Welcome to Canadian Punjabi Post
Follow us on

10

August 2020
ਪੰਜਾਬ

ਫਰਜ਼ੀ ਮੁਕਾਬਲਾ ਕੇਸ ਜਾਂਚ ਕਰਨ ਲਈ ਐੱਸ ਆਈ ਟੀ ਕਾਲਾ ਅਫਗਾਨਾ ਵਿੱਚ ਪਹੁੰਚੀ

February 14, 2020 05:39 AM

ਫਤਿਹਗੜ੍ਹ ਚੂੜੀਆਂ, 13 ਫਰਵਰੀ (ਪੋਸਟ ਬਿਊਰੋ)- ਕਰੀਬ 25 ਸਾਲ ਪਹਿਲਾਂ ਪਿੰਡ ਕਾਲਾ ਅਫਗਾਨਾ ਵਿੱਚ ਹੋਏ ਪੁਲਸ ਮੁਕਾਬਲੇ ਵਿੱਚ ਮਾਰੇ ਗਏ ਸੁਖਪਾਲ ਸਿੰਘ ਦੇ ਕੇਸ ਦੀ ਜਾਂਚ ਕਰ ਰਹੀ ਵਿਸ਼ੇਸ ਜਾਂਚ ਟੀਮ (ਐੱਸ ਆਈ ਟੀ) ਨੇ ਕੱਲ੍ਹ ਘਟਨਾ ਵਾਲੀ ਥਾਂ ਦੌਰਾ ਕੀਤਾ ਹੈ। ਇਸ ਮੁਕਾਬਲੇ ਦੇ ਹਾਈ ਪ੍ਰੋਫਾਈਲ ਕੇਸ ਵਿੱਚ ਆਈ ਜੀ ਉਮਰਾਨੰਗਲ ਦੇ ਖਿਲਾਫ ਵੀ ਦੋਸ਼ ਲਾਏ ਗਏ ਹਨ। ਐਸ ਆਈ ਟੀ ਦੀ ਅਗਵਾਈ ਕਰ ਰਹੇ ਏ ਡੀ ਜੀ ਪੀ (ਕ੍ਰਾਈਮ) ਬੀ ਚੰਦਰਸ਼ੇਖਰ ਨੇ ਇਸ ਘਟਨਾ ਵਿੱਚ ਮਾਰੇ ਗਏ ਸੁਖਪਾਲ ਸਿੰਘ ਦੀ ਪਤਨੀ ਦਲਬੀਰ ਕੌਰ ਦੇ ਬਿਆਨ ਲਏ ਹਨ।
ਵਰਨਣ ਯੋਗ ਹੈ ਕਿ ਸੁਖਪਾਲ ਸਿੰਘ ਨੂੰ ਜੁਲਾਈ 1994 ਵਿੱਚ ਝੂਠਾ ਮੁਕਾਬਲਾ ਬਣਾ ਮਾਰ ਦੇਣ ਦੇ ਦੋਸ਼ ਪੁਲਸ 'ਤੇ ਲੱਗੇ ਸਨ। ਐੱਸ ਆਈ ਟੀ ਨੇ ਮ੍ਰਿਤਕ ਦੀ ਪਤਨੀ ਦੇ ਇਲਾਵਾ ਕਾਲਾ ਅਫਗਾਨਾ ਦੀ ਪੰਚਾਇਤ ਦੇ ਮੈਂਬਰਾਂ ਅਤੇ ਪਿੰਡ ਦੇ ਲੋਕਾਂ ਨਾਲ ਗੱਲ ਕੀਤੀ ਅਤੇ ਵੀਡੀਓਗਰਾਫੀ ਕੀਤੀ ਹੈ।
ਮ੍ਰਿਤਕ ਸੁਖਪਾਲ ਦੀ ਪਤਨੀ ਦਲਬੀਰ ਕੌਰ ਨੇ ਦੱਸਿਆ ਕਿ ਐੱਸ ਆਈ ਟੀ ਨੇ ਉਸ ਤੋਂ ਉਸ ਦੇ ਪਤੀ ਸੁਖਪਾਲ ਸਿੰਘ ਦੇ ਅਗਵਾ ਤੋਂ ਸ਼ੁਰੂ ਹੋਏ ਸਾਰੇ ਘਟਨਾਕਰਮ ਦੀ ਜਾਣਕਾਰੀ ਲਈ। ਉਸ ਨੇ ਐੱਸ ਆਈ ਟੀ ਨੂੰ ਦੱਸਿਆ ਕਿ 19 ਜੁਲਾਈ 1994 ਨੂੰ ਜਦ ਉਹ ਘਰ ਵਿੱਚ ਰਾਤ ਦਾ ਖਾਣਾ ਬਣਾ ਰਹੀ ਸੀ ਤਾਂ ਇੱਕ ਸਫੇਦ ਮਾਰੂਤੀ ਕਾਰ ਵਿੱਚ ਆਏ ਚਾਰ ਜਣੇ ਉਸ ਦੇ ਪਤੀ ਨੂੰ ਅਗਵਾ ਕਰ ਕੇ ਲੈ ਗਏ ਸਨ। ਸੀ ਬੀ ਆਈ ਜਾਂਚ ਲਈ ਉਸ ਨੇ ਪੰਜਾਬ ਹਰਿਆਣਾ ਹਾਈ ਕੋਰਟ ਵਿੱਚ ਰਿਟ ਦਾਇਰ ਕੀਤੀ ਤਾਂ ਕੋਰਟ ਦੋ ਦਸੰਬਰ 2019 ਨੂੰ ਪੰਜਾਬ ਸਰਕਾਰ ਨੂੰ ਤਿੰਨ ਮਹੀਨਿਆਂ ਵਿੱਚ ਪਹਿਲੀ ਸਟੇਟਸ ਰਿਪੋਰਟ ਦਾਇਰ ਕਰਨ ਦੇ ਹੁਕਮ ਦਿੱਤੇ ਸਨ। ਇਸ ਕੇਸ ਵਿੱਚ ਦਲਬੀਰ ਕੌਰ ਦੀ ਪੈਰਵੀ ਕਰਦੀ ਡਾਕਟਰ ਸ਼ੈਲੀ ਸ਼ਰਮਾ ਨੇ ਦੱਸਿਆ ਕਿ ਆਈ ਜੀ ਉਮਰਾਨੰਗਲ ਦੀ ਅਗਵਾਈ ਵਿੱਚ ਪੁਲਸ ਟੀਮ ਨੇ ਇੱਕ ਮੁਕਾਬਲਾ ਬਣਾ ਕੇ ਕਿਹਾ ਸੀ ਕਿ ਇਸ ਵਿੱਚ ਖਤਰਨਾਕ ਖਾੜਕੂ ਗੁਰਨਾਮ ਸਿੰਘ ਬੰਡਾਲਾ ਮਾਰਿਆ ਗਿਆ ਹੈ। ਚਾਰ ਸਾਲ ਬਾਅਦ 1998 ਵਿੱਚ ਪੁਲਸ ਨੇ ਗੁਰਨਾਮ ਸਿੰਘ ਬੰਡਾਲਾ ਨੂੰ ਗ੍ਰਿਫਤਾਰ ਕਰ ਲਿਆ। ਉਸ ਦੀ ਗ੍ਰਿਫਤਾਰੀ ਤੋਂ ਸਵਾਲ ਉੱਠ ਪਿਆ ਕਿ 1994 ਵਿੱਚ ਜਦੋਂ ਬੰਡਾਲਾ ਜਿੰਦਾ ਸੀ ਤਾਂ ਫਿਰ ਮੁਕਾਬਲੇ ਵਿੱਚ ਕਿਸ ਨੂੰ ਮਾਰਿਆ ਗਿਆ ਸੀ। ਡੀ ਐੱਸ ਪੀ ਫਤਿਹਗੜ੍ਹ ਚੂੜੀਆਂ ਬਲਬੀਰ ਸਿੰਘ ਨੇ ਦੱਸਿਆ ਕਿ ਏ ਡੀ ਜੀ ਪੀ, ਬੀ ਚੰਦਰਸ਼ੇਖਰ ਦੀ ਅਗਵਾਈ ਵਿੱਚ ਦੋ ਡੀ ਐੱਸ ਪੀਜ਼ ਸੁਖਵਿੰਦਰ ਸਿੰਘ ਅਤੇ ਰਾਕੇਸ਼ ਕੁਮਾਰ ਨੇ ਘਟਨਾ ਵਾਲੀ ਥਾਂ ਦਾ ਦੌਰਾ ਕੀਤਾ ਸੀ, ਜਿੱਥੋਂ ਸੁਖਪਾਲ ਸਿੰਘ ਨੂੰ ਅਗਵਾ ਕੀਤਾ ਗਿਆ ਸੀ। ਇਸ ਬਾਰੇ ਥਾਣਾ ਫਤਿਹਗੜ੍ਹ ਚੂੜੀਆਂ ਵਿੱਚ ਫਰਵਰੀ 2016 ਵਿੱਚ ਦਲਬੀਰ ਕੌਰ ਦੀ ਸ਼ਿਕਾਇਤ 'ਤੇ ਉਸ ਦੇ ਪਤੀ ਸੁਖਪਾਲ ਸਿੰਘ ਦੇ ਅਗਵਾ ਦੇ ਮਾਮਲੇ ਵਿੱਚ ਧਾਰਾ 364 ਦਾ ਕੇਸ ਦਰਜ ਕੀਤਾ ਗਿਆ ਸੀ।

