Welcome to Canadian Punjabi Post
Follow us on

07

April 2020
ਬ੍ਰੈਕਿੰਗ ਖ਼ਬਰਾਂ :
ਯੂ-ਟਿਊਬ ਦੇਖ ਕੇ 48 ਘੰਟੇ ਵਿੱਚ ਆਟੋਮੈਟਿਕ ਸੈਨੀਟਾਈਜਿੰਗ ਮਸ਼ੀਨ ਬਣਾ ਦਿੱਤੀਪਾਵਰਕੌਮ ਨੂੰ ਨਰਿੰਦਰ ਮੋਦੀ ਦੀ ਬੱਤੀਆਂ ਬੁਝਾ ਕੇ ਦੀਵੇ ਜਗਾਉਣ ਦੀ ਅਪੀਲ ਮਹਿੰਗੀ ਪਈਫੂਡ ਬੈਂਕਜ਼ ਤੇ ਲੋਕਲ ਫੂਡ ਆਰਗੇਨਾਈਜ਼ੇਸ਼ਨਜ਼ ਦੀ ਮਦਦ ਲਈ ਟਰੂਡੋ ਵੱਲੋਂ 100 ਮਿਲੀਅਨ ਡਾਲਰ ਦੇ ਨਿਵੇਸ਼ ਦਾ ਐਲਾਨਸਮਰ ਜੌਬਜ਼ ਨਾ ਲੱਭਣ ਕਾਰਨ ਪਰੇਸ਼ਾਨ ਵਿਦਿਆਰਥੀਆਂ ਦੀ ਜਲਦ ਮਦਦ ਕਰਾਂਗੇ : ਟਰੂਡੋਕਰੋਨਾਵਾਇਰਸ ਕਾਰਨ ਯੂਕੇ ਦੇ ਪ੍ਰਧਾਨ ਮੰਤਰੀ ਹਸਪਤਾਲ ਦਾਖਲਓਨਟਾਰੀਓ ਵਿੱਚ ਕੋਵਿਡ-19 ਦੇ 408 ਨਵੇਂ ਮਾਮਲੇ ਆਏ ਸਾਹਮਣੇ, 25 ਹੋਰ ਮੌਤਾਂ ਦੀ ਪੁਸ਼ਟੀਮਨਪ੍ਰੀਤ ਬਾਦਲ ਨੇ ਕਿਹਾ: ਕੋਰੋਨਾ ਸੰਕਟ ਦੇ ਬਾਵਜੂਦ ਸਰਕਾਰੀ ਕਰਮਚਾਰੀਆਂ ਨੂੰ ਮਿਲੇਗੀ ਪੂਰੀ ਤਨਖਾਹ ਪੰਜਾਬ ਵੱਲੋਂ ਜ਼ਰੂਰੀ ਵਸਤਾਂ ਦੀ ਨਿਰਵਿਘਨ ਆਵਾਜਾਈ ਯਕੀਨੀ ਬਣਾਉਣ ਲਈ ਟਰਾਂਸਪੋਰਟ ਕੰਟਰੋਲ ਰੂਮ ਸਥਾਪਤ
ਸੰਪਾਦਕੀ

