Welcome to Canadian Punjabi Post
Follow us on

20

April 2024
ਬ੍ਰੈਕਿੰਗ ਖ਼ਬਰਾਂ :
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ 10ਵੀਂ ਕਲਾਸ ਦੇ ਨਤੀਜਿਆਂ ਵਿਚ ਫਿ਼ਰੋਜ਼ਪੁਰ ਜਿ਼ਲ੍ਹੇ ਦੇ 17 ਵਿਦਿਆਰਥੀ ਮੈਰਿਟ ਵਿੱਚਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣ
 
ਸੰਪਾਦਕੀ

ਸਿਸਟਮ ਕਿਉਂ ਅਣਸੁਖਾਵਾਂ ਮਹਿਸੂਸ ਕਰ ਰਿਹਾ ਹੈ ਜਗਮੀਤ ਸਿੰਘ ਤੋਂ?

October 29, 2018 07:52 AM

ਪੰਜਾਬੀ ਪੋਸਟ ਵਿਸ਼ੇਸ਼

ਪਿਛਲੇ ਸਾਲ ਇੱਕ ਸਾਬਤ ਸੂਰਤ ਸਿੱਖ ਜਗਮੀਤ ਸਿੰਘ ਦਾ ਕੈਨੇਡਾ ਦੀ ਕੌਮੀ ਸਿਆਸੀ ਪਾਰਟੀ ਦਾ ਆਗੂ ਚੁਣਿਆ ਜਾਣਾ ਇਤਿਹਾਸਕ ਗੱਲ ਸੀ। ਇੱਕ ਸਾਲ ਦੇ ਅਰਸੇ ਬਾਅਦ ਹੁਣ ਇੰਝ ਜਾਪਦਾ ਹੈ ਕਿ ਸੱਜੇ, ਖੱਬੇ, ਅਤੇ ਇੱਧਰ ਉੱਧਰ ਚਾਰੇ ਪਾਸੇ ਤੋਂ ਇੱਕ ਲਹਿਰ ਚੱਲ ਪਈ ਹੈ ਜੋ ਜਗਮੀਤ ਸਿੰਘ ਨੂੰ ਨਿਸ਼ਾਨ ਬਣਾ ਰਹੀ ਹੈ। ਇੱਕ ਅਜਿਹਾ ਮਾਹੌਲ ਹੈ ਜਿਸਨੂੰ ਊਸਾਰਨ ਵਿੱਚ ਵੱਖ ਵੱਖ ਧਿਰਾਂ ਕੰਮ ਕਰ ਰਹੀਆਂ ਹਨ। ਹੈਰਾਨੀ ਦੀ ਗੱਲ ਹੈ ਕਿ ਜਗਮੀਤ ਸਿੰਘ ਨੂੰ ਕੁੱਝ ਕਰ ਗੁਜ਼ਰਨ ਦਾ ਵਕਤ ਦੇਣ ਦੀ ਥਾਂ ਵਿਅਕਤੀਗਤ ਰੂਪ ਵਿੱਚ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਜੇ ਅਮਰੀਕਾ ਵਰਗੇ ਕਿਸੇ ਮੁਲਕ ਵਿੱਚ ਕਿਸੇ ਵਿਅਕਤੀ ਵਿਸ਼ੇਸ਼ ਬਾਰੇ ਅਜਿਹੀ ਮੁਹਿੰਮ ਚਲਾਈ ਗਈ ਹੁੰਦੀ ਤਾਂ ਇਸਨੂੰ ਹੁਣ ਤੱਕ ਸਾਜ਼ਸ਼ (conspiracy) ਦਾ ਨਾਮ ਦਿੱਤਾ ਜਾ ਚੁੱਕਿਆ ਹੋਣਾ ਸੀ।

