Welcome to Canadian Punjabi Post
Follow us on

03

April 2020
ਟੋਰਾਂਟੋ/ਜੀਟੀਏ

ਸਾਬਕਾ ਕੈਬਨਿਟ ਮੰਤਰੀ ਜੌਹਨ ਬੇਅਰਡ ਕੰਜ਼ਰਵੇਟਿਵ ਲੀਡਰਸਿ਼ਪ ਦੌੜ ਵਿੱਚ ਨਹੀਂ ਲੈਣਗੇ ਹਿੱਸਾ

February 14, 2020 07:13 AM

ਓਟਵਾ, 13 ਫਰਵਰੀ (ਪੋਸਟ ਬਿਊਰੋ) : ਸਾਬਕਾ ਕੰਜ਼ਰਵੇਟਿਵ ਕੈਬਨਿਟ ਮੰਤਰੀ ਜੌਹਨ ਬੇਅਰਡ ਦਾ ਕਹਿਣਾ ਹੈ ਕਿ ਉਹ ਟੋਰੀ ਲੀਡਰਸਿ਼ਪ ਦੌੜ ਵਿੱਚ ਹਿੱਸਾ ਨਹੀਂ ਲੈਣਗੇ। ਪਹਿਲਾਂ ਇਹ ਚਰਚਾ ਜ਼ੋਰਾਂ ਉੱਤੇ ਸੀ ਕਿ ਬੇਅਰਡ ਵੀ ਟੋਰੀ ਲੀਡਰਸਿ਼ਪ ਦੌੜ ਵਿੱਚ ਹਿੱਸਾ ਲੈਣਗੇ।
ਵੀਰਵਾਰ ਨੂੰ ਟਵਿੱਟਰ ਉੱਤੇ ਪੋਸਟ ਕੀਤੇ ਗਏ ਬਿਆਨ ਵਿੱਚ ਬੇਅਰਡ ਨੇ ਆਖਿਆ ਕਿ ਜਿਹੜਾ ਸਮਰਥਨ ਉਨ੍ਹਾਂ ਨੂੰ ਮਿਲਿਆ ਉਹ ਉਸ ਲਈ ਸਾਰਿਆਂ ਦੇ ਧੰਨਵਾਦੀ ਹਨ ਪਰ ਉਨ੍ਹਾਂ ਵੱਲੋਂ ਇਸ ਦੌੜ ਵਿੱਚ ਹਿੱਸਾ ਨਾ ਲੈਣ ਦਾ ਫੈਸਲਾ ਕੀਤਾ ਗਿਆ ਹੈ। ਉਨ੍ਹਾਂ ਅੱਗੇ ਆਖਿਆ ਕਿ ਜਦੋਂ 20 ਸਾਲ ਚੁਣੇ ਹੋਏ ਨੁਮਾਇੰਦੇ ਵਜੋਂ ਸਿਆਸਤ ਵਿੱਚ ਕੰਮ ਕੀਤਾ ਤੇ ਫਿਰ ਪ੍ਰਾਈਵੇਟ ਸੈਕਟਰ ਨਾਲ ਜੁੜਿਆ ਤਾਂ ਇਹ ਵੀ ਪੂਰਾ ਵਧੀਆ ਕਰੀਅਰ ਨਿਕਲਿਆ। ਬੇਅਰਡ ਨੇ ਆਖਿਆ ਕਿ ਉਹ ਆਪਣੇ ਮੌਜੂਦਾ ਕੰਮ ਨੂੰ ਕਾਫੀ ਪਿਆਰ ਕਰਦੇ ਹਨ।
ਉਨ੍ਹਾਂ ਆਖਿਆ ਕਿ ਉਹ ਸਪਸ਼ਟ ਕਰਨਾ ਚਾਹੁੰਦੇ ਹਨ ਕਿ ਉਹ ਕੰਜ਼ਰਵੇਟਿਵ ਪਾਰਟੀ ਦਾ ਲੀਡਰ ਬਣਨ ਲਈ ਕਿਸੇ ਦੌੜ ਵਿੱਚ ਹਿੱਸਾ ਨਹੀਂ ਲੈ ਰਹੇ ਹਨ। ਹੁਣ ਤੱਕ ਸਿਰਫ ਤਿੰਨ ਉਮੀਦਵਾਰ ਪੀਟਰ ਮੈਕੇਅ, ਐਰਿਨ ਓਟੂਲੇ ਤੇ ਟੋਰਾਂਟੋ ਦੇ ਵਕੀਲ ਲੈਸਲਿਨ ਲੂਈਸ ਹੀ ਲੀਡਰਸਿ਼ਪ ਲਈ ਲੋੜੀਂਦੀਆਂ ਸ਼ਰਤਾਂ ਪੂਰੀਆਂ ਕਰ ਸਕੇ ਹਨ। ਇਨ੍ਹਾਂ ਵਿੱਚ ਸੱਤ ਪ੍ਰੋਵਿੰਸਾਂ ਤੇ ਟੈਰੇਟਰੀਜ਼ ਦੇ 30 ਹਲਕਿਆਂ ਤੋਂ ਆਪਣੇ ਸਮਰਥਕਾਂ ਕੋਲੋਂ 1000 ਦਸਤਖ਼ਤ ਹਾਸਲ ਕਰਨਾ ਤੇ 27 ਫਰਵਰੀ ਤਕ 25,000 ਡਾਲਰ ਫੀਸ ਜਮ੍ਹਾਂ ਕਰਵਾਉਣਾ ਮੱੁਖ ਹਨ।
ਇਸ ਤੋਂ ਇਲਾਵਾ ਉਮੀਦਵਾਰਾਂ ਨੂੰ 25 ਮਾਰਚ ਤੱਕ 2000 ਹੋਰ ਦਸਤਖ਼ਤ ਤੇ 275,000 ਡਾਲਰ ਹੋਰ ਜਮ੍ਹਾਂ ਕਰਵਾਉਣੇ ਹੋਣਗੇ। ਜੇ ਉਮੀਦਵਾਰ ਸਾਰੇ ਨਿਯਮਾਂ ਦੀ ਪਾਲਣਾ ਕਰਦੇ ਹਨ ਤਾਂ ਉਨ੍ਹਾਂ ਨੂੰ 100000 ਡਾਲਰ ਰੀਫੰਡ ਵੀ ਹੋ ਜਾਵੇਗਾ।

 

Have something to say? Post your comment