Welcome to Canadian Punjabi Post
Follow us on

20

April 2024
ਬ੍ਰੈਕਿੰਗ ਖ਼ਬਰਾਂ :
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ 10ਵੀਂ ਕਲਾਸ ਦੇ ਨਤੀਜਿਆਂ ਵਿਚ ਫਿ਼ਰੋਜ਼ਪੁਰ ਜਿ਼ਲ੍ਹੇ ਦੇ 17 ਵਿਦਿਆਰਥੀ ਮੈਰਿਟ ਵਿੱਚਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣ
 
ਸੰਪਾਦਕੀ

ਸਿੱਖ ਮਾਨਸਿਕਤਾ ਲਈ ਸੇਵਾਵਾਂ ਦੀ ਲੋੜ!

January 30, 2020 07:27 AM

ਪੰਜਾਬੀ ਪੋਸਟ ਸੰਪਾਦਕੀ

ਟੋਰਾਂਟੋ ਦੇ ਨੌਰਥ ਯੌਰਕ ਏਰੀਆ ਵਿੱਚ ਕੈਨੇਡਾ ਦਾ ਪਹਿਲਾ ਮੁਸਲਿਮ ਮਾਨਸਿਕ ਸਿਹਤ ਕੇਂਦਰ ਪਿਛਲੇ ਇੱਕ ਸਾਲ ਤੋਂ ਕੰਮ ਕਰ ਰਿਹਾ ਹੈ। ਇੱਥੇ ਮੁਸਲਮਾਨ ਭਾਈਚਾਰੇ ਦੀਆਂ ਵਿਸ਼ੇਸ਼ ਲੋੜਾਂ ਨੂੰ ਧਿਆਨ ਵਿੱਚ ਰੱਖ ਕੇ ਕਾਉਂਸਲਿੰਗ ਅਤੇ ਮਾਨਸਿਕ ਥੈਰਪੀ ਦੀਆਂ ਸੇਵਾਵਾਂ ਕੈਨੇਡੀਅਨ ਪ੍ਰੋਫੈਸ਼ਨਲ ਸਟੈਂਡਰਡਾਂ ਮੁਤਾਬਕ ਰੈਗੁਲੇਟਡ ਕਾਉਂਸਲਰਾਂ ਵੱਲੋਂ ਸਦੀਆਂ ਪੁਰਾਣੀਆਂ ਇਸਲਾਮਿਕ ਅਧਿਆਤਮਕ ਰਿਵਾਇਤਾਂ ਮੁਤਾਬਕ ਦਿੱਤੀਆਂ ਜਾਂਦੀਆਂ ਹਨ। ਜ਼ਕਾਤ ਫਾਉਂਡੇਸ਼ਨ ਵੱਲੋਂ ਅਮਰੀਕਾ ਵਿੱਚ ਕਈ ਸੈਂਟਰਾਂ ਦੀ ਸਫ਼ਲਤਾ ਤੋਂ ਬਾਅਦ ਟੋਰਾਂਟੋ ਨੂੰ ਕੇਂਦਰ ਚੁਣਿਆ ਗਿਆ ਜਿੱਥੇ ਇੱਕ ਅੰਦਾਜ਼ੇ ਮੁਤਾਬਕ 5 ਲੱਖ ਮੁਸਲਮਾਨ ਵੱਸਦੇ ਹਨ। ਖਲੀਲ ਸੈਂਟਰ ਦੇ ਆਪਣੇ ਅੰਕੜਿਆਂ ਮੁਤਾਬਕ ਉਹਨਾਂ ਕੋਲ ਆਉਣ ਵਾਲੇ 77% ਮੁਸਲਮਾਨ ਉਹ ਸਨ ਜਿਹਨਾਂ ਨੇ ਪਹਿਲਾਂ ਕਿਸੇ ਹੋਰ ਥਾਂ ਤੋਂ ਮਾਨਸਿਕ ਸੇਵਾ ਹਾਸਲ ਨਹੀਂ ਸੀ ਕੀਤੀ। ਖਲੀਲ ਸੈਂਟਰ ਦਾ ਮੰਨਣਾ ਹੈ ਕਿ ਧਾਰਮਿਕ ਅਤੇ ਅਧਿਆਤਮਕ ਸੰਦਰਭ ਨੂੰ ਸਾਹਮਣੇ ਰੱਖ ਕੇ ਮਾਨਸਿਕ ਸੇਵਾ ਵਰਗੇ ਸੰਵੇਦਨਸ਼ੀਲ ਮਸਲੇ ਨੂੰ ਵਧੇਰੇ ਅਸਰਦਾਰ ਤਰੀਕੇ ਸਿੱਝਿਆ ਜਾ ਸਕਦਾ ਹੈ।

