਟ ਪਾਉਣ ਬਾਰੇ ਸੋਚ ਵੀ ਨਹੀਂ ਰਹੇ ਬਹੁਗਿਣਤੀ ਕੈਨੇਡੀਅਨਜ਼ : ਨੈਨੋਜ਼ ਓਟਵਾ ਵਿੱਚ ਕਤਲ ਕੀਤੇ ਗਏ 6 ਵਿਅਕਤੀਆਂ ਦੀ ਪੁਲਿਸ ਨੇ ਕੀਤੀ ਸ਼ਨਾਖ਼ਤ, 19 ਸਾਲਾ ਲੜਕੇ ਨੂੰ ਕੀਤਾ ਗਿਆ ਚਾਰਜ ਓਟਵਾ ਦੇ ਇੱਕ ਘਰ ਵਿੱਚੋਂ ਮਿਲੀਆਂ 2 ਬਾਲਗਾਂ ਤੇ 4 ਬੱਚਿਆਂ ਦੀਆਂ ਲਾਸ਼ਾਂ ਬੈਂਕ ਆਫ ਕੈਨੇਡਾ ਨੇ ਵਿਆਜ਼ ਦਰਾਂ 5 ਫੀ ਸਦੀ ਉੱਤੇ ਹੀ ਰੱਖਣ ਦਾ ਕੀਤਾ ਐਲਾਨ ਨੇਵਾਲਨੀ ਦੀ ਮੌਤ ਮਗਰੋਂ ਹੋਰ ਰੂਸੀ ਅਧਿਕਾਰੀਆਂ ਉੱਤੇ ਕੈਨੇਡਾ ਨੇ ਲਾਈਆਂ ਪਾਬੰਦੀਆਂ ਨਹੀਂ ਰਹੇ ਕੈਨੇਡਾ ਦੇ ਸਾਬਕਾ ਪ੍ਰਧਾਨ ਮੰਤਰੀ ਬ੍ਰਾਇਨ ਮਲਰੋਨੀ