Welcome to Canadian Punjabi Post
Follow us on

18

November 2018
ਬ੍ਰੈਕਿੰਗ ਖ਼ਬਰਾਂ :
ਅੰਮ੍ਰਿਤਸਰ ਗ੍ਰਨੇਡ ਅਟੈਕ: ਕੈਪਟਨ ਅਮਰਿੰਦਰ ਨੇ ਅਮਨ ਤੇ ਕਾਨੂੰਨ ਦੀ ਸਥਿਤੀ ਦਾ ਜਾਇਜ਼ਾ ਲਿਆ, ਪੁਲੀਸ ਦੇ ਚੋਟੀ ਦੇ ਅਫਸਰਾਂ ਨੂੰ ਤੁਰੰਤ ਪਿੰਡ ਅਦਲੀਵਾਲ ਪਹੁੰਚਣ ਦੇ ਹੁਕਮਅੰਮ੍ਰਿਤਸਰ `ਚ ਨਿਰੰਕਾਰੀ ਭਵਨ ਉੱਤੇ ਹਮਲਾ, ਡੀ.ਜੀ.ਪੀ. ਨੇ ਅੱਤਵਾਦੀ ਹਮਲਾ ਕਿਹਾਵੈਨਕੂਵਰ ਵਿੱਚ ਮਹਿਸੂਸ ਕੀਤੇ ਗਏ ਭੂਚਾਲ ਦੇ ਤਿੰਨ ਝਟਕੇ ਅੰਮ੍ਰਿਤਸਰ ਸ਼ਹਿਰ `ਚ ਵੱਡਾ ਰੇਲ ਹਾਦਸਾ, ਦੁਸਹਿਰਾ ਦੇਖਣ ਆਏ ਲੋਕਾਂ ਉੱਤੇ ਚੜ੍ਹੀ ਟ੍ਰੇਨ , ਕਰੀਬ 50 ਦੀ ਮੌਤ ਦਾ ਸ਼ੱਕ ਹੁਣ ਓਨਟਾਰੀਓ ਵਿੱਚ ਸਿੱਖ ਹੈਲਮਟ ਤੋਂ ਬਿਨਾਂ ਚਲਾ ਸਕਣਗੇ ਮੋਟਰਸਾਈਕਲ!ਮਨਜੀਤ ਸਿੰਘ ਜੀਕੇ ਵੱਲੋਂ ਵੱਡਾ ਧਮਾਕਾ: ਦਿੱਲੀ ਗੁਰਦਵਾਰਾ ਕਮੇਟੀ ਦੀ ਪ੍ਰਧਾਨਗੀ ਛੱਡੀਜਗਮੀਤ ਸਿੰਘ ਦੀ ਚੀਫ ਆਫ ਸਟਾਫ ਦਾ ਅਸਤੀਫਾ ਵੱਡੀ ਹਲਚਲ ਦੀ ਦਸਤਕ : ਐਂਗਸਉੱਤਰੀ ਜਾਪਾਨ ਵਿੱਚ ਆਇਆ ਭੂਚਾਲ
ਜੀਟੀਏ

ਬਰੈਂਪਟਨ ਕਾਉਂਸਲ ਯੂਨੀਵਰਸਿਟੀ ਲਈ ਵਚਨਬੱਧ?

