Welcome to Canadian Punjabi Post
Follow us on

16

January 2019
ਬ੍ਰੈਕਿੰਗ ਖ਼ਬਰਾਂ :
ਸੁਖਪਾਲ ਖਹਿਰਾ ਵਲੋਂ ਆਪ ਦੀ ਮੁਢਲੀ ਮੈਂਬਰੀ ਤੋਂ ਅਸਤੀਫਾਯੂਨੀਫੌਰ ਤੇ ਓਪੀਐਸਈਯੂ ਨੇ ਫੋਰਡ ਦੇ ਤਬਾਹਕੁੰਨ ਏਜੰਡੇ ਖਿਲਾਫ ਹੱਥ ਮਿਲਾਏਨਿਰੰਕਾਰੀ ਭਵਨ ਉੱਤੇ ਗ੍ਰਨੇਡ ਹਮਲੇ ਦਾ ਇੱਕ ਦੋਸ਼ੀ ਗ੍ਰਿਫਤਾਰ, ਦੂਜੇ ਦੀ ਪਛਾਣਅੰਮ੍ਰਿਤਸਰ ਗ੍ਰਨੇਡ ਅਟੈਕ: ਕੈਪਟਨ ਅਮਰਿੰਦਰ ਨੇ ਅਮਨ ਤੇ ਕਾਨੂੰਨ ਦੀ ਸਥਿਤੀ ਦਾ ਜਾਇਜ਼ਾ ਲਿਆ, ਪੁਲੀਸ ਦੇ ਚੋਟੀ ਦੇ ਅਫਸਰਾਂ ਨੂੰ ਤੁਰੰਤ ਪਿੰਡ ਅਦਲੀਵਾਲ ਪਹੁੰਚਣ ਦੇ ਹੁਕਮਅੰਮ੍ਰਿਤਸਰ `ਚ ਨਿਰੰਕਾਰੀ ਭਵਨ ਉੱਤੇ ਹਮਲਾ, ਡੀ.ਜੀ.ਪੀ. ਨੇ ਅੱਤਵਾਦੀ ਹਮਲਾ ਕਿਹਾਵੈਨਕੂਵਰ ਵਿੱਚ ਮਹਿਸੂਸ ਕੀਤੇ ਗਏ ਭੂਚਾਲ ਦੇ ਤਿੰਨ ਝਟਕੇ ਅੰਮ੍ਰਿਤਸਰ ਸ਼ਹਿਰ `ਚ ਵੱਡਾ ਰੇਲ ਹਾਦਸਾ, ਦੁਸਹਿਰਾ ਦੇਖਣ ਆਏ ਲੋਕਾਂ ਉੱਤੇ ਚੜ੍ਹੀ ਟ੍ਰੇਨ , ਕਰੀਬ 50 ਦੀ ਮੌਤ ਦਾ ਸ਼ੱਕ ਹੁਣ ਓਨਟਾਰੀਓ ਵਿੱਚ ਸਿੱਖ ਹੈਲਮਟ ਤੋਂ ਬਿਨਾਂ ਚਲਾ ਸਕਣਗੇ ਮੋਟਰਸਾਈਕਲ!
ਕੈਨੇਡਾ

ਡੀਪੋਰਟ ਹੋ ਸਕਦੇ ਹਨ ਮੈਰੀਊਆਨਾ ਪੀਣ ਵਾਲੇ ਪਰਮਾਨੈਂਟ ਰੈਜ਼ੀਡੈਂਟ

October 26, 2018 08:54 AM

ਓਟਵਾ ਪੋਸਟ ਬਿਉਰੋ: ਕੈਨੇਡਾ ਵਿੱਚ ਪਰਮਾਨੈਂਟ ਵਾਸੀਆਂ ਨੂੰ ਫੈਡਰਲ ਸਰਕਾਰ ਚੇਤਾਵਨੀ ਦੇ ਰਹੀ ਹੈ ਕਿ ਜੇ ਤੁਸੀਂ ਮੈਰੀਉਆਨਾ ਭਾਵ ਭੰਗ ਦੇ ਨਸ਼ੇ ਕਾਰਣ ਚਾਰਜ ਹੋ ਗਏ ਤਾਂ ਤੁਹਾਨੰ ਕੈਨੇਡਾ ਤੋਂ ਡੀਪੋਰਟ ਹੋਣ ਪੈ ਸਕਦਾ ਹੈ। ਪਰਵਾਸੀਆਂ ਦੇ ਹਿੱਤਾਂ ਲਈ ਵੱਡੇ ਦਾਅਵੇ ਕਰਨ ਵਾਲੀ ਲਿਬਰਲ ਸਰਕਾਰ ਨੇ ਇਸ ਨੇਮ ਨੂੰ ਸ਼ਾਇਦ ਇਸ ਲਈ ਲੁਕਵੇਂ ਢੰਗ ਨਾਲ ਚੁੱਪ ਚੁਪੀਤੇ ਬੀਤੇ ਦਿਨੀਂ ਆਪਣੀ ਵੈੱਬਸਾਈਟ ਉੱਤੇ ਪਾ ਦਿੱਤਾ ਤਾਂ ਜੋ ਕਿਧਰੇ ਚਰਚਾ ਦਾ ਵਿਸ਼ਾ ਬਣ ਜਾਵੇ।