ਖਲੀਲ ਸੈਂਟਰ ਮੁਤਾਬਕ ਮੁੱਖਧਾਰਾ ਵੱਲੋਂ ਵਰਤਿਆ ਜਾਂਦਾ ਧਰਮ-ਨਿਰਪੱਖ ਮਨੋਵਿਗਿਆਨ ਚਿਰ ਸਥਾਈ ਨਹੀਂ ਹੁੰਦਾ ਜਦੋਂ ਕਿ ਖੋਜ ਦੱਸਦੀ ਹੈ ਕਿ ਧਾਰਮਿਕ ਅਤੇ ਅਧਿਆਤਮਕ ਬੁਨਿਆਦ ਵਾਲੀ ਕਾਉਂਸਲਿੰਗ ਦਾ ਚਿਰ-ਸਥਾਈ ਅਸਰ ਹੁੰਦਾ ਹੈ। ਇਸ ਕੇਂਦਰ ਵਿੱਚ ਕਾਇਮ ਕੀਤੇ ਗਏ ਇੱਕ ਵਿਭਾਗ ਦਾ ਸਿਰਫ਼ ਇੱਕੋ ਕੰਮ ਹੈ ਕਿ ਉਹ ਪੁਰਾਤਨ ਇਸਲਾਮਿਕ ਲਿਟਰੇਚਰ ਅਤੇ ਹੋਰ ਸ੍ਰੋਤਾਂ ਵਿੱਚੋਂ ਮਨ ਅਤੇ ਦਿਮਾਗ ਉੱਤੇ ਲਾਗੂ ਹੋਣ ਵਾਲੇ ਨੁਕਤੇ ਲੱਭ ਕੇ ਉਹਨਾਂ ਨੂੰ ਆਧੁਨਿਕ ਯੁੱਗ ਵਿੱਚ ਲਾਗੂ ਹੋਣ ਦੀਆਂ ਘਾੜਤਾਂ ਕੱਢਦਾ ਹੈ। ਇਹ ਕੇਂਦਰ ਇਸ ਤੱਥ ਨੂੰ ਵੀ ਸਾਹਮਣੇ ਲਿਆਉਂਦਾ ਹੈ ਕਿ ਹੋਰ ਭਾਈਚਾਰਿਆਂ ਵਾਗੂੰ ਮੁਸਲਮਾਨ ਮਾਨਸਿਕ ਸਿਹਤ ਮਸਲਿਆਂ ਤੋਂ ਅਣਭਿੱਜ ਨਹੀਂ ਹਨ। ਕੈਨੇਡਾ ਵਿੱਚ ਹਰ ਪੰਜਵੇਂ ਵਿਅਕਤੀ ਨੂੰ ਮਾਨਸਿਕ ਸਿਹਤ ਦੇ ਮਸਲੇ ਦਰਪੇਸ਼ ਹਨ।