October 25, 2018 10:48 AM

ਪੋਸਟ ਬਿਉਰੋ: ਬਰੈਂਪਟਨ ਸਿਟੀ ਦੇ ਆਰਥਕ ਵਿਕਾਸ ਅਤੇ ਸੱਭਿਆਚਾਰ ਵਿਭਾਗ ਵੱਲੋਂ ਕੱਲ ਇੱਕ ਰੀਲੀਜ਼ ਵਿੱਚ ਕਿਹਾ ਗਿਆ ਹੈ ਕਿ ਬਰੈਂਪਟਨ ਕਾਉਂਸਲ ਸ਼ਹਿਰ ਵਿੱਚ ਯੂਨੀਵਰਸਿਟੀ ਲਿਆਉਣ ਲਈ ਵਚਨਬੱਧ ਹੈ। ਵਰਨਣਯੋਗ ਹੈ ਕਿ ਪਰਸੋਂ ਪ੍ਰੀਮੀਅਰ ਡੱਗ ਫੋਰਡ ਦੀ ਪ੍ਰੋਵਿੰਸ਼ੀਅਲ ਸਰਕਾਰ ਵੱਲੋਂ ਬਰੈਂਪਟਨ ਸਮੇਤ ਮਿਲਟਨ ਅਤੇ ਮਾਰਖਮ ਵਿੱਚ ਯੂਨੀਵਰਸਿਟੀਆਂ ਲਈ ਫੰਡ ਦੇਣ ਉੱਤੇ ਰੋਕ ਲਾ ਦਿੱਤੀ ਸੀ। ਸਮਝਿਆ ਜਾਂਦਾ ਹੈ ਕਿ ਇਸਦਾ ਇੱਕ ਕਾਰਣ ਪ੍ਰੀਮੀਅਰ ਡੱਗ ਫੋਰਡ ਵੱਲੋਂ ਆਪਣੇ ਸਿਆਸੀ ਵਿਰੋਧੀ ਅਤੇ ਬਰੈਂਪਟਨ ਦੇ ਨਵੇਂ ਚੁਣੇ ਗਏ ਮੇਅਰ ਪੈਟਰਿਕ ਬਰਾਊਨ ਨੂੰ ਸਬਕ ਦੇਣ ਲਈ ਬਰੈਂਪਟਨ ਯੂਨੀਵਰਸਿਟੀ ਉੱਤੇ ਲਕੀਰ ਮਾਰੀ ਗਈ ਹੈ।

 

ਹਾਲੇ ਇਹ ਗੱਲ ਸਾਹਮਣੇ ਨਹੀਂ ਆਈ ਹੈ ਕਿ ਫੰਡ ਕੈਂਸਲ ਕਰਨ ਤੋਂ ਇੱਕ ਦਿਨ ਬਾਅਦ ਹੀ ਪੁਰਾਣੀ ਸਿਟੀ ਕਾਉਂਸਲ ਨੇ ਕਿਵੇਂ ਮੀਟਿੰਗ ਕਰ ਲਈ ਅਤੇ ਬਰੈਂਪਟਨ ਸ਼ਹਿਰ ਲਈ ਯੂਨੀਵਰਸਿਟੀ ਬਾਰੇ ਵਚਨਬੱਧਤਾ ਨੂੰ ਕਿਹੜਾ ਮਤਾ ਪਾਸ ਕਰਕੇ ਦਰਸਾ ਦਿੱਤਾ? ਕੀ ਇਹ ਪਰੈੱਸ ਰੀਲੀਜ਼ ਨਵੇਂ ਮੇਅਰ ਬਰਾਊਨ ਵਾਸਤੇ ਉਸ ਵੇਲੇ ਦਿੱਕਤ ਖੜੀ ਨਹੀਂ ਕਰੇਗਾ ਜਦੋਂ ਉਹ ਅਧਿਕਾਰਤ ਰੂਪ ਵਿੱਚ ਮੇਅਰ ਦੀ ਕੁਰਸੀ ਉੱਤੇ ਬਿਰਾਨਮਾਨ ਹੋਵੇਗਾ? ਕੀ ਹਾਰੀ ਮੇਅਰ ਲਿੰਡਾ ਜੈਫਰੀ ਵੱਲੋਂ ਜਾਂ ਕਾਉਂਸਲ ਵੱਲੋਂ ਯੂਨੀਵਰਸਿਟੀ ਬਾਰੇ ਅਜਿਹਾ ਗੰਭੀਰ ਬਿਆਨ ਸੋਚੀ ਸਮਝੀ ਚਾਲ ਤਹਿਤ ਦਿੱਤਾ ਗਿਆ ਹੈ ਜਾਂ ਮਹਿਜ਼ ਆਪਣੇ ਦਫ਼ਤਰ ਖਾਲੀ ਕਰਨ ਤੋਂ ਪਹਿਲਾਂ ਜਾਂਦੇ ਜਾਂਦੇ ਇੱਕ ਭੰਬਲਭੂਸਾ ਖੜਾ ਕੀਤਾ ਗਿਆ ਹੈ।

