Welcome to Canadian Punjabi Post
Follow us on

28

March 2024
ਬ੍ਰੈਕਿੰਗ ਖ਼ਬਰਾਂ :
ਬੱਸ ਵਿੱਚ ਮਹਿਲਾ ਉੱਤੇ ਇੱਕ ਵਿਅਕਤੀ ਨੇ ਕੀਤਾ ਹਮਲਾ, ਮਹਿਲਾ ਜ਼ਖ਼ਮੀਜਾਅਲੀ ਇਨਕਮ ਬੈਨੇਫਿਟ ਹਾਸਲ ਕਰਨ ਵਾਲੇ 232 ਮੁਲਾਜ਼ਮਾਂ ਨੂੰ ਸੀਆਰਏ ਨੇ ਕੱਢਿਆਫੋਰਡ ਸਰਕਾਰ ਨੇ ਪੇਸ਼ ਕੀਤਾ 214. 5 ਬਿਲੀਅਨ ਦੇ ਖਰਚੇ ਵਾਲਾ ਬਜਟਈਡੀ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਕੀਤਾ ਗ੍ਰਿਫ਼ਤਾਰਪ੍ਰਧਾਨ ਮੰਤਰੀ ਮੋਦੀ ਰੂਸੀ ਰਾਸ਼ਟਰਪਤੀ ਨੂੰ ਚੋਣਾਂ ਜਿੱਤਣ 'ਤੇ ਦਿੱਤੀ ਵਧਾਈ, ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਨਸਕੀ ਨੂੰ ਵੀ ਕੀਤਾ ਫ਼ੋਨਗਾਜ਼ਾ ਦੇ ਸਭ ਤੋਂ ਵੱਡੇ ਹਸਪਤਾਲ ਨੇੜੇ ਬੰਬਾਰੀ, 50 ਲੜਾਕਿਆਂ ਦੇ ਮਾਰੇ ਜਾਣ ਦਾ ਸ਼ੱਕ ਮੁੱਖ ਮੰਤਰੀ ਭਗਵੰਤ ਮਾਨ ਸ਼ਹੀਦ ਕਾਂਸਟੇਬਲ ਅੰਮ੍ਰਿਤਪਾਲ ਸਿੰਘ ਦੇ ਘਰ ਪਹੁੰਚੇ, ਪਰਿਵਾਰ ਨਾਲ ਕੀਤਾ ਦੁੱਖ ਸਾਂਝਾ ਸੁਪਰੀਮ ਕੋਰਟ ਨੇ ਕੀਤਾ ਬਾਬਾ ਰਾਮਦੇਵ ਅਤੇ ਆਚਾਰੀਆ ਬਾਲਕ੍ਰਿਸ਼ਨ ਨੂੰ ਨੋਟਿਸ ਜਾਰੀ, ਪੁੱਛਿਆ, ਮਾਣਹਾਨੀ ਦੀ ਕਾਰਵਾਈ ਕਿਉਂ ਨਾ ਕੀਤੀ ਜਾਵੇੇ
 
