Welcome to Canadian Punjabi Post
Follow us on

16

April 2024
ਬ੍ਰੈਕਿੰਗ ਖ਼ਬਰਾਂ :
ਲੰਡਨ 'ਚ ਵੀਜ਼ਾ ਸ਼ਰਤਾਂ ਦੀ ਉਲੰਘਣਾ ਕਰਕੇ ਗੈਰ-ਕਾਨੂੰਨੀ ਕਾਰੋਬਾਰ ਕਰਨ ਦੇ ਮਾਮਲੇ `ਚ 12 ਭਾਰਤੀ ਗ੍ਰਿਫ਼ਤਾਰਸੂਰਜ ਗ੍ਰਹਿਣ ਤੋਂ ਪ੍ਰੇਸ਼ਾਨ ਔਰਤ ਨੇ ਅਮਰੀਕਾ 'ਚ 8 ਮਹੀਨੇ ਦੀ ਧੀ ਨੂੰ ਕਾਰ 'ਚੋਂ ਸੁੱਟਿਆ, ਪਤੀ ਦੀ ਛਾਤੀ 'ਚ ਮਾਰਿਆ ਚਾਕੂਵੀਅਤਨਾਮ ਦੀ ਪ੍ਰਾਪਰਟੀ ਟਾਈਕੂਨ ਨੂੰ ਮੌਤ ਦੀ ਸਜ਼ਾ, 1 ਲੱਖ ਕਰੋੜ ਰੁਪਏ ਦੀ ਧੋਖਾਧੜੀ ਦੇ ਦੋਸ਼ ਸਨ, 85 ਹੋਰ ਲੋਕਾਂ ਨੂੰ ਵੀ ਹੋਈ ਸਜ਼ਾਪਾਕਿਸਤਾਨ ਦੇ ਪੰਜਾਬ ਵਿਚ ਫੌਜ `ਤੇ ਪੁਲਿਸ ਦੀ ਝੜਪ ਦੀ ਖ਼ਬਰ: ਥਾਣਾ ਇੰਚਾਰਜ ਨੂੰ ਤਾਲਾਬੰਦੀ 'ਚ ਬੰਦ ਕਰਕੇ ਮਾਰਿਆ ਗਿਆ, ਪੁਲਿਸ ਨੇ ਕੀਤੇ ਸਨ ਨਜਾਇਜ਼ ਹਥਿਆਰ ਬਰਾਮਦਭਾਜਪਾ ਉਮੀਦਵਾਰ ਤਰਨਜੀਤ ਸਿੰਘ ਸੰਧੂ ਨੇ ਮੁਸਲਿਮ ਭਾਈਚਾਰੇ ਨਾਲ ਈਦ ਦੀ ਖ਼ੁਸ਼ੀ ਕੀਤੀ ਸਾਂਝੀਸਵੀਪ ਪ੍ਰਾਜੈਕਟ ਤਹਿਤ ਵੋਟ ਦੇ ਅਧਿਕਾਰਾਂ ਪ੍ਰਤੀ ਨੌਜਵਾਨਾਂ ਨੂੰ ਕੀਤਾ ਜਾਗਰੂਕਖਾਲਸਾ ਸਾਜਣਾ ਦਿਵਸ ਦੇ ਸਮਾਗਮਾਂ ’ਚ ਸ਼ਮੂਲੀਅਤ ਲਈ ਪਾਕਿਸਤਾਨ ਜਾਣ ਵਾਲੇ ਸ਼ਰਧਾਲੂਆਂ ਨੇ ਵੀਜਾ ਲੱਗੇ ਪਾਸਪੋਰਟ ਕੀਤੇ ਪ੍ਰਾਪਤਨੇਪਾਲ 'ਚ ਫਿਰ ਉੱਠੀ ਹਿੰਦੂ ਰਾਸ਼ਟਰ ਦੀ ਮੰਗ, ਸੜਕਾਂ 'ਤੇ ਉਤਰੇ ਸੈਂਕੜੇ ਪ੍ਰਦਰਸ਼ਨਕਾਰੀ
 
ਲਾਈਫ ਸਟਾਈਲ

ਸਕਿਨ ਦੇ ਹਿਸਾਬ ਨਾਲ ਲਗਾਓ ਮਾਸਕ

February 19, 2020 08:16 AM

ਲੜਕੀਆਂ ਗਲੋਇੰਗ ਅਤੇ ਬੇਦਾਗ ਬਿਊਟੀ ਪਾਉਣ ਲਈ ਕਈ ਤਰ੍ਹਾਂ ਦੇ ਪੈਕ, ਕ੍ਰੀਮ ਅਤੇ ਮਾਸਕ ਲਗਾਉਂਦੀਆਂ ਹਨ, ਪਰ ਹਰ ਕਿਸੇ ਦੀ ਸਕਿਨ ਟਾਈਮ ਵੱਖਰੀ ਹੁੰਦੀ ਹੈ। ਇਸ ਮੌਕੇ ਜਦੋਂ ਫੇਸ਼ੀਅਲ ਕਰਾਓ ਤਾਂ ਮਾਸਕ ਅਪਲਾਈ ਕਰਦੇ ਸਮੇਂ ਆਪਣੀ ਸਕਿਨ ਟਾਈਪ ਦਾ ਖਿਆਲ ਜ਼ਰੂਰ ਰੱਖੋ। ਚਲੋ ਫਿਰ ਤੁਹਾਨੂੰ ਦੱਸਦੇ ਹਾਂ ਕਿ ਸਕਿਨ ਦੇ ਹਿਸਾਬ ਨਾਲ ਤੁਹਾਨੂੰ ਕਿਵੇਂ ਫੇਸ ਮਾਸਕ ਲਗਾਉਣਾ ਚਾਹੀਦੈ।
ਐਕਨੇ ਸਕਿਨ
ਐਕਨੇ ਸਕਿਨ ਤੋਂ ਪਰੇਸ਼ਾਨ ਲੜਕੀਆਂ ਨੂੰ ਇੱਕ ਵਾਰ ਗ੍ਰੀਨ ਟੀ ਦਾ ਬਣਿਆ ਮਾਸਕ ਟਰਾਈ ਕਰਨਾ ਚਾਹੀਦਾ ਹੈ। ਇਸ ਵਿੱਚ ਐਂਟੀ ਆਕਸੀਡੈਂਟਸ ਗੁਣ ਹੁੰਦੇ ਹਨ, ਜੋ ਐਕਨੇ ਤੋਂ ਛੁਟਕਾਰਾ ਦਿਵਾ ਕੇ ਸਕਿਨ ਨੂੰ ਗਲੋਇੰਗ ਬਣਾਉਂਦੇ ਹਨ। ਇਸ ਦੇ ਲਈ ਗ੍ਰੀਨ ਟੀ ਬੈਗ ਨੂੰ ਅੱਧਾ ਕੱਪ ਪਾਣੀ ਵਿੱਚ ਉਬਾਲੋ ਅਤੇ ਠੰਢਾ ਕਰ ਕੇ ਛਾਣ ਲਓ। ਇਸ ਵਿੱਚ ਇੱਕ ਟੇਬਲ ਸਪੂਨ ਸ਼ਹਿਦ ਅਤੇ ਇੱਕ ਟੀ ਸਪੂਨ ਨਿੰਬੂ ਦਾ ਰਸ ਮਿਲਾ ਕੇ ਚਿਹਰੇ 'ਤੇ ਦੋ ਮਿੰਟ ਤੱਕ ਮਸਾਜ ਕਰੋ ਅਤੇ ਫਿਰ 10 ਮਿੰਟ ਲਈ ਛੱਡ ਦਿਓ। ਜਦੋਂ ਇਹ ਸੁੱਕ ਜਾਏ ਤਾਂ ਤੁਸੀਂ ਇਸ ਨੂੰ ਤਾਜ਼ੇ ਪਾਣੀ ਨਾਲ ਸਾਫ ਕਰੋ।
ਆਇਲੀ ਸਕਿਨ
ਆਇਲੀ ਸਕਿਨ ਕਾਰਨ ਪਿੰਪਲਜ਼ ਦੀ ਕਾਫੀ ਸਮੱਸਿਆ ਰਹਿੰਦੀ ਹੈ। ਤੁਹਾਨੂੰ ਮੁਲਤਾਨੀ ਮਿੱਟੀ ਦੇ ਬਣੇ ਮਾਸਕ ਦਾ ਇਸਤੇਮਾਲ ਕਰਨਾ ਚਾਹੀਦਾ ਹੈ। ਇਸ ਦੇ ਲਈ ਇੱਕ ਟੇਬਲ ਸਪੂਨ ਮੁਲਤਾਨੀ ਮਿੱਟੀ ਵਿੱਚ ਦੋ ਟੇਬਲਸਪੂਨ ਸ਼ਹਿਦ ਮਿਲਾ ਕੇ ਚਿਹਰੇ 'ਤੇ 10 ਮਿੰਟ ਲਗਾਓ ਤੇ ਫਿਰ ਠੰਢੇ ਪਾਣੀ ਨਾਲ ਧੋ ਲਵੋ। ਇਹ ਤੁਹਾਡੇ ਚਿਹਰੇ ਤੋਂ ਆਇਲੀਨੈੱਸ ਦੀ ਪ੍ਰੇਸ਼ਾਨੀ ਖਤਮ ਕਰ ਕੇ ਤੁਹਾਨੂੰ ਗਲੋਇੰਗ ਸਕਿਨ ਦੇਵੇਗਾ।