 ਅੱਜ ਅਸੀਂ ਕੁੱਝ ਉਹਨਾਂ ਗੱਲ ਨੂੰ ਸਾਹਮਣੇ ਲਿਆ ਰਹੇ ਹਾਂ ਜਿਹਨਾਂ ਰਾਹੀਂ ਬੀਤੇ ਵਿੱਚ ਜਗਮੀਤ ਸਿੰਘ ਬਾਰੇ ਖਾਸ ਕਿਸਮ ਦਾ ਬਿਰਤਾਂਤ ਖੜਾ ਕੀਤਾ ਜਾ ਰਿਹਾ ਹੈ।

 

ਜਗਮੀਤ ਸਿੰਘ ਨੇ ਬਰਨਬੀ ਸਾਊਥ (ਬੀ ਸੀ) ਦੀ ਸੀਟ ਲੜਨ ਦਾ ਕਈ ਮਹੀਨੇ ਪਹਿਲਾਂ ਐਲਾਨ ਕਰ ਦਿੱਤਾ ਸੀ। ਉਹ ਆਪਣੀ ਪਤਨੀ ਨਾਲ ਉੱਥੇ ਸਿ਼ਫਟ ਕਰਕੇ ਚੋਣ ਪ੍ਰਚਾਰ ਕਰਦਾ ਆ ਰਿਹਾ ਹੈ। ਪਿਛਲੇ ਇੱਕ ਮਹੀਨੇ ਤੋਂ ਲਿਬਰਲ ਪਾਰਟੀ ਵੱਲੋਂ ਇਹ ਪ੍ਰਭਾਵ ਦਿੱਤਾ ਜਾਣ ਲੱਗਾ ਕਿ ਸਮਾਂ ਆਉਣ ਉੱਤੇ ਜਗਮੀਤ ਸਿੰਘ ਪ੍ਰਤੀ Leader’s courtesy” ਭਾਵ ਲੀਡਰ ਪ੍ਰਤੀ ਅਦਬ ਜਾਂ ਸ਼ਾਲੀਨਤਾ ਵਿਖਾਈ ਜਾਵੇਗੀ। ਇਸਦਾ ਅਰਥ ਹੁੰਦਾ ਹੈ ਕਿ ਕੈਨੇਡਾ ਦੀਆਂ ਮਹਾਨ ਲੋਕਤਾਂਤਰਿਕ ਪ੍ਰੰਪਰਾਵਾਂ ਦਾ ਸਨਮਾਨ ਕਰਦੇ ਹੋਏ ਕਿਸੇ ਸਿਆਸੀ ਧਿਰ ਦੇ ਨੇਤਾ ਦੇ ਪਾਰਲੀਮੈਂਟ ਵਿੱਚ ਦਾਖ਼ਲੇ ਦਾ ਵਿਰੋਧ ਨਹੀਂ ਕੀਤਾ ਜਾਂਦਾ। ਕੱਲ ਇਸਦੇ ਪਰੰਪਰਾ ਦੇ ਵਿਪਰੀਤ ਪਲਟਾ ਵਾਰ ਕਰਦੇ ਹੋਏ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਉਂਟੇਰੀਓ ਵਿੱਚ ਲੀਡਜ਼ ਗਰੈਨਵਿੱਲ ਥਾਊਜ਼ੈਡ ਆਈਲੈਂਡ ਰਾਈਡਿੰਗ ਲਈ ਜਿ਼ਮਨੀ ਚੋਣ ਦਾ ਐਲਾਨ ਕਰ ਦਿੱਤਾ ਹੈ ਪਰ ਬਰਨਬੀ ਸਾਊਥ ਨੂੰ ਛੱਡ ਦਿੱਤਾ ਹੈ।