 

ਵਰਨਣਯੋਗ ਹੈ ਕਿ ਸਿਟੀ ਕਾਉਂਸਲ ਦੀ ਤਰਫੋਂ ਕਿਹਾ ਗਿਆ ਹੈ ਕਿ ਅਸੀਂ ਰਾਇਰਸਨ ਯੂਨੀਵਰਸਿਟੀ ਅਤੇ ਸ਼ੈਰੀਡਾਨ ਕਾਲਜ ਨਾਲ ਵਰਤਾਲਾਪ ਕਰਨਾ ਜਾਰੀ ਰੱਖਿਆ ਹੋਇਆ ਹੈ। ਇਸਦੇ ਉਲਟ ਰਾਇਰਸਨ ਯੂਨੀਵਰਸਿਟੀ ਦੇ ਪ੍ਰੈਜ਼ੀਡੈਂਟ ਅਤੇ ਵਾਈਸ ਚਾਂਸਲਰ ਮੁਹੰਮਦ ਲਾਚੇਮੀ ਨੇ ਇੱਕ ਬਿਆਨ ਵਿੱਚ ਕਿਹਾ ਹੈ ਕਿ ਰਾਇਰਸਨ ਯੂਨੀਵਰਸਿਟੀ ਨੂੰ ਪ੍ਰੋਵਿੰਸ਼ੀਅਲ ਸਰਕਾਰ ਵੱਲੋਂ ਫੰਡ ਕੈਂਸਲ ਕਰਨ ਬਾਰੇ ਸੂਚਨਾ ਪ੍ਰਾਪਤ ਹੋ ਚੁੱਕੀ ਹੈ ਅਤੇ ਉਹ ਸਮਝਦੇ ਹਨ ਕਿ ਪ੍ਰੋਵਿੰਸ਼ੀਅਲ ਸਰਕਾਰ ਲਈ ਇੱਕ ਮੁਸ਼ਕਲ ਫੈਸਲਾ ਸੀ।

 

ਵਾਈਸ ਚਾਂਸਲਰ ਨੇ ਇਹ ਵੀ ਕਿਹਾ ਹੈ ਕਿ ਸਹੀ ਹੁਨਰਾਂ ਦੀ ਵਰਤੋਂ ਕਰਦੇ ਹੋਏ ਉਹ ਸਰਕਾਰ ਅਤੇ ਹੋਰ ਭਾਈਵਾਲਾਂ ਨਾਲ ਮਿਲ ਕੇ ਅਕਦਾਮਿਕ ਪ੍ਰੋਗਰਾਮ ਜਾਰੀ ਰੱਖਣਗੇ। ਬਰੈਂਪਟਨ ਸਿਟੀ ਅਤੇ ਰਾਇਰਸਨ ਯੂਨੀਵਰਸਿਟੀ ਦੋਵਾਂ ਵੱਲੋਂ ਆਪੋ ਆਪਣੇ ਵੱਖਰੇ ਬਿਆਨਾਂ ਵਿੱਚ ਕਿਹਾ ਗਿਆ ਹੈ ਕਿ ਅਗਲੇ ਕੁੱਝ ਹਫ਼ਤਿਆਂ ਵਿੱਚ ਇੰਨੋਵੇਸ਼ਨ ਹੱਬ, ਸਾਈਬਰ ਸਿਕਿਉਰਿਟੀ ਪ੍ਰੋਗਰਾਮਾਂ ਅਤੇ ਚੈਂਗ ਸਕੂਲ ਦੇ ਕੋਰਸਾਂ ਬਾਬਤ ਹੋਰ ਜਾਣਕਾਰੀ ਸਾਂਝੀ ਕੀਤੀ ਜਾਵੇਗੀ।

