Welcome to Canadian Punjabi Post
Follow us on

19

April 2024
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣਲੰਡਨ 'ਚ ਵੀਜ਼ਾ ਸ਼ਰਤਾਂ ਦੀ ਉਲੰਘਣਾ ਕਰਕੇ ਗੈਰ-ਕਾਨੂੰਨੀ ਕਾਰੋਬਾਰ ਕਰਨ ਦੇ ਮਾਮਲੇ `ਚ 12 ਭਾਰਤੀ ਗ੍ਰਿਫ਼ਤਾਰ
 
ਟੋਰਾਂਟੋ/ਜੀਟੀਏ

ਟੀ. ਪੀ. ਏ. ਆਰ. ਕਲੱਬ ਅਤੇ ਵਿਲੀਅਮ ਔਸਲਰ ਹਸਪਤਾਲ ਸਿਸਟਮ ਵੱਲੋਂ ਕਮਲਪ੍ਰੀਤ ਭੰਗੂ, ਡਾਇਰੈੱਕਟਰ ਸ਼ੀਲਾ ਬੈਰੀ ਅਤੇ ਈਸ਼ਰ ਸਿੰਘ ਦਾ ਸਨਮਾਨ

January 21, 2020 10:52 AM

ਬਰੈਂਪਟਨ, (ਡਾ. ਝੰਡ) -ਬੀਤੇ ਹਫ਼ਤੇ 16 ਜਨਵਰੀ ਨੂੰ ਪੀਲ ਮੈਮੋਰੀਅਲ ਹਸਪਤਾਲ ਵਿਚ ਟੀ.ਪੀ.ਏ.ਆਰ.ਕਲੱਬ ਦੇ ਮੈਂਬਰਾਂ ਦੀ ਵਿਲੀਅਮ ਔਸਲਰ ਹਸਪਤਾਲ ਦੇ ਅਧਿਕਾਰੀਆਂ ਨਾਲ ਹੋਈ ਇਕ ਅਹਿਮ ਮੀਟਿੰਗ ਵਿਚ ਬਰੈਂਪਟਨ ਸਿਵਿਕ ਹਸਪਤਾਲ ਬਰੈਂਪਟਨ ਦੇ ਕਮਿਊਨਿਟੀ ਗਿਵਿੰਗ ਵਿਭਾਗ ਦੀ ਸੀਨੀਅਰ ਕੋਆਰਡੀਨੇਟਰ ਕਮਲਪ੍ਰੀਤ ਭੰਗੂ, ਡਾਇਰੈੱਕਟਰ ਸ਼ੀਲਾ ਬੈਰੀ ਅਤੇ ਟੀ.ਪੀ.ਆਰ. ਕਲੱਬ ਦੇ ਸੀਨੀਅਰ ਮੈਂਬਰ ਈਸ਼ਰ ਸਿੰਘ ਨੂੰ ਵਿਲੀਅਮ ਔਸਲਰ ਹੌਸਪੀਟਲ ਸਿਸਟਮ ਦੇ ਪ੍ਰੈਜ਼ੀਡੈਂਟ ਅਤੇ ਸੀ.ਈ.ਓ. ਕੈੱਨ ਮੇਅਹਿਊ ਵੱਲੋਂ ਸ਼ਾਨਦਾਰ ਟਰਾਫ਼ੀਆਂ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੀਟਿੰਗ ਵਿਚ ਟੀ.ਪੀ.ਏ.ਆਰ. ਕਲੱਬ ਦੇ ਚੇਅਰਪਰਸਨ ਸੰਧੂਰਾ ਸਿੰਘ ਬਰਾੜ, ਪ੍ਰਧਾਨ ਹਰਭਜਨ ਸਿੰਘ ਗਿੱਲ, ਸੈੱਕਟਰੀ ਡਾ. ਜੈਪਾਲ ਸਿੱਧੂ ਅਤੇ ਮੈਂਬਰ ਸੰਜੂ ਗੁਪਤਾ ਤੇ ਹਰਮਿੰਦਰ ਅੜੈਚ ਸ਼ਾਮਲ ਹੋਏ।
ਮੀਟਿੰਗ ਦੇ ਆਰੰਭ ਵਿਚ ਵਿਲੀਅਮ ਔਸਲਰ ਹੌਸਪੀਟਲ ਸਿਸਟਮ ਦੇ ਪ੍ਰੈਜ਼ੀਡੈਂਟ ਅਤੇ ਸੀ.ਈ.ਓ. ਕੈੱਨ ਮੇਅਹਿਊ ਨੇ ਟੀ.ਪੀ.ਏ.ਆਰ. ਕਲੱਬ ਦੇ ਮੈਂਬਰਾਂ ਦੀ ਆਪਣੇ ਸਟਾਫ਼ ਮੈਂਬਰਾਂ ਨਾਲ ਜਾਣ-ਪਛਾਣ ਕਰਾਈ। ਉਪਰੰਤ, ਕਲੱਬ ਦੇ ਸੀਨੀਅਰ ਮੈਂਬਰ ਈਸ਼ਰ ਸਿੰਘ ਨੇ ਟੀ.ਪੀ.ਏ.ਆਰ. ਕਲੱਬ ਦੀਆਂ ਸਰਗ਼ਰਮੀਆਂ ਬਾਰੇ ਸੰਖੇਪ ਵਿਚ ਦੱਸਦਿਆਂ ਹੋਇਆਂ ਕਿਹਾ ਕਿ ਕਲੱਬ ਦੇ ਮੈਂਬਰ ਹਰ ਸਾਲ ਸਕੋਸ਼ੀਆਬੈਂਕ ਵਾਟਰਫ਼ਰੰਟ ਮੈਰਾਥਨ, ਇੰਸਪੀਰੇਸ਼ਨਲ ਸਟੈੱਪਸ ਮੈਰਾਥਨ ਅਤੇ ਕਈ ਹੋਰ ਚੈਰਿਟੀ ਦੌੜਾਂ ਵਿਚ ਭਾਗ ਲੈਂਦੇ ਹਨ ਅਤੇ ਸੀ.ਐੱਨ. ਟਾਵਰ ਦੀਆਂ ਪੌੜੀਆਂ ਚੜ੍ਹਨ ਦੇ ਈਵੈਂਟ ਵਿਚ ਵੀ ਸਰਗ਼ਰਮੀ ਨਾਲ ਹਿੱਸਾ ਲੈਂਦੇ ਹਨ। ਉਨ੍ਹਾਂ ਨੇ ਕਿਹਾ ਕਿ ਉਹ ਆਸਟ੍ਰੇਲੀਆ ਵਿਚ ਲੱਗੀ ਭਿਆਨਕ ਅੱਗ ਦੇ ਪੀੜਤਾਂ ਦੀ ਸਹਾਇਤਾ ਲਈ ਬਰੈਂਪਟਨ ਦੇ ਚਿੰਗੂਜ਼ੀ ਪਾਰਕ ਵਿਚ 19 ਜਨਵਰੀ ਨੂੰ 5 ਕਿਲੋਮੀਟਰ ਦੌੜ ਲਗਾ ਰਹੇ ਹਨ।
ਅੱਗੇ ਚੱਲ ਕੇ ਉਨ੍ਹਾਂ ਹੋਰ ਦੱਸਿਆ ਕਿ ਜੀਟੀਏ ਵਿਚ ਇਸ ਸਮੇਂ ਬਹੁਤ ਸਾਰੀਆਂ ਖੇਡ ਤੇ ਰੱਨਰ ਕਲੱਬਾਂ ਵਿਚਰ ਰਹੀਆਂ ਹਨ, ਪਰ ਇਸ ਹਸਪਤਾਲ ਫ਼ਾਊਂਡੇਸ਼ਨ ਵੱਲੋਂ ਟੀ.ਪੀ.ਏ.ਆਰ. ਕਲੱਬ ਨੂੰ ਹੀ ਇਸ ਦੇ ਨਾਲ ਜੁੜਨ ਦਾ ਮੌਕਾ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਵਿਲੀਅਮ ਔਸਲਰ ਹਸਪਤਾਲ ਸਿਸਟਮ ਫ਼ਾਊਡੇਸ਼ਨ ਪਹਿਲਾਂ ਸਕੋਸ਼ੀਆ ਬੈਂਕ ਦੀ ਚੈਰਿਟੀ ਲਿਸਟ ਵਿਚ ਸ਼ਾਮਲ ਨਹੀਂ ਸੀ। ਕਲੱਬ ਨੂੰ ਕਮਿਊਨਿਟੀ ਗਿਵਿੰਗ ਵਿਭਾਗ ਦੀ ਕੋਅਰਡੀਨੇਟਰ ਕਮਲਪ੍ਰੀਤ ਭੰਗੂ ਵੱਲਂੋ ਮਿਲੇ ਭਰਵੇਂ ਸਹਿਯੋਗ ਸਦਕਾ ਸਕੋਸ਼ੀਆ ਬੈਂਕ ਨਾਲ ਇਹ ਮਾਮਲਾ ਸਫ਼ਲਤਾ ਪੂਰਵਕ ਉਠਾਉਣ ਨਾਲ ਇਹ ਮਸਲਾ ਹੱਲ ਹੋਇਆ ਅਤੇ ਹੁਣ ਸਕੋਸ਼ੀਆਬੈਂਕ ਵਾਟਰਫ਼ਰੰਟ ਮੈਰਾਥਨ ਲਈ ਦੌੜਾਕਾਂ ਵੱਲੋਂ ਹਸਪਤਾਲ ਦੇ ਰਾਹੀਂ ਰਜਿਸਟ੍ਰੇਸ਼ਨ ਕਰਵਾਉਣ ਨਾਲ ਇਸ ਰਜਿਸ਼ਟ੍ਰੇਸ਼ਨ ਫ਼ੀਸ਼ ਦਾ ਕਾਫ਼ੀ ਹਿੱਸਾ ਹਸਪਤਾਲ ਦੀ ਚੈਰਿਟੀ ਵਿਚ ਸ਼ਾਮਲ ਹੁੰਦਾ ਹੈ। ਉਨ੍ਹਾਂ ਭਵਿੱਖ ਵਿਚ ਹਸਪਤਾਲ ਨੂੰ ਇਸ ਦਿਸ਼ਾ ਵਿਚ ਹੋਰ ਵੀ ਨਵੇਂ ਕਦਮ ਉਠਾਉਣ ਲਈ ਕਿਹਾ।
ਉਪਰੰਤ, ਵਿਲੀਅਮ ਔਸਲਰ ਹੌਸਪੀਟਲ ਸਿਸਟਮ ਦੇ ਪ੍ਰੈਜ਼ੀਡੈਂਟ ਅਤੇ ਸੀ.ਈ.ਓ. ਕੈੱਨ ਮੇਅਹਿਊ ਵੱਲੋਂ ਕਮਲਪ੍ਰੀਤ ਭੰਗੂ ਅਤੇ ਸ਼ੀਲਾ ਬੈਰੀ ਨੂੰ ਸ਼ਾਨਦਾਰ ਟਰਾਫ਼ੀਆਂ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਦੌਰਾਨ ਟੀ.ਪੀ.ਏ.ਆਰ. ਦੇ ਸੱਭ ਤੋਂ ਸੀਨੀਅਰ ਮੈਂਬਰ ਈਸ਼ਰ ਸਿੰਘ ਜੋ ਬਰੈਂਪਟਨ ਸਿਵਿਕ ਹਸਪਤਾਲ ਵਿਚ ਪਿਛਲੇ 10 ਸਾਲ ਤੋਂ ਵਾਲੰਟੀਅਰ-ਸੇਵਾਵਾਂ ਨਿਭਾਅ ਰਹੇ ਹਨ, ਨੂੰ ਵੀ ਕੈੱਨ ਮੇਅਹਿਊ ਵੱਲੋਂ ਟਰਾਫ਼ੀ ਦੇ ਕੇ ਸਨਮਾਨਿਤ ਕੀਤਾ ਗਿਆ। ਆਪਣੇ ਸੰਬੋਧਨ ਵਿਚ ਉਨ੍ਹਾਂ ਨੇ ਕਲੱਬ ਦੀਆਂ ਸਰਗ਼ਰਮੀਆਂ ਦੀ ਭਰਪੂਰ ਸ਼ਲਾਘਾ ਕੀਤੀ ਅਤੇ ਉਸ ਨੂੰ ਹਸਪਤਾਲ ਨਾਲ ਮਿਲ ਕੇ ਕੰਮ ਕਰਨ ਲਈ ਕਿਹਾ। ਅਖ਼ੀਰ ਵਿਚ ਕਲੱਬ ਦੇ ਸਕੱਤਰ ਡਾ. ਜੈਪਾਲ ਸਿੱਧੂ ਵੱਲੋਂ ਇਸ ਮੀਟਿੰਗ ਲਈ ਕੈੱਨ ਮੇਅਹਿਊ ਅਤੇ ਹਸਪਤਾਲ ਦੇ ਸਟਾਫ਼ ਮੈਂਬਰਾਂ ਦਾ ਧੰਨਵਾਦ ਕੀਤਾ ਗਿਆ।

