Welcome to Canadian Punjabi Post
Follow us on

29

March 2024
ਬ੍ਰੈਕਿੰਗ ਖ਼ਬਰਾਂ :
ਕਿਸਾਨ ਮਜ਼ਦੂਰ ਜੱਥੇਬੰਦੀ ਵੱਲੋਂ 26 ਮਾਰਕੀਟ ਕਮੇਟੀਆਂ ਦਾ ਪ੍ਰਬੰਧ 9 ਨਿੱਜੀ ਸਾਇਲੋ ਗੁਦਾਮਾਂ ਨੂੰ ਦੇਣ ਦੀ ਸਖ਼ਤ ਨਿਖੇਦੀਕੇਜਰੀਵਾਲ ਮਾਮਲੇ 'ਚ ਸੰਯੁਕਤ ਰਾਸ਼ਟਰ ਦਾ ਬਿਆਨ: ਕਿਹਾ- ਸਾਰਿਆਂ ਦੇ ਅਧਿਕਾਰਾਂ ਦੀ ਰਾਖੀ ਹੋਣੀ ਚਾਹੀਦੀ ਹੈਰਿਸ਼ੀ ਸੁਨਕ ਦੀ ਸਰਕਾਰ ਨੇ ਬਰਤਾਨੀਆਂ `ਚ ਮੰਦਰਾਂ ਦੀ ਸੁਰੱਖਿਆ ਲਈ 50 ਕਰੋੜ ਰੁਪਏ ਦਾ ਬਜਟ ਅਲਾਟ ਕਰਨ ਦਾ ਕੀਤਾ ਫੈਸਲਾਪ੍ਰਨੀਤ ਕੌਰ ਤੇ ਸੁਨੀਲ ਜਾਖੜ ਦੀ ਮੌਜੂਦਗੀ 'ਚ ਪਟਿਆਲਾ ਤੋਂ ਕਈ ਪ੍ਰਮੁੱਖ ਆਗੂ ਭਾਜਪਾ 'ਚ ਸ਼ਾਮਿਲਪੀ.ਐਸ.ਪੀ.ਸੀ.ਐਲ. ਦਾ ਸਹਾਇਕ ਲਾਈਨ ਮੈਨ 15 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਵਿਜੀਲੈਂਸ ਬਿਊਰੋ ਵੱਲੋਂ ਕਾਬੂ ਗੋਵਿੰਦਾ ਵੀ ਸਿਆਸਤ 'ਚ ਉਤਰੇ, ਸਿ਼ਵ ਸੈਨਾ ਸਿ਼ੰਦੇ 'ਚ ਹੋਏ ਸ਼ਾਮਿਲਜੇ ਲੋੜ ਪਈ ਤਾਂ ਅਗਨੀਵੀਰ ਯੋਜਨਾ 'ਚ ਬਦਲਾਅ ਕਰਾਂਗੇ : ਰਾਜਨਾਥ ਸਿੰਘਦੇਸ਼ ਦੀਆਂ ਅਮੀਰ ਔਰਤਾਂ ਵਿਚੋਂ ਸਭ ਤੋਂ ਅਮੀਰ ਔਰਤ ਸਾਵਿਤਰੀ ਜਿੰਦਲ ਭਾਜਪਾ `ਚ ਹੋਏ ਸ਼ਾਮਲ
 