ਬਰੈਂਪਟਨ: ਕੌਣ ਜਾਣੇ ਇਹਦੀ ਸਾਰ

February 06, 2020 08:05 AM

ਜਨਵਰੀ ਤੋਂ ਮਾਰਚ ਤੱਕ ਹਰ ਸਾਲ ਬੱਜਟ ਨੂੰ ਲੈ ਕੇ ਗੱਲਾਂ ਕਰਨ ਅਤੇ ਵਿਉਂਤਾਂ ਬਣਾਉਣ ਦਾ ਸਮਾਂ ਹੁੰਦਾ ਹੈ ਕਿਉਂਕਿ ਅਗਲੇ ਵਰ੍ਹੇ ਦੀਆਂ ਸਿਟੀ, ਪ੍ਰੋਵਿੰਸ਼ੀਅਲ ਅਤੇ ਫੈਡਰਲ ਪੱਧਰ ਦੀਆਂ ਸਰਕਾਰਾਂ ਵੱਲੋਂ ਕੀਤੇ ਜਾਣ ਵਾਲੇ ਕੰਮਾਂ ਕਾਜਾਂ ਦਾ ਧੁਰਾ ਬੱਜਟ ਨੇ ਬਣਨਾ ਹੁੰਦਾ ਹੈ। ਇਸ ਪੱਖੋਂ ਬਰੈਂਪਟਨ ਸਿਟੀ ਵੱਲੋਂ ਬੀਤੇ ਦਿਨੀਂ ਉਂਟੇਰੀਓ ਦੇ ਪ੍ਰੀਮੀਅਰ ਡੱਗ ਫੋਰਨ ਨੂੰ ਇੱਕ ਮੰਗ ਪੱਤਰ ਦਿੱਤਾ ਜਾਣਾ ਚੰਗੀ ਗੱਲ ਹੈ। ਇਸ ਵਿੱਚ ਉਹਨਾਂ ਪਹਿਲਤਾਵਾਂ ਦਾ ਵੇਰਵਾ ਦਿੱਤਾ ਗਿਆ ਹੈ ਜਿਹਨਾਂ ਨੂੰ ਅਪਨਾਉਣਾ ਬਰੈਂਪਟਨ ਦੇ ਸਰਵਪੱਖੀ ਵਿਕਾਸ ਲਈ ਲਾਜ਼ਮੀ ਹੈ। ਬਹੁਤ ਸੁੰਦਰ ਡੀਜ਼ਾਇਨ ਨਾਲ ਬਣਾਇਆ ਬਰੈਂਪਟਨ ਸਿਟੀ ਦਾ Provincial Pre-budget submission’ ਨਾਮਕ ਇਹ ਮੰਗ ਪੱਤਰ ਹਰੇ ਰੰਗ ਨਾਲ ਓਤਪੋਤ ਹੈ ਸ਼ਾਇਦ ਇਸ ਲਈ ਕਿ ਡਾਲਰਾਂ ਦਾ ਰੰਗ ਵੀ ਹਰਾ ਹੁੰਦਾ ਹੈ। ਇਹ ਮੰਗ ਪੱਤਰ ਮੇਅਰ ਪੈਟਰਿਕ ਬਰਾਊਨ ਨੇ ਆਪਣੇ ਹੱਥੀਂ ਪ੍ਰੀਮੀਅਰ ਫੋਰਡ ਦੇ ਹੱਥੀਂ ਉਸਦੀ ਬਰੈਂਪਟਨ ਫੇਰੀ ਦੌਰਾਨ ਸੌਂਪਿਆ ਸੀ ਪਰ ਜੋ ਮੰਗਾਂ ਬਰੈਂਪਟਨ ਲਈ ਕੀਤੀਆਂ ਗਈਆਂ ਹਨ, ਉਹ ਕਮਿਉਨਿਟੀ ਦੇ ਦੁੱਖ ਦਰਦਾਂ ਦੀ ਤਰਜਮਾਨੀ ਕਰਨ ਨਾਲੋਂ ਸਿਆਸੀ ਪੁੱਠ ਵਾਲੀਆਂ ਵਧੇਰੇ ਜਾਪਦੀਆਂ ਹਨ।

ਜੇ ਇਸ ਮੰਗ ਪੱਤਰ ਨੂੰ ਬਰੈਂਪਟਨ ਸਿਟੀ ਦਾ ਉਦੇਸ਼ ਪੱਤਰ ਮੰਨ ਲਿਆ ਜਾਵੇ ਤਾਂ ਬਰੈਂਪਟਨ ਵਾਸਤੇ ਪ੍ਰਾਪਤ ਕਰਨ ਲਈ ਪੰਜ ਵੱਡੇ ਉਦੇਸ਼ ਦੱਸੇ ਗਏ ਹਨ ਜਿਹਨਾਂ ਵਿੱਚ ਟਰਾਂਸਪੋਰਟੇਸ਼ਨ ਭਾਵ ਆਵਾਜਾਈ, ਸਿਹਤ ਸੰਭਾਲ, ਟਿਕਾਊ ਭਾਈਚਾਰਾ (sustainable communities) ਕੱਲ ਨੂੰ ਪੈਦਾ ਹੋਣ ਵਾਲੀਆਂ ਜੌਬਾਂ ਲਈ ਲੋੜੀਂਦੇ ਹੁਨਰ ਅਤੇ ਕਮਿਉਟਿੀ ਸੁਰੱਖਿਆ ਸ਼ਾਮਲ ਹਨ। ਬਰੈਂਪਟਨ ਸਿਟੀ ਦਾ ਇਹ ਮੰਨ ਲੈਣਾ ਕਿੰਨਾ ਹਾਸੋਹੀਣਾ ਹੈ ਕਿ ਬਰੈਂਪਟਨ ਵਿੱਚ ਯੂਥ ਨੂੰ ਜੌਬਾਂ ਲੈਣ ਲਈ ਜਿਹਨਾਂ ਹੁਨਰਾਂ ਦੀ ਲੋੜ ਹੈ, ਉਸਦਾ ਇੱਕੋ ਇੱਕ ਹੱਲ ਨਵੀਂ ਯੂਨੀਵਰਸਿਟੀ ਦਾ ਹੋਂਦ ਵਿੱਚ ਆਉਣਾ ਹੈ। ਇਸੇ ਲਈ ਜੌਬਾਂ ਅਤੇ ਹੁਨਰਾਂ ਦੇ ਨਾਮ ਉੱਤੇ ਜੇ ਕੋਈ ਮੰਗ ਰੱਖੀ ਗਈ ਹੈ ਤਾਂ ਸਿਰਫ਼ ਅਤੇ ਸਿਰਫ਼ ਯੂਨੀਵਰਸਿਟੀ ਬਣਾਉਣਾ ਹੈ। ਬਰੈਂਪਟਨ ਵਿੱਚ ਯੂਨੀਵਰਸਿਟੀ ਦੀ ਲੋੜ ਬਾਰੇ ਕਿਸੇ ਨੂੰ ਕੋਈ ਦੋ ਰਾਵਾਂ ਨਹੀਂ ਹਨ ਪਰ ਇਹ ਯਕੀਨ ਕਰਨਾ ਔਖਾ ਹੈ ਕਿ ਬੇਰੁਜ਼ਗਾਰੀ ਨਾਲ ਜੁੜੇ ਸਾਰੇ ਮਸਲਿਆਂ ਦਾ ਹੱਲ ਸਿਰਫ਼ ਅਤੇ ਸਿਰਫ਼ ਯੂਨੀਵਰਸਿਟੀ ਹੋਵੇਗੀ। ਉਂਟੇਰੀਓ ਵਿੱਚ ਯੂਥ ਬੇਰੁਜ਼ਗਾਰੀ ਤਕਰੀਬਨ 12% ਹੈ ਜਦੋਂ ਕਿ ਆਮ ਜਨਸੰਖਿਆ ਵਿੱਚ ਬੇਰੁਜ਼ਗਾਰੀ ਦੀ ਦਰ 5% ਦੇ ਕਰੀਬ ਪਾਈ ਜਾਂਦੀ ਹੈ। ਇਹਨਾਂ ਅੰਕੜਿਆਂ ਦੇ ਮੱਦੇਨਜ਼ਰ ਕਿਹਾ ਜਾ ਸਕਦਾ ਹੈ ਕਿ ਯੂਨੀਵਰਸਿਟੀ ਦੀ ਮੰਗ ਇੱਕ ਸਿਆਸੀ ਤੀਰ ਵੱਧ ਕੁੱਝ ਨਹੀਂ।