ਕੰਬੀਨੇਸ਼ਨ ਸਕਿਨ
ਕੰਬੀਨੇਸ਼ਨ ਸਕਿਨ ਉਹ ਹੁੰਦੀ ਹੈ ਜਿਸ 'ਚ ਚਿਹਰੇ ਦਾ ਟੀ-ਜ਼ੋਨ ਹਿੱਸਾ ਆਇਲੀ ਅਤੇ ਬਾਕੀ ਹਿੱਸਾ ਡਰਾਈ ਹੁੰਦਾ ਹੈ। ਇਸ ਤਰ੍ਹਾਂ ਦੀ ਸਕਿਨ ਦੀਆਂ ਮੁਟਿਆਰਾਂ ਨੂੰ ਕੋਈ ਵੀ ਮੇਕਅਪ ਵਰਤਣ ਤੋਂ ਪਹਿਲਾਂ ਚੈਕ ਕਰ ਲੈਣਾ ਚਾਹੀਦਾ ਹੈ ਕਿ ਉਹ ਤੁਹਾਡੀ ਸਕਿਨ 'ਚ ਸੂਟ ਕਰੇਗਾ ਜਾਂ ਨਹੀਂ। ਇਸ ਲਈ ਇੱਕ ਟੇਬਲਸਪੂਨ ਦਹੀਂ 'ਚ ਇੱਕ ਟੇਬਲਸਪੂਨ ਸ਼ਹਿਦ ਮਿਲਾ ਕੇ ਚਿਹਰੇ 'ਤੇ ਮਸਾਜ ਕਰੋ ਅਤੇ ਫਿਰ 10 ਮਿੰਟ ਲਈ ਛੱਡ ਦਿਓ। ਇਸ ਤੋਂ ਬਾਅਦ ਤਾਜ਼ੇ ਪਾਣੀ ਨਾਲ ਚਿਹਰਾ ਸਾਫ ਕਰ ਲਓ।
ਡਲ ਸਕਿਨ
ਧੂੜ-ਮਿੱਟੀ ਜਾਂ ਪ੍ਰਦੂਸ਼ਣ ਕਾਰਨ ਸਕਿਨ ਹੌਲੀ ਹੌਲੀ ਡੱਲ ਪੈਂਦੀ ਹੈ, ਜਿਸ ਲਈ ਲੜਕੀਆਂ ਕ੍ਰੀਮ ਦੀ ਵਰਤੋਂ ਕਰਦੀਆਂ ਹਨ, ਪਰ ਤੁਸੀਂ ਘਰ ਦੇ ਬਣੇ ਪਪੀਤੇ ਦੇ ਪੈਕ ਨਾਲ ਡਲ ਸਕਿਨ ਤੋਂ ਛੁਟਕਾਰਾ ਪਾ ਸਕਦੇ ਹੋ। ਇਸ ਲਈ ਦੋ ਟੇਬਲਸਪੂਨ ਪੱਕੇ ਪਪੀਤੇ ਨੂੰ ਮੈਸ਼ ਕਰੋ ਅਤੇ ਇਸ ਵਿੱਚ ਇੱਕ ਟੇਬਲਸਪੂਨ ਦਹੀਂ ਮਿਕਸ ਕਰੋ। ਇਸ ਨੂੰ ਚਿਹਰੇ 'ਤੇ 15-20 ਮਿੰਟ ਲਗਾਉਣ ਤੋਂ ਬਾਅਦ ਪਾਣੀ ਨਾਲ ਸਾਫ ਕਰ ਲਓ।
ਡਰਾਈ ਸਕਿਨ
ਡਰਾਈ ਸਕਿਨ ਦੇ ਕਾਰਨ ਚਿਹਰੇ 'ਤੇ ਸਮੇਂ ਤੋਂ ਪਹਿਲਾਂ ਹੀ ਐਂਟੀ-ਏਜਿੰਗ ਸਾਈਨ ਦਿਸਣ ਲੱਗਦੇ ਹਨ। ਅਜਿਹੇ ਵਿੱਚ ਫੇਸ਼ੀਅਲ ਕਰਵਾਉਣ ਤੋਂ ਬਾਅਦ ਤੁਹਾਨੂੰ ਕੇਲੇ ਦਾ ਬਣਿਆ ਮਾਸਕ ਲਾਉਣਾ ਚਾਹੀਦਾ ਹੈ, ਜੋ ਸਕਿਨ 'ਚ ਨਮੀ ਨੂੰ ਬਰਕਾਰਰ ਰੱਖੇਗਾ। ਇਸ ਲਈ ਅੱਧਾ ਕੇਲਾ ਮੈਸ਼ ਕਰ ਕੇ ਇਸ ਵਿੱਚ ਇੱਕ ਟੇਬਲਸਪੂਨ ਸ਼ਹਿਦ ਜਾਂ ਦਹੀਂ ਮਿਲਾਓ। ਇਸ ਫੇਸ ਮਾਸਕ ਨੂੰ ਚਿਹਰੇ 'ਤੇ 10-15 ਮਿੰਟ ਲਗਾਉਣ ਤੋਂ ਬਾਅਦ ਨਾਰਮਲ ਜਾਂ ਕੋਸੇ ਪਾਣੀ ਧੋ ਲਓ।

 
Have something to say? Post your comment