Welcome to Canadian Punjabi Post
Follow us on

25

April 2024
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਦੀ ਕੋਲੰਬੀਆ ਯੁਨੀਵਰਸਿਟੀ ਵਿਚ ਫਲਸਤੀਨ ਪੱਖੀ ਪ੍ਰਦਰਸ਼ਨ ਦੌਰਾਨ ਪ੍ਰਦਰਸ਼ਨਕਾਰੀ ਪੁਲਿਸ ਨਾਲ ਭਿੜੇ, 100 ਤੋਂ ਵਧ ਗ੍ਰਿਫਤਾਰਗੁਰਦੁਆਰਾ ਸ੍ਰੀ ਨਾਨਕ ਮਤਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੂੰ ਤੰਗ ਪ੍ਰੇਸ਼ਾਨ ਨਾ ਕਰੇ ਉਤਰਾਖੰਡ ਸਰਕਾਰ : ਐਡਵੋਕੇਟ ਧਾਮੀਨਾਸਾ ਦੇ ਵਾਇਜਰ-1 ਨੇ 24 ਅਰਬ ਕਿਲੋਮੀਟਰ ਤੋਂ ਸਿਗਨਲ ਭੇਜਿਆ, 46 ਸਾਲ ਪਹਿਲਾਂ ਕੀਤਾ ਸੀ ਲਾਂਚਰੂਸ ਦਾ ਉਪ ਰੱਖਿਆ ਮੰਤਰੀ ਰਿਸ਼ਵਤ ਲੈਂਦਿਆਂ ਕਾਬੂ, ਭ੍ਰਿਸ਼ਟਾਚਾਰ ਦੇ ਦੋਸ਼ ਵੀ ਲੱਗੇਤੀਜੀ ਪੁਲਾੜ ਯਾਤਰਾ ਲਈ ਸੁਨੀਤਾ ਵਿਲੀਅਮਜ਼ ਤਿਆਰ, 6 ਮਈ ਨੂੰ ਬੋਇੰਗ ਦੇ ਕੈਪਸੂਲ ਵਿੱਚ ਪੁਲਾੜ `ਚ ਜਾਣਗੇਪੱਛਮੀ ਮੀਡੀਆ ਭਾਰਤ ਦੀ ਆਲੋਚਨਾ ਕਰਕੇ ਚੋਣਾਂ ਨੂੰ ਪ੍ਰਭਾਵਿਤ ਕਰਨ ਦੀ ਕੋਸਿ਼ਸ਼ ਕਰ ਰਿਹਾ : ਵਿਦੇਸ਼ ਮੰਤਰੀ ਜੈਸ਼ੰਕਰਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀ
 