ਸੰਪਾਦਕੀ

ਮਨੁੱਖੀ ਤਸਕਰੀ ਵਿਰੁੱਧ ਲਾਮਵੰਦ ਹੋਣ ਦੀ ਲੋੜ

February 19, 2020 05:45 AM

ਬਰੈਂਪਟਨ ਵਿੱਚ 19 ਕੁ ਸਾਲਾ ਅੰਤਰਰਾਸ਼ਟਰੀ ਪੰਜਾਬਣ ਵਿੱਦਿਆਰਥਣ ਨੂੰ ਇੱਕ ਅੱਧਖੜ ਉਮਰ ਦਾ ਬੰਦਾ ਇਸ ਲਾਲਚ ਵਿੱਚ ਟੋਰਾਂਟੋ ਲੈ ਜਾਂਦਾ ਹੈ ਕਿ ਉਸ ਲਈ ਦਫ਼ਤਰ ਦੀ ਜੌਬ ਉਪਲਬਧ ਹੋਵੇਗੀ। ਬਹਾਨਾ ਸੀ ਕਿ ਸਿਰਫ਼ ਇੰਟਰਵਿਊ ਲਈ ਟੋਰਾਂਟੋ ਜਾਣਾ ਹੈ ਜਦੋਂ ਕਿ ਕੰਮ ਬਰੈਂਪਟਨ ਵਿੱਚ ਹੋਵੇਗਾ। ਵਿਚਾਰੀ ਨੂੰ ਨਹੀਂ ਸੀ ਪਤਾ ਕਿ ਇਹ ਜੌਬ ਇੰਟਰਵਿਊ ਨਹੀਂ ਸਗੋਂ ਮੂੰਹ ਕਾਲਾ ਕਰਨ ਤੋਂ ਬਾਅਦ ਇਸ ਆਦਮੀ ਦਾ ਇਰਾਦਾ ਲੜਕੀ ਨੂੰ ਆਪਣੇ ਅਜਿਹੇ ਕਬਜ਼ੇ ਵਿੱਚ ਕਰਨ ਦਾ ਸੀ ਜਿੱਥੇ ਤੋਂ ਉਹ ਨਾ ਕੋਈ ਸਿ਼ਕਾਇਤ ਕਰ ਸਕਦੀ ਸੀ ਅਤੇ ਨਾ ਹੀ ਉਸਦੇ ਚੁੰਗਲ ਵਿੱਚੋਂ ਨਿਕਲ ਸਕਦੀ ਸੀ। ਇਹ ਸੱਚੀ ਕਹਾਣੀ ਹੈ ਜਿਸਦੀ ਜਾਣਕਾਰੀ ਪੰਜਾਬੀ ਪੋਸਟ ਕੋਲ ਗੁਪਤ ਰੂਪ ਵਿੱਚ ਮੌਜੂਦ ਹੈ। ਕਮਿਉਨਿਟੀ ਵਿੱਚ ਇਹ ਖਬ਼ਰ ਆਮ ਹੈ ਕਿ ਨਿੱਕੀ ਉਮਰ ਵਿੱਚੋਂ ਘਰੋਂ ਨਿਕਲ ਕੇ ਚੰਗੇ ਕੈਰੀਅਰ ਦੀ ਤਲਾਸ਼ ਵਿੱਚ ਆਈਆਂ ਬਹੁਤ ਸਾਰੀਆਂ ਲੜਕੀਆਂ ਨੂੰ ਗਲਤ ਅਨਸਰਾਂ ਵੱਲੋਂ ਇੱਕ ਤੋਂ ਦੂਜੀ ਥਾਂ ਲਿਜਾ ਕੇ ਸੋਸ਼ਣ ਕੀਤਾ ਜਾਂਦਾ ਹੈ, ਸਰੀਰਕ ਅਤੇ ਆਰਥਕ ਸੋਸ਼ਣ। ਇਸ ਕਿਸਮ ਦੇ ਪਿਛੋਕੜ ਵਿੱਚ ਟੋਰਾਂਟੋ ਦੇ Covenant House ਵੱਲੋਂ ਜਾਰੀ ਕੀਤੀ ਗਈ ਮਨੁੱਖੀ ਤਸਕਰੀ ਬਾਰੇ ਰਿਪੋਰਟ ਸਰਕਾਰ, ਮੀਡੀਆ, ਪੁਲੀਸ, ਸਮਾਜਿਕ ਕਰਮੀਆਂ ਅਤੇ ਧਰਮ ਦੇ ਰਖਵਾਲਿਆਂ ਨੂੰ ਚੇਤੰਨ ਹੋਣ ਲਈ ਇੱਕ ਹੈ।

ਅੱਜ ਤੋਂ ਤਿੰਨ ਦਿਨ ਬਾਅਦ ਭਾਵ 22 ਫਰਵਰੀ ਨੂੰ ਮਨੁੱਖੀ ਤਸਕਰੀ ਵਿਰੱਧ ਚੇਤਨਾ ਦਿਵਸ ਹੈ। ਇਹ ਦਿਵਸ ਉਂਟੇਰੀਓ ਵਿੱਚ ਹਰ ਸਾਲ 2017 ਤੋਂ ਮਨਾਇਆ ਜਾ ਰਿਹਾ ਹੈ। ਇਸਨੂੰ ਸਾਡੇ ਫੈਡਰਲ ਕਾਨੂੰਨ ਘਾੜਿਆਂ (ਪਾਰਲੀਮੈਂਟ ਦੇ ਮੈਂਬਰਾਂ) ਦਾ ਅਗਿਆਨ ਹੀ ਆਖਿਆ ਜਾ ਸਕਦਾ ਹੈ ਜਿਹਨਾਂ ਨੇ 2006 ਵਿੱਚ ਅੰਤਰਰਾਸ਼ਟਰੀ ਸਰਹੱਦਾਂ ਉੱਤੇ ਹੁੰਦੀ ਮਨੁੱਖੀ ਤਸਕਰੀ ਦੀ ਨਿਖੇਧੀ ਕਰਨ ਵਾਲਾ ਮਤਾ ਪਾਸ ਕੀਤਾ ਸੀ। ਸ਼ਾਇਦ ਉਹ ਨਹੀਂ ਸਨ ਜਾਣਦੇ ਕਿ ਮਨੁੱਖੀ ਤਸਕਰੀ ਦਾ ਜਿੰਨਾ ਜਾਲਮ ਪੰਜਾ ਅੰਤਰਰਾਸ਼ਟਰੀ ਸਰਹੱਦਾਂ ਉੱਤੇ ਫੈਲਿਆ ਹੋਇਆ ਹੈ, ਉੱਨਾ ਹੀ ਇਸਦਾ ਮਾਰੂ ਪ੍ਰਭਾਵ ਕੈਨੇਡਾ ਦੇ ਅੰਦਰ ਹੈ। ਦੂਰ ਕੀ ਜਾਣਾ ਹੈ, ਪੀਲ ਰੀਜਨ ਨੂੰ ਮਨੁੱਖੀ ਤਸਕਰੀ ਦੇ ਲਿਹਾਜ਼ ਨਾਲ ਕੈਨੇਡਾ ਦੀ ਰਾਜਧਾਨੀ ਆਖਿਆ ਜਾਂਦਾ ਹੈ। ਇਸੇ ਕਾਰਣ ਵੱਡੀ ਤਾਦਾਤ ਵਿੱਚ ਆ ਰਹੇ ਅੰਤਰਰਾਸ਼ਟਰੀ ਵਿੱਦਿਆਰਥੀਆਂ ਖਾਸ ਕਰਕੇ ਵਿੱਦਿਆਰਥਣਾ ਦੀ ਇਸ ਰੀਜਨ ਵਿੱਚ ਹਾਜ਼ਰੀ ਕਾਫੀ ਨਾਜ਼ੁਕ ਹੋ ਸਕਦੀ ਹੈ ਜਦੋਂ ਕਮਿਉਨਿਟੀ ਵਿੱਚ ਸਾਊਆਂ ਦੇ ਰੂਪ ਵਿੱਚ ਭੇੜੀਏ ਵੀ ਕਾਫੀ ਪਾਏ ਜਾਂਦੇ ਹਨ।

ਫੈਮਲੀ ਸਰਵਿਸਜ਼ ਆਫ ਪੀਲ ਵੱਲੋਂ Peel Institute of Violence Prevention ਦੇ ਸਹਿਯੋਗ ਨਾਲ ਮਈ 2019 ਵਿੱਚ ਮਨੁੱਖੀ ਤਸਕਰੀ ਬਾਰੇ ਇੱਕ ਲੋੜ ਆਧਾਰਿਤ ਮੁਲਾਂਕਣ (needs assessment) ਰਿਪੋਰਟ ਜਾਰੀ ਕੀਤੀ ਗਈ ਸੀ। ਇਸ ਰਿਪੋਰਟ ਵਿੱਚ ਪੀਲ ਪੁਲੀਸ ਵੱਲੋਂ ਜਾਰੀ ਅੰਕੜਿਆਂ ਦੇ ਆਧਾਰ ਉੱਤੇ ਦੱਸਿਆ ਗਿਆ ਕਿ ਕੈਨੇਡਾ ਵਿੱਚ ਹੁੰਦੇ ਮਨੁੱਖੀ ਤਸਕਰੀ ਦੇ 62.5% ਕੇਸਾਂ ਦੀ ਜੜ ਗਰੇਟਰ ਟੋਰਾਂਟੋ ਏਰੀਆ ਵਿਸ਼ੇਸ਼ ਕਰਕੇ ਮਿਸੀਸਾਗਾ ਅਤੇ ਬਰੈਂਪਟਨ ਵਿੱਚ ਪਾਈ ਜਾਂਦੀ ਹੈ। ਮਨੁੱਖੀ ਤਸਕਰੀ ਜੁਰਮ ਦਾ 95% ਸਿ਼ਕਾਰ ਔਰਤਾਂ ਹੁੰਦੀਆਂ ਹਨ ਜਿਹਨਾਂ ਵਿੱਚ 72% ਦੀ ਉਮਰ 25 ਸਾਲ ਤੋਂ ਘੱਟ ਹੁੰਦੀ ਹੈ। ਕੈਨੇਡਾ ਦੇ ਔਰਤਾਂ ਬਾਰੇ ਮਹਿਕਮੇ ਅਨੁਸਾਰ ਮਨੁੱਖੀ ਤਸਕਰੀ (Human Trafficking) ਉਹ ਜੁਰਮ ਹੈ ਜਿਸ ਵਿੱਚ ਕਿਸੇ ਮਨੁੱਖ ਨੂੰ ਜ਼ਬਰੀ, ਧੋਖੇ, ਨਸ਼ੇ ਆਦਿ ਨਾਲ ਸੈਕਸੁਅਲ ਸੋਸ਼ਣ ਜਾਂ ਜਬਰੀ ਲੇਬਰ ਆਦਿ ਗਲਤ ਮੰਤਵਾਂ ਵਾਸਤੇ ਇੱਕ ਥਾਂ ਤੋ ਦੂਜੀ ਥਾਂ ਲਿਜਾ ਕੇ ਉਸਦੀ ਅਜ਼ਾਦੀ ਉੱਤੇ ਬੰਨਣ ਲਾ ਦਿੱਤੇ ਜਾਂਦੇ ਹਨ।

