Welcome to Canadian Punjabi Post
Follow us on

28

March 2024
ਬ੍ਰੈਕਿੰਗ ਖ਼ਬਰਾਂ :
ਬੱਸ ਵਿੱਚ ਮਹਿਲਾ ਉੱਤੇ ਇੱਕ ਵਿਅਕਤੀ ਨੇ ਕੀਤਾ ਹਮਲਾ, ਮਹਿਲਾ ਜ਼ਖ਼ਮੀਜਾਅਲੀ ਇਨਕਮ ਬੈਨੇਫਿਟ ਹਾਸਲ ਕਰਨ ਵਾਲੇ 232 ਮੁਲਾਜ਼ਮਾਂ ਨੂੰ ਸੀਆਰਏ ਨੇ ਕੱਢਿਆਫੋਰਡ ਸਰਕਾਰ ਨੇ ਪੇਸ਼ ਕੀਤਾ 214. 5 ਬਿਲੀਅਨ ਦੇ ਖਰਚੇ ਵਾਲਾ ਬਜਟਈਡੀ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਕੀਤਾ ਗ੍ਰਿਫ਼ਤਾਰਪ੍ਰਧਾਨ ਮੰਤਰੀ ਮੋਦੀ ਰੂਸੀ ਰਾਸ਼ਟਰਪਤੀ ਨੂੰ ਚੋਣਾਂ ਜਿੱਤਣ 'ਤੇ ਦਿੱਤੀ ਵਧਾਈ, ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਨਸਕੀ ਨੂੰ ਵੀ ਕੀਤਾ ਫ਼ੋਨਗਾਜ਼ਾ ਦੇ ਸਭ ਤੋਂ ਵੱਡੇ ਹਸਪਤਾਲ ਨੇੜੇ ਬੰਬਾਰੀ, 50 ਲੜਾਕਿਆਂ ਦੇ ਮਾਰੇ ਜਾਣ ਦਾ ਸ਼ੱਕ ਮੁੱਖ ਮੰਤਰੀ ਭਗਵੰਤ ਮਾਨ ਸ਼ਹੀਦ ਕਾਂਸਟੇਬਲ ਅੰਮ੍ਰਿਤਪਾਲ ਸਿੰਘ ਦੇ ਘਰ ਪਹੁੰਚੇ, ਪਰਿਵਾਰ ਨਾਲ ਕੀਤਾ ਦੁੱਖ ਸਾਂਝਾ ਸੁਪਰੀਮ ਕੋਰਟ ਨੇ ਕੀਤਾ ਬਾਬਾ ਰਾਮਦੇਵ ਅਤੇ ਆਚਾਰੀਆ ਬਾਲਕ੍ਰਿਸ਼ਨ ਨੂੰ ਨੋਟਿਸ ਜਾਰੀ, ਪੁੱਛਿਆ, ਮਾਣਹਾਨੀ ਦੀ ਕਾਰਵਾਈ ਕਿਉਂ ਨਾ ਕੀਤੀ ਜਾਵੇੇ
 