 ਬਰਨਬੀ ਸਾਊਥ ਤੋਂ ਜਿੱਤ ਕੇ ਪਾਰਲੀਮੈਂਟ ਦਾਖਲ ਹੋਣ ਅਤੇ ਆਲੋਚਕਾਂ ਦੇ ਮੂੰਹ ਬੰਦ ਕਰਨ ਲਈ ਜਗਮੀਤ ਸਿੰਘ ਵੱਲੋਂ ਕੀਤੀ ਜਾ ਰਹੀ ਤਿਆਰੀ ਨੂੰ ਖਰਾਬ ਕਰਨ ਦੀ ਇਸਤੋਂ ਮਾੜੀ ਹੋਰ ਕਿਹੜੀ ਚਾਲ ਹੋ ਸਕਦੀ ਹੈ? ਬਰਨਬੀ ਚੋਣ ਜਿੱਤਣ ਤੱਕ ਜਗਮੀਤ ਸਿੰਘ ਦਾ ਪੂਰਾ ਧਿਆਨ ਇਸ ਰਾਈਡਿੰਗ ਉੱਤੇ ਕੇਂਦਰਿਤ ਹੋਣਾ ਸੁਭਾਵਕ ਹੈ ਪਰ ਅਗਲੀਆਂ ਚੋਣਾਂ ਵਿੱਚ ਇੱਕ ਸਾਲ ਤੋਂ ਵੀ ਘੱਟ ਸਮਾਂ ਰਹਿ ਜਾਣ ਕਾਰਣ ਉਹ ਪੂਰੇ ਦੇ ਪੂਰੇ ਕੈਨੇਡਾ ਨੂੰ ਕਦੋਂ ਤੱਕ ਅੱਖੋਂ ਪਰੋਖੇ ਕਰ ਸਕੇਗਾ? ਕੀ ਇਹੀ ਹੈ ਲਿਬਰਲ ਪਾਰਟੀ ਦੀ ਵਿਰੋਧੀ ਸਿਆਸੀ ਪਾਰਟੀ ਦੇ ਨੇਤਾ ਪ੍ਰਤੀ ਸ਼ਾਲੀਨਤਾ?

 

ਐਨ ਡੀ ਪੀ ਦੇ ਅੰਦਰੂਨੀ ਸਿਸਟਮ ਦਾ ਜਗਮੀਤ ਸਿੰਘ ਦੀ ਲੀਡਰਸਿ਼ੱਪ ਨੂੰ ਲੈ ਕੇ ਅਣਸੁਖਾਵੇਂ ਹਉਕੇ ਭਰਨਾ ਜਾਰੀ ਹੈ। ਪਾਰਟੀ ਅੰਦਰਲੀਆਂ ਕਣਸੋਆਂ ਹਨ ਕਿ ਐਨ ਡੀ ਪੀ ਲੀਡਰਸਿ਼ੱਪ ਰੇਸ ਵਿੱਚ ਦੂਜੇ ਨੰਬਰ ਉੱਤੇ ਆਏ ਐਮ ਪੀ ਚਾਰਲੀ ਐਨਗਸ ਵੱਲੋਂ ਉਸਦਾ ਵਿਰੋਧ ਮੱਠਾ ਨਹੀਂ ਹੋਇਆ ਹੈ। ਬੇਸ਼ੱਕ ਐਨ ਡੀ ਪੀ 2011 ਵਿੱਚ ਜੈਕ ਲੇਅਟਨ ਬਦੌਲਤ ਹੋਈ ਚੜਾਈ ਤੋਂ ਬਾਅਦ ਪਾਰਟੀ ਲਗਾਤਾਰ ਵੋਟਰਾਂ ਦੇ ਮਨਾਂ ਵਿੱਚੋਂ ਖਿਸਕਦੀ ਚਲੀ ਆ ਰਹੀ ਹੈ ਪਰ ਜਗਮੀਤ ਸਿੰਘ ਦੇ ਲੀਡਰ ਬਣਨ ਤੋਂ ਬਾਅਦ ਅਜਿਹਾ ਪ੍ਰਭਾਵ ਪੈਦਾ ਕੀਤਾ ਜਾ ਰਿਹਾ ਹੈ ਜਿਵੇਂ ਸੱਭ ਕੁੱਝ ਲਈ ਉਹ ਅਤੇ ਸਿਰਫ਼ ਉਹ ਹੀ ਜੁੰਮੇਵਾਰ ਹੋਵੇ। ਬੀਤੇ ਦਿਨੀਂ ਐਨ ਡੀ ਪੀ ਦੀ ਮੈਂਬਰ ਪਾਰਲੀਮੈਂਟ ਸ਼ੀਲਾ ਮੈਕਕੋਲਮਸਨ ਨੇ ਆਪਣੀ ਪਾਰਲੀਮੈਂਟ ਸੀਟ ਛੱਡ ਕੇ ਬ੍ਰਿਟਿਸ਼ ਕੋਲੰਬੀਆ ਦੀ ਪ੍ਰੋਵਿੰਸ਼ੀਅਲ ਸਿਆਸਤ ਵਿੱਚ ਕੁੱਦਣ ਦਾ ਐਲਾਨ ਕੀਤਾ। ਮੁੱਖ ਧਾਰਾ ਦੇ ਮੀਡੀਆ ਵੱਲੋਂ ਸ਼ੀਲਾ ਦੇ ਇਸ ਫੈਸਲੇ ਨੂੰ ਵੀ ਜਗਮੀਤ ਸਿੰਘ ਦੀ ਕਾਰਗੁਜ਼ਾਰੀ ਨਾਲ ਜੋੜ ਕੇ ਵੇਖਣਾ ਅਤੇ ਪ੍ਰਚਾਰ ਕਰਨਾ ਬਹੁਤ ਅਣਸੁਖਾਵਾਂ ਪ੍ਰਭਾਵ ਹੈ।