Have something to say? Post your comment
ਹੋਰ ਪੰਜਾਬ ਖ਼ਬਰਾਂ
ਢੱਡਰੀਆਂ ਵਾਲੇ ਨੇ ਫਿਰ ਅਕਾਲ ਤਖਤ ਦੇ ਜਥੇਦਾਰ ਵੱਲ ਨਿਸ਼ਾਨਾ ਸਾਧਿਆ
ਕੱਚਾ ਮੀਟ ਬਰਾਮਦ ਹੋਣ ਉੱਤੇ ਗ੍ਰੰਥੀ ਗ੍ਰਿਫਤਾਰ
ਅੰਮ੍ਰਿਤਸਰ ਦੀ ਪਟਾਕਾ ਫੈਕਟਰੀ ਵਿੱਚ ਧਮਾਕਾ, 500 ਮੀਟਰ ਤੱਕ ਮਲਬਾ ਖਿਲਰਿਆ
ਸਤਲੁਜ ਵਿੱਚ ਸੁੱਟੀ ਗਈ ਲਾਹਣ ਨਾਲ ਮੱਛੀਆਂ ਮਰਨ ਲੱਗੀਆਂ
ਮੋਬਾਈਲ ਫੋਨ ਚੋਰੀ ਦੇ ਸ਼ੱਕ ਵਿੱਚ ਬੱਚਿਆਂ ਨੂੰ ਥਾਣੇ ਨੰਗਾ ਕਰ ਕੇ ਕੁੱਟਿਆ
ਪੰਜਾਬ ਪੁਲਿਸ ਨੇ ਪੰਡੋਰੀ ਗੋਲਾ ਵਰਗੇ ਇਕ ਹੋਰ ਨਕਲੀ ਸ਼ਰਾਬ ਵਾਲੇ ਗਿਰੋਹ ਨੂੰ ਕੀਤਾ ਕਾਬੂ
ਪੰਜਾਬ 'ਚ ਆਮ ਆਦਮੀ ਪਾਰਟੀ ਨੇ ਭੰਗ ਕੀਤਾ ਸਮੁੱਚਾ ਢਾਂਚਾ
ਸ਼੍ਰੋਮਣੀ ਅਕਾਲੀ ਦਲ-ਭਾਜਪਾ ਵਫਦ ਨੇ ਰਾਜਪਾਲ ਤੋਂ ਕੈਪਟਨ ਸਰਕਾਰ ਦੀ ਬਰਖ਼ਾਸਤਗੀ ਮੰਗੀ
ਨਕਸ਼ੇ ਸਿਰਫ਼ ਆਨ ਲਾਈਨ ਪੋਰਟਲ ਰਾਹੀਂ ਕੀਤੇ ਜਾਣਗੇ ਮਨਜ਼ੂਰ : ਬ੍ਰਹਮ ਮਹਿੰਦਰਾ
ਸ਼੍ਰੋਮਣੀ ਕਮੇਟੀ ਅਫ਼ਗਾਨਿਸਤਾਨ ਦੇ ਸਿੱਖਾਂ ਨੂੰ ਭਾਰਤ ਲਿਆਉਣ ਲਈ ਪੂਰਾ ਖ਼ਰਚਾ ਚੁੱਕੇਗੀ : ਭਾਈ ਲੌਂਗੋਵਾਲ