Welcome to Canadian Punjabi Post
Follow us on

28

March 2024
ਬ੍ਰੈਕਿੰਗ ਖ਼ਬਰਾਂ :
ਬੱਸ ਵਿੱਚ ਮਹਿਲਾ ਉੱਤੇ ਇੱਕ ਵਿਅਕਤੀ ਨੇ ਕੀਤਾ ਹਮਲਾ, ਮਹਿਲਾ ਜ਼ਖ਼ਮੀਜਾਅਲੀ ਇਨਕਮ ਬੈਨੇਫਿਟ ਹਾਸਲ ਕਰਨ ਵਾਲੇ 232 ਮੁਲਾਜ਼ਮਾਂ ਨੂੰ ਸੀਆਰਏ ਨੇ ਕੱਢਿਆਫੋਰਡ ਸਰਕਾਰ ਨੇ ਪੇਸ਼ ਕੀਤਾ 214. 5 ਬਿਲੀਅਨ ਦੇ ਖਰਚੇ ਵਾਲਾ ਬਜਟਈਡੀ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਕੀਤਾ ਗ੍ਰਿਫ਼ਤਾਰਪ੍ਰਧਾਨ ਮੰਤਰੀ ਮੋਦੀ ਰੂਸੀ ਰਾਸ਼ਟਰਪਤੀ ਨੂੰ ਚੋਣਾਂ ਜਿੱਤਣ 'ਤੇ ਦਿੱਤੀ ਵਧਾਈ, ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਨਸਕੀ ਨੂੰ ਵੀ ਕੀਤਾ ਫ਼ੋਨਗਾਜ਼ਾ ਦੇ ਸਭ ਤੋਂ ਵੱਡੇ ਹਸਪਤਾਲ ਨੇੜੇ ਬੰਬਾਰੀ, 50 ਲੜਾਕਿਆਂ ਦੇ ਮਾਰੇ ਜਾਣ ਦਾ ਸ਼ੱਕ ਮੁੱਖ ਮੰਤਰੀ ਭਗਵੰਤ ਮਾਨ ਸ਼ਹੀਦ ਕਾਂਸਟੇਬਲ ਅੰਮ੍ਰਿਤਪਾਲ ਸਿੰਘ ਦੇ ਘਰ ਪਹੁੰਚੇ, ਪਰਿਵਾਰ ਨਾਲ ਕੀਤਾ ਦੁੱਖ ਸਾਂਝਾ ਸੁਪਰੀਮ ਕੋਰਟ ਨੇ ਕੀਤਾ ਬਾਬਾ ਰਾਮਦੇਵ ਅਤੇ ਆਚਾਰੀਆ ਬਾਲਕ੍ਰਿਸ਼ਨ ਨੂੰ ਨੋਟਿਸ ਜਾਰੀ, ਪੁੱਛਿਆ, ਮਾਣਹਾਨੀ ਦੀ ਕਾਰਵਾਈ ਕਿਉਂ ਨਾ ਕੀਤੀ ਜਾਵੇੇ
 