 ਚੇਤੇ ਰਹੇ ਕਿ ਜੀ 7 ਮੁਲਕਾਂ ਵਿੱਚ ਕੈਨੇਡਾ ਪਹਿਲਾ ਮੁਲਕ ਹੈ ਜਿਸਨੇ ਭੰਗ ਨੂੰ ਮਨ ਪਰਚਾਵੇ ਵਾਸਤੇ ਗੈਰ ਕਨੂੰਨੀ ਬਣਾਇਆ ਹੈ। ਕੈਨਬਿਸ ਐਕਟ ਭਾਵ ਮੈਰੀਉਆਨਾ ਬਾਰੇ ਬਣਿਆ ਕਨੂੰਨ ਇਹ ਸੰਭਵ ਕਰਦਾ ਹੈ ਕਿ ਗੈਰਕਨੂੰਨੀ ਢੰਗ ਨਾਲ ਭੰਗ ਦੇ ਉਤਪਾਦਨ, ਇਸਨੂੰ ਹੋਰਾਂ ਵਿੱਚ ਵੰਡਣ ਜਾਂ ਕੈਨੇਡਾ ਤੋਂ ਬਾਹਰ ਲਿਜਾਣ ਦੇ ਚਾਰਜ ਲੱਗਣ ਦੀ ਸੂਰਤ ਵਿੱਚ ਤੁਹਾਨੂੰ 14 ਸਾਲ ਕੈਦ ਦੀ ਸਜ਼ਾ ਹੋ ਸਕਦੀ ਹੈ। ਐਨੀ ਹੀ ਸਜ਼ਾ 18 ਸਾਲ ਤੋਂ ਘੱਟ ਦੇ ਬੱਚਿਆਂ ਨੂੰ ਭੰਗ ਵੇਚਣ ਜਾਂ ਭੰਗ ਨਾਲ ਸਬੰਧਿਤ ਕੋਈ ਕਨੂੰਨ ਤੋੜਨ ਲਈ ਕਿਸੇ ਬੱਚੇ ਨੂੰ ਉਤਸ਼ਾਹਿਤ ਕਰਨ ਜਾਂ ਵਰਤਣ ਵਾਲੇ ਨੂੰ ਹੋ ਸਕਦੀ ਹੈ।

 

ਦੂਜੇ ਪਾਸੇ 18 ਦਸੰਬਰ 2018 ਤੋਂ ਨਸ਼ਾ ਕਰਕੇ ਵਾਹਨ ਚਲਾਉਣ ਲਈ ਕੀਤੀਆਂ ਜਾ ਸੱਕਣ ਵਾਲੀਆਂ ਕਈ ਸਜ਼ਾਵਾਂ ਵਿੱਚ ਵੀ ਕੈਦ ਦੀ ਮਿਆਦ 5 ਸਾਲ ਤੋਂ ਵੱਧ ਕੇ 10 ਸਾਲ ਹੋ ਜਾਵੇਗੀ।

 ਇਹਨਾਂ ਸਾਰੀਆਂ ਗੱਲਾਂ ਦਾ ਪਰਮਾਨੈਂਟ ਰੈਜ਼ੀਡੈਂਟਾਂ ਅਤੇ ਟੈਂਪਰੇਰੀ ਫੋਰਨ ਵਰਕਰਾਂ ਅਤੇ ਇੰਟਰਨੈਸ਼ਨਲ ਵਿੱਦਿਆਰਥੀਆਂ ਉੱਤੇ ਗੰਭੀਰ ਪ੍ਰਭਾਵ ਪੈ ਸਕਦਾ ਹੈ।

 ਕੈਨੇਡਾ ਦੇ ਇੰਮੀਗਰੇਸ਼ਨ ਕਨੂੰਨ ਮੁਤਾਬਕ ਜੇ ਕਿਸੇ ਨੂੰ ਦਸ ਸਾਲ ਦੀ ਜੇਲ ਦੀ ਸਜ਼ਾ ਸੁਣਾਈ ਜਾ ਚੁੱਕੀ ਹੋਵੇ ਜਾਂ ਉਸਨੇ ਅਸਲ ਵਿੱਚ 6 ਮਹੀਨੇ ਤੋਂ ਵੱਧ ਕੈਦ ਕੱਟੀ ਹੋਵੇ ਤਾਂ ਅਜਿਹੇ ਪਰਮਾਨੈਂਟ ਰੈਜ਼ੀਡੈਂਟਾਂ, ਵਿਦੇਸ਼ੀ ਨਾਗਰਿਕਾਂ ਅਤੇ ਟੈਂਪਰੇਰੀ ਵਰਕਰਾਂ ਦਾ ਕੈਨੇਡਾ ਵਿੱਚ ਦਾਖਲਾ ਰੋਕ ਦਿੱਤਾ ਜਾ ਸਕਦਾ ਹੈ। ਰਿਫਿਊਜੀ ਕਲੇਮ ਕਰਨ ਵਾਲਿਆਂ ਦਾ ਕਲੇਮ ਵੀ ਰੱਦ ਹੋ ਸਕਦਾ ਹੈ।