ਵੇਖਿਆ ਜਾਵੇ ਤਾਂ ਮਾਨਸਿਕ ਸਿਹਤ ਮਸਲਿਆਂ ਤੋਂ ਮੁਸਲਮਾਨ ਤਾਂ ਕੀ, ਕਿਸੇ ਵੀ ਧਰਮ ਦਾ ਵਿਅਕਤੀ ਅਣਛੋਹਿਆ ਨਹੀਂ ਹੈ। ਆਧੁਨਿਕ ਜੀਵਨ ਜਾਚ ਨਾਲ ਮੇਲ ਮਿਲਾਉਣ ਦੀ ਕੋਸਿ਼ਸ਼ ਕਰਦਾ ਇਨਸਾਨ ਕਈ ਵਾਰ ਜਿੰਦਗੀ ਦੀਆਂ ਖੂਬਸੂਰਤ ਖੁਸ਼ੀਆਂ ਤੋਂ ਵਾਂਝਾ ਹੋ ਕੇ ਗਲਤ ਰਸਤੇ ਚੱਲ ਨਿਕਲਦਾ ਹੈ। ਜੇ ਪੀਲ ਰੀਜਨ ਅਤੇ ਕੈਨੇਡਾ ਦੇ ਸਿੱਖ ਪ੍ਰਭਾਵ ਵਾਲੇ ਹੋਰ ਇਲਾਕਿਆਂ ਵਿੱਚ ਸਿੱਖ ਭਾਈਚਾਰੇ ਵਿੱਚ ਹੋ ਰਹੀਆਂ ਘਰੇਲੂ ਹਿੰਸਾ, ਬੇਰੁਜ਼ਗਾਰੀ, ਯੂਥ ਵਿੱਚ ਹਿੰਸਾ ਅਤੇ ਡਰੱਗਾਂ ਦੀ ਮਾਰ, ਔਰਤਾਂ ਦੇ ਕਤਲਾਂ ਦੀ ਦਰ ਅਤੇ ਪਰਿਵਾਰਾਂ ਦੇ ਟੁੱਟਣ ਦੀਆਂ ਘਟਨਾਵਾਂ ਨੂੰ ਵਾਚਿਆ ਜਾਵੇ ਤਾਂ ਇਹਨਾਂ ਦੀ ਜੜ ਵਿੱਚ ਮਨ-ਦੇ ਖੰਡਤ ਹੋਣ ਦੀ ਕਹਾਣੀ ਲੱਭੀ ਜਾ ਸਕਦੀ ਹੈ। ਕੈਨੇਡਾ ਵਿੱਚ ਸਿੱਖਾਂ ਦੀ ਗਿਣਤੀ ਤਕਰੀਬਨ 6 ਲੱਖ ਦੇ ਕਰੀਬ ਹੈ ਅਤੇ ਕਮਿਉਨਿਟੀ ਵਿੱਚ ਮਾਨਸਿਕ ਸਿਹਤ ਦੇ ਮਸਲੇ ਦਿਨ-ਬ-ਦਿਨ ਗੁੰਝਲਦਾਰ ਬਣਦੇ ਜਾ ਰਹੇ ਹਨ। ਕੀ ਇਹ ਸਹੀ ਸਮਾਂ ਨਹੀਂ ਕਿ ਸਿੱਖ ਕਮਿਉਨਿਟੀ ਵੱਲੋਂ ਵੀ ਸਿੱਖ ਧਰਮ ਦੇ ਸੁਨਹਿਰੀ ਸਿਧਾਂਤਾਂ ਦਾ ਲਾਭ ਲੈ ਕੇ ਮਨੁੱਖੀ ਮਨ ਨੂੰ ਜੜੋਂ ਹਿਲਾਉਣ ਵਾਲੇ ਮੁੱਦਿਆਂ ਦਾ ਹੱਲ ਲੱਭਣ ਲਈ ਯਤਨ ਕੀਤੇ ਜਾਣ।

ਬਰੈਂਪਟਨ ਵਿੱਚ ਪੰਜਾਬੀ ਕਮਿਉਨਿਟੀ ਹੈਲਥ ਸਰਵਿਸਜ਼ ਵੱਲੋਂ ਚੰਗੀਆਂ ਸੇਵਾਵਾਂ ਦੇਣ ਦਾ ਮਾਡਲ ਮੌਜੂਦ ਹੈ ਜਿੱਥੇ ਸੇਵਾਵਾਂ ਦਾ ਮੂਲ ਸਰੂਪ ਪੰਜਾਬੀ ਪਰੀਪੇਖ ਵਿੱਚ ਪੰਜਾਬੀ ਬੋਲਣ ਵਾਲੇ ਕਾਉਂਸਲਰਾਂ ਦੁਆਰਾ ਸੇਵਾਵਾਂ ਪੇਸ਼ ਕਰਨਾ ਹੈ। ਇਹਨਾਂ ਸੇਵਾਵਾਂ ਦੀ ਮਹੱਤਤਾ ਨੂੰ ਘੱਟ ਕਰਕੇ ਨਹੀਂ ਵੇਖਿਆ ਜਾ ਸਕਦਾ ਪਰ ਤੇਜੀ ਨਾਲ ਬਦਲ ਰਹੇ ਹਾਲਾਤਾਂ ਵਿੱਚ ਸਿੱਖ ਭਾਈਚਾਰੇ ਨੂੰ ਇੱਕ ਅਧਿਆਤਮਕ ਮਾਨਸਿਕ ਕੇਂਦਰ ਦੇ ਮਾਡਲ ਨੂੰ ਪਰਖਣ ਦੀ ਲੋੜ ਹੈ।

