Welcome to Canadian Punjabi Post
Follow us on

17

November 2018
ਜੀਟੀਏ

6 ਲੱਖ ਡਾਲਰ ਠੱਗਣ ਵਾਲੀ ਤਾਂਤਰਿਕ ਯੌਰਕ ਪੁਲੀਸ ਵੱਲੋਂ ਚਾਰਜ

October 26, 2018 08:57 AM

ਬਰੈਂਪਟਨ ਪੋਸਟ ਬਿਉਰੋ: ਇੱਕ ਸਾਲ ਦੀ ਤਫ਼ਤੀਸ਼ ਅਤੇ ਪੁੱਛ ਪੜਤਾਲ ਤੋਂ ਬਾਅਦ ਯੌਰਕ ਰੀਜਨਲ ਪੁਲੀਸ ਨੇ ਟੋਰਾਂਟੋ ਦੀ ਇੱਕ ਤਾਂਤਰਿਕ ਨੂੰ ਚਾਰਜ ਕੀਤਾ ਹੈ। ਇਸ ਤਾਂਤਰਿਕ ਨੇ ਮਾੜੀਆਂ ਰੂਹਾਂ ਤੋਂ ਛੁਟਕਾਰਾ ਦੁਆਉਣ ਦੀ ਫੀਸ ਵਜੋਂ ਆਪਣੇ ਇੱਕ ਗਾਹਕ ਤੋਂ ਕਥਿਤ ਰੂਪ ਵਿੱਚ 6 ਲੱਖ ਡਾਲਰ ਠੱਗ ਲਏ ਸਨ। ਪੁਲੀਸ ਮੁਤਾਬਕ ਇਹ ਗਾਹਕ ‘ਈਵਾਨਾ’ ਨਾਮਕ ਤਾਂਤਰਿਕ ਨੂੰ 6 ਸਾਲ ਪਹਿਲਾਂ ਮਿਲਿਆ ਸੀ।

ਪੁਲੀਸ ਮੁਤਾਬਕ ਤਾਂਤਰਿਕ ਨੇ ਆਪਣੇ 67 ਸਾਲਾ ਗਾਹਕ ਨੂੰ ਆਪਣੀਆਂ ਗੱਲਾਂ ਵਿੱਚ ਐਨਾ ਮੋਹਿਤ ਕਰ ਲਿਆ ਕਿ ਉਹ ਮਾੜੀਆਂ ਰੂਹਾਂ ਤੋਂ ਪਿੱਛਾ ਛੁਡਵਾਉਣ ਵਾਸਤੇ ਆਪਣੇ ਘਰ ਨੂੰ ਵੇਚ ਕੇ ਪੈਸੇ ਭਰਨ ਲਈ ਤਿਆਰ ਹੋ ਗਿਆ। ਮਕਾਨ ਤੋਂ ਇਲਾਵਾ ਇਸ ਵਿਅਕਤੀ ਨੂੰ ਆਪਣੀ ਕਾਰ ਵੇਚਣ ਤੋਂ ਇਲਾਵਾ ਕਰੈਡਿਟ ਕਾਰਡ ਅਤੇ ਕਈ ਹੋਰ ਚੀਜ਼ਾਂ ਤੋਂ ਹੱਥ ਧੋਣੇ ਪਏ ਸਨ।

27 ਸਾਲਾਂ ਦੀ ਮੁਟਿਆਰ ਤਾਂਤਰਿਕ ਦਾ ਅਸਲੀ ਨਾਮ ਸਾਮਾਂਥਾ ਸਟੀਵਨਸਨ ਹੈ ਜਿਸਨੂੰ ਈਵਾਨਾ ਲੋਪੇਜ਼ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ।

ਵਰਨਣਯੋਗ ਹੈ ਕਿ ਸਾਲ 2016 ਵਿੱਚ ਟੋਰਾਂਟੋ ਸਟਾਰ ਅਖਬਾਰ, ਰਾਇਰਸਨ ਯੂਨੀਵਰਸਿਟੀ ਦੇ ਜਰਨਲਿਜ਼ਮ ਸਕੂਲ ਅਤੇ ਸੀ ਟੀ ਵੀ ਦੇ W5ਪ੍ਰੋਗਰਾਮ ਵੱਲੋਂ ਇੱਕ ਦਰਜਨ ਦੇ ਕਰੀਬ ਤਾਂਤਰਿਕਾਂ ਨਾਲ ਲੁਕਵੇਂ ਰੂਪ ਵਿੱਚ ਮੁਲਾਕਾਤਾਂ ਕੀਤੀਆਂ ਗਈਆਂ ਸਨ। ਇਸ ਖੋਜ ਵਿੱਚ ਪਾਇਆ ਗਿਆ ਸੀ ਕਿ ਤਾਂਤਰਿਕਾਂ ਦੇ ਭਰਮ ਜਾਲ ਵਿੱਚ ਫੱਸਣ ਵਾਲਿਆਂ ਵਿੱਚ ਅਧਿਆਪਕ, ਰੀਅਲ ਐਸਟੇਟ ਏਜੰਟ, ਡਾਕਟਰ, ਕਾਰਪੋਰੇਟ ਮੈਨੇਜਨ ਅਤੇ ਬੇਅ ਸਟਰੀਟ ਉੱਤੇ ਸ਼ੇਅਰਾਂ ਦੀ ਖਰੀਦੋ ਫਰੋਖਤ ਕਰਨ ਵਾਲੇ ਏਜੰਟਾਂ ਤੱਕ ਤਕਰੀਬਨ ਹਰ ਕਿੱਤੇ ਦੇ ਲੋਕ ਸ਼ਾਮਲ ਹਨ।