ਸੰਪਾਦਕੀ

ਪਾਕਿਸਤਾਨ ਯਾਤਰਾ ਭਾਗ - 3- ਹਿੱਲ ਸਟੇਸ਼ਨ ਮਰੀ ਦੀ ਫੇਰੀ ਅਤੇ ਗੁਰੂਆਂ ਦਾ ਧੰਨਵਾਦ

February 19, 2020 07:52 AM

-ਜਗਦੀਸ਼ ਗਰੇਵਾਲ-
ਪਾਕਿਸਤਾਨ ਯਾਤਰਾ ਦੇ ਤੀਜੇ ਦਿਨ ਅਸੀਂ ਇਸਲਾਮਾਬਾਦ ਤੋਂ ਚੱਲ ਕੇ 50 ਕੁ ਕਿਲੋਮੀਟਰ ਦੂਰੀ ਉੱਤੇ ਪੀਰ ਪੰਜਾਲ ਪਹਾੜੀ ਰੇਂਜ ਵਿੱਚ ਸਥਿਤ ਮਰੀ ਹਿੱਲ ਸਟੇਸ਼ਨ ਗਏ। ਸਮੁੰਦਰੀ ਤਲ ਤੋਂ ਤਕਰੀਬਨ 2291 ਮੀਟਰ ਉਚਾਈ ਵਾਲੇ ਇਸ ਕਸਬੇ ਨੂੰ ਜਾਂਦਿਆਂ ਰਸਤੇ ਵਿੱਚ ਛੋਟੇ ਛੋਟੇ ਮਕਾਨਾਂ ਦੀਆਂ ਝਲਕੀਆਂ ਦਿਲ ਨੂੰ ਖਿੱਚ ਪਾ ਰਹੀਆਂ ਸਨ। ਪਹਾੜੀਆਂ ਉੱਤੇ ਝੂਲਦੇ ਰੁੱਖਾਂ ਦੀਆਂ ਝਲਕੀਆਂ ਉਂਟਰੇਓ ਵਿੱਚ ਮੁਸਕੋਕਾ ਇਲਾਕੇ ਦੀ ਯਾਦ ਤਾਜਾ ਕਰਵਾ ਰਹੀਆਂ ਸਨ। ਚਿਨਾਰ ਦੇ ਉੱਚੇ ਰੁੱਖ ਜਿਵੇਂ ਜੀਅ ਆਇਆਂ ਨੂੰ ਆਖ ਰਹੇ ਹੋਣ। ਹਰਿਆਵਲ ਵਿੱਚ ਢਕੀਆਂ ਇਹਨਾਂ ਪਹਾੜੀ ਵਾਦੀਆਂ ਵਿੱਚ ਵੱਸਦੇ ਲੋਕਾਂ ਦਾ ਮੁੱਖ ਧੰਦਾ ਮੁਰਗੀਆਂ ਪਾਲਣਾ ਅਤੇ ਟੂਰਿਜ਼ਮ ਹੈ। ਮਰੀ ਨੂੰ ਜਾਂਦੀ ਹਾਈਵੇਅ ਪਹਾੜੀਆਂ ਨੂੰ ਕੱਟ ਕੇ ਬਣਾਈ ਗਈ ਇੱਕ ਮਲਟੀਲੇਨ ਸੜਕ ਹੈ ਜੋ ਕਿ ਪਾਕਿਸਤਾਨ ਵੱਲੋਂ ਇਨਫਰਾਸਟਰਕਚ ਦੇ ਆਧੁਨਕੀਰਣ ਲਈ ਕੀਤੇ ਨਿਵੇਸ਼ ਦੀ ਇੱਕ ਮਿਸਾਲ ਹੈ। ਇਸ ਸੜਕ ਦੇ ਦੋਵੇਂ ਪਾਸੇ ਮੋਟੀਆਂ ਮੋਟੀਆਂ ਦੀਵਾਰਾਂ ਦੀ ਉਸਾਰੀ ਕੀਤੀ ਗਈ ਹੈ ਤਾਂ ਜੋ ਪਹਾੜਾਂ ਤੋਂ ਖਿਸਕਦੀਆਂ ਢਿੱਗਾਂ ਨੁਕਸਾਨ ਨਾ ਕਰਨ। ਦੱਸਿਆ ਗਿਆ ਕਿ ਇਹ ਦੀਵਾਰਾਂ ਬਹੁਤ ਸਾਰੇ ਪਿੰਡਾਂ ਨੂੰ ਪਹਾੜਾਂ ਦੇ ਖਿਸਕਣ ਤੋਂ ਹੋਣ ਵਾਲੇ ਨੁਕਸਾਨ ਤੋਂ ਬਚਾਉਂਦੀਆਂ ਹਨ।
