Welcome to Canadian Punjabi Post
Follow us on

23

April 2024
ਬ੍ਰੈਕਿੰਗ ਖ਼ਬਰਾਂ :
ਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀਮੁੰਬਈ ਏਅਰਪੋਰਟ 'ਤੇ 6.46 ਕਰੋੜ ਰੁਪਏ ਦੇ ਹੀਰੇ ਅਤੇ ਸੋਨਾ ਜ਼ਬਤ, ਚਾਰ ਗ੍ਰਿਫ਼ਤਾਰਪਤੰਜਲੀ ਮਾਮਲਾ `ਚ ਸੁਪਰੀਮ ਕੋਰਟ ਵੱਲੋਂ ਕੇਂਦਰ ਨੂੰ ਗੁੰਮਰਾਹਕੁੰਨ ਇਸ਼ਤਿਹਾਰਾਂ 'ਤੇ ਕੀਤੀ ਗਈ ਕਾਰਵਾਈ ਦੀ ਰਿਪੋਰਟ ਸੌਂਪਣ ਦਾ ਨਿਰਦੇਸ਼ਪੰਜਾਬ ਪੁਲਿਸ ਨੇ ਜੰਮੂ-ਕਸ਼ਮੀਰ ਵਿੱਚ ਸੰਭਾਵਿਤ ਟਾਰਗੇਟ ਕਿਲਿੰਗ ਨੂੰ ਟਾਲਿਆ, ਪਾਕਿ-ਅਧਾਰਤ ਦਹਿਸ਼ਤਗਰਦ ਮਾਡਿਊਲ ਦਾ ਇੱਕ ਮੈਂਬਰ ਕੀਤਾ ਕਾਬੂਐਲੋਨ ਮਸਕ ਨੂੰ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਨੇ ਕਿਹਾ 'ਹੰਕਾਰੀ ਅਰਬਪਤੀ'ਹਿਜ਼ਬੁੱਲਾ ਨੇ ਇਜ਼ਰਾਈਲ 'ਤੇ 35 ਰਾਕੇਟ ਦਾਗੇ, ਫੌਜ ਦੇ ਹੈੱਡਕੁਆਰਟਰ ਨੂੰ ਨਿਸ਼ਾਨਾ ਬਣਾਉਣ ਦਾ ਦਾਅਵਾ, ਇਜ਼ਰਾਈਲ ਨੇ ਵੀ ਹਮਲਿਆਂ ਦੀ ਕੀਤੀ ਪੁਸ਼ਟੀਮਲੇਸ਼ੀਆ ਨੇਵੀ ਦੇ 2 ਹੈਲੀਕਾਪਟਰ ਆਪਸ ਵਿੱਚ ਟਕਰਾਏ, ਚਾਲਕ ਦਲ ਦੇ 10 ਮੈਂਬਰਾਂ ਦੀ ਮੌਤ
 
