Welcome to Canadian Punjabi Post
Follow us on

27

March 2019
ਟੋਰਾਂਟੋ/ਜੀਟੀਏ

ਡਾਕਟਰ ਬਲਜਿੰਦਰ ਸੇਖੋਂ ਪੀਲ ਮਲਟੀਕਲਚਰਲ ਕਾਉਂਸਲ ਦੇ ਪ੍ਰਧਾਨ ਥਾਪੇ ਗਏ

October 29, 2018 07:55 AM

ਮਿਸੀਸਾਗਾ ਪੋਸਟ ਬਿਉਰੋ: ਬਰੈਂਪਟਨ ਵਿੱਚ ਵੱਸਦੀ ਪੰਜਾਬੀ ਕਮਿਉਨਿਟੀ ਦੇ ਸੋਸ਼ਲ ਕਰਮੀ ਅਤੇ ਜਾਣੇ ਪਹਿਚਾਣੇ ਹਸਤਾਖਰ ਬਲਜਿੰਦਰ ਸਿੰਘ ਸੇਖੋਂ ਕੈਨੇਡਾ ਵਿੱਚ ਨਵੇਂ ਆਏ ਪਰਵਾਸੀਆਂ ਦੀ ਸਥਾਪਤੀ ਲਈ ਪਿਛਲੇ 40 ਸਾਲਾਂ ਤੋਂ ਵੱਧ ਸੈਟਲਮੈਂਟ ਸੇਵਾਵਾਂ ਪ੍ਰਦਾਨ ਕਰਦੀ ਆ ਰਹੀ ਪੀਲ ਮਲਟੀਕਲਚਰਲ ਕਾਉਂਸਲ (ਪੀ ਐਮ ਸੀ) ਦੇ ਪ੍ਰਧਾਨ ਥਾਪੇ ਗਏ ਹਨ। ਉਹਨਾਂ ਦੀ ਨਿਯੁਕਤੀ ਬੀਤੇ ਦਿਨੀਂ ਪੀ ਐਮ ਸੀ ਦੇ ਸਾਲਾਨਾ ਇਜਲਾਸ ਦੌਰਾਨ ਬੋਰਡ ਆਫ ਡਾਇਰੈਕਟਰਜ਼ ਵੱਲੋਂ ਬਿਨਾ ਮੁਕਾਬਲਾ ਕੀਤੀ ਗਈ। ਉਹਨਾਂ ਤੋਂ ਇਲਾਵਾ ਕਮਿਉਨਿਟੀ ਆਗੂ ਰਾਜ ਝੱਜ, ਚੀਨੀ ਭਾਈਚਾਰੇ ਦੇ ਆਗੂ ਐਰਿਕ ਵੈਂਗ, ਫਰੈਂਚ ਕਮਿਉਨਿਟੀ ਦੀ ਕਾਜਰਕਰਤਾ ਸੀਲੀਨਾ ਜੇਕੁਏਸ ਅਤੇ ਕਾਰਜਕਰਮੀ ਸ਼ਫਾਕਤ ਅਲੀ ਨੂੰ ਡਾਇਰੈਕਟਰਾਂ ਵੱਜੋਂ ਨਿਯੁਕਤ ਕੀਤਾ ਗਿਆ।

 

ਪੀ ਐਮ ਸੀ ਦੇ ਸਾਲਾਨਾ ਇਜਲਾਸ ਵਿੱਚ ਮਿਸੀਸਾਗਾ ਦੀ ਮੇਅਰ ਬੌਨੀ ਕਰੌਂਬੀ, ਕਾਉਂਸਰਲ ਰੌਨ ਸਟਾਰ, ਪੈਟ ਸੇਟੋ, ਐਮ ਪੀ ਪੀ ਨੀਨਾ ਟਾਂਗੜੀ ਨੇ ਵਿਸ਼ੇਸ਼ ਕਰਕੇ ਭਾਗ ਲਿਆ। ਨਵੇਂ ਚੁਣੇ ਗਏ ਪ੍ਰਧਾਨ ਡਾਕਟਰ ਸੇਖੋਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿੱਚ 25 ਸਾਲ ਤੱਕ ਪ੍ਰੋਫੈਸਰ ਵਜੋਂ ਪੜਾਇਆ ਹੈ। ਉਹ ਨੌਰਥ ਅਮਰੀਕਨ ਤਰਕਸ਼ੀਲ ਸੁਸਾਇਟੀ ਦੇ ਪ੍ਰਧਾਨ ਵੀ ਰਹਿ ਚੁੱਕੇ ਹਨ। ਇਸ ਮੌਕੇ ਸੰਸਥਾ ਦੇ ਵਾਲੰਟੀਅਰਾਂ ਦਾ ਸਨਮਾਨ ਕੀਤਾ ਗਿਆ। ਆਏ ਮਹਿਮਾਨਾਂ ਦਾ ਸੰਸਥਾ ਦੇ ਐਗਜ਼ੈਕਟਿਵ ਡਾਇਰੈਕਟਰ ਨਵੀਦ ਚੌਧਰੀ ਨੇ ਧੰਨਵਾਦ ਕੀਤਾ। ਪੀ ਐਮ ਸੀ ਦੀ ਸਥਾਪਨਾ 1977 ਵਿੱਚ ਹੋਈ ਸੀ।

Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਨਿਊ ਹੋਪ ਸੀਨੀਅਰ ਕਲੱਬ ਨੇ ਹੋਲੀ ਦੇ ਸੰਬੰਧ `ਚ ਸਮਾਗਮ ਕਰਵਾਇਆ
ਆਟੋ ਇੰਸ਼ੋਰੈਂਸ ਵਿੱਚ ਪੱਖਪਾਤ ਨੂੰ ਖ਼ਤਮ ਕਰਨ ਲਈ ਲਿਆਂਦੇ ਬਿੱਲ ਦੀ ਦੂਜੀ ਰੀਡਿੰਗ ਹੋਈ ਪੂਰੀ
ਕਾਉਂਸਲਰ ਢਿੱਲੋਂ ਨੇ ਯੌਨ ਅਪਰਾਧੀ ਹਾਰਕਸ ਨੂੰ ਬਰੈਂਪਟਨ ਤੋਂ ਹਟਾਉਣ ਦੀ ਕੀਤੀ ਮੰਗ
ਸਿਟੀ ਆਫ ਮਿਸੀਸਾਗਾ ਵੱਲੋਂ ਬਿਲਡਿੰਗਾਂ ਦੇ ਪਰਮਿਟ ਲਈ ਜਾਰੀ ਕੀਤੇ ਗਏ 2 ਬਿਲੀਅਨ ਡਾਲਰ
ਬਰੈਂਪਟਨ ਸਾਊਥ ਨਾਮੀਨੇਸ਼ਨ ਚੋਣ 6 ਅਪ੍ਰੈਲ ਨੂੰ: ਆਪਣੀ ਮਿਹਨਤ `ਤੇ ਪੂਰਾ ਭਰੋਸਾ ਹੈ: ਹਰਦੀਪ ਗਰੇਵਾਲ
2019 ਬਜੱਟ ਬਰੈਂਪਟਨ ਲਈ ਵਧੇਰੇ ਲਾਭਦਾਇਕ : ਐੱਮ ਪੀ ਸਹੋਤਾ
ਸੋਨੀਆ ਸਿੱਧੂ ਵੱਲੋਂ ਬਰੈਂਪਟਨ ਸਾਊਥ ਵਿਚ ਗਰੌਸਰੀ-ਚੇਨ 'ਚਲੋ ਫ਼ਰੈੱਸ਼ਕੋ' ਦੀ ਨਵੀਂ ਲੋਕੇਸ਼ਨ ਦਾ ਸੁਆਗ਼ਤ
ਐਮ ਪੀ ਕਮਲ ਖੈਹਰਾ ਨੇ ਬੱਜਟ ਨੂੰ ਬਰੈਂਪਟਨ ਵਾਸੀਆਂ ਲਈ ਤਬਦੀਲੀ ਲਿਆਉਣ ਵਾਲਾ ਕਰਾਰ ਦਿੱਤਾ
ਜਲਿਆਂਵਾਲਾ ਬਾਗ ਕਾਂਡ ਅਤੇ ਸ਼ਹੀਦ ਭਗਤ ਸਿੰਘ ਤੇ ਸਾਥੀਆਂ ਦਾ ਸ਼ਹੀਦੀ ਸ਼ਰਧਾਂਜਲੀ ਸਮਾਗਮ 14 ਅਪ੍ਰੈਲ ਨੂੰ ਜਲਿਆਂਵਾਲਾ ਬਾਗ ਕਾਂਡ ਅਤੇ ਸ਼ਹੀਦ ਭਗਤ ਸਿੰਘ ਤੇ ਸਾਥੀਆਂ ਦਾ ਸ਼ਹੀਦੀ ਸ਼ਰਧਾਂਜਲੀ ਸਮਾਗਮ 14 ਅਪ੍ਰੈਲ ਨੂੰ