Welcome to Canadian Punjabi Post
Follow us on

23

April 2024
ਬ੍ਰੈਕਿੰਗ ਖ਼ਬਰਾਂ :
ਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀਮੁੰਬਈ ਏਅਰਪੋਰਟ 'ਤੇ 6.46 ਕਰੋੜ ਰੁਪਏ ਦੇ ਹੀਰੇ ਅਤੇ ਸੋਨਾ ਜ਼ਬਤ, ਚਾਰ ਗ੍ਰਿਫ਼ਤਾਰਪਤੰਜਲੀ ਮਾਮਲਾ `ਚ ਸੁਪਰੀਮ ਕੋਰਟ ਵੱਲੋਂ ਕੇਂਦਰ ਨੂੰ ਗੁੰਮਰਾਹਕੁੰਨ ਇਸ਼ਤਿਹਾਰਾਂ 'ਤੇ ਕੀਤੀ ਗਈ ਕਾਰਵਾਈ ਦੀ ਰਿਪੋਰਟ ਸੌਂਪਣ ਦਾ ਨਿਰਦੇਸ਼ਪੰਜਾਬ ਪੁਲਿਸ ਨੇ ਜੰਮੂ-ਕਸ਼ਮੀਰ ਵਿੱਚ ਸੰਭਾਵਿਤ ਟਾਰਗੇਟ ਕਿਲਿੰਗ ਨੂੰ ਟਾਲਿਆ, ਪਾਕਿ-ਅਧਾਰਤ ਦਹਿਸ਼ਤਗਰਦ ਮਾਡਿਊਲ ਦਾ ਇੱਕ ਮੈਂਬਰ ਕੀਤਾ ਕਾਬੂਐਲੋਨ ਮਸਕ ਨੂੰ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਨੇ ਕਿਹਾ 'ਹੰਕਾਰੀ ਅਰਬਪਤੀ'ਹਿਜ਼ਬੁੱਲਾ ਨੇ ਇਜ਼ਰਾਈਲ 'ਤੇ 35 ਰਾਕੇਟ ਦਾਗੇ, ਫੌਜ ਦੇ ਹੈੱਡਕੁਆਰਟਰ ਨੂੰ ਨਿਸ਼ਾਨਾ ਬਣਾਉਣ ਦਾ ਦਾਅਵਾ, ਇਜ਼ਰਾਈਲ ਨੇ ਵੀ ਹਮਲਿਆਂ ਦੀ ਕੀਤੀ ਪੁਸ਼ਟੀਮਲੇਸ਼ੀਆ ਨੇਵੀ ਦੇ 2 ਹੈਲੀਕਾਪਟਰ ਆਪਸ ਵਿੱਚ ਟਕਰਾਏ, ਚਾਲਕ ਦਲ ਦੇ 10 ਮੈਂਬਰਾਂ ਦੀ ਮੌਤ
 