 ਜਿੱਥੇ ਤੱਕ ਮੀਡੀਆ ਦਾ ਸੁਆਲ ਹੈ, ਇਸ ਬਾਰੇ ਵਿਸ਼ੇਸ਼ ਟਿੱਪਣੀ ਕੀਤੀ ਜਾਣੀ ਬਣਦੀ ਹੈ। ਬੀਤੇ ਦੋ ਕੁ ਮਹੀਨਿਆਂ ਵਿੱਚ ਸ਼ਾਇਦ ਹੀ ਕੋਈ ਮੀਡੀਆ ਆਊਟਲੈੱਟ ਹੋਵੇ ਜਿਸਨੇ ਇੱਕ ਜਾਂ ਦੂਜਾ ਦ੍ਰਿਸ਼ਟੀਕੋਣ ਪਕੜ ਕੇ ਐਨ ਡੀ ਪੀ ਦੀਆਂ ਮੁਸ਼ਕਲਾਂ ਦੀ ਜੁੰਮੇਵਾਰੀ ਦਾ ਸਿੱਧਾ ਅਤੇ ਸਪੱਸ਼ਟ ਇਸ਼ਾਰਾ ਜਗਮੀਤ ਸਿੰਘ ਵੱਲ ਨਾ ਕੀਤਾ ਹੋਵੇ। ਕੁੱਝ ਸੁਰਖੀਆਂ ਦਾ ਜਿ਼ਕਰ ਕਰਨਾ ਲਾਜ਼ਮੀ ਹੋਵੇਗਾ।

 ਜਗਮੀਤ ਸਿੰਘ ਦੀ ਲੀਡਰਸਿ਼ੱਪ ਦੇ ਸਿਰਫ਼ ਛੇ ਮਹੀਨਿਆਂ ਦੇ ਕਾਰਜਕਾਲ ਤੋਂ ਬਾਅਦ ਟੋਰਾਂਟੋ ਸਟਾਰ ਦੇ ਇੱਕ ਲੇਖ ਦਾ ਸਿਰਲੇਖ ਸੀ, “ਜਗਮੀਤ ਸਿੰਘ ਦੀ ਲੀਡਰਸਿ਼ੱਪ ਵਿੱਚ ਐਨ ਡੀ ਪੀ ਨੂੰ ਲਾਭ ਨਾਲੋਂ ਖਤਰੇ ਵਧੇਰੇ”। ਇਸਤੋਂ ਬਾਅਦ ਇੱਕ ਤੋਂ ਬਾਅਦ ਇੱਕ ਆਊਟਲੈੱਟ ਨੇ ਆਪੋ ਆਪਣੇ ਕੋਣ ਤੋਂ ਗੱਲਾਂ ਕਰਨੀਆਂ ਆਰੰਭ ਕਰ ਦਿੱਤੀਆਂ। “ਕਾਕਸ ਮੀਟਿੰਗ ਤੋਂ ਪਹਿਲਾਂ ਜਗਮੀਤ ਸਿੰਘ ਦੀਆਂ ਮੁਸ਼ਕਲਾਂ ਵਿੱਚ ਵਾਧਾ’ 10 ਸਤੰਬਰ ਗਲੋਬ ਐਂਡ ਮੇਲ। “ਐਨ ਡੀ ਪੀ ਨੂੰ ਦਰਪੇਸ਼ ਹੋਣਗੇ ਹੰਗਾਮੀ ਹਾਲਾਤ ਜੇ ਜਗਮੀਤ ਸਿੰਘ ਨੇ ਸਥਿਤੀ ਨਾ ਸੁਧਾਰੀ” 21 ਸਤੰਬਰ ਗਲੋਬ ਐਂਡ ਮੇਲ।

