Welcome to Canadian Punjabi Post
Follow us on

05

April 2020
ਬ੍ਰੈਕਿੰਗ ਖ਼ਬਰਾਂ :
ਕੈਪਟਨ ਵੲਲੋਂ ਡੀ.ਜੀ.ਪੀ. ਨੂੰ ਨਿਰਵਿਘਨ ਖਰੀਦ ਪ੍ਰਕਿਰਿਆ ਲਈ ਸੁਰੱਖਿਆ ਯੋਜਨਾ ਬਣਾਉਣ ਦੇ ਆਦੇਸ਼ ਕੈਪਟਨ ਅਮਰਿੰਦਰ ਸਿੰਘ ਨੇ ਵਿਦੇਸ਼ ਯਾਤਰਾ ਬਾਰੇ ਨਾ ਦੱਸਣ ਵਾਲਿਆਂ ਖਿਲਾਫ ਸਖਤ ਕਾਰਵਾਈ ਦੇ ਆਦੇਸ਼ ਦਿੱਤੇ, ਪਾਸਪੋਰਟ ਜ਼ਬਤ ਕੀਤੇ ਜਾਣਸੁਖਬੀਰ ਬਾਦਲ ਨੇ ਮੁੱਖ ਮੰਤਰੀ ਨੂੰ ਆਪਣੀ ਜ਼ਿੰਮੇਵਾਰੀ ਤਨਦੇਹੀ ਨਾਲ ਨਿਭਾਉਣ ਲਈ ਆਖਿਆਗੁਰਦੁਆਰਾ ਮਜਨੂੰ ਕਾ ਟਿੱਲਾ `ਤੇ ਐਫ.ਆਈ.ਆਰ ਦਰਜ ਕਰਨ ਨਾਲ ਕੇਜਰੀਵਾਲ ਸਰਕਾਰ ਦਾ ਰੱਤੀ ਭਰ ਵੀ ਸੰਬੰਧ ਨਹੀਂ : ਭਗਵੰਤ ਮਾਨਸੁਖਪਾਲ ਖਹਿਰਾ ਨੇ ਕਿਹਾ: ਕਰਫਿਊ ਦੇ ਦੋ ਹਫਤੇ ਬੀਤ ਜਾਣ ਦੇ ਬਾਵਜੂਦ ਲੋੜਵੰਦ ਗਰੀਬਾਂ ਤੱਕ ਰਾਸ਼ਣ ਜਾਂ ਹੋਰ ਮੱਦਦ ਮੁਹੱਈਆ ਕਰਵਾਉਣ `ਚ ਫੇਲ ਹੋਏ ਕੈਪਟਨ ਕੋਵਿਡ-19 ਕਾਰਨ ਹੋਣ ਵਾਲੀਆਂ ਸੰਭਾਵੀ ਮੌਤਾਂ ਬਾਰੇ ਅੰਕੜੇ ਜਾਰੀ ਕਰੇਗਾ ਓਨਟਾਰੀਓਮਾਸਕਸ ਸਮੇਤ ਹੋਰ ਸਾਜੋ ਸਮਾਨ ਮੰਗਵਾ ਰਹੀ ਹੈ ਫੈਡਰਲ ਸਰਕਾਰਪ੍ਰਧਾਨ ਮੰਤਰੀ ਨੇ ਵੀਡੀਓ ਸੰਦੇਸ਼ `ਚ ਕੋਰੋਨਾ ਵਿਰੁੱਧ ਜੰਗ `ਚ 5 ਅਪ੍ਰੈਲ ਨੂੰ ਰਾਤ 9 ਵਜੇ ਦੇਸ਼ ਵਾਸੀਆਂ ਤੋਂ 9 ਮਿੰਟ ਮੰਗੇ
ਅੰਤਰਰਾਸ਼ਟਰੀ