ਜਿਉਂ ਹੀ ਅਸੀਂ ਮਰੀ ਪੁੱਜ ਕੇ ਮਾਲ ਰੋਡ ਉੱਤੇ ਤੁਰਨ ਲੱਗੇ ਤਾਂ ਮੇਰੇ, ਰਣਧੀਰ ਰਾਣਾ ਅਤੇ ਕੁਲਵਿੰਦਰ ਛੀਨਾ ਦੇ ਸਿਰਾਂ ਉੱਤੇ ਸਜਾਈਆਂ ਦਸਤਾਰਾਂ ਨੂੰ ਵੇਖ ਨੌਜਵਾਨ ਮੁੰਡੇ ਅਤੇ ਹੋਰ ਲੋਕ ਸਾਡੇ ਨਾਲ ਆ ਫੋਟੋਆਂ ਖਿਚਵਾਉਣ ਲੱਗੇ। ਸੈਲਫੀਆਂ ਖਿਚਵਾਉਂਦੇ ਅਤੇ ਗਲੇ ਲੱਗਦੇ ਉਹ ਬਹੁਤ ਹੀ ਜਿ਼ਆਦਾ ਪਿਆਰ ਵੰਡ ਰਹੇ ਸਨ। ਚਾਹ ਪਾਣੀ ਤੋਂ ਇਲਾਵਾ ਹਰ ਕਿਸਮ ਦੀ ਖਿਦਮਤ ਕਰਨ ਦੀਆਂ ਆਵਾਜ਼ਾਂ ਚਾਰੇ ਪਾਸਿਆਂ ਤੋਂ ਆ ਰਹੀਆਂ ਸਨ। ਇਹਨਾਂ ਲੋਕਾਂ ਦੀ ਮੁਹੱਬਤ ਨੇ ਇੱਕ ਵਿਸ਼ੇਸ਼ ਕਿਸਮ ਦਾ ਅਹਿਸਾਸ ਮਨ ਵਿੱਚ ਪੈਦਾ ਕੀਤਾ। ਇਹਨਾਂ ਲੋਕਾਂ ਵਿੱਚ ਮੌਜੂਦ ਮੁਹੱਬਤ ਦਾ ਇੱਕ ਕਾਰਨ ਸ਼ਾਇਦ ਇਹ ਹੋਵੇਗਾ ਕਿ ਇਹਨਾਂ ਵਿੱਚੋਂ ਕਈਆਂ ਦੇ ਪੁਰਖਿਆਂ ਦਾ ਸਬੰਧ ਚੜਦੇ ਪੰਜਾਬ ਨਾਲ ਰਿਹਾ ਹੋਵੇਗਾ ਜਿੱਥੇ ਦੀਆਂ ਗੱਲਾਂ ਕਹਾਣੀਆਂ ਸੁਣ ਸੁਣ ਇਹ ਵੱਡੇ ਹੋਏ ਹੋਣਗੇ। ਲੋਕਾਂ ਵੱਲੋਂ ਦਿੱਤੇ ਪਰੇਮ ਨੇ ਸਾਨੂੰ ਇਹ ਅਹਿਸਾਸ ਵੀ ਦ੍ਰਿੜ ਕਰਵਾਇਆ ਕਿ ਮਿਲ ਰਿਹਾ ਸਤਕਾਰ ਸਾਡਾ ਨਹੀਂ ਸਗੋਂ ਸਾਡੇ ਗੁਰੂ ਸਹਿਬਾਨਾਂ ਦਾ ਹੈ ਜਿਹਨਾਂ ਨੇ ਦਸਤਾਰ ਦੀ ਦੌਲਤ ਬਖਸਿ਼ਸ਼ ਕੀਤੀ ਹੈ।