ਯੂਨੀਵਰਸਿਟੀ ਆਫ ਟੋਰਾਂਟੋ ਵਿੱਚ ਗੁਰਫਤਿਹ ਸਿੰਘ ਵੱਲੋਂ ਯੋਗੀ ਭਜਨ ਸਿੰਘ ਦੀਆਂ ਲੀਹਾਂ ਉੱਤੇ ਕੁੰਡਲਿਨੀ ਯੋਗਾ ਰਾਹੀਂ ਅਧਿਆਤਮਕ ਕਾਉਂਸਲਿੰਗ ਦਿੱਤੀ ਜਾਂਦੀ ਹੈ ਪਰ ਸਿੱਖ ਧਰਮ ਵਿੱਚ ਕੁੰਡਲਿਨੀ ਯੋਗਾ ਦੇ ਸਥਾਨ ਬਾਰੇ ਚਰਚਾ ਇੱਕ ਵੱਖਰਾ ਵਿਸ਼ਾ ਹੈ। ਯੋਗੀ ਭਜਨ ਸਿੰਘ ਨੇ ਵਿਸ਼ਵ ਭਰ ਵਿੱਚ ਸਿੱਖ ਸਿਧਾਂਤਾਂ ਨੂੰ ਅਪਣਾ ਕੇ ਕੁੰਡਲਿਨੀ ਯੋਗ ਮਾਰਗ ਨੂੰ ਪ੍ਰਚਲਿੱਤ ਕੀਤਾ। ਵੈਸੇ ਵੀ ਕੁੰਡਲਿਨੀ ਯੋਗ ਇੱਕ ਪੁਰਾਤਨ ਸਿਧਾਂਤ ਹੈ ਜਿਸਦੀ ਸਾਰਥਕਤਾ ਬਾਰੇ ਕਈ ਪ੍ਰੰਰਪਰਾਵਾਂ ਵਿੱਚ ਪ੍ਰਮਾਣਿਕ ਸਬੂਤ ਮਿਲਦੇ ਹਨ। ਇੱਕ ਪੁਸਤਕ ‘ਪ੍ਰਾਣ ਸੰਗਲੀ’ ਹੈ ਜਿਸ ਬਾਰੇ ਜਿ਼ਕਰ ਮਿਲਦਾ ਹੈ ਕਿ ਇਹ ਸ੍ਰੀ ਗੁਰੁ ਨਾਨਕ ਦੇਵ ਜੀ ਵੱਲੋਂ ਸ੍ਰਲੰਕਾ ਸਫ਼ਰ ਦੌਰਾਨ ਉੱਤੇ ਦੇ ਰਾਜੇ ਨੂੰ ਦਿੱਤੇ ਪ੍ਰਵਚਨਾਂ ਉੱਤੇ ਆਧਾਰਿਤ ਹੈ। ਇਸ ਪੁਸਤਕ ਵਿੱਚ ਵੀ ਯੋਗ ਅਤੇ ਹੋਰ ਸਾਧਨਾਵਾਂ ਦਾ ਜਿ਼ਕਰ ਹੈ। ਅਸੀਂ ਇਹਨਾਂ ਵਿਧੀਆਂ ਦਾ ਹਵਾਲੇ ਮਾਤਰ ਜਿ਼ਕਰ ਕਰ ਰਹੇ ਹਾਂ ਕਿਉਂਕਿ ਇਹ ਕੰਮ ਮਾਹਰਾਂ ਦਾ ਹੈ ਕਿ ਉਹ ਸਿੱਖ ਸਿਧਾਂਤਾਂ ਨੂੰ ਘੋਖ ਕੇ ਮਾਨਸਿਕ ਸਮੱਸਿਆਵਾਂ ਹੰਢਾ ਰਹੀ ਮਨੁੱਖਤਾ ਲਈ ਨੁਕਤੇ ਕੱਢਣ। ਅਜਿਹੇ ਨੁਕਤੇ ਜਿਹਨਾਂ ਨੂੰ ਰਜਿਸਟਰਡ ਸੋਸ਼ਲ ਵਰਕਰ ਵਰਤ ਕੇ ਸਿੱਖ ਪਰੀਪੇਖ ਤੋਂ ਹੱਲ ਪੇਸ਼ ਕਰਨ।