 ਇਹੋ ਜਿਹੇ ਆਰਟੀਕਲਾਂ ਦਾ ਲਗਾਤਰ ਆਉਣਾ ਜਾਰੀ ਰਿਹਾ ਹੈ। “ਆ ਰਹੀਆਂ 2019 ਦੀਆਂ ਚੋਣਾਂ ਸਨਮੁਖ ਬਹਾਦਰੀ ਦਾ ਮਾਖੌਟਾ ਪਰਦ੍ਰਸਿ਼ਤ ਕਰ ਰਿਹਾ ਹੈ ਜਗਮੀਤ ਸਿੰਘ” 30 ਸਤੰਬਰ ਟੋਰਾਂਟੋ ਸਟਾਰ। “ਤਾਜ਼ਾ ਚੋਣ ਸਰਵੇਖਣਾਂ ਵਿੱਚ ਜਗਮੀਤ ਸਿੰਘ ਚੱਲ ਰਿਹਾ ਹੈ ਪਿੱਛੇ- ਕੀ ਪ੍ਰਭਾਵ ਹੋਵੇਗਾ ਇਸਦਾ 2019 ਦੀਆਂ ਚੋਣਾਂ ਵਿੱਚ”- 16 ਅਕਤੂਬਰ ਗਲੋਬਲ ਨਿਊਜ਼। “ਬਰਨਬੀ ਦੇ ਰੀਪਬਲਿਕ ਵਿੱਚ ਜਗਮੀਤ ਸਿੰਘ ਇਹ ਦਰਸਾਉਣ ਦੀ ਕੋਸਿ਼ਸ਼ ਵਿੱਚ ਕਿ ਮੈਂ ਇਨਸਟਾਗਰਾਮ ਸਿਆਸਤਦਾਨ ਤੋਂ ਕੁੱਝ ਜਿ਼ਆਦਾ ਹਾਂ” ਨੈਸ਼ਨਲ ਪੋਸਟ 10 ਅਕਤੂਬਰ। “ਸੁਖ ਆਰਾਮ ਦੇ ਜੀਵਨ ਵਿੱਚ ਉਲਝਿਆ ਜਗਮੀਤ ਸਿੰਘ” 19 ਅਕਤੂਬਰ ‘ਦਾ ਪ੍ਰੋਵਿੰਸ’।

 ‘ਫੈਡਰਲ ਸੀਟ ਜਿੱਤਣ ਲਈ ਸਮਾਂ ਜਗਮੀਤ ਸਿੰਘ ਦੇ ਹੱਕ ਵਿੱਚ ਨਹੀਂ” ਕੇਪ ਬਰੈਟਨ ਪੋਸਟ 26 ਅਕਤੂਬਰ। ‘ਐਨ ਡੀ ਪੀ ਕਾਰਵਾਂ ਦਾ ਕਮਜ਼ੋਰ ਹੋਣਾ ਜਾਰੀ” ਗਲੋਬਲ ਨਿਊਜ਼ 25 ਅਕਤੂਬਰ। “ਐਨ ਡੀ ਪੀ ਅਤੇ ਜਗਮੀਤ ਸਿੰਘ ਲਈ ਹਾਲਾਤ ਬਹੁਤ ਖਰਾਬ” ਓਟਵਾ ਸਿਟੀਜ਼ਨ 3 ਅਗਸਤ । “ਕਈ ਦੁੱਖਾਂ ਪੀੜਾਂ ਦਾ ਸਾਹਮਣਾ ਹੈ ਐਨ ਡੀ ਪੀ ਲੀਡਰ ਜਗਮੀਤ ਸਿੰਘ ਨੂੰ” ਗਲੋਬ ਐਂਡ ਮੇਲ 29 ਅਗਸਤ।