ਟੋਰਾਂਟੋ/ਜੀਟੀਏ

ਪੀਟਰ ਮੈਕੇਅ ਨੇ ਰਸਮੀ ਤੌਰ ਉੱਤੇ ਲੀਡਰਸਿ਼ਪ ਦੌੜ ਵਿੱਚ ਨਿੱਤਰਣ ਦਾ ਕੀਤਾ ਐਲਾਨ

January 27, 2020 07:23 AM

ਸਟੈਲਰਟਨ, ਨੋਵਾ ਸਕੋਸ਼ੀਆ, 26 ਜਨਵਰੀ (ਪੋਸਟ ਬਿਊਰੋ) : ਸਿਆਸਤ ਤੋਂ ਚਾਰ ਸਾਲ ਤੋਂ ਵੀ ਵੱਧ ਦੇ ਵਕਫੇ ਤੋਂ ਬਾਅਦ ਸਾਬਕਾ ਕੈਬਨਿਟ ਮੰਤਰੀ ਪੀਟਰ ਮੈਕੇਅ ਵੱਲੋਂ ਰਸਮੀ ਤੌਰ ਉੱਤੇ ਫੈਡਰਲ ਕੰਜ਼ਰਵੇਟਿਵ ਪਾਰਟੀ ਦੀ ਲੀਡਰਸਿ਼ਪ ਦੌੜ ਵਿੱਚ ਨਿੱਤਰਣ ਦਾ ਐਲਾਨ ਕੀਤਾ ਗਿਆ। ਪੀਟਰ ਮੈਕੇਅ ਨੇ ਇਹ ਐਲਾਨ ਆਪਣੇ ਹੋਮਟਾਊਨ ਵਿੱਚ ਆਪਣੇ ਸਮਰਥਕਾਂ ਦਰਮਿਆਨ ਕੀਤਾ।
ਸਟੈਲਰਟਨ, ਨੋਵਾ ਸਕੋਸ਼ੀਆ ਦੇ ਮਿਊਜ਼ੀਅਮ ਆਫ ਇੰਡਸਟਰੀ ਵਿੱਚ ਮੈਕੇਅ ਨੇ ਵੱਡੇ ਕੈਨੇਡੀਅਨ ਝੰਡੇ ਤੇ ਆਪਣੇ 200 ਸਮਰਥਕਾਂ ਦਰਮਿਆਨ ਇਹ ਐਲਾਨ ਕੀਤਾ। ਉਨ੍ਹਾਂ ਆਖਿਆ ਕਿ ਉਹ ਇਸ ਲਈ ਮੈਦਾਨ ਵਿੱਚ ਉੱਤਰੇ ਹਨ ਕਿਉਂਕਿ ਮੌਜੂਦਾ ਲਿਬਰਲ ਸਰਕਾਰ ਕੈਨੇਡੀਅਨਾਂ ਦੀਆਂ ਜਿ਼ੰਦਗੀਆਂ ਹੋਰ ਮੁਸ਼ਕਲ ਬਣਾ ਰਹੀ ਹੈ। ਇਸ ਲਈ ਉਹ ਕਿਨਾਰੇ ੳੱੁਤੇ ਖੜ੍ਹੇ ਹੋ ਕੇ ਇਹ ਸੱਭ ਵੇਖਦਿਆਂ ਹੋਇਆਂ ਇਹ ਆਸ ਨਹੀਂ ਕਰ ਸਕਦੇ ਕਿ ਕੋਈ ਹੋਰ ਆ ਕੇ ਇਸ ਸੱਭ ਨੂੰ ਸੰਵਾਰੇਗਾ।
ਮੈਕੇਅ ਨੇ ਇੱਕਠ ਨੂੰ ਸੰਬੋਧਨ ਕਰਦਿਆਂ ਆਖਿਆ ਕਿ ਉਹ ਇੱਥੇ ਕੈਨੇਡੀਅਨਾਂ ਲਈ ਸਟੈਂਡ ਲੈਣ, ਦੇਸ਼ ਨੂੰ ਇੱਕਜੱੁਟ ਕਰਨ ਤੇ ਕੈਨੇਡੀਅਨਾਂ ਦੀ ਜਿ਼ੰਦਗੀ ਨੂੰ ਬਿਹਤਰ ਬਣਾਉਣ ਲਈ ਆਏ ਹਨ। 23 ਮਿੰਟ ਚੱਲੇ ਭਾਸ਼ਣ ਵਿੱਚ ਮੈਕੇਅ ਨੇ ਸਾਬਕਾ ਰੱਖਿਆ ਮੰਤਰੀ ਵਜੋਂ ਆਪਣੇ ਤਜ਼ਰਬੇ ਸਾਂਝੇ ਕੀਤੇ ਤੇ ਦੁਨੀਆ ਦੇ ਨਕਸ਼ੇ ਉੱਤੇ ਕੈਨੇਡਾ ਦਾ ਮੁਕਾਮ ਬਣਾਉਣ ਵਾਲੀ ਲੀਡਰਸਿ਼ਪ ਨੂੰ ਲਿਆਉਣ ਦੀ ਲੋੜ ਉੱਤੇ ਜ਼ੋਰ ਦਿੱਤਾ। ਉਨ੍ਹਾਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਉੱਤੇ ਚੋਭ ਕੱਸਦਿਆਂ ਆਖਿਆ ਕਿ ਦੁਨੀਆ ਦੇ ਮੰਚ ੳੱੁਤੇ ਲੀਡਰਸਿ਼ਪ ਕੈਨੇਡਾ ਦੇ ਹਿਤਾਂ ਨੂੰ ਮੱੁਖ ਰੱਖਕੇ ਸੰਜੀਦਾ ਡਿਪਲੋਮੈਸੀ ਰਾਹੀਂ ਚਲਾਈ ਜਾਣੀ ਚਾਹੀਦੀ ਹੈ ਨਾ ਕਿ ਫੋਟੋਆਂ ਖਿਚਵਾ ਕੇ ਤੇ ਸੈਲਫੀਆਂ ਪਾ ਕੇ ਡੰਗ ਟਪਾਉਣਾ ਚਾਹੀਦਾ ਹੈ। ਇਸ ਤਰ੍ਹਾਂ ਦੀਆਂ ਛੋਛੇਬਾਜ਼ੀਆਂ ਨਾਲ ਕੈਨੇਡੀਅਨਾਂ ਦਾ ਕੋਈ ਭਲਾ ਨਹੀਂ ਹੋਣ ਵਾਲਾ।
ਇੱਥੇ ਦੱਸਣਾ ਬਣਦਾ ਹੈ ਕਿ ਮੈਕੇਅ ਨੇ ਪ੍ਰਧਾਨ ਮੰਤਰੀ ਸਟੀਫਨ ਹਾਰਪਰ ਦੀ ਅਗਵਾਈ ਵਾਲੀ ਸਰਕਾਰ ਵਿੱਚ ਕਈ ਅਹਿਮ ਅਹੁਦਿਆਂ ਉੱਤੇ ਕੰਮ ਕੀਤਾ। ਇਸ ਤੋਂ ਇਲਾਵਾ 2003 ਵਿੱਚ ਜਦੋਂ ਕੈਨੇਡੀਅਨ ਅਲਾਇੰਸ ਨਾਲ ਪ੍ਰੋਗਰੈਸਿਵ ਕੰਜ਼ਰਵੇਟਿਵ ਪਾਰਟੀ ਦਾ ਰਲੇਵਾਂ ਹੋਇਆ ਤਾਂ ਉਹ ਪੀਸੀ ਪਾਰਟੀ ਦੇ ਆਗੂ ਸਨ। 2015 ਦੀਆਂ ਚੋਣਾਂ ਤੋਂ ਪਹਿਲਾਂ ਹੀ ਮੈਕੇਅ ਸਿਆਸਤ ਤੋਂ ਪਾਸੇ ਹੋ ਗਏ ਸਨ। ਉਸ ਸਾਲ ਹੀ ਹਾਰਪਰ ਦੀ ਅਗਵਾਈ ਵਿੱਚ ਟੋਰੀਜ਼ ਨੂੰ ਹਾਰ ਦਾ ਮੂੰਹ ਵੇਖਣਾ ਪਿਆ ਸੀ ਤੇ ਹਾਰਪਰ ਨੇ ਵੀ ਆਗੂ ਵਜੋਂ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ।
ਮੈਕੇਅ ਨੇ ਪਾਰਟੀ ਦੀ ਇੱਕਜੁੱਟਤਾ ਦੀ ਲੋੜ ੳੱੁਤੇ ਜੋ਼ਰ ਦਿੰਦਿਆਂ ਇਸ ਦੇ ਨਿਰਮਾਣ ਵਿੱਚ ਖੁਦ ਵੱਲੋਂ ਪਾਏ ਯੋਗਦਾਨ ਦਾ ਜਿ਼ਕਰ ਕੀਤਾ। ਮੈਕੇਅ ਨੇ ਇਹ ਐਲਾਨ ਉਸ ਸਮੇਂ ਕੀਤਾ ਹੈ ਜਦੋਂ ਮੌਜੂਦਾ ਪਾਰਟੀ ਆਗੂ ਐਂਡਰਿਊ ਸ਼ੀਅਰ ਕੰਜ਼ਰਵੇਟਿਵ ਐਮਪੀਜ਼ ਤੇ ਸੈਨੇਟਰਜ਼ ਨਾਲ ਓਟਵਾ ਵਿੱਚ ਮੁਲਾਕਾਤ ਕਰ ਰਹੇ ਹਨ। ਇਨ੍ਹਾਂ ਵਿੱਚੋਂ ਬਹੁਤ ਸਾਰੇ ਐਮਪੀਜ਼ ਪਹਿਲਾਂ ਹੀ ਮੈਕੇਅ ਨੂੰ ਸਮਰਥਨ ਦੇਣ ਦਾ ਐਲਾਨ ਕਰ ਚੁੱਕੇ ਹਨ। ਸ਼ੀਅਰ 2017 ਵਿੱਚ 14 ਉਮੀਦਵਾਰਾਂ ਨੂੰ ਹਰਾਉਣ ਤੋਂ ਬਾਅਦ ਪਾਰਟੀ ਆਗੂ ਬਣੇ ਸਨ। ਜੂਨ ਵਿੱਚ ਕੰਜ਼ਰਵੇਟਿਵਾਂ ਵੱਲੋਂ ਆਪਣਾ ਨਵਾਂ ਆਗੂ ਚੁਣ ਲਏ ਜਾਣ ਤੋਂ ਬਾਅਦ ਸ਼ੀਅਰ ਆਪਣਾ ਅਹੁਦਾ ਛੱਡ ਦੇਣਗੇ, ਇਸ ਬਾਰੇ ਉਹ ਦਸੰਬਰ ਵਿੱਚ ਐਲਾਨ ਕਰ ਚੱੁਕੇ ਹਨ।