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਛੁਰੇਬਾਜ਼ੀ ਵਿੱਚ ਇੱਕ ਵਿਅਕਤੀ ਦੀ ਹੋਈ ਮੌਤ, ਮਸ਼ਕੂਕ ਹਿਰਾਸਤ ਵਿੱਚ ਟੋਰਾਂਟੋ ਵਿੱਚ ਸੀਐਸਆਈਐਸ ਦੀ ਮੌਜੂਦਗੀ ਵਧਾਉਣ ਲਈ ਫੈਡਰਲ ਸਰਕਾਰ ਮੁਹੱਈਆ ਕਰਾਵੇਗੀ ਸੈਂਕੜੇ ਮਿਲੀਅਨ ਡਾਲਰ ਜੀਟੀਏ ਵਿੱਚ ਅੱਜ 14 ਸੈਂਟ ਤੱਕ ਵੱਧ ਜਾਣਗੀਆਂ ਗੈਸ ਦੀਆਂ ਕੀਮਤਾਂ 20 ਮਿਲੀਅਨ ਡਾਲਰ ਦਾ ਸੋਨਾ ਪੀਅਰਸਨ ਏਅਰਪੋਰਟ ਤੋਂ ਚੋਰੀ ਕਰਨ ਵਾਲੇ 9 ਵਿਅਕਤੀਆਂ ਨੂੰ ਕੀਤਾ ਗਿਆ ਚਾਰਜ ਸਪੀਕਰ ਵੱਲੋਂ ਕੈਫੀਯੇਹ ਉੱਤੇ ਲਾਈ ਪਾਬੰਦੀ ਵਾਲਾ ਫੈਸਲਾ ਬਦਲਣ ਦੀ ਫੋਰਡ ਨੇ ਕੀਤੀ ਮੰਗ ਓਨਟਾਰੀਓ ਵਿੱਚ ਇਸ ਹਫਤੇ ਵੱਧ ਸਕਦੀਆਂ ਹਨ ਗੈਸ ਦੀਆਂ ਕੀਮਤਾਂ ਫਲਸਤੀਨ ਪੱਖੀ ਮੁਜ਼ਾਹਰੇ ਦੌਰਾਨ 4 ਵਿਅਕਤੀਆਂ ਨੂੰ ਕੀਤਾ ਗਿਆ ਗ੍ਰਿਫਤਾਰ ਪੀਅਰਸਨ ਤੋਂ ਚੋਰੀ ਹੋਏ 20 ਮਿਲੀਅਨ ਡਾਲਰ ਸੋਨੇ ਦੇ ਸਬੰਧ ਵਿੱਚ ਪੁਲਿਸ ਨੇ ਕੁੱਝ ਵਿਅਕਤੀਆਂ ਨੂੰ ਕੀਤਾ ਗ੍ਰਿਫਤਾਰ 20 ਮਿੰਟ ਦੀ ਟੈਕਸੀ ਰਾਈਡ ਲਈ ਓਨਟਾਰੀਓ ਦੀ ਮਹਿਲਾ ਤੋਂ ਚਾਰਜ ਕੀਤੇ ਗਏ 7,000 ਡਾਲਰ ਕੇਟਰਿੰਗ ਵਰਕਰਜ਼ ਦੀ ਹੜਤਾਲ ਕਾਰਨ ਕਈ ਜਹਾਜ਼ਾਂ ਵਿੱਚ ਨਹੀਂ ਮਿਲੇਗਾ ਖਾਣਾ