ਟੋਰਾਂਟੋ/ਜੀਟੀਏ

ਓਨਟਾਰੀਓ ਸਰਕਾਰ ਵੱਲੋਂ ਐਲਾਨੇ ਫੰਡਾਂ ਦਾ ਸਿਟੀ ਆਫ ਬਰੈਂਪਟਨ ਵੱਲੋਂ ਸਵਾਗਤ

January 27, 2020 07:29 AM

ਬਰੈਂਪਟਨ, 26 ਜਨਵਰੀ (ਪੋਸਟ ਬਿਊਰੋ) : ਓਨਟਾਰੀਓ ਸਰਕਾਰ ਵੱਲੋਂ ਕਮਿਊਨਿਟੀ ਦੀ ਸੇਫਟੀ ਤੇ ਜੁਰਮ ਦੀ ਰੋਕਥਾਮ ਲਈ ਪੀਲ ਰੀਜਨਲ ਪੁਲਿਸ ਵਾਸਤੇ ਐਲਾਨੇ ਗਏ 20.5 ਮਿਲੀਅਨ ਡਾਲਰ ਦਾ ਸਿਟੀ ਆਫ ਬਰੈਂਪਟਨ ਵੱਲੋਂ ਸਵਾਗਤ ਕੀਤਾ ਗਿਆ ਹੈ। ਇਹ ਰਕਮ ਕਮਿਊਨਿਟੀ ਸੇਫਟੀ ਸਬੰਧੀ ਪਹਿਲਕਦਮੀਆਂ ਨੂੰ ਹੋਰ ਮਜ਼ਬੂਤ ਕਰਨ ਲਈ ਐਲਾਨੀ ਗਈ ਹੈ।
ਇਸ ਐਲਾਨ ਦੌਰਾਨ ਮੇਅਰ ਪੈਟ੍ਰਿਕ ਬ੍ਰਾਊਨ, ਜਿਹੜੇ ਪੀਲ ਪੁਲਿਸ ਸਰਵਿਸ ਬੋਰਡ ਦੇ ਵੀ ਮੈਂਬਰ ਹਨ, ਨੇ ਇਸ ਨਿਵੇਸ਼ ਦੀ ਅਹਿਮੀਅਤ ਦਾ ਜਿ਼ਕਰ ਕੀਤਾ। ਉਨ੍ਹਾਂ ਆਖਿਆ ਕਿ ਇਸ ਨਾਲ ਪੀਲ ਰੀਜਨਲ ਪੁਲਿਸ ਦੇ ਕਮਿਊਨਿਟੀ ਮੋਬਿਲਾਈਜ਼ੇਸ਼ਨ ਪ੍ਰੋਗਰਾਮ ਤੇ ਓਨਟਾਰੀਓ ਦੇ ਗੰਨਜ਼, ਗੈਂਗਜ਼ ਤੇ ਵਾਇਲੰਸ ਰਿਡਕਸ਼ਨ ਸਟਰੈਟੇਜੀ ਨੂੰ ਮਦਦ ਮਿਲੇਗੀ। ਸਿਟੀ ਆਫ ਬਰੈਂਪਟਨ ਵੱਲੋਂ ਮਜ਼ਬੂਤ ਤੇ ਸੁਰੱਖਿਅਤ ਕਮਿਊਨਿਟੀਜ਼ ਦੇ ਨਿਰਮਾਣ ਵਿੱਚ ਸਰਕਾਰ ਦੇ ਅਹਿਮ ਯੋਗਦਾਨ ਦੀ ਪੈਰਵੀ ਕੀਤੀ ਜਾਂਦੀ ਰਹੀ ਹੈ।
2019 ਵਿਚ ਐਸੋਸਿਏਸ਼ਨ ਆਫ ਮਿਊਂਸਪੈਲਿਟੀਜ਼ ਆਫ ਓਨਟਾਰੀਓ (ਏਐਮਓ) ਐਨੂਅਲ ਕਾਨਫਰੰਸ ਵਿਖੇ ਮੇਅਰ ਦੀ ਅਗਵਾਈ ਵਾਲੇ ਸਿਟੀ ਦੇ ਵਫਦ ਨੇ ਸਿੱਧੇ ਤੌਰ ਉੱਤੇ ਸੌਲੀਸਿਟਰ ਜਨਰਲ ਨਾਲ ਗੱਲ ਕਰਦਿਆਂ ਕਮਿਊਨਿਟੀ ਦੀ ਸੇਫਟੀ, ਬਰੈਂਪਟਨ ਵਾਸੀਆਂ ਤੇ ਸਮੁੱਚੇ ਪੀਲ ਰੀਜਨ ਦੀ ਭਲਾਈ ਲਈ ਸਰਕਾਰ ਦੇ ਸਾਰੇ ਪੱਧਰਾਂ ਦੀ ਸ਼ਮੂਲੀਅਤ, ਫੰਡਿੰਗ ਤੇ ਸਹਿਯੋਗ ਦੀ ਲੋੜ ਉੱਤੇ ਜ਼ੋਰ ਦਿੱਤਾ ਸੀ। ਇਨ੍ਹਾਂ ਫੰਡਾਂ ਦੇ ਐਲਾਨ ਨਾਲ ਬਰੈਂਪਟਨ ਦੀ ਕਮਿਊਨਿਟੀ ਦੀ ਸੇਫਟੀ ਲਈ ਕੀਤੇ ਜਾ ਰਹੇ ਹੋਰਨਾਂ ਉਪਰਾਲਿਆਂ ਨੂੰ ਵੀ ਹੁਲਾਰਾ ਮਿਲੇਗਾ। ਇਹ ਉਪਰਾਲੇ ਹੇਠ ਲਿਖੇ ਅਨੁਸਾਰ ਹਨ :
· ਇਲਾਕਾ ਵਾਸੀਆਂ ਦੀ ਮੌਜੂਦਗੀ ਵਧਾਉਣ ਤੇ ਕੇਅਰ ਵਿੱਚ ਸੁਧਾਰ ਕਰਨ ਲਈ ਪੀਲ ਰੀਜਨਲ ਪੁਲਿਸ ਵੱਲੋਂ ਡਾਊਨਟਾਊਨ ਬਰੈਂਪਟਨ ਸਬਸਟੇਸ਼ਨ ਖੋਲ੍ਹਣ ਸਬੰਧੀ ਐਲਾਨ
· ਸਿਟੀ ਆਫ ਬਰੈਂਪਟਨ ਦੇ ਲਾਈਟਹਾਊਸ ਪ੍ਰੋਗਰਾਮ, ਜਿਸ ਵਿੱਚ ਇਹ ਯਕੀਨੀ ਬਣਾਉਣ ਦੀ ਗੱਲ ਕੀਤੀ ਗਈ ਹੈ ਕਿ ਕਮਿਊਨਿਟੀ ਪੱਧਰ ੳੱੁਤੇ ਪੈਦਾ ਹੋਣ ਵਾਲੇ ਐਮਰਜੰਸੀ ਹਾਲਾਤ ਦੌਰਾਨ ਕਮਿਊਨਿਟੀ ਫੇਥ ਅਧਾਰਿਤ ਆਰਗੇਨਾਈਜੇ਼ਸ਼ਨਜ਼ ਦੇ ਅਹਾਤੇ ਵਿੱਚ ਹੀ ਪਨਾਹ ਲਵੇ।
· ਨਿਗਰਾਨੀ ਸਬੰਧੀ ਸਮਰੱਥਾ ਵਿੱਚ ਸੁਧਾਰ ਲਈ ਹਾਈਵੇਅ 410 ਤੇ 403 ਉੱਤੇ ਸੀਸੀਟੀਵੀ ਕੈਮਰੇ ਲਾਉਣ ਦੀ ਸਿਟੀ ਵੱਲੋਂ ਕੀਤੀ ਜਾ ਰਹੀ ਪੈਰਵੀ।

 

 

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