ਵਰਨਣਯੋਗ ਹੈ ਕਿ ਜਦੋਂ ਮੈਰੀਉਆਨਾ ਨੂੰ ਲੀਗਲ ਕਰਨ ਵਾਸਤੇ ਬਿੱਲ ਸੀਨੇਟ ਵਿੱਚ ਪੁੱਜਿਆ ਸੀ ਤਾਂ ਸੀਨੇਟ ਨੇ ਇਹਨਾਂ ਕਾਰਨਾਂ ਕਰਕੇ ਹੀ ਬਿੱਲ ਵਾਪਸ ਹਾਊਸ ਆਫ ਕਾਮਨਜ਼ ਵਿੱਚ ਭੇਜ ਦਿੱਤਾ ਸੀ। ਉਸ ਵੇਲੇ ਬਿੱਲ ਨੂੰ ਤੁਰੰਤ ਪਾਸ ਕਰਨ ਲਈ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਨਿੱਜੀ ਦਿਲਚਸਪੀ ਲੈ ਕੇ ਸਾਰੇ ਲਿਬਰਲ ਸੀਨੇਟਰਾਂ ਨੂੰ ਇਸ ਬਿੱਲ ਦਾ ਪਾਸ ਹੋਣਾ ਯਕੀਨੀ ਕਰਨ ਲਈ ਤਾਕੀਦ ਕੀਤੀ ਸੀ।

Have something to say? Post your comment
 
ਹੋਰ ਕੈਨੇਡਾ ਖ਼ਬਰਾਂ
ਸ਼ੈਲਨਬਰਗ ਮਾਮਲੇ ਵਿੱਚ ਕੈਨੇਡਾ ਨੇ ਚੀਨ ਨੂੰ ਕੀਤੀ ਨਰਮੀ ਵਰਤਣ ਦੀ ਅਪੀਲ
ਫੋਰਡ ਵੱਲੋਂ ਓਸ਼ਵਾ ਪਲਾਂਟ ਸਬੰਧੀ ਕੰਪਨੀ ਦਾ ਫੈਸਲਾ ਬਦਲਾਉਣ ਦਾ ਭਰੋਸਾ : ਡਾਇਸ
ਕੈਨੇਡੀਅਨ ਨੂੰ ਮੌਤ ਦੀ ਸਜ਼ਾ ਸੁਣਾਏ ਜਾਣ ਬਾਰੇ ਟਰੂਡੋ ਦੀ ਟਿੱਪਣੀ ਨੂੰ ਚੀਨ ਨੇ ਦੱਸਿਆ ਗੈਰਜਿ਼ੰਮੇਵਰਾਨਾ
ਚੀਨ ਵਿੱਚ ਕੈਨੇਡੀਅਨ ਨੂੰ ਸੁਣਾਈ ਗਈ ਮੌਤ ਦੀ ਸਜ਼ਾ ਉੱਤੇ ਟਰੂਡੋ ਨੇ ਪ੍ਰਗਟਾਈ ਚਿੰਤਾ
ਟਰੂਡੋ ਨੇ ਤਿੰਨ ਮੰਤਰੀਆਂ ਦੇ ਅਹੁਦਿਆਂ ਵਿੱਚ ਕੀਤਾ ਫੇਰਬਦਲ, ਦੋ ਨਵੇਂ ਮੰਤਰੀ ਕੈਬਨਿਟ ਵਿੱਚ ਕੀਤੇ ਸ਼ਾਮਲ
ਸਕੂਲ ਵਿੱਚ ਕਾਰਬਨ ਮੋਨੋਆਕਸਾਈਡ ਲੀਕ ਹੋਣ ਨਾਲ 43 ਵਿਦਿਆਰਥੀ ਤੇ ਅਮਲਾ ਮੈਂਬਰ ਪਏ ਬਿਮਾਰ
ਡਿਟਰੌਇਟ ਵਿੱਚ ਜੀਐਮ ਦੇ ਅਧਿਕਾਰੀਆਂ ਨਾਲ ਮੁਲਾਕਾਤ ਕਰਨਗੇ ਫੋਰਡ
ਜਾਅਲੀ ਆਈਫੋਨਜ਼ ਦੀ ਹੋ ਰਹੀ ਵਿੱਕਰੀ ਤੋਂ ਪੁਲਿਸ ਨੇ ਲੋਕਾਂ ਨੂੰ ਕੀਤਾ ਆਗਾਹ
ਡਾਊਨਟਾਊਨ ਵਿੱਚ ਚੱਲੀ ਗੋਲੀ, ਇੱਕ ਜ਼ਖ਼ਮੀ
ਟਰੂਡੋ ਕੈਬਨਿਟ ਵਿੱਚ ਹੋਣ ਵਾਲੇ ਫੇਰਬਦਲ ਵਿੱਚ ਸ਼ਾਮਲ ਹੋ ਸਕਦਾ ਹੈ ਵੱਡਾ ਨਾਂ