 
Have something to say? Post your comment
ਹੋਰ ਸੰਪਾਦਕੀ ਖ਼ਬਰਾਂ
ਫੋਨਾਂ ਤੇ ਟੈਕਸਟਿੰਗ ਨੂੰ ਪਾਸੇ ਰੱਖ ਕੇ ਆਪਣੇ ਬੱਚਿਆਂ ਨਾਲ ਜਾਤੀ ਮੇਲ ਮਿਲਾਪ ਨੂੰ ਤਰਜੀਹ ਦਿਉ, ਆਪਣੇ ਬੱਚੇ ਲਈ ਇੱਕ ਆਦਰਸ਼ ਪਰਿਵਾਰਕ ਮਾਹੌਲ ਬਣਾਉ ਮੁੱਖ ਮੰਤਰੀਆਂ ਦੀ ਮੀਟਿੰਗ ਵਿੱਚ ਪਾਣੀਆਂ ਬਾਰੇ ਪੰਜਾਬ ਦਾ ਪੱਖ ਹੋਰ ਵੀ ਮਜ਼ਬੂਤ ਹੋ ਗਿਐ ਭਾਰਤ ਵਿੱਚ ਅਧੋਗਤੀ ਵਰਤਾਰੇ ਲਈ ਧਰਮ ਨਿਰਪੱਖ ਧਿਰਾਂ ਵੀ ਘੱਟ ਜਿ਼ਮੇਵਾਰ ਨਹੀਂ ਭਾਰਤ ਲਈ ਹਨੇਰਾ ਸਮਾਂ ਹੈ, ਜਿੱਥੇ ਰਾਹ ਦਿਖਾਉਣ ਵਾਲਾ ਜੁਗਨੂੰ ਵੀ ਕੋਈ ਨਹੀਂ ਲੱਭਦਾ ਲੀਡਰਾਂ ਨੇ ਪੈਦਾ ਕੀਤੀ ਹੈ ‘ਕੋਈ ਲੀਡਰ ਭਰੋਸੇ ਦੇ ਯੋਗ ਨਹੀਂ’ ਵਾਲੀਆਮ ਲੋਕਾਂ ਦੀ ਮਾਨਸਿਕਤਾ ਆਉ ਇਸ ਦੀਵਾਲੀ ਤੇ ਇੰਨਸਾਨੀਅਤ ਦੇ ਨਾਤੇ ਪੂਰੇ ਸੰਸਾਰ ਲਈ ਅਮਨ – ਅਮਾਨ , ਸ਼ਾਤੀ ਲਈ ਅਰਦਾਸ ਕਰੀਏ ਵੱਖੋ-ਵੱਖੋ ਰਾਜਾਂ ਵਿੱਚ ਗਵਰਨਰਾਂ ਦੀ ਮੌਕੇ ਮੁਤਾਬਕ ਮਰਜ਼ੀ ਸੰਵਿਧਾਨ ਦੇ ਮੁਤਾਬਕ ਨਹੀਂ ਮੰਨੀ ਜਾ ਸਕਦੀ ਇਜ਼ਰਾਈਲ ਅਤੇ ਹਮਾਸ ਵਿਚਕਾਰ ਸੰਘਰਸ਼ ਨੂੰ ਸ਼ਾਂਤੀਪੂਰਵਕ ਹੱਲ ਕੀਤਾ ਜਾਣਾ ਚਾਹੀਦਾ ਹੈ ਬੇਅਸੂਲੇ ਸਮਝੌਤਿਆਂ ਅਤੇ ਪੈਂਤੜਿਆਂ ਪਿੱਛੋਂ ਦਰਿਆਵਾਂ ਦੇ ਪਾਣੀ ਵਿੱਚ ਮਧਾਣੀ ਘੁੰਮਾਉਣ ਦੀ ਰਾਜਨੀਤੀ ਟਰੂਡੋ ਵਲੋਂ ਭਾਰਤ ਤੇ ਲਾਏ ਹਰਦੀਪ ਸਿੰਘ ਨਿੱਜਰ ਕਤਲ ਦੇ ਦੋਸ਼ ਕਿੰਨੇ ਕੁ ਸਹੀ ?