ਅਮਰੀਕਾ ਵਿੱਚ ਤਾਂਤਰਿਕਾਂ ਉੱਤੇ ਆਧਰਿਤ ਇੰਡਸਟਰੀ ਦਾ ਕੁੱਲ ਲੈਣ ਦੇਣ 2 ਬਿਲੀਅਨ ਡਾਲਰ ਸਾਲਾਨਾ ਦੇ ਕਰੀਬ ਮੰਨਿਆ ਜਾਂਦਾ ਹੈ।

Have something to say? Post your comment
 
ਹੋਰ ਜੀਟੀਏ ਖ਼ਬਰਾਂ
ਕਮਿਊਨਿਸਟ ਪਾਰਟੀ ਆਫ਼ ਕੈਨੇਡਾ ਵੱਲੋਂ ਫ਼ੋਰਡ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਖਿ਼ਲਾਫ਼ ਮੁਜ਼ਾਹਰਾ
ਯੂਨਾਈਟਿਡ ਸਪੋਰਟਸ, ਸਿੱਖ ਸਪੋਰਟਸ ਤੇ ਪੰਜਾਬ ਸਪੋਰਟਸ ਕੈਨੇਡਾ ਵੱਲੋਂ ਮੇਅਰ ਪੈਟ੍ਰਿਕ ਬਰਾਊਨ ਲਈ ਕੀਤਾ ਗਿਆ ਸੁਆਗ਼ਤੀ-ਡਿਨਰ
"ਸੀ.ਆਰ.ਟੀ.ਸੀ. ਨੂੰ ਇੰਟਰਨੈੱਟ ਪ੍ਰੋਵਾਈਡਰਾਂ ਵੱਲੋਂ 'ਕੋਡ ਆਫ਼ ਕੰਡੱਕਟ' ਲਈ ਤੁਹਾਡੇ ਵਿਚਾਰਾਂ ਦੀ ਜ਼ਰੂਰਤ ਹੈ" : ਸੋਨੀਆ ਸਿੱਧੂ
ਐਮਾਜ਼ੋਨ ਦੇ ਚਲੇ ਜਾਣ ਦੇ ਸੋਗ ਨੂੰ ਜਿੱਤ ਵਾਗੂੰ ਮਨਾ ਰਿਹਾ ਹੈ ਬਰੈਂਪਟਨ
ਸਵਾਮੀ ਆਨੰਦ ਗਿਰੀ ਵੱਲੋਂ ਪਰਵਾਸੀ ਭਾਰਤੀਆਂ ਨੂੰ ਕੁੰਭ ਦੇ ਮੇਲੇ ਵਿੱਚ ਸ਼ਾਮਲ ਹੋਣ ਦਾ ਸੱਦਾ
ਦਰਸ਼ਕਾਂ ਦੇ ਮਨਾਂ `ਤੇ ਗਹਿਰੀ ਛਾਪ ਛੱਡ ਗਿਆ ਨਾਟਕ 'ਮੈਲੇ ਹੱਥ'
ਸੀਨੀਅਰਜ਼ ਐਸੋਸੀਏਸ਼ਨ ਵੱਲੋਂ ਸੀਨੀਅਰਜ਼ ਦੀਆਂ ਸਮੱਸਿਆਵਾਂ ਸਬੰਧੀ ਐਮ ਪੀ ਰਾਜ ਗਰੇਵਾਲ ਨਾਲ ਵਿਚਾਰ ਵਟਾਂਦਰਾ
ਤੇਰਵੇਂ ਪੰਜਾਬੀ ਲਿਖਾਈ ਮੁਕਾਬਲੇ ਸਫ਼ਲਤਾ-ਪੂਰਵਕ ਹੋਏ ਸੰਪੰਨ
ਗੁਰਪ੍ਰੀਤ ਬੈਂਸ ਨੇ ਕੀਤਾ ਵੋਟਰਾਂ ਦਾ ਧੰਨਵਾਦ
ਅਮਰੀਕਾ ਅਤੇ ਮੈਕਸੀਕੋ ਨਾਲ ਨਵੀਂ ਟਰੇਡ ਸੰਧੀ ਕੈਨੇਡਾ ਲਈ ਲਾਭਕਾਰੀ ਕਮਲ ਖੈਹਰਾ