 

ਇਹ ਕੁੱਝ ਮਿਸਾਲਾਂ ਹਨ ਜਿਹੜੀਆਂ ਮੇਨਸਟਰੀਮ ਮੀਡੀਆ ਨੇ ਜਗਮੀਤ ਸਿੰਘ ਬਾਰੇ ਬਿਰਤਾਂਤ ਦੀਆਂ ਖੜੀਆਂ ਕੀਤੀਆਂ ਹਨ। ਕੀ ਅਜਿਹਾ ਕੀਤੇ ਜਾਣ ਨੂੰ ਸੁਭਾਵਿਕ ਗੱਲ ਮੰਨ ਲਿਆ ਜਾਵੇ ਜਾਂ ਇੱਕ ਸੋਚੀ ਸਮਝੀ ਚਾਲ ਦਾ ਹਿੱਸਾ? ਉਸ ਸਿਸਟਮ ਦੀ ਚਾਲ ਜਿਸ ਵਿੱਚ ਹਾਲੇ ਇੱਕ ਭੂਰੀ ਚਮੜੀ ਵਾਲੇ ਦਸਤਾਰਧਾਰੀ ਸਿੱਖ ਨੂੰ ਮੇਨਸਟਰੀਮ ਮੰਨਣ ਵਿੱਚ ਤਕਲੀਫ ਹੋ ਰਹੀ ਹੈ। ਪਿਛਲੇ ਸਾਲ ਐਨ ਡੀ ਪੀ ਲੀਡਰਸਿ਼ੱਪ ਚੋਣ ਤੋਂ ਦੋ ਜਾਂ ਤਿੰਨ ਦਿਨ ਪਹਿਲਾਂ ਚਾਰਲੀ ਸਮਿਥ ਵੱਲੋਂ ਲਿਖਿਆ ਇੱਕ ਆਰਟੀਕਲ ਚਰਚਾ ਦਾ ਵਿਸ਼ਾ ਬਣਿਆ ਸੀ। ਆਰਟੀਕਲ ਦਾ ਸਿਰਲੇਖ ਸੀ, “ਕੀ ਕੈਨੇਡਾ ਤਿਆਰ ਹੈ ਜਗਮੀਤ ਸਿਮਘ ਦੇ ਪ੍ਰਧਾਨ ਮੰਤਰੀ ਬਣ ਜਾਣ ਲਈ”?

 ਇੱਕ ਸਾਲ ਦਾ ਸਮਾਂ ਪਾ ਕੇ ਹਾਲਾਤ ਇੰਝ ਬਣਾਏ ਜਾ ਰਹੇ ਹਨ ਜਿਵੇਂ ਪ੍ਰਧਾਨ ਮੰਤਰੀ ਦੀ ਕੁਰਸੀ ਦੀ ਗੱਲ ਬਹੁਤ ਦੂਰ, ਸਿਸਟਮ ਉਸਨੂੰ ਇੱਕ ਐਮ ਪੀ ਬਣਾਏ ਜਾਣ ਵਿੱਚ ਵੀ ਅਣਸੁਖਾਵਾਂ ਮਹਿਸੂਸ ਕਰ ਰਿਹਾ ਹੈ।