ਜੋ ਲੜਕੀਆਂ ਗਰੀਬ ਪਰਿਵਾਰਾਂ ਵਿੱਚੋਂ ਆਉਂਦੀਆਂ ਹਨ, ਸਮਾਜਕ ਅਤੇ ਆਰਥਕ ਪੱਖ ਤੋਂ ਪੱਛੜੀਆਂ ਹਨ ਜਾਂ ਮੂਲਵਾਸੀ ਜਾਂ ਕੈਨੇਡਾ ਵਿੱਚ ਨਵੀਆਂ ਆਈਆਂ ਹਨ, ਉਹਨਾਂ ਦੇ ਇਸ ਜੁਰਮ ਦੇ ਚੁੰਗਲ ਵਿੱਚ ਫਸ ਜਾਣ ਦੇ ਆਸਾਰ ਜਿ਼ਆਦਾ ਹੁੰਦੇ ਹਨ। ਹਾਈ ਸਕੂਲ ਵਿੱਚ ਪੜਦੀਆਂ ਲੜਕੀਆਂ ਨੂੰ ਚਲਾਕ ਕਿਸਮ ਦੇ ਲੋਕਾਂ ਵੱਲੋਂ ਅਕਸਰ ਨਿਸ਼ਾਨਾ ਬਣਾਇਆ ਜਾਂਦਾ ਹੈ ਜਦੋਂ ਕਿ ਬਹੁਤੀ ਵਾਰ ਮਾਪਿਆਂ ਨੂੰ ਪਤਾ ਵੀ ਨਹੀਂ ਚੱਲਦਾ। ਇਸ ਧੰਦੇ ਨੂੰ ਪਨਪਣ ਦਾ ਸੱਭ ਤੋਂ ਵੱਧ ਅਵਸਰ ਇਸ ਲਈ ਮਿਲਦਾ ਹੈ ਕਿ ਖੁਦ ਨੂੰ ਸ਼ਰੀਫ਼ ਅਖਵਾਉਣ ਵਾਲੇ ਲੋਕ ਇਸ ਬਾਰੇ ਗੱਲ ਨਹੀਂ ਕਰਨਾ ਚਾਹੁੰਦੇ। ਜਿ਼ਆਦਾਤਰ ਲੋਕ ਆਪਣੀ ਇੱਜ਼ਤ ਨੂੰ ਪਰਦੇ ਵਿੱਚ ਲੁਕਾ ਕੇ ਰੱਖਣ ਨੂੰ ਤਰਜੀਹ ਦੇਂਦੇ ਹਨ ਜਦੋਂ ਕਿ ਲੋੜ ਹੈ ਕਿ ਇਸ ਬਾਰੇ ਖੁੱਲ ਕੇ ਗੱਲ ਕੀਤੀ ਜਾਵੇ ਅਤੇ ਗਲਤ ਅਨਸਰਾਂ ਨੂੰ ਪਹਿਚਾਣਿਆ ਜਾਵੇ। ਬੇਸ਼ੱਕ ਇਹ ਕੋਈ ਸੌਖਾ ਕੰਮ ਨਹੀਂ ਹੈ ਪਰ ਸਾਡੀ ਚੁੱਪ ਨੇ ਇਸਨੂੰ ਅਸੰਭਵ ਬਣਾ ਦਿੱਤਾ ਹੈ। ਇਸ ਜੁਰਮ ਵਿਰੁੱਧ ਲਾਮਵੰਦ ਹੋਣ ਲਈ ਸਾਰਿਆਂ ਨੂੰ ਸੁਚੇਤ ਹੋਣ ਦੀ ਲੋੜ ਹੈ ਤਾਂ ਜੋ 22 ਫਰਵਰੀ ਦਾ ਦਿਨ ਮਹਿਜ਼ ਇੱਕ ਰਸਮ ਵਾਗੂੰ ਸਾਡੇ ਸਾਹਮਣੇ ਤੋਂ ਨਾ ਗੁਜ਼ਰ ਜਾਵੇ ਅਤੇ ਮਨੁੱਖੀ ਤਰਾਸਦੀ ਜਿਉਂ ਦੀ ਤਿਉਂ ਸਾਡੀਆਂ ਬਰੂਹਾਂ ਉੱਤੇ ਮਨਮਰਜ਼ੀਆਂ ਕਰਦੀ ਰਹੇ।