ਟੋਰਾਂਟੋ/ਜੀਟੀਏ

ਬਰੈਂਪਟਨ ਦੇ 6 ਖਿਡਾਰੀਆਂ ਦੀ ਸੋਨੀਆ ਸਿੱਧੂ ਵੱਲੋਂ ਹਾਊਸ ਆਫ਼ ਕਾਮਨਜ਼ 'ਚ ਸ਼ਲਾਘਾ

October 25, 2018 10:44 AM


ਕੈਨੇਡਾ ਦੀ ਨੈਸ਼ਨਲ ਸੌਕਰ ਟੀਮ ਨੇ ਕੀਤਾ ਹੈ ਸ਼ਾਨਦਾਰ ਪ੍ਰਦਰਸ਼ਨ

ਬਰੈਂਪਟਨ, -ਕੈਨੇਡਾ ਦੀ ਸੌਕਰ ਦੀ ਨੈਸ਼ਨਲ ਸੌਕਰ ਟੀਮ ਦੇ ਡੁਮੀਨਿਕਾ ਦੇ ਵਿਰੁੱਧ ਸ਼ਾਨਦਾਰ ਪ੍ਰਦਰਸ਼ਨ ਦੀ ਸ਼ਲਾਘਾ ਕਰਦਿਆਂ ਹੋਇਆਂ ਬਰੈਂਪਟਨ ਸਾਊਥ ਤੋਂ ਪਾਰਲੀਮੈਂਟ ਮੈਂਬਰ ਸੋਨੀਆ ਸਿੱਧੂ ਨੇ ਇਸ ਸਬੰਧੀ ਹਾਊਸ ਆਫ਼ ਕਾਮਨਜ਼ ਵਿਚ ਬਿਆਨ ਦਿੰਦਿਆਂ ਹੋਇਆਂ ਕਿਹਾ ਕਿ ਇਸ ਟੀਮ ਨੇ ਦੇਸ਼ ਦਾ ਨਾਂ ਉੱਚਾ ਕੀਤਾ ਹੈ।
ਇਸ ਦੇ ਬਾਰੇ ਪਾਰਲੀਮੈਂਟ ਹਾਊਸ ਵਿਚ ਬੋਲਦਿਆਂ ਹੋਇਆਂ ਉਨ੍ਹਾਂ ਨੇ ਕਿਹਾ,"ਮੈਨੂੰ ਇਸ ਗੱਲ 'ਤੇ ਫ਼ਖ਼ਰ ਹੈ ਕਿ ਸੌਕਰ ਦੀ ਇਸ ਟੀਮ ਵਿਚ 6 ਖਿਡਾਰੀ ਬਰੈਂਪਟਨ ਤੋਂ ਹਨ। ਇਸ ਦਾ ਭਾਵ ਹੈ ਕਿ ਇਸ ਟੀਮ ਵਿਚ ਬਰੈਂਪਟਨ ਦੀ ਵਧੀਆ ਭਾਗੀਦਾਰੀ ਹੈ ਅਤੇ ਬਰੈਂਪਟਨ ਨੂੰ ਸਹਿਜੇ ਹੀ ਕੈਨੇਡਾ ਦੀ 'ਸੌਕਰ ਕੈਪੀਟਲ' ਗਰਦਾਨਿਆ ਜਾ ਸਕਦਾ ਹੈ।" ਉਨ੍ਹਾਂ ਕਿਹਾ ਕਿ ਮੇਰੇ ਲਈ ਇਹ ਹੋਰ ਵੀ ਖ਼ੁਸ਼ੀ ਵਾਲੀ ਗੱਲ ਹੈ ਕਿ ਇਨ੍ਹਾਂ 6 ਖਿਡਾਰੀਆਂ ਵਿੱਚੋ 3 ਬਰੈਂਪਟਨ ਯੂਥ ਸੌਕਰ ਕਲੱਬ ਦੇ ਮੈਂਬਰ ਹਨ ਜੋ ਬਰੈਂਪਟਨ ਸਾਊਥ ਨਾਲ ਸਬੰਧਿਤ ਹੈ।"
ਐੱਮ.ਪੀ. ਸੋਨੀਆ ਸਿੱਧੂ ਦਾ ਇਹ ਬਿਆਨ ਉਸ ਸਮੇਂ ਆਇਆ ਜਦੋਂ ਬੀ.ਐੱਮ.ਓ. ਖੇਡ-ਮੈਦਾਨ ਵਿਚ ਖੇਡਦਿਆਂ ਹੋਇਆਂ ਕੈਨੇਡਾ ਦੀ ਟੀਮ ਨੇ ਡੂਮੀਨਿਕਾ ਦੀ ਟੀਮ ਨੂੰ ਪੰਜ ਦੇ ਮੁਕਾਬਲੇ ਸਿਫ਼ਰ ਗੋਲਾਂ ਦੇ ਵੱਡੇ ਫ਼ਰਕ ਨਾਲ ਹਰਾ ਕੇ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ। ਉਨ੍ਹਾਂ ਬਰੈਂਪਟਨ ਦੇ ਖਿਡਾਰੀਆਂ ਡੋਨੀਲ ਹੈਨਰੀ, ਡੇਵਿਡ ਹੌਇਲੈੱਟ, ਅਤੀਬਾ ਹੁਚਿਨਸਨ, ਕਾਈਲ ਲੈਟਿਨ, ਲਿਆਮ ਮਿੱਲਰ ਅਤੇ ਜੋਨਾਥਨ ਓਸੋਰੀਓ ਨੂੰ ਹਾਰਦਿਕ ਮੁਬਾਰਕਬਾਦ ਦਿੰਦਿਆਂ ਹੋਇਆਂ ਕਿਹਾ ਕਿ ਇਨ੍ਹਾਂ ਖਿਡਾਰੀਆਂ ਨੇ ਬਰੈਂਪਟਨ ਦਾ ਸਿਰ ਮਾਣ ਨਾਲ ਉੱਚਾ ਕੀਤਾ ਹੈ।

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