ਟੋਰਾਂਟੋ/ਜੀਟੀਏ

ਰੌਨ ਚੱਠਾ ਪੀਲ ਪੁਲੀਸ ਬੋਰਡ ਦਾ ਨਵਾਂ ਚੇਅਰ ਨਿਯੁਕਤ

January 27, 2020 04:36 PM

ਮੈਂ ਕੁੱਝ ਸਾਰਥਕ ਕਰਨ ਲਈ ਆਸਵੰਦ ਹਾਂ-ਚੱਠਾ


ਮਿਸੀਸਾਗਾ ਪੋਸਟ ਬਿਉਰੋ: ਪੀਲ ਰੀਜਨਲ ਪੁਲੀਸ ਸਰਵਿਸ ਬੋਰਡ ਵੱਲੋਂ 24 ਜਨਵਰੀ 2020 ਨੂੰ ਆਪਣੀ ਮੀਟਿੰਗ ਵਿੱਚ ਸਰਬਸੰਮਤੀ ਨਾਲ ਮਤਾ ਪਾਸ ਕਰਕੇ ਸਥਾਨਕ ਪੰਜਾਬੀ ਭਾਈਚਾਰੇ ਦੀ ਸਰਗਰਮ ਸਖ਼ਸਿ਼ਅਤ ਅਤੇ ਬੋਰਡ ਦੇ ਵਰਤਮਾਨ ਵਾਈਸ ਚੇਅਰ ਰੌਨ ਚੱਠਾ ਨੂੰ ਨਵਾਂ ਚੇਅਰ ਚੁਣਿਆ ਹੈ। ਪੰਜਾਬੀ ਪੋਸਟ ਨਾਲ ਗੱਲਬਾਤ ਕਰਦੇ ਹੋਏ ਰੌਨ ਚੱਠਾ ਨੇ ਆਖਿਆ ਕਿ ਬੇਸ਼ੱਕ ਉਹਨਾਂ ਕੋਲ ਪੀਲ ਬੋਰਡ ਉੱਤੇ ਕੰਮ ਕਰਨ ਦਾ ਸਿਰਫ਼ ਇੱਕ ਸਾਲ ਦਾ ਹੀ ਤਜੁਰਬਾ ਹੈ ਪਰ ਪੀਲ ਚਿਲਡਰਨ ਏਡ ਫਾਉਂਡੇਸ਼ਨ ਦੇ ਮੈਂਬਰ, ਬਰੈਂਪਟਨ ਦੀ ਸਕੂਲ ਟਰੈਫਿਕ ਸੇਫਟੀ ਕਮੇਟੀ ਦੇ ਮੈਂਬਰ ਅਤੇ ਸਿਟੀ ਆਫ ਬਰੈਂਪਟਨ ਦੀ ਕਮੇਟੀ ਆਫ ਅਡਜਸਟਮੈਂਟ ਦੇ ਵਾਈਸ ਚੇਅਰ ਵਜੋਂ ਉਹ ਕਮਿਉਨਿਟੀ ਵਿੱਚ ਲਗਾਤਾਰ ਯੋਗਦਾਨ ਪਾਉਂਦੇ ਆਏ ਹਨ। ਇਹ ਪਰੀਪੇਖ ਤੋਂ ਉਹ ਆਪਣੇ ਪੁਲੀਸ ਬੋਰਡ ਵਿੱਚ ਰੋਲ ਨੂੰ ਇੱਕ ਅਵਸਰ ਵਜੋਂ ਵੇਖਦੇ ਹਨ।
ਰੌਨ ਚੱਠਾ ਨੇ ਆਖਿਆ ਕਿ ਇਸ ਵੇਲੇ ਪੀਲ ਪੁਲੀਸ ਮੁਖੀ ਅਤੇ ਪੁਲੀਸ ਬੋਰਡ ਦਰਮਿਆਨ ਬਹੁਤ ਹੀ ਲਾਜਵਾਬ ਕਿਸਮ ਦਾ ਤਾਲਮੇਲ ਹੈ ਜਿਸਦੇ ਨਤੀਜੇ ਨਿੱਤ ਦਿਨ ਵੇਖਣ ਨੂੰ ਮਿਲਦੇ ਹਨ। ਪੀਲ ਰੀਜਨ ਵਿੱਚ ਹਿੰਸਾਂ ਦੇ ਵੱਧ ਰਹੇ ਰੁਝਾਨ ਬਾਰੇ ਉਹਨਾਂ ਕਿਹਾ ਕਿ 35 ਨਵੇਂ ਪੁਲੀਸ ਅਫ਼ਸਰਾਂ ਦਾ ਭਰਤੀ ਕੀਤੇ ਜਾਣਾ ਇਸ ਦਿਸ਼ਾ ਵਿੱਚ ਚੁੱਕਿਆ ਗਿਆ ਸਹੀ ਕਦਮ ਹੈ। ਪੀਲ ਪੁਲੀਸ ਨੂੰ ਹਾਲ ਵਿੱਚ ਹੀ ਮਿਲੀ 20.5 ਮਿਲੀਅਨ ਰਾਸ਼ੀ ਦਾ ਸੁਆਗਤ ਕਰਦੇ ਉਹਨਾਂ ਕਿਹਾ ਕਿ ਪੀਲ ਪੁਲੀਸ ਹਿੰਸਾ ਦੇ ਰੁਝਾਨ ਨੂੰ ਕਾਬੂ ਕਰਨ ਲਈ ਵਚਨਬੱਧ ਹੈ।
ਬੀਤੇ ਦਿਨੀਂ ਪੀਲ ਰੀਜਨ ਵਿੱਚ ਮਾਨਸਿਕ ਸਿਹਤ ਤੋਂ ਪੀੜਤਾਂ ਵੱਲੋਂ ਪੁਲੀਸ ਨੂੰ ਐਮਰਜੰਸੀ ਫੋਨ ਕਾਲਾਂ ਕੀਤੀਆਂ ਜਾਣੀਆਂ ਇੱਕ ਵੱਡਾ ਮਸਲਾ ਹੈ ਜਿਸ ਨੂੰ ਸਿੱਝਣ ਲਈ ਸਪੈਸ਼ਨ ਨਰਸਿੰਗ ਸਟਾਫ ਅਤੇ ਪੁਲੀਸ ਅਫ਼ਸਰ ਨਾਲ ਲੈਣ ਵੈਨ ਦਾ ਇੰਤਜ਼ਾਮ ਕੀਤਾ ਗਿਆ ਹੈ ਪਰ ਇਸ ਸੇਵਾ ਨੂੰ ਮੌਜੂਦ ਸਾਧਨਾ ਦੇ ਮੱਦੇਨਜ਼ਰ ਹੋਰ ਮਜ਼ਬੂਤ ਕਰਨ ਵੱਲ ਧਿਆਨ ਦਿੱਤਾ ਜਾਵੇਗਾ।
ਰੌਨ ਚੱਠਾ ਮੁਤਾਬਕ ਪੁਲੀਸ ਬੋਰਡ ਅਗਲੇ ਦਿਨਾਂ ਵਿੱਚ ਫੈਸਲਾ ਕਰੇਗਾ ਕਿ ਪੁਲੀਸ ਫੋਰਸ ਨੂੰ ਕੁੱਲ ਕਿੰਨੇ ਡਿਪਟੀ ਚੀਫਾਂ ਦੀ ਲੋੜ ਹੈ ਅਤੇ ਉਸ ਲੋੜ ਨੂੰ ਪੂਰਾ ਕਰਨ ਲਈ ਕਦਮ ਚੁੱਕੇ ਜਾਣਗੇ। ਇਸ ਵਕਤ ਪੀਲ ਪੁਲੀਸ ਵਿੱਚ 4 ਡਿਪਟੀ ਹਨ।
ਆਪਣੀ ਨਿਯੁਕਤੀ ਬਾਰੇ ਗੱਲ ਕਰਦੇ ਉਹਨਾਂ ਕਿਹਾ ਕਿ ਸਮੁੱਚੇ ਬੋਰਡ ਨੇ ਉਸਦੀ ਲੀਡਰਸਿ਼ੱਪ ਵਿੱਚ ਭਰੋਸਾ ਜ਼ਾਹਰ ਕੀਤਾ ਅਤੇ ਇਹ ਨਿਯੁਕਤੀ ਕਿਸੇ ਸਿਆਸੀ ਪ੍ਰਭਾਵ ਤੋਂ ਮੁਕਤ ਰਹੀ ਹੈ।

 

 
Have something to say? Post your comment