ਸਿਟੀ ਨੇ ਸਿਹਤ ਸੰਭਾਲ ਨੂੰ ਲੈ ਕੇ ਜਰੂਰ ਚੰਗੇ ਅੰਕੜੇ ਪੇਸ਼ ਕੀਤੇ ਗਏ ਹਨ ਜਿਹਨਾਂ ਨੂੰ ਪੂਰਾ ਕਰਨ ਲਈ ਇੱਕ ਪੂਰੇ ਦੇ ਪੂਰੇ ਯੁੱਗ ਜਿੰਨਾ ਸਮਾਂ ਲੋੜੀਂਦਾ ਹੋਵੇਗਾ। ਮਿਸਾਲ ਵਜੋਂ ਸਿਟੀ ਮੁਤਾਬਕ ਪੀਲ ਮੈਮੋਰੀਅਲ ਦੀ ਸਮਰੱਥਾ ਮਰੀਜ਼ਾਂ ਦੀਆਂ ਹਰ ਸਾਲ 10,000 ਵਿਜ਼ਟਾਂ ਨੂੰ ਪੂਰਾ ਕਰਨ ਦੀ ਹੈ ਜਦੋਂ ਕਿ 2018/19 ਵਿੱਚ 75,000 ਤੋਂ ਵੱਧ ਮਰੀਜ਼ ਇੱਥੇ ਇਲਾਜ ਕਰਵਾਉਣ ਆਏ। ਇਹ ਉਹੀ ਪੀਲ ਮੈਮੋਰੀਅਲ ਹੈ ਜਿਸਨੂੰ ਢਾਹ ਕੇ ਵਰਤਮਾਨ ਵਾਲਾ ‘ਵਾਕ ਇਨ’ ਢਾਂਚਾ ਬਣਾਇਆ ਗਿਆ ਹੈ। ਕੈਨੇਡਾ ਭਰ ਵਿੱਚ ਪੁਰਾਣੇ ਪੀਲ ਮੈਮੋਰੀਅਲ ਹਸਪਤਾਲ ਤੋਂ ਜਿ਼ਆਦਾ ਪੁਰਾਣੀਆਂ ਇਮਾਰਤਾਂ ਵਾਲੇ ਕਈ ਹਸਤਪਾਲ ਹਾਲੇ ਚੱਲ ਰਹੇ ਹਨ ਅਤੇ ਬਰੈਂਪਟਨ ਦੀ ਬਦਕਿਸਮਤੀ ਵੇਖੋ ਕਿ ਨਵੇਂ ਦੇ ਨਾਮ ਉੱਤੇ ਪੁਰਾਣਾ ਖੋਹ ਲਿਆ ਗਿਆ ਪਰ ਮੁਸ਼ਕਲਾਂ ਦਾ ਪਰਨਾਲਾ ਉੱਥੇ ਦਾ ਉੱਥੇ ਹੀ ਹੈ। ਜਿੱਥੇ ਤੱਕ ਬਿਮਾਰੀਆਂ ਦਾ ਸੁਆਲ ਹੈ, ਬਰੈਂਪਟਨ ਦੀ 16% ਵੱਸੋਂ ਨੂੰ ਸ਼ੱਕਰ ਰੋਗ (ਸ਼ੂਗਰ) ਹੈ ਅਤੇ ਮਾਨਸਿਕ ਸਿਹਤ ਅਤੇ ਨਸਿ਼ਆਂ ਨਾਲ ਜੂਝ ਰਹੇ ਵਿਅਕਤੀਆਂ ਦੇ 2011 ਤੋਂ ਬਾਅਦ ਹਸਪਤਾਲ ਜਾ ਕੇ ਸੇਵਾਵਾਂ ਲੈਣ ਦੀ ਦਰ ਵਿੱਚ 73% ਵਾਧਾ ਹੋਇਆ ਹੈ। ਪਿਛਲੇ ਦੋ ਸਾਲਾਂ ਵਿੱਚ ਪੀਲ ਰੀਜਨ ਵਿੱਚ 236 ਵਿਅਕਤੀ ਓਪੀਓਆਇਡ (Opioid) ਕਾਰਣ ਮਰ ਚੁੱਕੇ ਹਨ। ਇਹਨਾਂ ਮਸਲਿਆਂ ਦੇ ਚੱਲਦੇ ਵੇਖਣਾ ਹੋਵੇਗਾ ਕਿ ਬਰੈਂਪਟਨ ਸਿਟੀ ਖੁਦ ਆਪਣੇ ਬੱਜਟ ਵਿੱਚ ਕਿਹੋ ਜਿਹੇ ਪ੍ਰਵਾਧਾਨ ਰੱਖੇਗਾ ਜਾਂ ਫੇਰ ਇਸਦਾ ਕੰਮ ਪ੍ਰੋਵਿੰਸ ਦੇ ਵਿਹੜੇ ਸੱਪ ਸੁੱਟਣ ਤੱਕ ਸੀਮਤ ਸੀ।