 
Have something to say? Post your comment
ਹੋਰ ਸੰਪਾਦਕੀ ਖ਼ਬਰਾਂ
ਫੋਨਾਂ ਤੇ ਟੈਕਸਟਿੰਗ ਨੂੰ ਪਾਸੇ ਰੱਖ ਕੇ ਆਪਣੇ ਬੱਚਿਆਂ ਨਾਲ ਜਾਤੀ ਮੇਲ ਮਿਲਾਪ ਨੂੰ ਤਰਜੀਹ ਦਿਉ, ਆਪਣੇ ਬੱਚੇ ਲਈ ਇੱਕ ਆਦਰਸ਼ ਪਰਿਵਾਰਕ ਮਾਹੌਲ ਬਣਾਉ ਮੁੱਖ ਮੰਤਰੀਆਂ ਦੀ ਮੀਟਿੰਗ ਵਿੱਚ ਪਾਣੀਆਂ ਬਾਰੇ ਪੰਜਾਬ ਦਾ ਪੱਖ ਹੋਰ ਵੀ ਮਜ਼ਬੂਤ ਹੋ ਗਿਐ ਭਾਰਤ ਵਿੱਚ ਅਧੋਗਤੀ ਵਰਤਾਰੇ ਲਈ ਧਰਮ ਨਿਰਪੱਖ ਧਿਰਾਂ ਵੀ ਘੱਟ ਜਿ਼ਮੇਵਾਰ ਨਹੀਂ ਭਾਰਤ ਲਈ ਹਨੇਰਾ ਸਮਾਂ ਹੈ, ਜਿੱਥੇ ਰਾਹ ਦਿਖਾਉਣ ਵਾਲਾ ਜੁਗਨੂੰ ਵੀ ਕੋਈ ਨਹੀਂ ਲੱਭਦਾ ਲੀਡਰਾਂ ਨੇ ਪੈਦਾ ਕੀਤੀ ਹੈ ‘ਕੋਈ ਲੀਡਰ ਭਰੋਸੇ ਦੇ ਯੋਗ ਨਹੀਂ’ ਵਾਲੀਆਮ ਲੋਕਾਂ ਦੀ ਮਾਨਸਿਕਤਾ ਆਉ ਇਸ ਦੀਵਾਲੀ ਤੇ ਇੰਨਸਾਨੀਅਤ ਦੇ ਨਾਤੇ ਪੂਰੇ ਸੰਸਾਰ ਲਈ ਅਮਨ – ਅਮਾਨ , ਸ਼ਾਤੀ ਲਈ ਅਰਦਾਸ ਕਰੀਏ ਵੱਖੋ-ਵੱਖੋ ਰਾਜਾਂ ਵਿੱਚ ਗਵਰਨਰਾਂ ਦੀ ਮੌਕੇ ਮੁਤਾਬਕ ਮਰਜ਼ੀ ਸੰਵਿਧਾਨ ਦੇ ਮੁਤਾਬਕ ਨਹੀਂ ਮੰਨੀ ਜਾ ਸਕਦੀ ਇਜ਼ਰਾਈਲ ਅਤੇ ਹਮਾਸ ਵਿਚਕਾਰ ਸੰਘਰਸ਼ ਨੂੰ ਸ਼ਾਂਤੀਪੂਰਵਕ ਹੱਲ ਕੀਤਾ ਜਾਣਾ ਚਾਹੀਦਾ ਹੈ ਬੇਅਸੂਲੇ ਸਮਝੌਤਿਆਂ ਅਤੇ ਪੈਂਤੜਿਆਂ ਪਿੱਛੋਂ ਦਰਿਆਵਾਂ ਦੇ ਪਾਣੀ ਵਿੱਚ ਮਧਾਣੀ ਘੁੰਮਾਉਣ ਦੀ ਰਾਜਨੀਤੀ ਟਰੂਡੋ ਵਲੋਂ ਭਾਰਤ ਤੇ ਲਾਏ ਹਰਦੀਪ ਸਿੰਘ ਨਿੱਜਰ ਕਤਲ ਦੇ ਦੋਸ਼ ਕਿੰਨੇ ਕੁ ਸਹੀ ?