Have something to say? Post your comment
 
ਹੋਰ ਜੀਟੀਏ ਖ਼ਬਰਾਂ
ਕਮਿਊਨਿਸਟ ਪਾਰਟੀ ਆਫ਼ ਕੈਨੇਡਾ ਵੱਲੋਂ ਫ਼ੋਰਡ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਖਿ਼ਲਾਫ਼ ਮੁਜ਼ਾਹਰਾ
ਯੂਨਾਈਟਿਡ ਸਪੋਰਟਸ, ਸਿੱਖ ਸਪੋਰਟਸ ਤੇ ਪੰਜਾਬ ਸਪੋਰਟਸ ਕੈਨੇਡਾ ਵੱਲੋਂ ਮੇਅਰ ਪੈਟ੍ਰਿਕ ਬਰਾਊਨ ਲਈ ਕੀਤਾ ਗਿਆ ਸੁਆਗ਼ਤੀ-ਡਿਨਰ
"ਸੀ.ਆਰ.ਟੀ.ਸੀ. ਨੂੰ ਇੰਟਰਨੈੱਟ ਪ੍ਰੋਵਾਈਡਰਾਂ ਵੱਲੋਂ 'ਕੋਡ ਆਫ਼ ਕੰਡੱਕਟ' ਲਈ ਤੁਹਾਡੇ ਵਿਚਾਰਾਂ ਦੀ ਜ਼ਰੂਰਤ ਹੈ" : ਸੋਨੀਆ ਸਿੱਧੂ
ਐਮਾਜ਼ੋਨ ਦੇ ਚਲੇ ਜਾਣ ਦੇ ਸੋਗ ਨੂੰ ਜਿੱਤ ਵਾਗੂੰ ਮਨਾ ਰਿਹਾ ਹੈ ਬਰੈਂਪਟਨ
ਸਵਾਮੀ ਆਨੰਦ ਗਿਰੀ ਵੱਲੋਂ ਪਰਵਾਸੀ ਭਾਰਤੀਆਂ ਨੂੰ ਕੁੰਭ ਦੇ ਮੇਲੇ ਵਿੱਚ ਸ਼ਾਮਲ ਹੋਣ ਦਾ ਸੱਦਾ
ਦਰਸ਼ਕਾਂ ਦੇ ਮਨਾਂ `ਤੇ ਗਹਿਰੀ ਛਾਪ ਛੱਡ ਗਿਆ ਨਾਟਕ 'ਮੈਲੇ ਹੱਥ'
ਸੀਨੀਅਰਜ਼ ਐਸੋਸੀਏਸ਼ਨ ਵੱਲੋਂ ਸੀਨੀਅਰਜ਼ ਦੀਆਂ ਸਮੱਸਿਆਵਾਂ ਸਬੰਧੀ ਐਮ ਪੀ ਰਾਜ ਗਰੇਵਾਲ ਨਾਲ ਵਿਚਾਰ ਵਟਾਂਦਰਾ
ਤੇਰਵੇਂ ਪੰਜਾਬੀ ਲਿਖਾਈ ਮੁਕਾਬਲੇ ਸਫ਼ਲਤਾ-ਪੂਰਵਕ ਹੋਏ ਸੰਪੰਨ
ਗੁਰਪ੍ਰੀਤ ਬੈਂਸ ਨੇ ਕੀਤਾ ਵੋਟਰਾਂ ਦਾ ਧੰਨਵਾਦ
ਅਮਰੀਕਾ ਅਤੇ ਮੈਕਸੀਕੋ ਨਾਲ ਨਵੀਂ ਟਰੇਡ ਸੰਧੀ ਕੈਨੇਡਾ ਲਈ ਲਾਭਕਾਰੀ ਕਮਲ ਖੈਹਰਾ