Welcome to Canadian Punjabi Post
Follow us on

21

February 2020
ਮਨੋਰੰਜਨ

‘ਫਰੈਂਡਸ਼ਿਪ’ ਨਾਲ ਐਕਟਿੰਗ ਡੈਬਿਊ ਕਰਨਗੇ ਹਰਭਜਨ

February 10, 2020 07:48 AM

ਭਾਰਤੀ ਕ੍ਰਿਕਟ ਟੀਮ ਦੇ ਸਪਿੰਨਰ ਹਰਭਜਨ ਸਿੰਘ ਸਿਲਵਰ ਸਕਰੀਨ 'ਤੇ ਆਪਣਾ ਜਲਵਾ ਬਿਖੇਰਨਗੇ। ਫਿਲਮ ‘ਫਰੈਂਡਸ਼ਿਪ’ ਨਾਲ ਉਹ ਐਕਟਿੰਗ ਡੈਬਿਊ ਕਰਨ ਦੇ ਲਈ ਤਿਆਰ ਹਨ। ਭਾਰਤੀ ਸਿਨੇਮਾ ਵਿੱਚ ਅਜਿਹਾ ਪਹਿਲੀ ਵਾਰ ਹੋਵੇਗਾ, ਜਦ ਕਿਸੇ ਫਿਲਮ ਵਿੱਚ ਕੋਈ ਕ੍ਰਿਕਟਰ ਲੀਡ ਰੋਲ ਵਿੱਚ ਹੋਵੇਗਾ। ਮੇਕਸ ਨੇ ਟਵਿੱਟਰ ਉਤੇ ਇਸ ਫਿਲਮ ਦਾ ਫਸਟ ਪੋਸਟਰ ਸ਼ੇਅਰ ਕੀਤਾ ਹੈ। ਪੋਸਟਰ ਵਿੱਚ ਕਿਸੇ ਦਾ ਚਿਹਰਾ ਤਾਂ ਨਹੀਂ ਦਿੱਸਦਾ, ਪਰ ਇਸ ਵਿੱਚ ਹਥਕੜੀ ਲੱਗੇ ਹੋਏ ਦੋ ਹੱਥ ਤੇ ਕ੍ਰਿਕਟ ਦਾ ਖਾਲੀ ਮੈਦਾਨ ਜ਼ਰੂਰ ਦਿੱਸਦਾ ਹੈ। ਫਿਲਮ ਦਾ ਨਿਰਦੇਸ਼ਨ ਜੇ ਪੀ ਆਰ ਅਤੇ ਸ਼ਾਮ ਸੂਰਿਆ ਨੇ ਕੀਤਾ ਹੈ। ਇਹ ਹਿੰਦੀ ਦੇ ਨਾਲ ਹੀ ਤਮਿਲ ਵਿੱਚ ਵੀ ਰਿਲੀਜ਼ ਹੋਵੇਗੀ।

Have something to say? Post your comment