ਟੋਰਾਂਟੋ/ਜੀਟੀਏ

ਹਾਈਡਰੋ ਦਰਾਂ ਸਥਿਰ ਕਰਨ ਲਈ ਓਨਟਾਰੀਓ ਸਰਕਾਰ ਖਰਚੇਗੀ 1.6 ਬਿਲੀਅਨ ਡਾਲਰ ਹੋਰ

January 31, 2020 08:59 PM

ਟੋਰਾਂਟੋ, 31 ਜਨਵਰੀ (ਪੋਸਟ ਬਿਊਰੋ) : ਪ੍ਰੋਵਿੰਸ ਭਰ ਵਿੱਚ ਵੱਧ ਰਹੀਆਂ ਹਾਈਡਰੋ ਦਰਾਂ ਨੂੰ ਸਥਿਰ ਕਰਨ ਲਈ ਓਨਟਾਰੀਓ ਸਰਕਾਰ ਇਸ ਵਿੱਤੀ ਵਰ੍ਹੇ ਵਿੱਚ 1.6 ਬਿਲੀਅਨ ਡਾਲਰ ਖਰਚ ਕਰੇਗੀ।
ਵਿੱਤ ਮੰਤਰੀ ਰੌਡ ਫਿਲਿਪਸ ਨੇ ਆਖਿਆ ਕਿ ਪਹਿਲਾਂ ਕੀਮਤਾਂ ਨੂੰ ਸਥਿਰ ਰੱਖਣ ਲਈ ਸਰਕਾਰ ਨੇ 4 ਬਿਲੀਅਨ ਡਾਲਰ ਦਾ ਬਜਟ ਰੱਖਿਆ ਸੀ ਪਰ ਹੁਣ ਇਸ ਵਿੱਚ 1.6 ਬਿਲੀਅਨ ਡਾਲਰ ਦਾ ਹੋਰ ਵਾਧਾ ਕੀਤਾ ਜਾਵੇਗਾ ਤੇ ਇਸ ਨਾਲ ਇਹ ਕੱੁਲ ਰਕਮ 5.6 ਬਿਲੀਅਨ ਡਾਲਰ ਬਣ ਗਈ ਹੈ। ਪ੍ਰੀਮੀਅਰ ਡੱਗ ਫੋਰਡ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਆਪਣੀ ਤਿਮਾਹੀ ਵਿੱਤੀ ਸਥਿਤੀ ਨੂੰ ਅਪਡੇਟ ਕੀਤਾ ਗਿਆ ਤੇ ਇਸੇ ਲਈ ਹੀ ਵਿੱਤ ਮੰਤਰੀ ਵਲੋਂ ਅੱਜ ਇਸ ਸਬੰਧ ਵਿੱਚ ਐਲਾਨ ਕੀਤਾ ਗਿਆ।
ਪਿਛਲੇ ਸਾਲ ਮਾਰਚ ਵਿੱਚ ਪ੍ਰੋਵਿੰਸ਼ੀਅਲ ਸਰਕਾਰ ਨੇ ਆਖਿਆ ਸੀ ਕਿ ਉਹ ਹਾਈਡਰੋ ਦਰਾਂ ਉੱਤੇ ਸਬਸਿਡੀ ਦੇਣੀ ਜਾਰੀ ਰੱਖੇਗੀ ਤੇ ਮਹਿੰਗਾਈ ਦੀ ਦਰ ਵਿੱਚ ਵਾਧੇ ਨੂੰ ਵੀ ਰੋਕਿਆ ਜਾਵੇਗਾ। ਜਿ਼ਕਰਯੋਗ ਹੈ ਕਿ ਪਿਛਲੇ ਸਾਲ ਇਨ੍ਹਾਂ ਦਰਾਂ ਵਿੱਚ ਔਸਤ ਰੈਜ਼ੀਡੈਂਸ਼ੀਅਲ ਕਸਟਮਰ, ਜੋ ਪ੍ਰਤੀ ਮਹੀਨਾ 700 ਕਿਲੋਵਾਟ ਬਿਜਲੀ ਵਰਤਦਾ ਹੈ, ਦੇ ਹਿਸਾਬ ਨਾਲ 1.8 ਫੀ ਸਦੀ ਜਾਂ 1.99 ਫੀ ਸਦੀ ਵਾਧਾ ਹੋਇਆ ਸੀ।
ਫਿਲਿਪਸ ਦਾ ਕਹਿਣਾ ਹੈ ਕਿ ਵਧੀਆਂ ਹੋਈਆਂ ਸਬਸਿਡੀਆਂ ਲਈ ਸਰਕਾਰ ਭੁਗਤਾਣ ਕਰੇਗੀ। ਇਹ ਸਭ ਰੋਜ਼ਗਾਰ ਵਿੱਚ ਹੋਏ ਵਾਧੇ ਤੇ ਘਰਾਂ ਦੀ ਵਿੱਕਰੀ ਵਿੱਚ ਹੋਏ ਵਾਧੇ ਕਾਰਨ ਹੋ ਸਕਿਆ ਹੈ।

 
Have something to say? Post your comment