 

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਟੀਪੀਏਆਰ ਕਲੱਬ ਦੇ 64 ਮੈਂਬਰਾਂ ਨੇ ਟੀਮ 20 ਅਪ੍ਰੈਲ ਨੂੰ ਚੜ੍ਹੀਆਂ ਸੀ.ਐੱਨ. ਟਾਵਰ ਦੀਆਂ 1776 ਪੌੜੀਆਂ ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਵੱਲੋਂ ਮੀਟਿੰਗ ਵਿੱਚ ਡਾ. ਗੁਰਬਖ਼ਸ਼ ਭੰਡਾਲ ਦੀ ਪੁਸਤਕ ‘ਕੱਚੇ ਪੱਕੇ ਰਾਹ’ ‘ਤੇ ਕਰਾਈ ਗਈ ਵਿਚਾਰ-ਚਰਚਾ ਤਰਕਸ਼ੀਲ ਸੁਸਾਇਟੀ ਕੈਨੇਡਾ ਦੀ ਓਂਟਾਰੀਓ ਇਕਾਈ ਦੇ ਨਵੇਂ ਅਹੁਦੇਦਾਰਾਂ ਦੀ ਚੋਣ ਬ੍ਰਹਮ ਗਿਆਨੀ ਸੰਤ ਬਾਬਾ ਰਣਜੀਤ ਸਿੰਘ ਜੀ ਭੋਗਪੁਰ ਵਾਲਿਆਂ ਦੀ 27ਵੀਂ ਬਰਸੀ 19 ਮਈ ਨੂੰ ਮਨਾਈ ਜਾਏਗੀ ਓਨਟਾਰੀਓ ਵਿਧਾਨਸਭਾ ਵਿੱਚ ਕੈਫੀਯੇਹ ਪਾਉਣ ਦੇ ਹੱਕ ਵਿੱਚ ਲਿਆਂਦਾ ਮਤਾ ਦੂਜੀ ਵਾਰੀ ਹੋਇਆ ਫੇਲ੍ਹ ਛਾਪੇਮਾਰੀ ਵਿੱਚ ਪੁਲਿਸ ਨੇ ਬਰਾਮਦ ਕੀਤੇ ਹਥਿਆਰ ਤੇ ਡਰੱਗਜ਼, ਤਿੰਨ ਭਰਾਵਾਂ ਨੂੰ ਕੀਤਾ ਗਿਆ ਚਾਰਜ ਕਈ ਗੱਡੀਆਂ ਆਪਸ ਵਿੱਚ ਟਕਰਾਈਆਂ, ਮਾਮਲੇ ਦੀ ਜਾਂਚ ਕਰ ਰਹੀ ਹੈ ਪੁਲਿਸ ਸਕੂਲ ਬੱਸ ਤੇ ਟਰੱਕ ਦੀ ਟੱਕਰ ਵਿੱਚ 3 ਬੱਚੇ ਜ਼ਖ਼ਮੀ ਸਬਵੇਅ ਉੱਤੇ ਚਾਕੂ ਮਾਰ ਕੇ ਇੱਕ ਵਿਅਕਤੀ ਨੂੰ ਜ਼ਖ਼ਮੀ ਕਰਨ ਵਾਲਾ ਮਸ਼ਕੂਕ ਕਾਬੂ ਗੱਡੀ ਵੱਲੋਂ ਟੱਕਰ ਮਾਰੇ ਜਾਣ ਕਾਰਨ 11 ਸਾਲਾ ਲੜਕੀ ਜ਼ਖ਼ਮੀ