  

ਇਸਲਾਮ ਧਰਮ ਵਿੱਚ ਔਰਤਾਂ ਵੱਲੋਂ ਬਿਗਾਨੇ ਮਰਦਾਂ ਨਾਲ ਖੁੱਲ ਕੇ ਬੋਲਣ ਜਾਂ ਤਸਵੀਰਾਂ ਆਦਿ ਕਰਵਾਉਣ ਦੀ ਬਹੁਤੀ ਖੁੱਲ੍ਹ ਨਹੀਂ ਹੈ। ਇਸਦੇ ਬਾਵਜੂਦ ਅਸੀਂ ਵੇਖਿਆ ਕਿ ਔਰਤਾਂ ਵੱਲੋਂ ਵੀ ਸਾਡੀ ਆਮਦ ਦਾ ਸੁਆਗਤ ਕੀਤਾ ਜਾ ਰਿਹਾ ਸੀ। ਜਿੱਥੇ ਵਕਤ ਮਿਲਿਆ ਲੜਕੀਆਂ ਅਤੇ ਔਰਤਾਂ ਨੇ ਫੋਟੋਆਂ ਖਿਚਵਾਉਣ ਦੀ ਖੁੱਲ੍ਹ ਵੀ ਲਈ ਅਤੇ ਕੁਲਵਿੰਦਰ ਛੀਨਾ ਨਾਲ ਇਕ ਅਹਿਮ ਵਾਕਿਆ ਹੋਇਆ। ਹੋਇਆ ਇਹ ਕਿ ਅਸੀਂ ਇੱਕ ਰੈਸਟੋਰੈਂਟ ਵਿੱਚ ਚਾਹ ਪਾਣੀ ਲਈ ਰੁਕੇ ਹੋਏ ਸੀ ਅਤੇ ਕੁਲਵਿੰਦਰ ਨੂੰ ਵਾਸ਼ਰੂਮ ਜਾਂਦਿਆਂ ਦੇਖਕੇ ਕੁੜੀਆਂ ਦਾ ਇਕ ਝੁੰਡ ਇਕੱਠਾ ਹੋ ਗਿਆ। ਜਿਉਂ ਹੀ ਉਹ ਵਾਸ਼ਰੂਮ ਚੋਂ ਬਾਹਰ ਆਇਆ ਤਾਂ ਕੁੜੀਆਂ ਨੇ ਉਸ ਨਾਲ ਫਟਾਫਟ ਫੋਟੋਆਂ ਅਤੇ ਸੈਲਫੀਆਂ ਕੀਤੀਆਂ ਅਤੇ ਸਾਡੇ ਪਾਕਿਸਤਾਨ ਆਉਣ ਲਈ ਧੰਨਵਾਦ ਆਖਿਆ। ਇਹ ਉਸ ਮਰੀ ਸ਼ਹਿਰ ਦੀਆਂ ਗੱਲਾਂ ਹਨ ਜਿੱਥੇ ਕਦੇ ਮਾਲ ਰੋਡ ਉੱਤੇ ਭਾਰਤੀਆਂ (ਹੁਣ ਵਾਲੇ ਪਾਕਿਸਤਾਨ ਸਮੇਤ) ਦਾ ਦਾਖ਼ਲਾ ਬੰਦ ਹੁੰਦਾ ਸੀ ਅਤੇ ਅੰਗਰੇਜ਼ ਹੀ ਜਾ ਸਕਿਆ ਕਰਦੇ ਸਨ।

ਬੜੀ ਇਮਾਮ
  

ਮਰੀ ਤੋਂ ਅੱਗੇ ਸਾਡਾ ਪ੍ਰੋਗਰਾਮ ਲੇਕ ਵਿਊ `ਤੇ ਜਾਣ ਸੀ । ਇੱਥੇ ਤੋਂ ਅੱਗੇ ਜਾਣ ਤੋਂ ਸਾਨੂੰ ਇਹ ਆਖ ਕੇ ਰੋਕ ਦਿੱਤਾ ਗਿਆ ਕਿ ਸਰਦਾਰ ਜੀ, ਅਗਲੀ ਥਾਂ ਉੱਤੇ ਬਹੁਤ ਜਿ਼ਆਦਾ ਲੋਕ ਹੋਣਗੇ ਜੋ ਤੁਹਾਨੂੰ ਮਿਲਣਾ ਚਾਹੁਣਗੇ, ਫੋਟੋਆਂ ਅਤੇ ਸੈਲਫੀਆਂ ਲੈਣਾ ਚਾਹੁਣਗੇ। ਸਾਡੇ ਗਾਈਡ ਨੇ ਸਲਾਹ ਦਿੱਤੀ ਕਿ ਚੰਗਾ ਹੋਵੇਗਾ ਕਿ ਅਸੀਂ ਵਾਪਸ ਹੋ ਜਾਈਏ ਕਿਉਂਕਿ ਭੀੜ ਨੂੰ ਕੰਟਰੋਲ ਕਰਨਾ ਔਖਾ ਹੋ ਜਾਵੇਗਾ। ਹਾਲਾਂਕਿ ਅਸੀਂ ਸਾਧਾਰਨ ਸਿੱਖ ਯਾਤਰੂ ਸੀ ਪਰ ਸਾਨੂੰ ਮਹਿਸੂਸ ਹੋਇਆ ਜਿਵੇਂ ਸਾਨੂੰ ਕਿਸੇ ਸੈਲਬਰਿਟੀ (Celebrity) ਵਾਲਾ ਦਰਜ਼ਾ ਮਿਲ ਰਿਹਾ ਹੋਵੇ। ਵਰਨਣਯੋਗ ਹੈ ਕਿ ਇਸ ਯਾਤਰਾ ਵਿੱਚ ਸਾਡੇ ਨਾਲ 770 ਏ ਐਮ ਤੋਂ ਆਰਫ਼ਾ ਮੁਜੱ਼ਫਰ ਅਤੇ ਉਸਦਾ ਪਰਿਵਾਰ ਸ਼ਾਮਲ ਸਨ ਅਤੇ ਉਹਨਾਂ ਵੱਲੋਂ ਕੀਤੀ ਆਊ ਭੁਗਤ ਬਹੁਤ ਹੀ ਧੰਨਵਾਦੀ ਬਣਾਉਣ ਵਾਲੀ ਰਹੀ ਹੈ। ਮਰੀ ਤੋਂ ਵਾਪਿਸ ਆਉਂਦਿਆਂ ਅਸੀਂ ਚਿਨਾਰ ਗੁਲਫ਼਼ ਕਲੱਬ ਵਿਖੇ ਰੁਕੇ। ਬ੍ਰਿਟਿਸ਼ ਰਾਜ ਦੌਰਾਨ ਬਣਾਈ ਗਈ ਇਹ ਗੁਲਫ਼ ਕਲੱਬ ਪਹਾੜਾਂ `ਚ ਬਣੀਆਂ ਗੁਲਫ਼ ਕਲੱਬਾਂ `ਚੋਂ ਇਕ ਹੈ।