 
Have something to say? Post your comment
ਹੋਰ ਸੰਪਾਦਕੀ ਖ਼ਬਰਾਂ
ਮੁੱਖ ਮੰਤਰੀਆਂ ਦੀ ਮੀਟਿੰਗ ਵਿੱਚ ਪਾਣੀਆਂ ਬਾਰੇ ਪੰਜਾਬ ਦਾ ਪੱਖ ਹੋਰ ਵੀ ਮਜ਼ਬੂਤ ਹੋ ਗਿਐ ਭਾਰਤ ਵਿੱਚ ਅਧੋਗਤੀ ਵਰਤਾਰੇ ਲਈ ਧਰਮ ਨਿਰਪੱਖ ਧਿਰਾਂ ਵੀ ਘੱਟ ਜਿ਼ਮੇਵਾਰ ਨਹੀਂ ਭਾਰਤ ਲਈ ਹਨੇਰਾ ਸਮਾਂ ਹੈ, ਜਿੱਥੇ ਰਾਹ ਦਿਖਾਉਣ ਵਾਲਾ ਜੁਗਨੂੰ ਵੀ ਕੋਈ ਨਹੀਂ ਲੱਭਦਾ ਲੀਡਰਾਂ ਨੇ ਪੈਦਾ ਕੀਤੀ ਹੈ ‘ਕੋਈ ਲੀਡਰ ਭਰੋਸੇ ਦੇ ਯੋਗ ਨਹੀਂ’ ਵਾਲੀਆਮ ਲੋਕਾਂ ਦੀ ਮਾਨਸਿਕਤਾ ਆਉ ਇਸ ਦੀਵਾਲੀ ਤੇ ਇੰਨਸਾਨੀਅਤ ਦੇ ਨਾਤੇ ਪੂਰੇ ਸੰਸਾਰ ਲਈ ਅਮਨ – ਅਮਾਨ , ਸ਼ਾਤੀ ਲਈ ਅਰਦਾਸ ਕਰੀਏ ਵੱਖੋ-ਵੱਖੋ ਰਾਜਾਂ ਵਿੱਚ ਗਵਰਨਰਾਂ ਦੀ ਮੌਕੇ ਮੁਤਾਬਕ ਮਰਜ਼ੀ ਸੰਵਿਧਾਨ ਦੇ ਮੁਤਾਬਕ ਨਹੀਂ ਮੰਨੀ ਜਾ ਸਕਦੀ ਇਜ਼ਰਾਈਲ ਅਤੇ ਹਮਾਸ ਵਿਚਕਾਰ ਸੰਘਰਸ਼ ਨੂੰ ਸ਼ਾਂਤੀਪੂਰਵਕ ਹੱਲ ਕੀਤਾ ਜਾਣਾ ਚਾਹੀਦਾ ਹੈ ਬੇਅਸੂਲੇ ਸਮਝੌਤਿਆਂ ਅਤੇ ਪੈਂਤੜਿਆਂ ਪਿੱਛੋਂ ਦਰਿਆਵਾਂ ਦੇ ਪਾਣੀ ਵਿੱਚ ਮਧਾਣੀ ਘੁੰਮਾਉਣ ਦੀ ਰਾਜਨੀਤੀ ਟਰੂਡੋ ਵਲੋਂ ਭਾਰਤ ਤੇ ਲਾਏ ਹਰਦੀਪ ਸਿੰਘ ਨਿੱਜਰ ਕਤਲ ਦੇ ਦੋਸ਼ ਕਿੰਨੇ ਕੁ ਸਹੀ ? ਟਰੂਡੋ ਤੇ ਟਰੰਪ ਸੁਰਖ਼ੀਆਂ ‘ਚ ਰਹਿਣ ਵਾਲੇ ਲੀਡਰ