ਉਂਟੇਰੀਓ ਦੀਆਂ ਪ੍ਰੋਵਿੰਸ਼ੀਅਲ ਸਰਕਾਰਾਂ ਉੱਤੇ ਇਹ ਦੋਸ਼ ਲਗਾਤਾਰ ਲੱਗਦੇ ਰਹੇ ਹਨ (ਇਸ ਵਿੱਚ ਪਿਛਲੀਆਂ ਲਿਬਰਲ ਸਰਕਾਰ ਵੀ ਸ਼ਾਮਲ ਹਨ) ਕਿ ਬਰੈਂਪਟਨ ਵਿੱਚ ਨਵੇਂ ਪਰਵਾਸੀਆਂ ਦੀ ਸਥਾਪਤੀ ਲਈ ਕਿਸੇ ਜਿ਼ਕਰਯੋਗ ਉੱਦਮਾਂ ਨੂੰ ਫੰਡ ਨਹੀਂ ਕੀਤਾ ਜਾਂਦਾ। ਯੂਨਾਈਟਡ ਵੇਅ ਆਫ ਟੋਰਾਂਟੋ, ਜਿਸਦਾ ਅਧਿਕਾਰ ਖੇਤਰ ਹੁਣ ਪੀਲ ਰੀਜਨ ਉੱਤੇ ਵੀ ਹੈ, ਨੇ ਵੀ ਨਵੇਂ ਪਰਵਾਸੀਆਂ ਦੀ ਮਦਦ ਦੇਣ ਲਈ ਡਾਲਰ ਦੇਣੇ ਕਈ ਸਾਲ ਪਹਿਲਾਂ ਰੋਕ ਦਿੱਤੇ ਸਨ। ਬਰੈਂਪਟਨ ਨੇ ਵੀ ਆਪਣੇ ਮੰਗ ਪੱਤਰ ਵਿੱਚ ਇਸ ਮਸਲੇ ਬਾਰੇ ਕੋਈ ਜਿ਼ਕਰ ਨਹੀਂ ਕੀਤਾ ਸ਼ਾਇਦ ਇਸ ਲਈ ਕਿ ਨਵੇਂ ਆਏ ਪਰਵਾਸੀ ਕਿਹੜਾ ਵੋਟ ਬੈਂਕ ਹੁੰਦੇ ਹਨ।

Have something to say? Post your comment