ਮਰੀ
  

ਮਰੀ ਦਾ ਆਨੰਦ ਮਾਨਣ ਤੋਂ ਬਾਅਦ ਅਸੀਂ ਵਾਪਸ ਇਸਲਾਮਾਬਾਦ ਆਏ ਜਿੱਥੇ ਸਾਨੂੰ ਬੜੀ ਇਮਾਮ (Bari Imam) ਜਾਂ ਬੜੀ ਸਰਕਾਰ ਦੇ ਨੂਰਪੁਰਾ ਸ਼ਾਹਾਂ ਵਿਖੇ ਸਥਿਤ ਸਥਾਨ ਜਾਣ ਦਾ ਸੁਭਾਗ ਹਾਸਲ ਹੋਇਆ। ਬੜੀ ਇਮਾਮ ਦਾ ਪੂਰਾ ਨਾਮ ਸ਼ਾਹ ਅਬਦੁਲ ਲਤੀਫ਼ ਕਾਜ਼ਮੀ ਸੀ ਜੋ 1617 ਤੋਂ 1705 ਤੱਕ ਹੋਏ ਸੂਫੀ ਫ਼ਕੀਰ ਸਨ। ਸਮਝਿਆ ਜਾਂਦਾ ਹੈ ਕਿ ਇਹ ਇਸਲਾਮ ਦੇ ਬਾਨੀ ਹਜ਼ਰਤ ਮੁਹਮੰਦ ਦੇ ਵੰਸ਼ਜ ਰਹੇ ਹਨ। ਇਸ ਸੂਫੀ ਫਕੀਰ ਬਾਰੇ ਪੰਜਾਬ ਵਿੱਚ ਬਹੁਤ ਸਾਰੀਆਂ ਦੰਦ ਕਥਾਵਾਂ ਅੱਜ ਤੱਕ ਚੱਲ ਰਹੀਆਂ ਹਨ। ਇਸ ਸੂਫੀ ਫਕੀਰ ਬਾਰੇ ਮਸ਼ਹੂਰ ਹੈ ਕਿ ਆਪਣੇ ਜੀਵਨ ਕਾਲ ਵਿੱਚ ਇਹ ਖੁਦ ਨੂੰ ਲੋਕਾਂ ਦੀ ਨਿੰਦਾ ਦਾ ਕਾਰਣ ਬਣਾ ਕੇ ਰੱਬ ਦੀਆਂ ਨਜ਼ਰਾਂ ਵਿੱਚ ਚੰਗਾ ਰਹਿਣਾ ਪਸੰਦ ਕਰਦੇ ਸਨ। ਜੇ ਮੁਕਾਬਲਾ ਕਰਕੇ ਵੇਖੀਏ ਤਾਂ ਅੱਜ ਦੇ ਸਮਾਜ ਵਿੱਚ ਅਸੀਂ ਲੋਕਾਂ ਦੀਆਂ ਨਜ਼ਰਾਂ ਵਿੱਚ ਚੰਗਾ ਬਣ ਕੇ ਖੁਸ਼ ਹੁੰਦੇ ਹਾਂ ਬੇਸ਼ੱਕ ਰੱਬ ਨੂੰ ਇਹ ਗੱਲ ਬਿਲਕੁਲ ਹੀ ਪਸੰਦ ਨਹੀਂ ਹੋਵੇਗੀ। ਬੀਤੇ ਦੋ ਕੁ ਦਹਾਕਿਆਂ ਤੋਂ ਪਾਕਿਸਤਾਨ ਦੇ ਕੁੱਝ ਹਿੱਸਿਆਂ ਵਿੱਚ ਉੱਠੀ ਸੂਫੀ ਸੰਤਾਂ/ਫਕੀਰਾਂ ਵਿਰੁੱਧ ਅਤਿਵਾਦੀ ਲਹਿਰ ਦਾ ਇਸ ਸਥਾਨ ਨੂੰ ਵੀ ਕਰੋਪ ਹੰਢਾਉਣਾ ਪਿਆ ਜਦੋਂ 27 ਮਈ 2005 ਨੂੰ ਇੱਕ ਆਤਮਘਾਤੀ ਵੱਲੋਂ ਹਮਲਾ ਕਰਕੇ 20 ਲੋਕਾਂ ਦੀ ਮੌਤ ਕਰ ਦਿੱਤੀ ਗਈ ਸੀ ਅਤੇ 70 ਦੇ ਕਰੀਬ ਜਖ਼ਮੀ ਹੋਏ ਸਨ।