ਚਾਰ ਕਰੋੜ ਡਾਲਰ ਦੇ ਸਮਝੌਤੇ ਨਾਲ ਕਲਾਰਕ ਆਪਣੀ ਪਤਨੀ ਤੋਂ ਵੱਖ ਹੋਇਆ

February 15, 2020 12:23 AM

ਮੈਲਬੌਰਨ, 14 ਫਰਵਰੀ (ਪੋਸਟ ਬਿਊਰੋ)- ਆਸਟਰੇਲੀਆ ਦਾ ਸਾਬਕਾ ਕਪਤਾਨ ਮਾਈਕਲ ਕਲਾਰਕ ਅਤੇ ਉਸ ਦੀ ਪਤਨੀ ਕਾਇਲੀ ਬੋਲਡੀ ਵਿਆਹ ਤੋਂ ਸੱਤ ਸਾਲ ਬਾਅਦ ਵੱਖ ਹੋ ਗਏ ਹਨ।
ਮੀਡੀਆ ਖਬਰਾਂ ਅਨੁਸਾਰ ਦੋਵਾਂ ਵਿਚਾਲੇ ਚਾਰ ਕਰੋੜ ਡਾਲਰ ਦਾ ਸਮਝੌਤਾ ਹੋਇਆ ਹੈ। ਦੋਵਾਂ ਨੇ ਆਪਣੀ ਚਾਰ ਸਾਲ ਦੀ ਬੇਟੀ ਕੇਲਸੇਲੀ ਦੀ ਸਾਂਝੀ ਜ਼ਿੰਮੇਵਾਰੀ ਲੈਣ ਦੇ ਪ੍ਰਬੰਧ Ḕਤੇ ਰਜ਼ਾਮੰਦੀ ਦਿੱਤੀ ਹੈ। ਕਲਾਰਕ ਤੇ ਕਾਇਲੀ ਨੇ 'ਦਿ ਆਸਟਰੇਲੀਅਨḔ ਅਖਬਾਰ ਨੂੰ ਸਾਂਝੇ ਬਿਆਨ ਵਿੱਚ ਕਿਹਾ, ''ਕੁਝ ਸਮੇਂ ਤੱਕ ਵੱਖਰੇ ਰਹਿਣ ਤੋਂ ਬਾਅਦ ਅਸੀਂ ਆਪਸੀ ਸਹਿਮਤੀ ਨਾਲ ਵੱਖ ਹੋਣ ਦਾ ਮੁਸ਼ਕਲ ਫੈਸਲਾ ਕੀਤਾ।ḔḔ ਉਨ੍ਹਾਂ ਕਿਹਾ, ''ਅਸੀਂ ਇੱਕ-ਦੂਜੇ ਦਾ ਸਨਮਾਨ ਕਰਦੇ ਹਾਂ, ਇਸ ਲਈ ਆਪਸੀ ਸਹਿਮਤੀ ਨਾਲ ਇਸ ਫੈਸਲੇ Ḕਤੇ ਪਹੁੰਚੇ ਹਾਂ, ਜਿਹੜਾ ਸਾਡੇ ਲਈ ਸਰਵ ਸ੍ਰੇਸ਼ਠ ਹੈ, ਜਦ ਕਿ ਅਸੀਂ ਦੋਵੇਂ ਆਪਣੀ ਬੇਟੀ ਦਾ ਪਾਲਣ-ਪੋਸ਼ਣ ਕਰਾਂਗੇ।ḔḔ ਦੋਵਾਂ ਦੀ ਉਮਰ 38 ਸਾਲ ਹੈ ਤੇ 2012 ਵਿੱਚ ਦੋਵਾਂ ਦਾ ਵਿਆਹ ਹੋਇਆ ਸੀ। 2015 ਵਿੱਚ ਇਸ ਕ੍ਰਿਕਟਰ ਦੇ ਸੰਨਿਆਸ ਦੇ ਐਲਾਨ ਦੇ ਬਾਅਦ ਉਸ ਦੀ ਬੇਟੀ ਦਾ ਜਨਮ ਹੋਇਆ।
ਇੰਸਟਾਗ੍ਰਾਮ ਪੋਸਟ Ḕਤੇ ਕਲਾਰਕ ਨੇ ਸੰਕੇਤ ਦਿੱਤਾ ਕਿ ਉਹ ਇਸ ਸਾਲ 'ਬਿੱਗ ਸਪੋਰਟਸ ਬ੍ਰੇਕਫਾਸਟ ਸ਼ੋਅḔ ਵਿੱਚ ਸਾਬਕਾ ਮਹਾਨ ਰਗਬੀ ਲੀਗ ਖਿਡਾਰਣ ਲਾਰੀ ਡੇਲੀ ਨਾਲ ਸਹਿ-ਮੇਜ਼ਬਾਨ ਬਣਨ ਦੀ ਤਿਆਰੀ ਕਰ ਰਿਹਾ ਹੈ। ਰਿਪੋਰਟਾਂ ਅਨੁਸਾਰ ਕਲਾਰਕ ਅਤੇ ਕਾਇਲੀ ਪਿਛਲੇ ਪੰਜ ਮਹੀਨਿਆਂ ਤੋਂ ਵੱਖ ਰਹੇ ਹਨ। ਸਾਬਕਾ ਆਸਟਰੇਲੀਆਈ ਕਪਤਾਨ ਘਰ ਛੱਡਣ ਤੋਂ ਬਾਅਦ ਬੂੰਡੀ ਬੀਚ ਅਪਾਰਟਮੈਂਟ ਵਿੱਚ ਤੇ ਕਾਇਲੀ ਉਸੇ ਘਰ ਵਿੱਚ ਰਹਿ ਰਹੀ ਸੀ। ਕਲਾਰਕ ਨੇ 2004 ਤੋਂ 2015 ਵਿਚਾਲੇ 115 ਟੈਸਟ ਖੇਡੇ, ਜਿਨ੍ਹਾਂ ਵਿੱਚ ਉਸ ਨੇ 49æ10 ਦੀ ?ਔਸਤ ਨਾਲ 8643 ਦੌੜਾਂ ਬਣਾਈਆਂ ਸਨ, ਜਿਨ੍ਹਾਂ ਵਿੱਚ 28 ਸੈਂਕੜੇ ਸ਼ਾਮਲ ਰਹੇ। ਆਸਟੇਲੀਆ ਨੂੰ 2015 ਵਿਸ਼ਵ ਕੱਪ ਖਿਤਾਬ ਦਿਵਾਉਣ ਵਾਲੇ ਕਲਾਰਕ ਨੇ 245 ਵਨ ਡੇ ਵਿੱਚ 7981 ਦੌੜਾਂ ਬਣਾਈਆਂ।

Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਆਸਟ੍ਰੇਲੀਆ ਸਰਕਾਰ ਨੇ ਕਿਹਾ: ਖਰਚਾ ਨਾ ਚੁੱਕ ਸਕਣ ਵਾਲੇ ਵਿਦਿਆਰਥੀ ਵਾਪਸ ਮੁੜਨ ਦੇ ਲਈ ਆਜ਼ਾਦ ਹਨ
ਟਰੰਪ ਪਰਵਾਰ ਵੀ ਕੋਰੋਨਾ ਦੀ ਮਾਰ ਤੋਂ ਬਚ ਨਹੀਂ ਸਕਿਆ
ਡੇਨੀਅਲ ਪਰਲ ਕਤਲ ਕੇਸ ਵਿੱਚ ਛੱਡੇ ਗਏ ਚਾਰ ਦੋਸ਼ੀ ਫਿਰ ਤੋਂ ਗ਼੍ਰਿਫ਼ਤਾਰ
ਇਟਲੀ ਅਤੇ ਸਪੇਨ ਵਿੱਚ ਕੋਰੋਨਾ ਦਾ ਕਹਿਰ ਹੋਰ ਵਧਿਆ
ਅਮਰੀਕਾ ਵਿੱਚ ਹਾਲਾਤ ਹੋਰ ਵਿਗੜੇ, ਇਕੋ ਦਿਨ ਵਿੱਚ 1000 ਤੋਂ ਵੱਧ ਮੌਤਾਂ
ਕੋਰੋਨਾ ਵਾਇਰਸ ਫੈਲਣ ਉਪਰੰਤ ਅਮਰੀਕਾ ਨੇ ਲੱਖਾਂ ਮਾਸਕ ਤੇ ਵੈਂਟੀਲੇਟਰ ਚੀਨ ਨੂੰ ਵੇਚੇ ਸੀ- ਵੱਡੇ ਖੁਲਾਸੇ ਨਾਲ ਅਮਰੀਕਾ’ਚ ਹੜਕੰਪ
ਪਾਕਿਸਤਾਨ ਵਿੱਚ ਪਰਲ ਕਤਲ ਕੇਸ ਦੇ ਮੁੱਖ ਦੋਸ਼ੀ ਦੀ ਮੌਤ ਦੀ ਸਜ਼ਾ ਕੈਦ ਵਿੱਚ ਬਦਲੀ
ਕੋਰੋਨਾ ਦੇ ਕਾਰਨ ਸਸਕਾਰ ਤੇ ਸ਼ੋਕ ਪ੍ਰਗਟਾਉਣ ਦੀਆਂ ਰਵਾਇਤਾਂ ਵੀ ਬਦਲੀਆਂ
ਕੋਰੋਨਾ ਕਾਰਨ ਦੁਨੀਆ ਸਾਹਮਣੇ ਖਾਣੇ ਦਾ ਸੰਕਟ ਪਿਆ
ਇਟਲੀ ਵਿੱਚ ਇੱਕੋ ਦਿਨ ਵਿੱਚ 760 ਮੌਤਾਂ ਨਾਲ ਕੁੱਲ ਗਿਣਤੀ 14 ਹਜ਼ਾਰ ਨੇੜੇ ਪਹੁੰਚੀ