ਇਸ ਦਰਗਾਹ ਦੇ ਦਰਸ਼ਨ ਕਰਨ ਤੋਂ ਬਾਅਦ ਜਦੋਂ ਅਸੀਂ ਬਾਹਰ ਨਿਕਲੇ ਤਾਂ ਬੜੀ ਇਮਾਦ ਦੀ ਗਰੀਬੀ ਵਿੱਚ ਰਹਿਣ ਦੀ ਭਾਵਨਾ ਨਾਲ ਮੇਲ ਖਾਂਦੇ ਦਰਵੇਸ਼ ਨੁਮਾ ਲੋਕਾਂ ਦੇ ਦਰਸ਼ਨ ਹੋਏ ਜੋ ਬਾਹਰ ਧੂਣੀ ਲਾ ਕੇ ਜੋੜਿਆਂ ਦੇ ਸੇਵਾ ਕਰਨ ਵਾਲੇ ਸਨ। ਇਹਨਾਂ ਨੇ ਇੱਟਾਂ ਦੇ ਚੁੱਲ੍ਹੇ ਉੱਤੇ ਪਤੀਲਾ ਰੱਖ ਕੇ ਚਾਹ ਬਣਾ ਕੇ ਐਨੇ ਪਰੇਮ ਨਾਲ ਪੇਸ਼ ਕੀਤੀ ਕਿ ਸਾਨੂੰ ਸਮਝ ਨਾ ਆਵੇ ਕਿ ਆਪਣੇ ਗੁਰੂਆਂ ਦੇ ਧੰਨਵਾਦ ਕਰਨ ਤੋਂ ਇਲਾਵਾ ਇਸ ਅਨਮੋਲ ਅਨੁਭਵ ਬਾਰੇ ਹੋਰ ਕੀ ਆਖਿਆ ਜਾ ਸਕਦਾ ਹੈ। ਸਾਨੂੰ ਚਾਹ ਪਿਲਾ ਕੇ ਇਹ ਲੋਕ ਇੰਝ ਖੁਸ਼ ਸਨ ਜਿਵੇਂ ਕੋਈ ਬੇਨਿਆਜ਼ ਤੋਹਫਾ ਮਿਲ ਗਿਆ ਹੋਵੇ। ਦੂਜੇ ਪਾਸੇ ਮੈਂ ਮਨ ਹੀ ਮਨ ਸੋਚ ਰਿਹਾ ਸੀ ਕਿ ਹੇ, ਵਾਹਿਗੁਰੂ ਇਹਨਾਂ ਭਲੇ ਲੋਕਾਂ ਦੇ ਨਿਮਾਣੇਪਣ ਦੀ ਅਮੀਰੀ ਦੇ ਸਾਹਮਣੇ ਕਿਧਰੇ ਸਾਡੇ ਵਿੱਚ ਕਿਸੇ ਕਿਸਮ ਦਾ ਗਰੂਰ ਨਾ ਭਰ ਜਾਵੇ। ਇੰਝ ਇਹਨਾਂ ਮਿੱਠੀਆਂ ਯਾਦਾਂ ਨੂੰ ਦਿਲ ਵਿੱਚ ਬਿਠਾ ਕੇ ਇਸ ਮੁਕਾਮ ਤੋਂ ਅਸੀਂ ਲਾਹੌਰ ਨੂੰ ਚਾਲੇ ਪਾ ਦਿੱਤੇ। .....ਬਾਕੀ ਕੱਲ੍ਹ

 
Have something to say? Post your comment
ਹੋਰ ਸੰਪਾਦਕੀ ਖ਼ਬਰਾਂ
ਮੁੱਖ ਮੰਤਰੀਆਂ ਦੀ ਮੀਟਿੰਗ ਵਿੱਚ ਪਾਣੀਆਂ ਬਾਰੇ ਪੰਜਾਬ ਦਾ ਪੱਖ ਹੋਰ ਵੀ ਮਜ਼ਬੂਤ ਹੋ ਗਿਐ ਭਾਰਤ ਵਿੱਚ ਅਧੋਗਤੀ ਵਰਤਾਰੇ ਲਈ ਧਰਮ ਨਿਰਪੱਖ ਧਿਰਾਂ ਵੀ ਘੱਟ ਜਿ਼ਮੇਵਾਰ ਨਹੀਂ ਭਾਰਤ ਲਈ ਹਨੇਰਾ ਸਮਾਂ ਹੈ, ਜਿੱਥੇ ਰਾਹ ਦਿਖਾਉਣ ਵਾਲਾ ਜੁਗਨੂੰ ਵੀ ਕੋਈ ਨਹੀਂ ਲੱਭਦਾ ਲੀਡਰਾਂ ਨੇ ਪੈਦਾ ਕੀਤੀ ਹੈ ‘ਕੋਈ ਲੀਡਰ ਭਰੋਸੇ ਦੇ ਯੋਗ ਨਹੀਂ’ ਵਾਲੀਆਮ ਲੋਕਾਂ ਦੀ ਮਾਨਸਿਕਤਾ ਆਉ ਇਸ ਦੀਵਾਲੀ ਤੇ ਇੰਨਸਾਨੀਅਤ ਦੇ ਨਾਤੇ ਪੂਰੇ ਸੰਸਾਰ ਲਈ ਅਮਨ – ਅਮਾਨ , ਸ਼ਾਤੀ ਲਈ ਅਰਦਾਸ ਕਰੀਏ ਵੱਖੋ-ਵੱਖੋ ਰਾਜਾਂ ਵਿੱਚ ਗਵਰਨਰਾਂ ਦੀ ਮੌਕੇ ਮੁਤਾਬਕ ਮਰਜ਼ੀ ਸੰਵਿਧਾਨ ਦੇ ਮੁਤਾਬਕ ਨਹੀਂ ਮੰਨੀ ਜਾ ਸਕਦੀ ਇਜ਼ਰਾਈਲ ਅਤੇ ਹਮਾਸ ਵਿਚਕਾਰ ਸੰਘਰਸ਼ ਨੂੰ ਸ਼ਾਂਤੀਪੂਰਵਕ ਹੱਲ ਕੀਤਾ ਜਾਣਾ ਚਾਹੀਦਾ ਹੈ ਬੇਅਸੂਲੇ ਸਮਝੌਤਿਆਂ ਅਤੇ ਪੈਂਤੜਿਆਂ ਪਿੱਛੋਂ ਦਰਿਆਵਾਂ ਦੇ ਪਾਣੀ ਵਿੱਚ ਮਧਾਣੀ ਘੁੰਮਾਉਣ ਦੀ ਰਾਜਨੀਤੀ ਟਰੂਡੋ ਵਲੋਂ ਭਾਰਤ ਤੇ ਲਾਏ ਹਰਦੀਪ ਸਿੰਘ ਨਿੱਜਰ ਕਤਲ ਦੇ ਦੋਸ਼ ਕਿੰਨੇ ਕੁ ਸਹੀ ? ਟਰੂਡੋ ਤੇ ਟਰੰਪ ਸੁਰਖ਼ੀਆਂ ‘ਚ ਰਹਿਣ ਵਾਲੇ ਲੀਡਰ